ਸੈਰ ਸਪਾਟਾ ਮੰਤਰਾਲਾ
ਕੇਂਦਰੀ ਡੋਨਰ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਅਰੁਣਾਚਲ ਪ੍ਰਦੇਸ਼ ਅਤੇ ਨਾਗਾਲੈਂਡ ਦਾ ਦੌਰਾ ਕੀਤਾ
ਸ਼੍ਰੀ ਜੀ. ਕਿਸ਼ਨ ਰੈੱਡੀ ਅਤੇ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਅਰੁਣਾਚਲ ਪ੍ਰਦੇਸ਼ ਵਿੱਚ ‘ਪਰਸ਼ੁਰਾਮ ਕੁੰਡ ਵਿਕਾਸ’ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ
ਕੇਂਦਰ ਨੇ ਅਰੁਣਾਚਲ ਪ੍ਰਦੇਸ਼ ਵਿੱਚ ਜਲ ਜੀਵਨ ਮਿਸ਼ਨ ਦੇ ਤਹਿਤ ਕਈ ਜਲ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ
ਅਸ਼ਟਲਕਸ਼ਮੀ ਰਾਜ ਵੀ ਵਿਸ਼ਾਲ ਜਾਤੀ , ਸੱਭਿਆਚਾਰਕ ਅਤੇ ਭਾਸ਼ਾਈ ਵਿਵਿਧਤਾ ਦਾ ਘਰ ਹੈ : ਸ਼੍ਰੀ ਜੀ ਕਿਸ਼ਨ ਰੈੱਡੀ
Posted On:
25 SEP 2021 5:56PM by PIB Chandigarh
ਕੇਂਦਰੀ ਉੱਤਰ ਪੂਰਬੀ ਖੇਤਰ ਵਿਕਾਸ ਮੰਤਰੀ ( ਡੀਓਐੱਨਈਆਰ ) , ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਅਰੁਣਾਚਲ ਪ੍ਰਦੇਸ਼ ਅਤੇ ਨਾਗਾਲੈਂਡ ਦੇ ਦੋ ਦਿਨਾਂ ਆਧਿਕਾਰਿਕ ਦੌਰੇ ‘ਤੇ ਸਨ। ਆਪਣੀ ਯਾਤਰਾ ਦੇ ਅਰੁਣਾਚਲ ਪ੍ਰਦੇਸ਼ ਪੜਾਅ ਦੇ ਇੱਕ ਭਾਗ ਦੇ ਰੂਪ ਵਿੱਚ ਕੇਂਦਰੀ ਮੰਤਰੀ ਨੇ ਕਈ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਦੇ ਨਾਲ ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਵੀ ਸਨ। ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਪੇਮਾ ਖਾਂਡੂ , ਉਪ ਮੁੱਖ ਮੰਤਰੀ ਚੌਨਾ ਮੇਨ, ਸਾਂਸਦ ਤਾਪਿਰ ਗਾਓ ਅਤੇ ਰਾਜ ਦੇ ਹੋਰ ਮੰਤਰੀਆਂ ਅਤੇ ਅਧਿਕਾਰੀਆਂ ਨੇ ਕੇਂਦਰੀ ਮੰਤਰੀਆਂ ਦਾ ਸੁਆਗਤ ਕੀਤਾ ।
ਕੇਂਦਰੀ ਮੰਤਰੀ ਜੀ. ਕਿਸ਼ਨ ਰੈੱਡੀ ਨੇ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਜੀ ਦੇ ਨਾਲ ਅਰੁਣਾਚਲ ਪ੍ਰਦੇਸ਼ ਵਿੱਚ ਪ੍ਰਸਾਦ ਯੋਜਨਾ ਦੇ ਤਹਿਤ ‘ਪਰਸ਼ੁਰਾਮ ਕੁੰਡ ਵਿਕਾਸ’ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਕਿਹਾ, "ਅਰੁਣਾਚਲ ਪ੍ਰਦੇਸ਼ ਵਿੱਚ ਉਦਘਾਟਨ ਲਈ ਇੱਥੇ ਪਰਸ਼ੁਰਾਮ ਕੁੰਡ ਆ ਕੇ ਖੁਸ਼ੀ ਹੋ ਰਹੀ ਹੈ। ਇਹ ਇੱਕ ਤੀਰਥ ਸਥਾਨ ਹੈ ਜਿਸ ਦਾ ਭਾਰਤ ਲਈ ਬਹੁਤ ਮਹੱਤਵ ਹੈ। ਮੈਨੂੰ ਇਹ ਜਾਣ ਕੇ ਪ੍ਰਸੰਨਤਾ ਹੋ ਰਹੀ ਹੈ ਕਿ ਪ੍ਰਸਾਦ ਯੋਜਨਾ ਦੇ ਤਹਿਤ ਮੌਜੂਦਾ ਕੁੰਡ ਦੇ ਵਿਕਾਸ , ਟੂਰਿਸਟ ਸੂਚਨਾ ਕੇਂਦਰ , ਆਧੁਨਿਕ ਤੀਰਥ ਸਹੂਲਤਾਂ ਦੇ ਵਿਕਾਸ ਵਰਗੀਆਂ ਕਈ ਪਹਿਲਾਂ ਲਈ 37.88 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ ।

ਕੇਂਦਰੀ ਮੰਤਰੀ ਨੇ ਇਸ ਮੌਕੇ ‘ਤੇ 70 ਕਿਲੋਮੀਟਰ ਬਾਇਕ ਦੀ ਸਵਾਰੀ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ ਜੋ ਉਨ੍ਹਾਂ ਨੇ ਅਰੁਣਾਚਲ ਪ੍ਰਦੇਸ਼ ਵਿੱਚ ਪਰਸ਼ੁਰਾਮਕੁੰਡ ਤੋਂ ਮਾਰੁਆ ਤੱਕ ਕੀਤੀਆਂ ਸਨ। ਉਨ੍ਹਾਂ ਨੇ ਟਵਿਟੱਰ ‘ਤੇ ਲਿਖਿਆ , "ਇਹ ਯਾਤਰਾ ਸ਼ਾਂਤ ਘਾਟੀ , ਜਗਮਗਾਉਂਦੇ ਪਹਾੜਾਂ ਅਤੇ ਸੰਘਣੇ ਜੰਗਲਾਂ ਦੇ ਵਿੱਚੋਂ ਹੁੰਦੇ ਹੋਏ ਗੁਜਰੀ ਜਿਸ ਦੇ ਲਈ ਅਰੁਣਾਚਲ ਪ੍ਰਸਿੱਧ ਹੈ। ਇਸ ਅਦਭੁੱਤ ਰਾਜ ਵਿੱਚ ਸਾਰਿਆਂ ਨੂੰ ਜ਼ਰੂਰ ਆਉਣਾ ਚਾਹੀਦਾ ਹੈ !
https://twitter.com/kishanreddybjp/status/1441065078279720960
ਅਧਿਕਾਰੀਆਂ ਦੇ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ, "ਅਸ਼ਟਲਕਸ਼ਮੀ ਰਾਜ ਵੀ ਵਿਸ਼ਾਲ ਜਾਤੀ, ਸੱਭਿਆਚਾਰਕ ਅਤੇ ਭਾਸ਼ਾਈ ਵਿਵਿਧਤਾ ਦਾ ਘਰ ਹਨ। ਇਹ ਉੱਤਰ ਪੂਰਬੀ ਖੇਤਰ ਲਈ ਆਪਣੀ ਟੂਰਿਜ਼ਮ ਸਮਰੱਥਾ ਦਾ ਪ੍ਰਦਰਸ਼ਨ ਕਰਨ ਦਾ ਇੱਕ ਅਨੋਖਾ ਮੌਕਾ ਹੈ। ਸਾਨੂੰ ਵਿਸ਼ੇਸ਼ ਰੂਪ ਨਾਲ ਕੋਵਿਡ-19 ਦੇ ਇਸ ਦੌਰ ਵਿੱਚ ਟੂਰਿਸਟਾਂ ਦੇ ਵਿੱਚ ਵਿਸ਼ਵਾਸ ਪੈਦਾ ਕਰਨ ਦੀ ਜ਼ਰੂਰਤ ਹੈ ”

ਅਰੁਣਾਚਲ ਪ੍ਰਦੇਸ਼ ਵਿੱਚ ਜਲ ਜੀਵਨ ਮਿਸ਼ਨ ਦੇ ਤਹਿਤ ਕਈ ਜਲ ਪ੍ਰੋਜੈਕਟਾਂ ਦੇ ਸ਼ੁਭਾਰੰਭ ਲਈ ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਵੀ ਸ਼ਾਮਿਲ ਹੋਏ । ਪ੍ਰੋਜੈਕਟਾਂ ਵਿੱਚ ਇੱਕ ਏਕੀਕ੍ਰਿਤ ਪੇਯਜਲ ਪ੍ਰੋਜੈਕਟ ਸ਼ਾਮਿਲ ਹੈ ਜਿਸ ਦਾ ਉਦੇਸ਼ ਨਾਮਸਾਈ ਜ਼ਿਲ੍ਹੇ ਦੇ ਚੋਂਗਖਮ ਬਲਾਕ ਦੇ ਤਹਿਤ 10 ਬਸਤੀਆਂ ਵਿੱਚ ਸੁਰੱਖਿਅਤ ਪੇਯਜਲ ਉਪਲੱਬਧ ਕਰਾਉਣਾ ਹੈ। ਇਹ ਅਰੁਣਾਚਲ ਪ੍ਰਦੇਸ਼ ਦਾ ਇੱਕਮਾਤਰ ਅਕਾਂਖੀ ਜ਼ਿਲ੍ਹਾ ਹੈ ਜਿਸ ਵਿੱਚ 30 ਸਾਲ ਦੀ ਮਿਆਦ ਲਈ 70 ਐੱਲਪੀਸੀਡੀ ਉਪਚਾਰਿਤ ਪੇਯਜਲ ਉਪਲੱਬਧ ਹੈ। ਇਸ ‘ਤੇ 32.49 ਕਰੋੜ ਰੁਪਏ ਦੀ ਪੂੰਜੀ ਲਾਗਤ ਆਈ ਹੈ। ਇਸ ਦੇ ਇਲਾਵਾ ਮੰਤਰੀਆਂ ਨੇ ਕਾਰਜਾਤਮਕ ਘਰੇਲੂ ਨਲ ਕਨੈਕਸ਼ਨ ( ਐੱਫਐੱਚਟੀਸੀ ) ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਜਿਸ ਵਿੱਚ 42 ਪਿੰਡਾਂ ਅਤੇ 45 ਬਸਤੀਆਂ ਨੂੰ ਸ਼ਾਮਿਲ ਕੀਤਾ ਗਿਆ ਸੀ ।
ਇਸ ਵਿੱਚ ਕੁੱਲ 3793 ਘਰ , 44 ਸਕੂਲ , 103 ਆਂਗਨਵਾੜੀ ਕੇਂਦਰਾਂ ਸਹਿਤ ਸਾਰੇ ਧਾਰਮਿਕ ਸਥਾਨ, ਸਮੁਦਾਇਕ ਹਾਲ ਅਤੇ ਹੋਰ ਸੰਸਥਾਨ ਸ਼ਾਮਿਲ ਹਨ । ਮੰਤਰੀ ਨੇ 100 ਫ਼ੀਸਦੀ ਟੀਚਾ ਪ੍ਰਾਪਤ ਕਰਨ ਲਈ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਪੇਮਾ ਖਾਂਡੂ ਜੀ ਦੀ ਗਤੀਸ਼ੀਲ ਅਗਵਾਈ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ, "ਮੈਂ ਰਾਜ ਦੇ ਮੁੱਖ ਮੰਤਰੀ ਦੇ ਸੁਧਾਰਵਾਦੀ, ਅਭਿਨਵ ਅਤੇ ਪ੍ਰਗਤੀਸ਼ੀਲ ਅਗਵਾਈ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਜੋ ਲਗਾਤਾਰ ਵਿਕਾਸ ਅਤੇ ਅਰੁਣਾਚਲ ਪ੍ਰਦੇਸ਼ ਰਾਜ ਦੀ ਭਲਾਈ ਲਈ ਕੰਮ ਕਰ ਰਹੇ ਹਨ । ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਹਰ ਪਿੰਡ ਅਤੇ ਹਰ ਘਰ ਵਿੱਚ ਨਲ ਰਾਹੀਂ ਸ਼ੁੱਧ ਜਲ ਉਪਲੱਬਧ ਕਰਾਉਣ ਦਾ ਸੁਪਨਾ ਅਰੁਣਾਚਲ ਸਰਕਾਰ ਦੁਆਰਾ ਪੂਰਾ ਕੀਤਾ ਜਾ ਰਿਹਾ ਹੈ । ਇਹ 67.78 ਕਰੋੜ ਰੁਪਏ ਦੀ ਲਾਗਤ ਨਾਲ ਹਾਸਲ ਕੀਤਾ ਗਿਆ ਹੈ ।

ਅਰੁਣਾਚਲ ਪ੍ਰਦੇਸ਼ ਦੇ ਆਪਣੇ ਆਧਿਕਾਰਿਕ ਦੌਰੇ ਦੇ ਦੂਜੇ ਦਿਨ, ਕੇਂਦਰੀ ਮੰਤਰੀ ਜੀ. ਕਿਸ਼ਨ ਰੈੱਡੀ ਨੇ ਨਾਮਸਾਈ ਦੇ ਜ਼ਿਲ੍ਹਾ ਹਸਪਤਾਲ ਵਿੱਚ ਚੱਲ ਰਹੇ ਵਿਕਾਸ ਕੰਮਾਂ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਦੇ ਨਾਲ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਪੇਮਾ ਖਾਂਡੂ ਵੀ ਸਨ। ਜੀ. ਕਿਸ਼ਨ ਰੈੱਡੀ ਨੇ ਕਿਹਾ, "ਨਰੇਂਦਰ ਮੋਦੀ ਸਰਕਾਰ ਇਸ ਖੇਤਰ ਵਿੱਚ ਗੁਣਵੱਤਾਪੂਰਣ ਅਤੇ ਕਿਫਾਇਤੀ ਸਿਹਤ ਬੁਨਿਆਦੀ ਢਾਂਚਾ ਉਪਲੱਬਧ ਕਰਾਉਣ ਲਈ ਪ੍ਰਤਿਬਧ ਹੈ । ਮੈਨੂੰ ਤੁਹਾਨੂੰ ਸਾਰਿਆਂ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਡੋਨਰ ਮੰਤਰਾਲੇ ਨੇ ਮਹਾਮਾਰੀ ਨਾਲ ਲੜਨ ਲਈ ਕਈ ਜ਼ਿਲ੍ਹਾ ਹਸਪਤਾਲਾਂ ਵਿੱਚ ਹਸਪਤਾਲ ਦੇ ਉਪਕਰਨਾਂ ਦੀ ਖਰੀਦ ਲਈ ਉੱਤਰ ਪੂਰਬੀ ਵਿਸ਼ੇਸ਼ ਬੁਨਿਆਦੀ ਢਾਂਚਾ ਵਿਕਾਸ ਯੋਜਨਾ ( ਐੱਨਈਐੱਸਆਈਡੀਐੱਸ ) ਦੇ ਤਹਿਤ ਇੱਕ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਹੈ ।
ਨਮਸਾਈ ਜ਼ਿਲ੍ਹਾ ਹਸਪਤਾਲ ਲਈ ਕੁੱਲ 5.7 ਕਰੋੜ ਮਨਜੂਰ ਕੀਤੇ ਗਏ ਜਿਸ ਵਿੱਚ ਆਕਸੀਜਨ ਪੈਦਾ ਕਰਨ ਵਾਲੇ ਪਲਾਂਟ , ਐਬੁਲੈਂਸ ਅਤੇ ਸੀਟੀ ਸਕੈਨ ਆਦਿ ਸ਼ਾਮਿਲ ਹਨ । ਅੱਜ ਅਸੀਂ ਦੇਸ਼ ਵਿੱਚ 80 ਕਰੋੜ ਤੋਂ ਅਧਿਕ ਵੈਕਸੀਨ ਖੁਰਾਕ ਅਤੇ ਅਰੁਣਾਚਲ ਪ੍ਰਦੇਸ਼ ਵਿੱਚ 11 ਲੱਖ ਤੋਂ ਅਧਿਕ ਖੁਰਾਕਾਂ ਦਿੱਤੀਆਂ ਹਨ । ਮੈਂ ਉਨ੍ਹਾਂ ਸਿਹਤ ਕਰਮੀਆਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਜੋ ਮਹਾਮਾਰੀ ਦੇ ਦੌਰਾਨ ਲੋਕਾਂ ਨੂੰ ਬਚਾਉਣ ਵਿੱਚ ਅਣਥੱਕ ਯਤਨ ਕਰ ਰਹੇ ਹਨ।”

ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਦੇ ਨਾਲ ਜੀ. ਕਿਸ਼ਨ ਰੇੱਡੀ ਨੇ ਵੀ ਨਾਮਸਾਈ, ਅਰੁਣਾਚਲ ਪ੍ਰਦੇਸ਼ ਵਿੱਚ ਬਹੁ ਉਦੇਸ਼ ਸੰਮੇਲਨ ਹਾਲ ਵਿੱਚ ਰਾਜ ਦੇ ਡਿਪਟੀ ਕਮਿਸ਼ਨਰ ਦੇ ਨਾਲ ਨਿਰੰਤਰ ਵਿਕਾਸ ਟੀਚਿਆਂ ‘ਤੇ ਸੰਮੇਲਨ ਦੇ ਉਦਘਾਟਨੀ ਸੈਸ਼ਨ ਵਿੱਚ ਭਾਗ ਲਿਆ ਅਤੇ ਸੰਬੋਧਿਤ ਕੀਤਾ । ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ, "ਮੇਰਾ ਮੰਨਣਾ ਹੈ ਕਿ ਸਾਨੂੰ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਕਈ ਸਰਕਾਰੀ ਯੋਜਨਾਵਾਂ ਦੇ ਪ੍ਰਭਾਵੀ ਲਾਗੂਕਰਨ ਅਤੇ ਵੰਡ ਦੀ ਜ਼ਰੂਰਤ ‘ਤੇ ਜ਼ੋਰ ਦੇਣ ਦੀ ਲੋੜ ਹੈ। ਹਾਲ ਹੀ ਵਿੱਚ ਅਸੀਂ ਡੋਨਰ ਮੰਤਰਾਲਾ ਅਤੇ ਨੀਤੀ ਆਯੋਗ ਵਿੱਚ ਯੂਐੱਨਡੀਪੀ ਇੰਡੀਆ ਦੇ ਸਹਿਯੋਗ ਨਾਲ ਐੱਸਡੀਜੀ ਇੰਡੈਕਸ ਅਤੇ ਡੈਸ਼ਬੋਰਡ ਲਾਂਚ ਕੀਤਾ। ਇਹ ਸੂਚਕਾਂਕ ਨਿਰੰਤਰ ਵਿਕਾਸ ਟੀਚਿਆਂ ਅਤੇ ਉਨ੍ਹਾਂ ਦੇ ਟੀਚਿਆਂ ‘ਤੇ ਉਤਰ ਪੂਰਬੀ ਖੇਤਰ ਦੇ 8 ਰਾਜਾਂ ਦੇ ਜ਼ਿਲ੍ਹਿਆਂ ਦੇ ਪ੍ਰਦਸ਼ਨ ਦਾ ਮੁਲਾਂਕਣ ਕਰਦਾ ਹੈ। ਉਨ੍ਹਾਂ ਨੇ ਕਿਹਾ, "ਅਸ਼ਟਲਕਸ਼ਮੀ ਰਾਜ ਸਾਰੇ ਮੋਰਚਿਆਂ ‘ਤੇ ਤੇਜ਼ੀ ਨਾਲ ਪ੍ਰਗਤੀ ਕਰ ਰਹੇ ਹਨ, ਅਸੀਂ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਾਂਗੇ ਕਿਉਂਕਿ ਅਸੀਂ ਇਸ ਖੇਤਰ ਵਿੱਚ ਤੇਜ਼ ਵਿਕਾਸ ਦੇ ਏਜੰਡੇ ਨੂੰ ਜਾਰੀ ਰੱਖਾਂਗੇ ।

************
ਐੱਮਜੀ/ਆਰਐੱਨਐੱਮ
(Release ID: 1758602)
ਵਿਜ਼ੀਟਰ ਕਾਊਂਟਰ : 184