ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

"ਆਟੋਮੈਟਿਕ ਟੈਸਟਿੰਗ ਸਟੇਸ਼ਨਾਂ ਦੀ ਮਾਨਤਾ, ਨਿਯਮ ਅਤੇ ਨਿਯੰਤਰਣ" ਦੇ ਨਿਯਮ ਜੀਐੱਸਆਰ 652(ਈ) ਮਿਤੀ 23 ਸਤੰਬਰ 2021

Posted On: 25 SEP 2021 8:29AM by PIB Chandigarh

1. ਮੋਟਰ ਵਾਹਨ (ਸੋਧ) ਐਕਟ 2019 ਦੀ ਧਾਰਾ 23 ਜ਼ਰੀਏ ਪੇਸ਼ ਕੀਤੀ ਗਈ, ਮੋਟਰ ਵਹੀਕਲ ਐਕਟ, 1988 ਦੀ ਧਾਰਾ 56(2), ਕੇਂਦਰ ਸਰਕਾਰ ਨੂੰ ਆਟੋਮੈਟਿਕ ਟੈਸਟਿੰਗ ਸਟੇਸ਼ਨਾਂ ਦੀ ਮਾਨਤਾ, ਨਿਯਮ ਅਤੇ ਨਿਯੰਤਰਣ ਲਈ ਨਿਯਮ ਬਣਾਉਣ ਦਾ ਅਧਿਕਾਰ ਦਿੰਦੀ ਹੈ। 

 2. ਇੱਕ ਆਟੋਮੈਟਿਕ ਟੈਸਟਿੰਗ ਸਟੇਸ਼ਨ (ਏਟੀਐੱਸ) ਕਿਸੇ ਵਾਹਨ ਦੀ ਫਿਟਨੈੱਸ ਦੀ ਜਾਂਚ ਕਰਨ ਲਈ ਲੋੜੀਂਦੇ ਵੱਖੋ-ਵੱਖਰੇ ਟੈਸਟਾਂ ਨੂੰ ਸਵੈਚਾਲਤ ਕਰਨ ਲਈ ਮਕੈਨੀਕਲ ਉਪਕਰਣਾਂ ਦੀ ਵਰਤੋਂ ਕਰਦਾ ਹੈ। ਵਪਾਰਕ ਵਾਹਨਾਂ (ਟ੍ਰਾਂਸਪੋਰਟ) ਦੀ ਫਿਟਨੈਸ ਟੈਸਟਿੰਗ 8 ਸਾਲ ਤੱਕ ਹਰ 2 ਸਾਲਾਂ ਬਾਅਦ ਅਤੇ 8 ਸਾਲ ਤੋਂ ਪੁਰਾਣੇ ਵਾਹਨਾਂ ਲਈ ਹਰ ਸਾਲ ਕੀਤੀ ਜਾਂਦੀ ਹੈ। ਨਿੱਜੀ ਵਾਹਨ (ਗੈਰ-ਆਵਾਜਾਈ) ਲਈ ਫਿਟਨੈਸ ਟੈਸਟਿੰਗ ਰਜਿਸਟ੍ਰੇਸ਼ਨ ਦੇ ਨਵੀਨੀਕਰਨ (15 ਸਾਲਾਂ ਬਾਅਦ) ਦੇ ਸਮੇਂ ‘ਤੇ ਕੀਤੀ ਜਾਂਦੀ ਹੈ ਅਤੇ ਰਜਿਸਟ੍ਰੇਸ਼ਨ ਦੇ ਨਵੀਨੀਕਰਣ ਲਈ ਅਰਜ਼ੀ ਦੇਣ ਦੇ ਮਾਮਲੇ ਵਿੱਚ ਹਰ ਪੰਜ ਸਾਲਾਂ ਬਾਅਦ ਦੁਹਰਾਇਆ ਜਾਂਦਾ ਹੈ।

 3. ਇਹ ਨਿਯਮ ਵਾਹਨ ਸੁਰੱਖਿਆ ਅਤੇ ਨਿਕਾਸ ਦੀਆਂ ਜ਼ਰੂਰਤਾਂ, ਆਲਮੀ ਸਰਬੋਤਮ ਪਿਰਤਾਂ ਨੂੰ ਧਿਆਨ ਵਿੱਚ ਰੱਖਦੇ ਹਨ। ਇਨ੍ਹਾਂ ਨੂੰ ਭਾਰਤ ਵਿੱਚ ਮੌਜੂਦ ਵਾਹਨਾਂ ਅਤੇ ਪ੍ਰਣਾਲੀਆਂ ਦੇ ਅਨੁਸਾਰ ਸ਼ਾਮਲ ਕੀਤਾ ਗਿਆ ਹੈ।

 4. ਆਟੋਮੇਟਿਡ ਟੈਸਟਿੰਗ ਸਟੇਸ਼ਨ -ਏਟੀਐੱਸ ਕਿਸੇ ਵਿਅਕਤੀ ਜਾਂ ਕੰਪਨੀ ਜਾਂ ਐਸੋਸੀਏਸ਼ਨ ਜਾਂ ਵਿਅਕਤੀਆਂ ਦੀ ਸੰਸਥਾ ਜਾਂ ਵਿਸ਼ੇਸ਼ ਉਦੇਸ਼ ਵਾਹਨ ਜਾਂ ਰਾਜ ਸਰਕਾਰ ਸਮੇਤ ਕਿਸੇ ਵਿਅਕਤੀ ਦੁਆਰਾ ਮਲਕੀਅਤ ਜਾਂ ਸੰਚਾਲਿਤ ਕੀਤਾ ਜਾ ਸਕਦਾ ਹੈ।

 5. ਹਿੱਤਾਂ ਦੇ ਟਕਰਾਅ ਤੋਂ ਬਚਣ ਲਈ ਕੋਈ ਵਿੱਤੀ ਜਾਂ ਪ੍ਰੋਫੈਸ਼ਨਲ ਦਿਲਚਸਪੀ ਨਹੀਂ ਹੋਣੀ ਚਾਹੀਦੀ ਜਿਸਦਾ ਮਤਲਬ ਕੋਈ ਨਿੱਜੀ, ਵਿੱਤੀ ਜਾਂ ਹੋਰ ਵਿਚਾਰ, ਜਿਸ ਵਿੱਚ ਸਵੈਚਾਲਿਤ ਟੈਸਟਿੰਗ ਸਟੇਸ਼ਨ ਦੇ ਮਾਲਕ ਜਾਂ ਸੰਚਾਲਕ ਦੇ ਪ੍ਰੋਫੈਸ਼ਨਲ ਵਿਵਹਾਰ ਨੂੰ ਪ੍ਰਭਾਵਿਤ ਕਰਨ ਜਾਂ ਸਮਝੌਤਾ ਕਰਨ ਦੀ ਸਮਰੱਥਾ ਹੋ ਸਕਦੀ ਹੈ। ਇਹ ਸੁਵਿਧਾ ਸਿਰਫ ਇੱਕ ਟੈਸਟ ਸੁਵਿਧਾ ਦੇ ਰੂਪ ਵਿੱਚ ਕੰਮ ਕਰੇਗੀ ਅਤੇ ਵਾਹਨਾਂ ਦੀ ਮੁਰੰਮਤ ਜਾਂ ਵਾਹਨਾਂ ਦੇ ਨਿਰਮਾਣ ਜਾਂ ਵਿਕਰੀ ਜਾਂ ਆਟੋਮੋਬਾਈਲ ਸਪੇਅਰਸ ਨਾਲ ਸਬੰਧਤ ਕੋਈ ਸੇਵਾਵਾਂ ਪ੍ਰਦਾਨ ਨਹੀਂ ਕਰੇਗੀ। ਵਾਹਨ ਬਣਾਉਣ ਅਤੇ ਪ੍ਰਕਾਰ ਨਾਲ ਸੰਬੰਧਤ ਟੈਸਟ ਦੇ ਨਤੀਜਿਆਂ ਸੰਬੰਧੀ ਜਾਣਕਾਰੀ ਦੀ ਸਖ਼ਤ ਗੁਪਤਤਾ ਬਰਕਰਾਰ ਰੱਖੀ ਜਾਵੇਗੀ।

6. ਏਟੀਐੱਸ ਦੀ ਪੂਰਵ-ਰਜਿਸਟ੍ਰੇਸ਼ਨ/ਰਜਿਸਟ੍ਰੇਸ਼ਨ ਲਈ ਸਿੰਗਲ ਵਿੰਡੋ ਕਲੀਅਰੈਂਸ ਸਿਸਟਮ ਮੁਹੱਈਆ ਕੀਤਾ ਜਾਣਾ ਚਾਹੀਦਾ ਹੈ।  ਰਜਿਸਟਰਿੰਗ ਅਥਾਰਟੀ ਰਾਜ ਦੇ ਟ੍ਰਾਂਸਪੋਰਟ ਕਮਿਸ਼ਨਰ ਦੇ ਰੈਂਕ ਤੋਂ ਹੇਠਾਂ ਨਹੀਂ ਹੋਣੀ ਚਾਹੀਦੀ।

 7. ਵਾਹਨ ਦੀ ਸ਼੍ਰੇਣੀ, ਬੁਕਿੰਗ/ਕੈਸ਼ ਕਾਊਂਟਰ, ਆਈਟੀ ਸਰਵਰ, ਸੁਵਿਧਾਵਾਂ, ਪਾਰਕਿੰਗ ਅਤੇ ਵਾਹਨਾਂ ਦੀ ਬੇਰੋਕ ਆਵਾਜਾਈ ਆਦਿ ਦੇ ਅਨੁਸਾਰ ਟੈਸਟ ਲੇਨ ਨੂੰ ਪਰਿਭਾਸ਼ਿਤ ਕਰਨ ਲਈ ਸਟੇਸ਼ਨ ਦੇ ਕੋਲ ਢੁੱਕਵੀਂ ਅਨੁਕੂਲ ਜਗ੍ਹਾ ਹੋਣੀ ਚਾਹੀਦੀ ਹੈ। ਵਾਹਨ-VAHAN ਤੱਕ ਸੁਰੱਖਿਅਤ ਪਹੁੰਚ ਲਈ ਅਜਿਹੀ ਆਈਟੀ ਪ੍ਰਣਾਲੀ ਕੋਲ ਸਾਈਬਰ ਸੁਰੱਖਿਆ ਸਰਟੀਫਿਕੇਟ ਹੋਣਾ ਚਾਹੀਦਾ ਹੈ। ਇਹ ਨਿਯਮ ਸਟੇਸ਼ਨ 'ਤੇ ਨਿਯੁਕਤ ਕਰਮਚਾਰੀਆਂ ਦੀ ਵਿਦਿਅਕ ਯੋਗਤਾ ਅਤੇ ਤਜ਼ਰਬੇ ਨੂੰ ਨਿਰਧਾਰਤ ਕਰਦੇ ਹਨ।

 8. ਸੈਂਟਰਲ ਮੋਟਰ ਵਹੀਕਲਜ਼ ਰੂਲਜ਼ (ਸੀਐੱਮਵੀਆਰ), 1989 ਅਤੇ ਪਾਸ-ਫੇਲ ਮਾਪਦੰਡਾਂ ਦੇ ਅਨੁਸਾਰ ਕੀਤੇ ਜਾਣ ਵਾਲੇ ਵੱਖ-ਵੱਖ ਆਟੋਮੈਟਿਕ ਟੈਸਟਾਂ ਅਤੇ ਵਿਜ਼ੁਅਲ ਜਾਂਚਾਂ ਨੂੰ ਨਿਯਮਾਂ ਵਿੱਚ ਸੂਚੀਬੱਧ ਕੀਤਾ ਗਿਆ ਹੈ। ਟੈਸਟਿੰਗ ਅਤੇ ਆਈਟੀ ਉਪਕਰਣਾਂ ਦੀਆਂ ਘੱਟੋ ਘੱਟ ਵਿਸ਼ੇਸ਼ਤਾਵਾਂ ਵੀ ਦਿੱਤੀਆਂ ਗਈਆਂ ਹਨ।

 9. ਆਟੋਮੈਟਿਕ ਟੈਸਟਿੰਗ ਸਟੇਸ਼ਨ 'ਤੇ ਫਿਟਨੈਸ ਟੈਸਟ ਲਈ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ (ਐੱਮਓਆਰਟੀਐੱਚ) ਦੁਆਰਾ ਵਿਕਸਿਤ ਕੀਤੇ ਇੱਕ ਔਨਲਾਈਨ ਪੋਰਟਲ ਰਾਹੀਂ ਸਮਾਂ ਮੁਕੱਰਰ ਕੀਤਾ ਜਾਏਗਾ। 

 10. ਵਾਹਨ 'ਤੇ ਕੀਤੇ ਗਏ ਟੈਸਟਾਂ ਦੇ ਨਤੀਜਿਆਂ ਦੇ ਨਾਲ ਸਾਰਾ ਆਟੋਮੈਟਿਕ ਅਤੇ ਮੈਨੁਅਲ ਡਾਟਾ ਆਪਣੇ ਆਪ ਇੱਕ ਕੇਂਦਰੀ ਯੂਨਿਟ ਵਿੱਚ ਭੇਜ ਦਿੱਤਾ ਜਾਵੇਗਾ। ਸਾਰੇ ਨਤੀਜਿਆਂ ਨੂੰ ਟੈਸਟ ਲੇਨ 'ਤੇ ਗੁਪਤ ਰੱਖਿਆ (ਮਾਸਕ ਕੀਤਾ) ਜਾਵੇਗਾ ਅਤੇ ਟੈਸਟ ਡੇਟਾ ਨੂੰ ਇਨਕ੍ਰਿਪਟ ਕੀਤਾ ਜਾਵੇਗਾ। ਸਾਰੇ ਟੈਸਟਾਂ ਦੇ ਮੁਕੰਮਲ ਹੋਣ ਤੋਂ ਬਾਅਦ ਟੈਸਟ ਰਿਪੋਰਟ ਆਪਣੇ ਆਪ ਤਿਆਰ ਹੋ ਜਾਏਗੀ ਅਤੇ ਇਲੈਕਟ੍ਰੌਨਿਕ ਮੋਡ ਰਾਹੀਂ ਵਾਹਨ ਦੇ ਰਜਿਸਟਰਡ ਮਾਲਕ/ ਅਧਿਕਾਰਤ ਹਸਤਾਖਰਕਾਰ ਨੂੰ ਭੇਜੀ ਜਾਵੇਗੀ।

 11. ਜੇ ਕੋਈ ਵਾਹਨ ਲੋੜੀਂਦੇ ਟੈਸਟਾਂ ਵਿੱਚ ਅਸਫਲ ਹੋ ਜਾਂਦਾ ਹੈ, ਤਾਂ ਵਾਹਨ ਦਾ ਰਜਿਸਟਰਡ ਮਾਲਕ/ ਅਧਿਕਾਰਤ ਹਸਤਾਖਰ ਕਰਤਾ ਦੁਬਾਰਾ ਜਾਂਚ ਲਈ ਉਚਿਤ ਫੀਸ ਜਮ੍ਹਾਂ ਕਰਾਉਣ ਤੋਂ ਬਾਅਦ ਦੁਬਾਰਾ ਟੈਸਟ ਦੀ ਚੋਣ ਕਰ ਸਕਦਾ ਹੈ। ਜੇ ਉਹ ਵਾਹਨ ਜੋ ਇਸ ਤਰ੍ਹਾਂ ਦੇ ਦੁਬਾਰਾ ਟੈਸਟ ਵਿੱਚ ਅਸਫਲ ਰਹਿੰਦਾ ਹੈ, ਇਸ ਨੂੰ ਐਂਡ ਆਫ਼ ਲਾਈਫ ਵਹੀਕਲ (ਈਐੱਲਵੀ) ਘੋਸ਼ਿਤ ਕੀਤਾ ਜਾਵੇਗਾ। 

 12. ਜੇ ਰਜਿਸਟਰਡ ਮਾਲਕ/ ਅਧਿਕਾਰਤ ਹਸਤਾਖਰ ਕਰਨ ਵਾਲੇ ਟੈਸਟ ਦੇ ਨਤੀਜੇ ਤੋਂ ਸੰਤੁਸ਼ਟ ਨਹੀਂ ਹਨ, ਤਾਂ ਉਹ ਲੋੜੀਂਦੀ ਫੀਸ ਦੇ ਨਾਲ ਅਪੀਲ ਦਾਇਰ ਕਰ ਸਕਦਾ ਹੈ। ਅਪੀਲ ਅਥਾਰਿਟੀ ਅਜਿਹੀ ਅਪੀਲ ਪ੍ਰਾਪਤ ਹੋਣ ਦੇ ਪੰਦਰਾਂ ਕਾਰਜਕਾਰੀ ਦਿਨਾਂ ਦੇ ਅੰਦਰ, ਵਾਹਨ ਦੀ ਅੰਸ਼ਕ ਜਾਂ ਸੰਪੂਰਨ ਮੁੜ ਜਾਂਚ ਦਾ ਆਦੇਸ਼ ਦੇ ਸਕਦੀ ਹੈ। ਅਜਿਹੇ ਪੁਨਰ-ਨਿਰੀਖਣ ਵਿੱਚੋਂ ਪਾਸ ਹੋਣ ਵਾਲੇ ਵਾਹਨ ਨੂੰ, ਅਪੀਲ ਅਥਾਰਟੀ ਫਿਟਨੈਸ ਸਰਟੀਫਿਕੇਟ ਜਾਰੀ ਕਰਨ ਦਾ ਆਦੇਸ਼ ਦੇਵੇਗੀ। ਅਪੀਲ ਅਥਾਰਟੀ ਦਾ ਫੈਸਲਾ ਅੰਤਮ ਅਤੇ ਬਾਈਡਿੰਗ ਹੋਵੇਗਾ। 

 13. ਇਹਨਾਂ ਨਿਯਮਾਂ ਦੇ ਅਧੀਨ ਸਥਾਪਿਤ ਕੀਤੇ ਗਏ ਏਟੀਐੱਸ ਦਾ ਆਡਿਟ ਹਰ ਛੇ ਮਹੀਨਿਆਂ ਬਾਅਦ ਨੈਸ਼ਨਲ ਐਕ੍ਰੀਡੇਸ਼ਨ ਬੋਰਡ ਫਾਰ ਟੈਸਟਿੰਗ ਐਂਡ ਕੈਲੀਬ੍ਰੇਸ਼ਨ ਲੈਬਾਰਟਰੀਜ਼ (ਐੱਨਏਬੀਐੱਲ) ਦੁਆਰਾ ਮਾਨਤਾ ਪ੍ਰਾਪਤ ਏਜੰਸੀਆਂ ਦੁਆਰਾ ਕੀਤਾ ਜਾਵੇਗਾ। ਅਜਿਹੇ ਆਡਿਟ ਦਾ ਖਰਚ ਅਜਿਹੇ ਸਟੇਸ਼ਨ ਦੇ ਆਪਰੇਟਰ ਦੁਆਰਾ ਸਹਿਣ ਕੀਤਾ ਜਾਵੇਗਾ। ਅਸਾਧਾਰਣ ਸਥਿਤੀਆਂ ਦੇ ਅਧੀਨ, ਜੋ ਢੁੱਕਵੇਂ ਢੰਗ ਨਾਲ ਦਰਜ ਕੀਤੇ ਗਏ ਹਨ, ਅਚਾਨਕ ਆਡਿਟ ਵੀ ਕਰਵਾਏ ਜਾ ਸਕਦੇ ਹਨ। ਵਿਸਤ੍ਰਿਤ ਪ੍ਰਕਿਰਿਆ ਨਿਯਮਾਂ ਵਿੱਚ ਦਿੱਤੀ ਗਈ ਹੈ।

 14. ਰਜਿਸਟ੍ਰੇਸ਼ਨ ਅਥਾਰਟੀ ਦੀਆਂ ਕਾਰਵਾਈਆਂ ਦੇ ਵਿਰੁੱਧ ਅਪੀਲ ਦੀ ਪ੍ਰਕਿਰਿਆ ਵੀ ਨਿਰਧਾਰਤ ਕੀਤੀ ਗਈ ਹੈ। ਸ਼ੁਰੂਆਤੀ ਰਜਿਸਟ੍ਰੇਸ਼ਨ/ਰਜਿਸਟ੍ਰੇਸ਼ਨ ਦੇ ਨਵੀਨੀਕਰਨ/ਆਡਿਟ ਅਤੇ ਅਪੀਲ ਲਈ ਵੇਰਵੇ ਫਾਰਮ ਵੀ ਉਪਲੱਬਧ ਕੀਤੇ ਗਏ ਹਨ।

 

**********

 

ਐੱਮਜੇ ਪੀਐੱਸ

 


(Release ID: 1758186)
Read this release in: Hindi , Bengali , English , Tamil