ਰੱਖਿਆ ਮੰਤਰਾਲਾ
azadi ka amrit mahotsav

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 59ਵੇਂ ਨੈਸ਼ਨਲ ਡਿਫੈਂਸ ਕਾਲਜ ਕੋਰਸ ਦੇ ਗ੍ਰੈਜੂਏਟਾਂ ਨੂੰ ਸੰਬੋਧਨ ਕੀਤਾ


ਦੇਸ਼ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਲਈ ਹਥਿਆਰਬੰਦ ਫੌਜਾਂ ਵਿਚਾਲੇ ਸਰਗਰਮ ਤਾਲਮੇਲ ਲਈ ਆਖਿਆ

Posted On: 25 SEP 2021 2:57PM by PIB Chandigarh

ਆਰ ਐੱਮ ਦੇ ਸੰਬੋਧਨ ਦੀਆਂ ਮੁੱਖ ਝਲਕੀਆਂ :

ਸਰਹੱਦੀ ਵਿਵਾਦਾਂ ਅਤੇ ਸਰਹੱਦ ਪਾਰੋਂ ਅੱਤਵਾਦ ਬਾਰੇ ਸਰਕਾਰ ਦੀ ਦਲੇਰਾਨਾ ਪਹੁੰਚ ਨੇ ਭਾਰਤ ਨੂੰ ਮਜ਼ਬੂਤ ਕੀਤਾ ਹੈ 

ਭਾਰਤ ਇੱਕ ਅਮਨ ਪਸੰਦ ਦੇਸ਼ ਹੈ , ਪਰ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਪੈਦਾ ਕਰਨ ਵਾਲਿਆਂ ਨੂੰ ਢੁਕਵਾਂ ਜਵਾਬ ਦੇਵੇਗਾ 

ਐੱਨ ਡੀ ਸੀ ਸਾਂਝੀ ਸੂਝਬੂਝ ਅਤੇ ਅੱਤਵਾਦ ਨਾਲ ਨਜਿੱਠਣ ਲਈ ਹੱਲ ਲੱਭਣ ਵਿੱਚ ਮੁੱਖ ਭੂਮਿਕਾ ਨਿਭਾ ਸਕਦੀ ਹੈ 

ਨਵੇਂ ਅਤੇ ਤੇਜ਼ੀ ਨਾਲ ਉੱਭਰ ਰਹੇ ਖੇਤਰਾਂ ਜਿਵੇਂ ਸਾਈਬਰ , ਪੁਲਾੜ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਵਧੇਰੇ ਕੇਂਦਰਿਤ ਕਰਨ ਦੀ ਲੋੜ ਹੈ 

ਰਕਸ਼ਾ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਦੇਸ਼ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਭਵਿੱਖ ਦੀਆਂ ਮਿਲਟਰੀ ਰਣਨੀਤੀਆਂ ਅਤੇ ਪ੍ਰਤੀਕਿਰਿਆਵਾਂ ਵਿੱਚ ਹਥਿਆਰਬੰਦ ਫੌਜਾਂ ਵਿਚਾਲੇ ਸਰਗਰਮ ਤਾਲਮੇਲ ਲਈ ਅਪੀਲ ਕੀਤੀ ਹੈ  ਉਹ 25 ਸਤੰਬਰ 2021 ਨੂੰ ਨਵੀਂ ਦਿੱਲੀ ਵਿੱਚ 59ਵੇਂ ਨੈਸ਼ਨਲ ਡਿਫੈਂਸ ਕਾਲਜ (ਐੱਨ ਡੀ ਸੀਕੋਰਸ (2019 ਬੈਚਦੇ ਗ੍ਰੈਜੂਏਟਾਂ ਨੂੰ ਉਨ੍ਹਾਂ ਦੇ ਕਨਵੋਕੇਸ਼ਨ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ  ਰਕਸ਼ਾ ਮੰਤਰੀ ਨੇ ਕਿਹਾ ਕਿ ਸਰਹੱਦੀ ਵਿਵਾਦਾਂ ਅਤੇ ਸਰਹੱਦ ਪਾਰੋਂ ਅੱਤਵਾਦ ਵਰਗੇ ਮੁੱਦਿਆਂ ਨਾਲ ਸਰਕਾਰ ਦੀ ਦਲੇਰਾਨਾ ਪਹੁੰਚ ਨੇ ਪਿਛਲੇ ਕੁਝ ਸਮੇਂ ਵਿੱਚ ਭਾਰਤ ਨੂੰ ਮਜ਼ਬੂਤ ਕੀਤਾ ਹੈ ਅਤੇ ਹੁਣ ਇਸ ਨੇ ਮਹਾਨ ਵਿਸ਼ਵੀ ਭੂਮਿਕਾ ਅਤੇ ਜਿ਼ੰਮੇਵਾਰੀ ਗ੍ਰਹਿਣ ਕਰ ਲਈ ਹੈ 

ਸ਼੍ਰੀ ਰਾਜਨਾਥ ਸਿੰਘ ਨੇ ਦੁਹਰਾਇਆ ਕਿ ਭਾਰਤ ਇੱਕ ਅਮਨ ਪਸੰਦ ਮੁਲਕ ਹੈ ਪਰ ਇਸਦੀ ਅਖੰਡਤਾ ਅਤੇ ਪ੍ਰਭੂਸੱਤਾ ਲਈ ਖ਼ਤਰਾ ਪੈਦਾ ਕਰਨ ਲਈ ਕਿਸੇ ਨੂੰ ਵੀ ਢੁਕਵਾਂ ਜਵਾਬ ਦੇਵੇਗਾ  ਉਨ੍ਹਾਂ ਕਿਹਾ , “ਅੰਦਰੂਨੀ ਅਤੇ ਬਾਹਰੀ ਸੁਰੱਖਿਆ ਲਈ ਖ਼ਤਰਿਆਂ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ  ਬਾਲਾਕੋਟ ਅਤੇ ਗਲਵਾਨ ਵਿੱਚ ਸਾਡੀਆਂ ਕਾਰਵਾਈਆਂ ਨੇ ਸਾਰੇ ਹਮਲਾਵਰਾਂ ਨੂੰ ਸਪਸ਼ਟ ਸੰਕੇਤ ਦਿੱਤੇ ਹਨ” 

ਰਕਸ਼ਾ ਮੰਤਰੀ ਨੇ ਅੱਗੇ ਕਿਹਾ ਕਿ ਅੱਜ ਵਿਸ਼ਵ ਅੱਤਵਾਦ ਦੇ ਅਸਥਿਰ ਕਰਨ ਵਾਲੇ ਪ੍ਰਭਾਵਾਂ ਅਤੇ ਵਿਸ਼ੇਸ਼ਕਰ ਹਿੰਸਕ ਕੱਟੜਪੰਥੀ ਤਾਕਤਾਂ ਦੇ ਵਿਸ਼ੇਸ਼ ਖ਼ਤਰੇ ਦਾ ਗਵਾਹ ਹੈ , ਜੋ ਨਵੀਂ ਆਮ ਸਥਿਤੀ ਕਾਇਮ ਕਰਕੇ ਵੈਧਤਾ ਪ੍ਰਾਪਤ ਕਰਨ ਦੀ ਕੋਸਿ਼ਸ਼ ਕਰ ਰਹੀਆਂ ਹਨ  ਉਨ੍ਹਾਂ ਕਿਹਾ ਕਿ ਹੁਣ ਅੱਤਵਾਦ ਦੇ ਖ਼ਤਰੇ ਖਿ਼ਲਾਫ਼ ਇਕੱਠੇ ਹੋਣ ਲਈ ਜਿ਼ੰਮੇਵਾਰ ਮੁਲਕਾਂ ਵਿੱਚ ਵਿਆਪਕ ਅਹਿਸਾਸ ਹੈ  ਉਨ੍ਹਾਂ ਕਿਹਾ ਐੱਨ ਡੀ ਸੀ ਅੱਤਵਾਦ ਦੇ ਵਿਰੁੱਧ ਦੋਸਤਾਨਾ ਮੁਲਕਾਂ ਵਿੱਚ ਸਾਂਝੀ ਸੂਝਬੂਝ ਵਧਾਉਣ ਅਤੇ ਖ਼ਤਰੇ ਨਾਲ ਨਜਿੱਠਣ ਲਈ ਲੰਮੇ ਸਮੇਂ ਦੇ ਹੱਲ ਲੱਭਣ ਵਿੱਚ ਭੂਮਿਕਾ ਨਿਭਾ ਸਕਦੀ ਹੈ 

ਅਫ਼ਗਾਨਿਸਤਾਨ ਦੀ ਸਥਿਤੀ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਨੇ ਸਾਡੇ ਸਮੇਂ ਦੀ ਅਸਲੀਅਤ ਨੂੰ ਉਜਾਗਰ ਕੀਤਾ ਹੈ  ਉਨ੍ਹਾਂ ਕਿਹਾ , “ਭੂ ਰਾਜਨੀਤੀ ਉੱਭਰਨ ਬਾਰੇ ਕੇਵਲ ਨਿਸ਼ਚਿਤ ਇਹ ਹੈ ਕਿ ਇਹ ਅਨਿਸ਼ਚਿਤ ਹੈ  ਸੂਬਿਆਂ ਦੀਆਂ ਸਰਹੱਦਾਂ ਵਿੱਚ ਬਦਲਾਅ ਅੱਜ ਜਿੰਨੇ ਅਕਸਰ ਨਹੀਂ ਹਨ  ਹਾਲਾਂਕਿ ਸੂਬਿਆਂ ਦੀ ਬਣਤਰ ਤੇਜ਼ੀ ਨਾਲ ਬਦਲਣ ਅਤੇ ਬਾਹਰੀ ਸ਼ਕਤੀਆਂ ਦਾ ਪ੍ਰਭਾਵ ਇਸ ਤੇ ਪੂਰੀ ਤਰ੍ਹਾਂ ਸਪਸ਼ਟ ਹੈ”  ਰਕਸ਼ਾ ਮੰਤਰੀ ਨੇ ਅਫ਼ਗਾਨਿਸਤਾਨ ਦੀ ਸਥਿਤੀ ਤੋਂ ਸਬਕ ਸਿੱਖਣ ਦੀ ਲੋੜ ਤੇ ਜ਼ੋਰ ਦਿੱਤਾ , ਜੋ ਕਿ ਖੇਤਰ ਵਿੱਚ ਅਤੇ ਇਸ ਤੋਂ ਬਾਅਦ ਮਹਿਸੂਸ ਕੀਤੇ ਜਾ ਰਹੇ ਤੁਰੰਤ ਪ੍ਰਤੀਕਰਮਾਂ ਤੋਂ ਬਹੁਤ ਦੂਰ ਹੈ 

ਸ਼੍ਰੀ ਰਾਜਨਾਥ ਸਿੰਘ ਨੇ ਕਿਹਾ , “ਜਦੋਂ ਇਨ੍ਹਾਂ ਈਵੈਂਟਸ ਬਾਰੇ ਵਿਚਾਰ ਕੀਤਾ ਜਾਂਦਾ ਹੈ , ਇਹ ਵਿਸ਼ਵਾਸ ਕਰਨ ਲਈ ਲੁਭਾਉਂਦਾ ਹੈ ਕਿ ਅੱਤਵਾਦ , ਡਰ , ਮੱਧਯੁਗੀ ਵਿਚਾਰ ਅਤੇ ਕਾਰਵਾਈਆਂ , ਲਿੰਗ ਦੇ ਅਧਾਰ ਤੇ ਭੇਦਭਾਵ , ਅਭਿਆਸ , ਜੋ ਬਰਾਬਰਤਾ ਅਤੇ ਕੱਟੜ ਵਿਚਾਰਧਾਰਾ ਵਿੱਚ ਫਸੇ ਹਨ , ਲੋਕਾਂ ਦੀਆਂ ਇੱਛਾਵਾ , ਸਮੁੱਚੇ ਬਣਤਰਾਂ ਅਤੇ ਵਿਚਾਰਾਂ ਨੂੰ ਇੱਕ  ਤਰਫ ਲਿਜਾ ਸਕਦੇ ਹਨ  ਅਸਲੀਅਤ ਤੋਂ ਦੂਰ ਕੁਝ ਨਹੀਂ ਹੋ ਸਕਦਾ ਅਤੇ ਮਨੁੱਖੀ ਇਤਿਹਾਸ ਇਸ ਸਬੰਧ ਵਿੱਚ ਮਹਾਨ ਅਧਿਆਪਕ ਹੈ  ਅਨਿਆਂ ਹਾਲਾਂਕਿ ਸ਼ਕਤੀਸ਼ਾਲੀ ਹੈ , ਪਰ ਇਹ ਭਲਾਈ ਦੀ ਸਾਂਝੀ ਸ਼ਕਤੀ ਜੋ ਮਨੁੱਖੀ ਹੋਂਦ ਵਿੱਚ ਸਮੋਈ ਹੋਈ ਹੈ , ਨੂੰ ਨਾ ਹਰਾ ਸਕਦਾ ਹੈ , ਨਾ ਹਰਾਏਗਾ  ਇਹ ਭਾਵਨਾ ਕਈ ਵਿਸ਼ਵ ਰਾਜਧਾਨੀਆਂ ਵਿੱਚ ਸਪਸ਼ਟ ਤੌਰ ਤੇ ਵੱਧ ਰਹੀ ਹੈ , ਜਿਨ੍ਹਾਂ ਨੇ ਉਦਾਰਵਾਦ , ਸਮੁੱਚਤਾ ਅਤੇ ਸ਼ਾਸਨ ਤੇ ਵਿਹਾਰ ਦੇ ਅੰਤਰਰਾਸ਼ਟਰੀ ਨਿਯਮਾਂ ਦੇ ਮਾਣ ਦੇ ਹੱਕ ਵਿੱਚ ਅਵਾਜ਼ ਉਠਾਈ ਹੈ” 


ਰਕਸ਼ਾ ਮੰਤਰੀ ਨੇ ਐੱਨ ਡੀ ਸੀ ਨੂੰ ਨਵੇਂ ਤੇ ਉੱਭਰ ਰਹੇ ਖੇਤਰਾਂ ਜਿਵੇਂ ਸਾਈਬਰ , ਪੁਲਾੜ , ਆਰਟੀਫੀਸ਼ਲੀਅਲ ਇੰਟੈਲੀਜੈਂਸ ਅਤੇ ਬਿੱਗ ਡਾਟਾ ਅਨੈਲਿਟਿਕਸ ਤੇ ਕੇਂਦਰਿਤ ਕਰਨ ਲਈ ਜ਼ੋਰ ਦਿੱਤਾ  ਉਨ੍ਹਾਂ ਕਿਹਾ , “ਵਿਸ਼ਵ ਨੇ ਵਿਗਿਆਨਕ ਗਿਆਨ ਦੇ ਇਨ੍ਹਾਂ ਸਾਰੇ ਖੇਤਰਾਂ ਵਿੱਚ ਇੱਕ ਵੱਡੀ ਤਬਦੀਲੀ ਦੇਖੀ ਹੈ  ਇਸ ਤਕਨਾਲੋਜੀ ਦੀ ਪ੍ਰਗਤੀ ਨੂੰ ਰਣਨੀਤਿਕ ਭਾਈਚਾਰੇ ਦੇ ਅੰਦਰ ਇਸਦੀ ਫੌਜੀ ਵਿਆਖਿਆ ਹੋਣੀ ਲਾਜ਼ਮੀ ਹੈ” 

ਵਾਸੂਦੇਵਾ ਕੁਟੁੰਭਕੰਮ” (ਵਿਸ਼ਵ ਏਕ ਪਰਿਵਾਰ ਹੈਦੇ ਮਹਾਵਾਕ ਦਾ ਹਵਾਲਾ ਦਿੰਦਿਆਂ ਰਕਸ਼ਾ ਮੰਤਰੀ ਨੇ ਵਿਸ਼ਵੀ ਅਤੇ ਦੇਸ਼ ਦੇ ਅੰਦਰੋਂ ਦੋਨਾਂ ਖ਼ਤਰਿਆਂ ਨਾਲ ਨਜਿੱਠਣ ਲਈ ਇੱਕਜੁੱਟ ਪਹੁੰਚ ਬਣਾਉਣ ਦੀ ਫੌਰੀ ਜਰੂਰਤ ਤੇ ਜ਼ੋਰ ਦਿੱਤਾ  ਉਨ੍ਹਾਂ ਕਿਹਾ , ਭਾਵੇਂ ਇਹ ਅੱਤਵਾਦ ਖਿ਼ਲਾਫ਼ ਹੈ ਜਾਂ ਸਾਈਬਰ ਚੁਣੌਤੀਆਂ ਖਿ਼ਲਾਫ਼ , ਸਫ਼ਲਤਾ ਕੇਵਲ ਇੱਕਜੁੱਟਤਾ, ਕੌਮੀ ਵਿਭਿੰਨਤਾਵਾਂ ਦੁਆਰਾ ਮਿਲ ਸਕਦੀ ਹੈ  ਉਨ੍ਹਾਂ ਨੇ ਹਾਲ ਦੇ ਸਮੇਂ ਵਿੱਚ ਕੋਵਿਡ 19 ਖਿ਼ਲਾਫ਼ ਲੜਾਈ ਨੂੰ ਏਕਤਾ ਵਿੱਚ ਅਨੇਕਤਾ ਅਤੇ “ਵਾਸੂਦੇਵਾ ਕੁਟੁੰਭਕਮ” ਦੀ ਚਮਕਦੀ ਉਦਾਹਰਨ ਦੱਸਿਆ ਹੈ 

ਸ਼੍ਰੀ ਰਾਜਨਾਥ ਸਿੰਘ ਨੇ ਰੱਖਿਆ ਖੇਤਰ ਵਿੱਚ “ਆਤਮਨਿਰਭਰਤਾ” ਪ੍ਰਾਪਤ ਕਰਨ ਦੇ ਸਰਕਾਰ ਦੇ ਸੰਕਲਪ ਨੂੰ ਦੁਹਰਾਉਂਦਿਆਂ ਕਿਹਾ ਕਿ ਕੋਈ ਵੀ ਦੇਸ਼ ਜੋ ਗਿਆਨ ਅਧਾਰਤ ਅਰਥਚਾਰਾ ਵਿਕਸਿਤ ਕਰਨ ਲਈ ਉਤਸ਼ਾਹਤ ਹੈਰੱਖਿਆ ਬਰਾਮਦ ਤੇ ਨਿਰਭਰ ਨਹੀਂ ਰਹਿ ਸਕਦਾ 


ਰਕਸ਼ਾ ਮੰਤਰੀ ਨੇ ਗਿਆਨ , ਸਿਆਣਪ ਅਤੇ ਰਾਜਨੀਤੀ ਦੇ ਮਹੱਤਵ ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਐੱਨ ਡੀ ਸੀ ਦੇ ਇਹ ਸੇਧ ਦੇਣ ਵਾਲੇ ਆਦਰਸ਼ ਤੇਜ਼ੀ ਨਾਲ ਪਰਿਵਰਤਨ ਹੋ ਰਹੇ ਖੇਤਰੀ ਦ੍ਰਿਸ਼ ਵਿੱਚ ਮੁੱਖ ਮਹੱਤਤਾ ਰੱਖਦੇ ਹਨ  ਉਨ੍ਹਾਂ ਕਿਹਾ , “ਗਿਆਨ ਇੱਕ ਦੇਸ਼ , ਇੱਕ ਖੇਤਰ ਦੀਆਂ ਇਤਿਹਾਸਕ , ਸਮਾਜਿਕ , ਭੂ ਰਣਨੀਤਿਕ ਅਤੇ ਆਰਥਿਕ ਸੱਚਾਈਆਂ ਨੂੰ ਸਮਝਣ ਵਿੱਚ ਮਦਦ ਕਰਦਾ ਹੈ  ਬੁੱਧੀ ਦੂਰਦਰਸ਼ੀ ਫ਼ੈਸਲੇ ਲੈਣ ਲਈ ਇਸ ਸੱਚੀ ਸੂਝਬੂਝ ਦੀ ਵਿਆਖਿਆ ਵਿੱਚ ਸਹੂਲਤ ਦਿੰਦੀ ਹੈ  ਅਤੇ ਰਾਜਨੀਤੀ ਰੋਜ਼ਾਨਾ ਸੱਚਾਈਆਂ ਦੇ ਸੱਭਿਆਚਾਰ ਅਤੇ ਰਣਨੀਤਿਕ ਵਿਚਾਰਾਂ ਦੀ ਸਮਝ ਨੂੰ ਸਹਿਣ ਕਰਦੀ ਹੈ  ਇਹ ਲੰਮੇ ਸਮੇਂ ਲਈ ਹਿੱਤਾਂ ਦੇ ਮੱਦੇਨਜ਼ਰ ਫ਼ੈਸਲੇ ਲੈਣ ਦੀ ਸਹੂਲਤ ਦਿੰਦੇ ਹਨ” 

ਰਾਜਨਾਥ ਸਿੰਘ ਨੇ ਐੱਨ ਡੀ ਸੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਨੇ ਨਾ ਕੇਵਲ ਭਾਰਤ ਬਲਕਿ ਵਿਦੇਸ਼ ਦੇ ਕਈ ਰਣਨੀਤਿਕ ਆਗੂਆਂ ਅਤੇ ਅਭਿਆਸੀਆਂ ਦੇ ਵਿਚਾਰਾਂ ਨੂੰ ਰੂਪ ਦਿੱਤਾ ਹੈ  ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਕੌਮੀ ਸੁਰੱਖਿਆ ਨਾਲ ਸਬੰਧਤ ਭਵਿੱਖ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਗ੍ਰੈਜੂਏਟਸ ਦਾ ਇਹ ਕੋਰਸ ਪੂਰੀ ਤਰ੍ਹਾਂ ਲੈੱਸ ਹੋਵੇਗਾ  ਉਨ੍ਹਾਂ ਨੇ ਇਸ ਤੱਥ ਦੀ ਵੀ ਪ੍ਰਸ਼ੰਸਾ ਕੀਤੀ ਕਿ ਕੋਵਿਡ 19 ਦੁਆਰਾ ਪੇਸ਼ ਚੁਣੌਤੀਆਂ ਦੇ ਬਾਵਜੂਦ ਕਾਲਜ ਨੇ ਆਪਣੇ ਬੁਨਿਆਦੀ ਢਾਂਚੇ ਨੂੰ ਵਧਾਇਆ ਹੈ ਅਤੇ ਆਪਣੇ ਅਕਾਦਮਿਕ ਪਾਠਕ੍ਰਮ ਨੂੰ ਰੀਬ੍ਰੈਂਡ ਕੀਤਾ ਹੈ  ਉਨ੍ਹਾਂ ਨੇ ਪ੍ਰੈਜ਼ੀਡੈਂਟ ਚੇਅਰ ਆਫ਼ ਐਕਸੀਲੈਂਸ ਦੀ ਸਥਾਪਨਾ ਦੀ ਪ੍ਰਸ਼ੰਸਾ ਕੀਤੀ , ਜਿਸ ਨੇ ਰਣਨੀਤਿਕ ਸਿੱਖਿਆ ਨੂੰ ਮਹੱਤਵਪੂਰਨ ਹੁਲਾਰਾ ਦਿੱਤਾ ਅਤੇ ਅਕਾਦਮਿਕ ਕੱਦ ਨੂੰ ਵਧਾਇਆ ਹੈ 

ਆਪਣੇ ਸਵਾਗਤੀ ਭਾਸ਼ਣ ਵਿੱਚ ਐੱਨ ਡੀ ਸੀ ਐੱਨ ਡੀ ਸੀ ਕਮਾਂਡੇਂਟ ਦਿਪਤੇਂਦੂ ਚੌਧਰੀ ਨੇ ਕਿਹਾ ਕਿ ਐੱਨ ਡੀ ਸੀ ਕੋਰਸ ਮੁਕੰਮਲ ਹੋਣ ਨਾਲ ਗ੍ਰੈਜੂਏਟਸ ਬਹੁਅਨੁਸ਼ਾਸਨ ਲਈ ਅਰਜ਼ੀ ਦੇਣਯੋਗ ਹੋਣਗੇ ਅਤੇ ਕੌਮੀ ਮੁੱਦਿਆਂ ਲਈ ਰਣਨੀਤਿਕ ਪੱਧਰ , ਦੋਨੋਂ ਨੀਤੀ ਬਣਾਉਣ ਅਤੇ ਇਸ ਨੂੰ ਲਾਗੂ ਕਰਨ , ਕੁਝ ਉਸੇ ਤਰ੍ਹਾਂ ਜਿਵੇਂ ਕੌਟੱਲਿਆ ਨੇ ਕਰੀਬ 2000  ਸਾਲ ਪਹਿਲਾਂ ਸਿਖਾਇਆ ਸੀ , ਆਊਟ ਆਫ ਬਾਕਸ ਪਹੁੰਚਯੋਗ ਹੋਣਗੇ  ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਗ੍ਰੈਜੂਏਟਸ ਸਮੁੱਚੀ ਕੌਮੀ ਸ਼ਕਤੀ ਅਤੇ ਇਸ ਦੁਆਰਾ ਰਾਸ਼ਟਰ ਨਿਰਮਾਣ ਵਿੱਚ ਨਿਭਾਈ ਜਾ ਰਹੀ ਭੂਮਿਕਾ ਨੂੰ ਵਧੇਰੇ ਚੰਗੇ ਢੰਗ ਨਾਲ ਸਮਝ ਕੇ ਇੱਕ ਅੰਤਰ ਪੈਦਾ ਕਰਨਯੋਗ ਹੋਣਗੇ 

ਇਸ ਮੌਕੇ ਸ਼੍ਰੀ ਰਾਜਨਾਥ ਸਿੰਘ ਨੇ ਕੋਰਸ ਦੇ 41 ਗ੍ਰੈਜੂਏਟਾਂ ਨੂੰ ਐੱਮ ਫਿਲ ਡਿਗਰੀਆਂ ਪ੍ਰਦਾਨ ਕੀਤੀਆਂ  ਵਿਭਾਗ ਦੇ ਮੁਖੀ ਰੱਖਿਆ ਰਣਨੀਤਿਕ ਅਧਿਐਨ ਵਿਭਾਗ , ਮਦਰਾਸ ਯੂਨੀਵਰਸਿਟੀ ਦੇ ਪ੍ਰੋਫੈਸਰ , ਡਾਕਟਰ ਉੱਥਮ ਕੁਮਾਰ , ਜਮਦਾਘਨੀ ਅਤੇ ਹੋਰ ਪਤਵੰਤੇ ਸੱਜਣ ਇਸ ਮੌਕੇ ਹਾਜ਼ਰ ਸਨ 

ਐੱਨ ਡੀ ਸੀ ਦੇਸ਼ ਦੀ ਰਣਨੀਤਿਕ ਸਿੱਖਿਆ ਲਈ ਸਭ ਤੋਂ ਉੱਚੀ ਸੀਟ ਹੈ  ਇਸ ਕਾਲਜ ਦਾ ਵੱਕਾਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਬਹੁਤ ਚਰਚਿਤ ਕੋਰਸ ਰਣਨੀਤੀ ਅਤੇ ਕੌਮੀ ਸੁਰੱਖਿਆ ਦੇ ਸਾਰੇ ਪਹਿਲੂਆਂ ਤੇ ਇੱਕ ਅਨੁਸ਼ਾਸਨੀ ਅਤੇ ਸਮੁੱਚੀ ਪਹੁੰਚ ਮੁਹੱਈਆ ਕਰਦਾ ਹੈ  ਹਰੇਕ ਕੋਰਸ ਵਿੱਚ ਸਟਾਰ ਰੈਂਕ ਅਤੇ ਹਥਿਆਬੰਦ ਫੌਜਾਂ , ਸਿਵਲ ਸੇਵਾਵਾਂ ਅਤੇ ਦੋਸਤਾਨਾ ਵਿਦੇਸ਼ੀ ਮੁਲਕਾਂ ਤੋਂ ਅਧਿਕਾਰੀਆਂ ਦਾ ਵੀ ਤਜ਼ਰਬਾ ਹੁੰਦਾ ਹੈ  ਇੱਕ ਸਾਲਾ ਕੋਰਸ ਮਦਰਾਸ ਯੂਨੀਵਰਸਿਟੀ ਤੋਂ ਰੱਖਿਆ ਅਤੇ ਰਣਨੀਤਿਕ ਅਧਿਐਨ ਵਿੱਚ ਐੱਮ ਫਿਲ ਡਿਗਰੀ ਲਈ ਕੁਆਲੀਫਾਈ ਕਰਨ ਲਈ ਅਧਿਕਾਰੀਆਂ ਨੂੰ ਯੋਗ ਬਣਾਉਂਦਾ ਹੈ 

3999 ਸਾਬਕਾ ਵਿਦਿਆਰਥੀਆਂ ਵਿੱਚੋਂ ਬਹੁਤ ਸਾਰੇ ਆਪਣੇ ਮੁਲਕਾਂ ਅਤੇ ਆਪਣੀਆਂ ਹਥਿਆਬੰਦ ਫੌਜਾਂ ਵਿੱਚ ਮੁਖੀ ਦੇ ਅਹੁਦੇ ਤੱਕ ਪਹੁੰਚੇ ਹਨ ਅਤੇ ਵਿਲੱਖਣਤਾ ਨਾਲ ਸੇਵਾ ਨਿਭਾਈ ਹੈ  ਭੂਟਾਨ ਦੇ ਮੌਜੂਦਾ ਕਿੰਗ ਸ਼੍ਰੀ ਜਿਗਮੇ ਖੇਸਰ ਨਾਮਗਿਆਲ ਵਾਂਗਚੁੱਕ ਐੱਨ ਡੀ ਸੀ ਦੇ ਸਾਬਕਾ ਵਿਦਿਆਰਥੀ ਹਨ  ਭਾਰਤ ਵਿੱਚ 2 ਐੱਨ ਡੀ ਸੀ ਸਾਬਕਾ ਵਿਦਿਆਰਥੀ ਰਾਸ਼ਟਰੀ ਸੁਰੱਖਿਆ ਢਾਂਚਿਆਂ — ਕੌਮੀ ਸੁਰੱਖਿਆ ਸਲਾਹਕਾਰ ਸ਼੍ਰੀ ਅਜੀਤ ਡੋਵਾਲ ਅਤੇ ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਬਿਪਨ ਰਾਵਤ — ਉੱਚੇ ਅਹੁਦਿਆਂ ਤੇ ਹਨ 

 

************************

 

 ਬੀ ਬੀ / ਡੀ ਕੇਐੱਸ  ਵੀ ਵੀ ਵਾਈ


(Release ID: 1758190)