ਪ੍ਰਧਾਨ ਮੰਤਰੀ ਦਫਤਰ
ਸੰਯੁਕਤ ਰਾਸ਼ਟਰ ਮਹਾ ਸਭਾ ਦੇ 76ਵੇਂ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਦਾ ਸੰਬੋਧਨ
Posted On:
25 SEP 2021 8:19PM by PIB Chandigarh
ਨਮਸਕਾਰ ਸਾਥੀਓ,
His Excellency ਅਬਦੁੱਲਾ ਸ਼ਾਹਿਦ ਜੀ ਤੁਹਾਨੂੰ ਪ੍ਰਧਾਨ ਪਦ ਸੰਭਾਲਣ ਦੀਆਂ ਹਾਰਦਿਕ ਵਧਾਈਆਂ।
ਤੁਹਾਡਾ ਪ੍ਰਧਾਨ ਬਣਨਾ, ਸਾਰੇ ਵਿਕਾਸਸ਼ੀਲ ਦੇਸ਼ਾਂ ਅਤੇ ਵਿਸ਼ੇਸ਼ ਕਰਕੇ Small Island Developing States ਦੇ ਲਈ ਬਹੁਤ ਗੌਰਵ ਦੀ ਗੱਲ ਹੈ।
ਪ੍ਰਧਾਨ ਸਾਹਿਬ,
ਪਿਛਲੇ ਡੇਢ ਵਰ੍ਹੇ ਤੋਂ ਪੂਰਾ ਵਿਸ਼ਵ, 100 ਸਾਲ ਵਿੱਚ ਆਈ ਸਭ ਤੋਂ ਬੜੀ ਮਹਾਮਾਰੀ ਦਾ ਸਾਹਮਣਾ ਕਰ ਰਿਹਾ ਹੈ। ਐਸੀ ਭਿਅੰਕਰ ਮਹਾਮਾਰੀ ਵਿੱਚ ਜੀਵਨ ਗਵਾਉਣ ਵਾਲੇ ਸਾਰੇ ਲੋਕਾਂ ਨੂੰ ਮੈਂ ਸ਼ਰਧਾਂਜਲੀ ਦਿੰਦਾ ਹਾਂ ਅਤੇ ਪਰਿਵਾਰਾਂ ਦੇ ਨਾਲ ਆਪਣੀਆਂ ਸੰਵੇਦਨਾਵਾਂ ਵਿਅਕਤ ਕਰਦਾ ਹਾਂ।
ਪ੍ਰਧਾਨ ਸਾਹਿਬ,
ਮੈਂ ਉਸ ਦੇਸ਼ ਦੀ ਪ੍ਰਤੀਨਿਧਤਾ ਕਰ ਰਿਹਾ ਹਾਂ, ਜਿਸ ਨੂੰ Mother of Democracy ਦਾ ਗੌਰਵ ਹਾਸਲ ਹੈ। ਲੋਕਤੰਤਰ ਦੀ ਸਾਡੀ ਹਜ਼ਾਰਾਂ ਵਰ੍ਹਿਆਂ ਦੀ ਮਹਾਨ ਪਰੰਪਰਾ ਰਹੀ ਹੈ। ਇਸ 15 ਅਗਸਤ ਨੂੰ, ਭਾਰਤ ਨੇ ਆਪਣੀ ਆਜ਼ਾਦੀ ਦੇ 75ਵੇਂ ਸਾਲ ਵਿੱਚ ਪ੍ਰਵੇਸ਼ ਕੀਤਾ ਹੈ। ਸਾਡੀ ਵਿਵਿਧਤਾ, ਸਾਡੇ ਸਸ਼ਕਤ ਲੋਕਤੰਤਰ ਦੀ ਪਹਿਚਾਣ ਹੈ।
ਇੱਕ ਐਸਾ ਦੇਸ਼ ਜਿਸ ਵਿੱਚ ਦਰਜਨਾਂ ਭਾਸ਼ਾਵਾਂ ਹਨ, ਸੈਂਕੜੇ ਬੋਲੀਆਂ ਹਨ, ਅਲੱਗ-ਅਲੱਗ ਰਹਿਣ-ਸਹਿਣ, ਖਾਨ-ਪਾਨ ਹੈ। ਇਹ Vibrant Democracy ਦੀ ਬਿਹਤਰੀਨ ਉਦਾਹਰਣ ਹੈ।
ਇਹ ਭਾਰਤ ਦੇ ਲੋਕਤੰਤਰ ਦੀ ਤਾਕਤ ਹੈ ਕਿ ਇੱਕ ਛੋਟਾ ਬੱਚਾ ਜੋ ਕਦੇ ਇੱਕ ਰੇਲਵੇ ਸਟੇਸ਼ਨ ਦੇ, ਟੀ-ਸਟਾਲ ’ਤੇ ਆਪਣੇ ਪਿਤਾ ਦੀ ਮਦਦ ਕਰਦਾ ਸੀ, ਉਹ ਅੱਜ ਚੌਥੀ ਵਾਰ, ਭਾਰਤ ਦੇ ਪ੍ਰਧਾਨ ਮੰਤਰੀ ਦੇ ਤੌਰ ’ਤੇ UNGA ਨੂੰ ਸੰਬੋਧਨ ਕਰ ਰਿਹਾ ਹੈ।
ਸਭ ਤੋਂ ਲੰਬੇ ਸਮੇਂ ਤੱਕ ਗੁਜਰਾਤ ਦਾ ਮੁੱਖ ਮੰਤਰੀ ਅਤੇ ਫਿਰ ਪਿਛਲੇ 7 ਸਾਲ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਦੇ ਤੌਰ ’ਤੇ ਮੈਨੂੰ Head of Government ਦੀ ਭੂਮਿਕਾ ਵਿੱਚ ਦੇਸ਼ਵਾਸੀਆਂ ਦੀ ਸੇਵਾ ਕਰਦੇ ਹੋਏ 20 ਸਾਲ ਹੋ ਰਹੇ ਹਨ।
ਅਤੇ ਮੈਂ ਆਪਣੇ ਅਨੁਭਵ ਨਾਲ ਕਹਿ ਰਿਹਾ ਹਾਂ -
Yes, Democracy Can Deliver.
Yes, Democracy Has Delivered.
ਪ੍ਰਧਾਨ ਸਾਹਿਬ,
ਏਕਾਤਮ ਮਾਨਵਦਰਸ਼ਨ ਦੇ ਪ੍ਰਣੇਤਾ, ਪੰਡਿਤ ਦੀਨ ਦਿਆਲ ਉਪਾਧਿਆਇ ਜੀ ਦੀ ਅੱਜ ਜਨਮ ਜਯੰਤੀ ਹੈ। ਏਕਾਤਮ ਮਾਨਵਦਰਸ਼ਨ ਯਾਨੀ Integral Humanism. ਅਰਥਾਤ, ਸਵ ਸੇ ਸਮਸ਼ਟੀ (self to collective) ਤੱਕ, ਵਿਕਾਸ ਅਤੇ ਵਿਸਤਾਰ ਦੀ ਸਹਿ ਯਾਤਰਾ।
Expansion of the self, moving from individual to the society, the nation and entire humanity. ਅਤੇ ਇਹ ਚਿੰਤਨ, ਅੰਤਯੋਦਯ ਨੂੰ ਸਮਰਪਿਤ ਹੈ। ਅੰਤਯੋਦਯ ਨੂੰ ਅੱਜ ਦੀ ਪਰਿਭਾਸ਼ਾ ਵਿੱਚ Where no one is left behind, ਕਿਹਾ ਜਾਂਦਾ ਹੈ।
ਇਸੇ ਭਾਵਨਾ ਦੇ ਨਾਲ, ਭਾਰਤ ਅੱਜ Integrated, Equitable Development ਦੇ ਰਾਹ ‘ਤੇ ਅੱਗੇ ਵਧ ਰਿਹਾ ਹੈ। ਵਿਕਾਸ, ਸਰਬ-ਸਮਾਵੇਸ਼ੀ ਹੋਵੇ, ਸਰਬ-ਸਪਰਸ਼ੀ ਹੋਵੇ, ਸਰਬ-ਵਿਆਪੀ ਹੋਵੇ, ਸਰਬ-ਪੋਸ਼ਕ ਹੋਵੇ, ਇਹੀ ਸਾਡੀ ਪ੍ਰਾਥਮਿਕਤਾ ਹੈ।
ਬੀਤੇ ਸੱਤ ਵਰ੍ਹਿਆਂ ਵਿੱਚ ਭਾਰਤ ਵਿੱਚ 43 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਬੈਂਕਿੰਗ ਵਿਵਸਥਾ ਨਾਲ ਜੋੜਿਆ ਗਿਆ ਹੈ, ਜੋ ਹੁਣ ਤੱਕ ਇਸ ਤੋਂ ਵੰਚਿਤ ਸਨ। ਅੱਜ 36 ਕਰੋੜ ਤੋਂ ਅਧਿਕ ਐਸੇ ਲੋਕਾਂ ਨੂੰ ਵੀ ਬੀਮਾ ਸੁਰੱਖਿਆ ਕਵਚ ਮਿਲਿਆ ਹੈ, ਜੋ ਪਹਿਲਾਂ ਇਸ ਬਾਰੇ ਸੋਚ ਵੀ ਨਹੀਂ ਸਕਦੇ ਸਨ।
50 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਮੁਫ਼ਤ ਇਲਾਜ ਦੀ ਸੁਵਿਧਾ ਦੇ ਕੇ, ਭਾਰਤ ਨੇ ਉਨ੍ਹਾਂ ਨੂੰ ਕੁਆਲਿਟੀ ਹੈਲਥ ਸਰਵਿਸ ਨਾਲ ਜੋੜਿਆ ਹੈ। ਭਾਰਤ ਨੇ 3 ਕਰੋੜ ਪੱਕੇ ਘਰ ਬਣਾ ਕੇ, ਬੇਘਰ ਯਾਨੀ Homeless ਪਰਿਵਾਰਾਂ ਨੂੰ Home-owners ਬਣਾਇਆ ਹੈ।
ਪ੍ਰਧਾਨ ਸਾਹਿਬ,
ਪ੍ਰਦੂਸ਼ਿਤ ਪਾਣੀ, ਭਾਰਤ ਹੀ ਨਹੀਂ ਪੂਰੇ ਵਿਸ਼ਵ ਅਤੇ ਖਾਸ ਕਰਕੇ ਗ਼ਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਦੀ ਬਹੁਤ ਬੜੀ ਸਮੱਸਿਆ ਹੈ। ਭਾਰਤ ਵਿੱਚ ਇਸ ਚੁਣੌਤੀ ਨਾਲ ਨਿਪਟਣ ਦੇ ਲਈ ਅਸੀਂ 17 ਕਰੋੜ ਤੋਂ ਅਧਿਕ ਘਰਾਂ ਤੱਕ, ਪਾਈਪ ਜ਼ਰੀਏ ਸਾਫ਼ ਪਾਣੀ ਪਹੁੰਚਾਉਣ ਦਾ ਬਹੁਤ ਬੜਾ ਅਭਿਯਾਨ ਚਲਾ ਰਹੇ ਹਾਂ।
ਵਿਸ਼ਵ ਦੀਆਂ ਬੜੀਆਂ-ਬੜੀਆਂ ਸੰਸਥਾਵਾਂ ਨੇ ਇਹ ਮੰਨਿਆ ਹੈ ਕਿ ਕਿਸੇ ਵੀ ਦੇਸ਼ ਦੇ ਵਿਕਾਸ ਦੇ ਲਈ ਉੱਥੋਂ ਦੇ ਨਾਗਰਿਕਾਂ ਦੇ ਪਾਸ ਜ਼ਮੀਨ ਅਤੇ ਘਰ ਦੇ ਪ੍ਰਾਪਰਟੀ ਰਾਈਟਸ, ਯਾਨੀ Ownership ਦਾ ਰਿਕਾਰਡ ਹੋਣਾ, ਬਹੁਤ ਜ਼ਰੂਰੀ ਹੈ। ਦੁਨੀਆ ਦੇ ਬੜੇ-ਬੜੇ ਦੇਸ਼ਾਂ ਵਿੱਚ, ਬੜੀ ਸੰਖਿਆ ਵਿੱਚ ਅਜਿਹੇ ਲੋਕ ਹਨ ਜਿਨ੍ਹਾਂ ਦੇ ਪਾਸ ਜ਼ਮੀਨਾਂ ਅਤੇ ਘਰਾਂ ਦੇ Property Rights ਨਹੀਂ ਹਨ।
ਅੱਜ ਅਸੀਂ ਭਾਰਤ ਦੇ 6 ਲੱਖ ਤੋਂ ਅਧਿਕ ਪਿੰਡਾਂ ਵਿੱਚ ਡ੍ਰੋਨ ਨਾਲ ਮੈਪਿੰਗ ਕਰਵਾ ਕੇ, ਕਰੋੜਾਂ ਲੋਕਾਂ ਨੂੰ ਉਨ੍ਹਾਂ ਦੇ ਘਰ ਅਤੇ ਜ਼ਮੀਨ ਦਾ ਡਿਜੀਟਲ ਰਿਕਾਰਡ ਦੇਣ ਵਿੱਚ ਜੁਟੇ ਹਾਂ।
ਇਹ ਡਿਜੀਟਲ ਰਿਕਾਰਡ, ਪ੍ਰਾਪਰਟੀ ’ਤੇ ਵਿਵਾਦ ਘੱਟ ਕਰਨ ਦੇ ਨਾਲ ਹੀ, Access to Credit-ਬੈਂਕ ਲੋਨ ਤੱਕ ਲੋਕਾਂ ਦੀ ਪਹੁੰਚ ਵਧਾ ਰਿਹਾ ਹੈ।
ਪ੍ਰਧਾਨ ਸਾਹਿਬ,
ਅੱਜ ਵਿਸ਼ਵ ਦਾ ਹਰ ਛੇਵਾਂ ਵਿਅਕਤੀ ਭਾਰਤੀ ਹੈ। ਜਦੋਂ ਭਾਰਤੀਆਂ ਦੀ ਪ੍ਰਗਤੀ ਹੁੰਦੀ ਹੈ ਤਾਂ ਵਿਸ਼ਵ ਦੇ ਵਿਕਾਸ ਨੂੰ ਵੀ ਗਤੀ ਮਿਲਦੀ ਹੈ।
When India grows, the world grows. When India reforms, the world transforms.
ਭਾਰਤ ਵਿੱਚ ਹੋ ਰਹੇ ਸਾਇੰਸ ਅਤੇ ਟੈਕਨੋਲੋਜੀ ਅਧਾਰਿਤ Innovations ਵਿਸ਼ਵ ਦੀ ਬਹੁਤ ਮਦਦ ਕਰ ਸਕਦੇ ਹਨ। ਸਾਡੇ Tech-Solutions ਦਾ ਸਕੇਲ ਅਤੇ ਉਨ੍ਹਾਂ ਦੀ ਘੱਟ ਲਾਗਤ, ਦੋਵੇਂ ਬੇਮਿਸਾਲ ਹਨ।
ਸਾਡੇ Unified Payment Interface UPI ਨਾਲ ਅੱਜ ਭਾਰਤ ਵਿੱਚ ਹਰ ਮਹੀਨੇ 350 ਕਰੋੜ ਤੋਂ ਜ਼ਿਆਦਾ ਟ੍ਰਾਂਜੈਕਸ਼ਨਸ ਹੋ ਰਹੇ ਹਨ। ਭਾਰਤ ਦਾ ਵੈਕਸੀਨ ਡਿਲਿਵਰੀ ਪਲੈਟਫਾਰਮ- CO-WIN, ਇੱਕ ਹੀ ਦਿਨ ਵਿੱਚ ਕਰੋੜਾਂ ਵੈਕਸੀਨ ਡੋਜ਼ ਲਗਾਉਣ ਦੇ ਲਈ ਡਿਜੀਟਲ ਸਪੋਰਟ ਦੇ ਰਿਹਾ ਹੈ।
ਪ੍ਰਧਾਨ ਸਾਹਿਬ,
ਸੇਵਾ ਪਰਮੋ ਧਰਮ:
(सेवा परमो धर्म:)
ਸੇਵਾ ਪਰਮੋ ਧਰਮ: ਨੂੰ ਜੀਣ ਵਾਲਾ ਭਾਰਤ, ਸੀਮਿਤ ਸੰਸਾਧਨਾਂ ਦੇ ਬਾਵਜੂਦ ਵੀ ਵੈਕਸੀਨੇਸ਼ਨ ਡਿਵੈਲਪਮੈਂਟ ਅਤੇ ਮੈਨੂਫੈਕਚਰਿੰਗ ਵਿੱਚ ਜੀ-ਜਾਨ ਨਾਲ ਜੁਟਿਆ ਹੈ।
ਮੈਂ UNGA ਨੂੰ ਇਹ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ, ਭਾਰਤ ਨੇ ਦੁਨੀਆ ਦੀ ਪਹਿਲੀ, ਦੁਨੀਆ ਦੀ ਪਹਿਲੀ DNA ਵੈਕਸੀਨ ਵਿਕਸਿਤ ਕਰ ਲਈ ਹੈ, ਜਿਸ ਨੂੰ 12 ਸਾਲ ਦੀ ਉਮਰ ਤੋਂ ਜ਼ਿਆਦਾ ਦੇ ਸਾਰੇ ਲੋਕਾਂ ਨੂੰ ਲਗਾਇਆ ਜਾ ਸਕਦਾ ਹੈ।
ਇੱਕ ਹੋਰ m-RNA ਵੈਕਸੀਨ, ਆਪਣੇ ਡਿਵੈਲਪਮੈਂਟ ਦੇ ਆਖਰੀ ਪੜਾਅ ਵਿੱਚ ਹੈ। ਭਾਰਤ ਦੇ ਵਿਗਿਆਨੀ ਕੋਰੋਨਾ ਦੀ ਇੱਕ ਨੇਜ਼ਲ ਵੈਕਸੀਨ ਦੇ ਨਿਰਮਾਣ ਵਿੱਚ ਵੀ ਜੁਟੇ ਹਨ। ਮਾਨਵਤਾ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਭਾਰਤ ਨੇ, ਇੱਕ ਵਾਰ ਫਿਰ ਦੁਨੀਆ ਦੇ ਜ਼ਰੂਰਤਮੰਦਾਂ ਨੂੰ ਵੈਕਸੀਨ ਦੇਣੀ ਸ਼ੁਰੂ ਕਰ ਦਿੱਤੀ ਹੈ।
ਮੈਂ ਅੱਜ ਦੁਨੀਆ ਭਰ ਦੇ ਵੈਕਸੀਨ ਮੈਨੂਫੈਕਚਰਰਸ ਨੂੰ ਵੀ ਸੱਦਾ ਦਿੰਦਾ ਹਾਂ -
Come, Make Vaccine in India.
ਪ੍ਰਧਾਨ ਸਾਹਿਬ,
ਅੱਜ ਅਸੀਂ ਸਭ ਜਾਣਦੇ ਹਾਂ ਕਿ ਮਾਨਵ ਜੀਵਨ ਵਿੱਚ, ਟੈਕਨੋਲੋਜੀ ਦਾ ਕਿਤਨਾ ਮਹੱਤਵ ਹੈ। ਲੇਕਿਨ ਬਦਲਦੇ ਹੋਏ ਵਿਸ਼ਵ ਵਿੱਚ, Technology with Democratic Values, ਇਹ ਸੁਨਿਸ਼ਚਿਤ ਕਰਨਾ ਵੀ ਜ਼ਰੂਰੀ ਹੈ।
ਭਾਰਤੀ ਮੂਲ ਦੇ ਡਾਕਟਰਸ, ਇਨੋਵੇਟਰਸ, ਇੰਜੀਨੀਅਰਸ, ਮੈਨੇਜਰਸ, ਕਿਸੇ ਵੀ ਦੇਸ਼ ਵਿੱਚ ਰਹਿਣ, ਸਾਡੀਆਂ ਲੋਕਤਾਂਤਰਿਕ ਕਦਰਾਂ-ਕੀਮਤਾਂ, ਉਨ੍ਹਾਂ ਨੂੰ ਮਾਨਵਤਾ ਦੀ ਸੇਵਾ ਵਿੱਚ ਜੁਟੇ ਰਹਿਣ ਦੀ ਪ੍ਰੇਰਣਾ ਦਿੰਦੇ ਰਹਿੰਦੇ ਹਨ। ਅਤੇ ਇਹ ਅਸੀਂ ਇਸ ਕੋਰੋਨਾ ਕਾਲ ਵਿੱਚ ਵੀ ਦੇਖਿਆ ਹੈ।
ਪ੍ਰਧਾਨ ਸਾਹਿਬ,
ਕੋਰੋਨਾ ਮਹਾਮਾਰੀ ਨੇ, ਵਿਸ਼ਵ ਨੂੰ ਇਹ ਵੀ ਸਬਕ ਦਿੱਤਾ ਹੈ ਕਿ ਆਲਮੀ ਅਰਥਵਿਵਸਥਾ ਨੂੰ ਹੁਣ ਹੋਰ ਅਧਿਕ Diversify ਕੀਤਾ ਜਾਵੇ। ਇਸ ਦੇ ਲਈ Global Value Chains ਦਾ ਵਿਸਤਾਰ, ਜ਼ਰੂਰੀ ਹੈ।
ਸਾਡਾ ਆਤਮਨਿਰਭਰ ਭਾਰਤ ਅਭਿਯਾਨ ਇਸੇ ਭਾਵਨਾ ਤੋਂ ਪ੍ਰੇਰਿਤ ਹੈ। ਗਲੋਬਲ Industrial Diversification ਦੇ ਲਈ ਭਾਰਤ, ਵਿਸ਼ਵ ਦਾ ਇੱਕ ਲੋਕਤਾਂਤਰਿਕ ਅਤੇ ਭਰੋਸੇਮੰਦ ਪਾਰਟਨਰ ਬਣ ਰਿਹਾ ਹੈ।
ਅਤੇ ਇਸ ਅਭਿਯਾਨ ਵਿੱਚ ਭਾਰਤ ਨੇ Economy ਅਤੇ Ecology ਦੋਹਾਂ ਵਿੱਚ ਬਿਹਤਰ ਸੰਤੁਲਨ ਸਥਾਪਿਤ ਕੀਤਾ ਹੈ। ਬੜੇ ਅਤੇ ਵਿਕਸਿਤ ਦੇਸ਼ਾਂ ਦੀ ਤੁਲਨਾ ਵਿੱਚ, Climate Action ਨੂੰ ਲੈ ਕੇ ਭਾਰਤ ਦੇ ਪ੍ਰਯਤਨਾਂ ਨੂੰ ਦੇਖ ਕੇ ਆਪ ਸਭ ਨੂੰ ਨਿਸ਼ਚਿਤ ਹੀ ਮਾਣ ਹੋਵੇਗਾ। ਅੱਜ ਭਾਰਤ, ਬਹੁਤ ਤੇਜ਼ੀ ਦੇ ਨਾਲ 450 ਗੀਗਾਵਾਟ ਰੀਨਿਊਏਬਲ ਐਨਰਜੀ ਦੇ ਲਕਸ਼ ਦੀ ਤਰਫ਼ ਵਧ ਰਿਹਾ ਹੈ। ਅਸੀਂ ਭਾਰਤ ਨੂੰ, ਦੁਨੀਆ ਦੀ ਸਭ ਤੋਂ ਬੜੀ ਗ੍ਰੀਨ ਹਾਈਡ੍ਰੋਜਨ ਹੱਬ ਬਣਾਉਣ ਦੇ ਅਭਿਯਾਨ ਵਿੱਚ ਵੀ ਜੁਟ ਗਏ ਹਾਂ।
ਪ੍ਰਧਾਨ ਸਾਹਿਬ,
ਸਾਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਵਾਬ ਦੇਣਾ ਹੈ ਕਿ ਜਦੋਂ ਫ਼ੈਸਲੇ ਲੈਣ ਦਾ ਸਮਾਂ ਸੀ, ਤਦ ਜਿਨ੍ਹਾਂ ’ਤੇ ਵਿਸ਼ਵ ਨੂੰ ਦਿਸ਼ਾ ਦੇਣ ਦੀ ਜ਼ਿੰਮੇਵਾਰੀ ਸੀ, ਉਹ ਕੀ ਕਰ ਰਹੇ ਸਨ? ਅੱਜ ਵਿਸ਼ਵ ਦੇ ਸਾਹਮਣੇ Regressive Thinking ਅਤੇ Extremism ਦਾ ਖ਼ਤਰਾ ਵਧਦਾ ਜਾ ਰਿਹਾ ਹੈ।
ਇਨ੍ਹਾਂ ਪਰਿਸਥਿਤੀਆਂ ਵਿੱਚ, ਪੂਰੇ ਵਿਸ਼ਵ ਨੂੰ Science-Based, Rational ਅਤੇ Progressive Thinking ਨੂੰ ਵਿਕਾਸ ਦਾ ਅਧਾਰ ਬਣਾਉਣਾ ਹੀ ਹੋਵੇਗਾ।
ਸਾਇੰਸ ਬੇਸਡ ਅਪ੍ਰੋਚ ਨੂੰ ਮਜ਼ਬੂਤ ਕਰਨ ਦੇ ਲਈ ਭਾਰਤ, Experience Based Learning ਨੂੰ ਹੁਲਾਰਾ ਦੇ ਰਿਹਾ ਹੈ। ਸਾਡੇ ਇੱਥੇ, ਸਕੂਲਾਂ ਵਿੱਚ ਹਜ਼ਾਰਾਂ ਅਟਲ ਟਿੰਕਰਿੰਗ ਲੈਬਸ ਖੋਲ੍ਹੀਆਂ ਗਈਆਂ ਹਨ, ਇਨਕਿਊਬੇਟਰਸ ਬਣੇ ਹਨ ਅਤੇ ਇੱਕ ਮਜ਼ਬੂਤ ਸਟਾਰਟ-ਅੱਪ ਈਕੋਸਿਸਟਮ ਵਿਕਸਿਤ ਹੋਇਆ ਹੈ।
ਆਪਣੀ ਆਜ਼ਾਦੀ ਦੇ 75ਵੇਂ ਵਰ੍ਹੇ ਦੇ ਸਬੰਧ ਵਿੱਚ, ਭਾਰਤ 75 ਐਸੇ ਸੈਟੇਲਾਈਟਸ ਨੂੰ ਪੁਲਾੜ ਵਿੱਚ ਭੇਜਣ ਵਾਲਾ ਹੈ, ਜੋ ਭਾਰਤੀ ਵਿਦਿਆਰਥੀ, ਸਕੂਲ-ਕਾਲਜਾਂ ਵਿੱਚ ਬਣਾ ਰਹੇ ਹਨ।
ਪ੍ਰਧਾਨ ਜੀ,
ਦੂਸਰੇ ਪਾਸੇ, Regressive Thinking ਦੇ ਨਾਲ, ਜੋ ਦੇਸ਼ ਆਤੰਕਵਾਦ ਦਾ ਪੌਲੀਟਿਕਲ ਟੂਲ ਦੇ ਰੂਪ ਵਿੱਚ ਇਸਤੇਮਾਲ ਕਰ ਰਹੇ ਹਨ, ਉਨ੍ਹਾਂ ਨੂੰ ਇਹ ਸਮਝਣਾ ਹੋਵੇਗਾ ਕਿ ਆਤੰਕਵਾਦ, ਉਨ੍ਹਾਂ ਦੇ ਲਈ ਵੀ ਉਤਨਾ ਹੀ ਬੜਾ ਖ਼ਤਰਾ ਹੈ। ਇਹ ਸੁਨਿਸ਼ਚਿਤ ਕੀਤਾ ਜਾਣਾ ਬਹੁਤ ਜ਼ਰੂਰੀ ਹੈ ਕਿ ਅਫ਼ਗ਼ਾਨਿਸਤਾਨ ਦੀ ਧਰਤੀ ਦਾ ਇਸਤੇਮਾਲ ਆਤੰਕਵਾਦ ਫੈਲਾਉਣ ਅਤੇ ਆਤੰਕੀ ਹਮਲਿਆਂ ਦੇ ਲਈ ਨਾ ਹੋਵੇ।
ਸਾਨੂੰ ਇਸ ਗੱਲ ਦੇ ਲਈ ਵੀ ਸਤਰਕ ਰਹਿਣਾ ਹੋਵੇਗਾ ਕਿ ਉੱਥੋਂ ਦੀਆਂ ਨਾਜ਼ੁਕ ਸਥਿਤੀਆਂ ਦਾ ਕੋਈ ਦੇਸ਼, ਆਪਣੇ ਸੁਆਰਥ ਦੇ ਲਈ, ਇੱਕ ਟੂਲ ਦੀ ਤਰ੍ਹਾਂ ਇਸਤੇਮਾਲ ਕਰਨ ਦੀ ਕੋਸ਼ਿਸ਼ ਨਾ ਕਰੇ।
ਇਸ ਸਮੇਂ ਅਫ਼ਗ਼ਾਨਿਸਤਾਨ ਦੀ ਜਨਤਾ ਨੂੰ, ਉੱਥੋਂ ਦੀਆਂ ਮਹਿਲਾਵਾਂ ਅਤੇ ਬੱਚਿਆਂ ਨੂੰ, ਉੱਥੋਂ ਦੀਆਂ ਮਾਇਨੌਰਿਟੀਜ਼ ਨੂੰ, ਮਦਦ ਦੀ ਜ਼ਰੂਰਤ ਹੈ, ਅਤੇ ਇਸ ਵਿੱਚ ਸਾਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੀ ਹੋਵੇਗੀ।
ਪ੍ਰਧਾਨ ਸਾਹਿਬ,
ਸਾਡੇ ਸਮੁੰਦਰ ਵੀ ਸਾਡੀ ਸਾਂਝੀ ਵਿਰਾਸਤ ਹਨ। ਇਸ ਲਈ ਸਾਨੂੰ ਇਹ ਧਿਆਨ ਰੱਖਣਾ ਹੋਵੇਗਾ ਕਿ Ocean resources ਨੂੰ ਅਸੀਂ use ਕਰੀਏ, abuse ਨਹੀਂ। ਸਾਡੇ ਸਮੁੰਦਰ, ਅੰਤਰਰਾਸ਼ਟਰੀ ਵਪਾਰ ਦੀ ਲਾਈਫ-ਲਾਈਨ ਵੀ ਹਨ। ਇਨ੍ਹਾਂ ਨੂੰ ਸਾਨੂੰ expansion ਅਤੇ exclusion ਦੀ ਦੌੜ ਤੋਂ ਬਚਾ ਕੇ ਰੱਖਣਾ ਹੋਵੇਗਾ।
Rule-based world order ਨੂੰ ਸਸ਼ਕਤ ਕਰਨ ਦੇ ਲਈ, ਅੰਤਰਰਾਸ਼ਟਰੀ ਸਮੁਦਾਇ ਨੂੰ ਇੱਕ ਸੁਰ ਵਿੱਚ ਆਵਾਜ਼ ਉਠਾਉਣਾ ਹੀ ਹੋਵੇਗੀ। ਸੁਰੱਖਿਆ ਪਰਿਸ਼ਦ ਵਿੱਚ ਭਾਰਤ ਦੀ ਪ੍ਰੈਜ਼ੀਡੈਂਸੀ ਦੇ ਦੌਰਾਨ ਬਣੀ ਵਿਸਤ੍ਰਿਤ ਸਹਿਮਤੀ, ਵਿਸ਼ਵ ਨੂੰ ਮੈਰੀਟਾਈਮ ਸਕਿਉਰਿਟੀ ਦੇ ਵਿਸ਼ੇ ਵਿੱਚ ਅੱਗੇ ਵਧਣ ਦਾ ਮਾਰਗ ਦਿਖਾਉਂਦੀ ਹੈ।
ਪ੍ਰਧਾਨ ਸਾਹਿਬ,
ਭਾਰਤ ਦੇ ਮਹਾਨ ਕੂਟਨੀਤੀਵਾਨ, ਆਚਾਰੀਆ ਚਾਣਕਯ ਨੇ ਸਦੀਆਂ ਪਹਿਲਾਂ ਕਿਹਾ ਸੀ - ਕਾਲਾਤੀ ਕ੍ਰਮਾਤ ਕਾਲ ਏਵ ਫਲਮ੍ ਪਿਬਤਿ (कालाति क्रमात काल एव फलम् पिबति)। ਜਦੋਂ ਸਹੀ ਸਮੇਂ ’ਤੇ ਸਹੀ ਕਾਰਜ ਨਹੀਂ ਕੀਤਾ ਜਾਂਦਾ, ਤਾਂ ਸਮਾਂ ਹੀ ਉਸ ਕਾਰਜ ਦੀ ਸਫ਼ਲਤਾ ਨੂੰ ਸਮਾਪਤ ਕਰ ਦਿੰਦਾ ਹੈ।
ਸੰਯੁਕਤ ਰਾਸ਼ਟਰ ਨੂੰ ਖ਼ੁਦ ਨੂੰ ਪ੍ਰਾਸੰਗਿਕ ਬਣਾਈ ਰੱਖਣਾ ਹੈ ਤਾਂ ਉਸ ਨੂੰ ਆਪਣੀ Effectiveness ਨੂੰ ਸੁਧਾਰਨਾ ਹੋਵੇਗਾ, Reliability ਨੂੰ ਵਧਾਉਣਾ ਹੋਵੇਗਾ।
UN ’ਤੇ ਅੱਜ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਇਨ੍ਹਾਂ ਸਵਾਲਾਂ ਨੂੰ ਅਸੀਂ Climate Crisis ਵਿੱਚ ਦੇਖਿਆ ਹੈ, COVID ਦੇ ਦੌਰਾਨ ਦੇਖਿਆ ਹੈ। ਦੁਨੀਆ ਦੇ ਕਈ ਹਿੱਸਿਆਂ ਵਿੱਚ ਚਲ ਰਹੀ ਪ੍ਰੌਕਸੀ ਵਾਰ-ਆਤੰਕਵਾਦ ਅਤੇ ਹੁਣ ਅਫ਼ਗ਼ਾਨਿਸਤਾਨ ਦੇ ਸੰਕਟ ਨੇ ਇਨ੍ਹਾਂ ਸਵਾਲਾਂ ਨੂੰ ਹੋਰ ਗਹਿਰਾ ਕਰ ਦਿੱਤਾ ਹੈ। COVID ਦੇ Origin ਦੇ ਸੰਦਰਭ ਵਿੱਚ ਅਤੇ Ease of Doing Business Rankings ਨੂੰ ਲੈ ਕੇ, ਆਲਮੀ ਗਵਰਨੈਂਸ ਨਾਲ ਜੁੜੀਆਂ ਸੰਸਥਾਵਾਂ ਨੇ, ਦਹਾਕਿਆਂ ਦੀ ਮਿਹਨਤ ਨਾਲ ਬਣੀ ਆਪਣੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾਇਆ ਹੈ।
ਇਹ ਜ਼ਰੂਰੀ ਹੈ ਕਿ ਅਸੀਂ UN ਨੂੰ Global Order, Global Laws ਅਤੇ Global Values ਦੀ ਸੰਭਾਲ਼ ਦੇ ਲਈ ਨਿਰੰਤਰ ਸੁਦ੍ਰਿੜ੍ਹ ਕਰੀਏ। ਮੈਂ, ਨੋਬਲ ਪੁਰਸਕਾਰ ਵਿਜੇਤਾ, ਗੁਰੂਦੇਵ ਰਬਿੰਦਰ ਨਾਥ ਟੈਗੋਰ ਜੀ ਦੇ ਸ਼ਬਦਾਂ ਦੇ ਨਾਲ ਆਪਣੀ ਗੱਲ ਸਮਾਪਤ ਕਰ ਰਿਹਾ ਹਾਂ।
ਸ਼ੁਭੋ ਕੋਰਮੋ-ਪੋਥੇ / ਧੋਰੋ ਨਿਰਭੋਯੋ ਗਾਨ, ਸ਼ੋਬ ਦੁਰਬੋਲ ਸੋਨਸ਼ੋਯ/ਹੋਕ ਓਬੋਸਾਨ।
(शुभो कोर्मो-पोथे / धोरो निर्भोयो गान, शोब दुर्बोल सोन्शोय /होक ओबोसान।)
ਅਰਥਾਤ...ਆਪਣੇ ਸ਼ੁਭ ਕਰਮ-ਪਥ ’ਤੇ ਨਿਰਭੈ ਹੋ ਕੇ ਅੱਗੇ ਵਧੋ। ਸਾਰੀਆਂ ਦੁਰਬਲਤਾਵਾਂ ਅਤੇ ਸ਼ੰਕਾਵਾਂ ਸਮਾਪਤ ਹੋਣ।
ਇਹ ਸੰਦੇਸ਼ ਅੱਜ ਦੇ ਸੰਦਰਭ ਵਿੱਚ ਸੰਯੁਕਤ ਰਾਸ਼ਟਰ ਦੇ ਲਈ ਜਿਤਨਾ ਪ੍ਰਾਸੰਗਿਕ ਹੈ ਉਤਨਾ ਹੀ ਹਰ ਜ਼ਿੰਮੇਦਾਰ ਦੇਸ਼ ਦੇ ਲਈ ਵੀ ਪ੍ਰਾਸੰਗਿਕ ਹੈ। ਮੈਨੂੰ ਵਿਸ਼ਵਾਸ ਹੈ, ਹਮ ਸਬਕਾ ਪ੍ਰਯਾਸ, ਵਿਸ਼ਵ ਵਿੱਚ ਸ਼ਾਂਤੀ ਅਤੇ ਸਦਭਾਵਨਾ ਵਧਾਏਗਾ, ਵਿਸ਼ਵ ਨੂੰ ਸੁਅਸਥ, ਸੁਰੱਖਿਅਤ ਅਤੇ ਸਮ੍ਰਿੱਧ ਬਣਾਵੇਗਾ।
ਇਨ੍ਹਾਂ ਹੀ ਸ਼ੁਭਕਾਮਨਾਵਾਂ ਦੇ ਨਾਲ,
ਬਹੁਤ-ਬਹੁਤ ਧੰਨਵਾਦ
ਨਮਸਕਾਰ!
*****
ਡੀਐੱਸ/ਐੱਸਐੱਚ
(Release ID: 1758432)
Visitor Counter : 201
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam