ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਡਾਕਟਰਾਂ ਅਤੇ ਪੈਰਾਮੈਡੀਕਲ ਵਰਕਰਾਂ ਦੀ ਕਮੀ ਮਿਸ਼ਨ ਮੋਡ ਵਿੱਚ ਦੂਰ ਕਰਨ ਦਾ ਸੱਦਾ ਦਿੱਤਾ


ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਅਨੁਸਾਰ ਸਿਹਤ ਅਤੇ ਜਨਤਕ ਖਰਚ ਵਧਾਉਣ ਦੀ ਜ਼ਰੂਰਤ: ਉਪ ਰਾਸ਼ਟਰਪਤੀ



‘ਪੈਰਾਮੈਡੀਕਲ ਲਈ ਜ਼ਿਆਦਾ ਘੱਟ ਸਮੇਂ ਦਾ ਪਾਠਕ੍ਰਮ ਪ੍ਰਦਾਨ ਕਰੋ, ਉਨ੍ਹਾਂ ਨੂੰ ਜਨਤਕ ਸਿਹਤ ਵਿੱਚ ਵੱਡੀਆਂ ਭੂਮਿਕਾਵਾਂ ਸੌਂਪੋ: ਉਪ ਰਾਸ਼ਟਰਪਤੀ



‘ਗ੍ਰਾਮੀਣ ਖੇਤਰਾਂ ਵਿੱਚ ਈ-ਸਿਹਤ ਪਹਿਲਾਂ ਨੂੰ ਵਧਾਓ: ਸ਼੍ਰੀ ਨਾਇਡੂ, ਸਿਹਤ ਸੇਵਾ ਵਿੱਚ ਡਿਜੀਟਲ ਕ੍ਰਾਂਤੀ ਲਿਆਉਣ ਦਾ ਸੱਦਾ ਦਿੱਤਾ



ਉਪ ਰਾਸ਼ਟਰਪਤੀ ਨੇ ਨਵੀਂ ਦਿੱਲੀ ਦੇ ਮੈਡੀਕਲ ਸਾਇੰਸਜ਼ ਯੂਨੀਵਰਸਿਟੀ ਕਾਲਜ ਦੇ ਸਵਰਨ ਜਯੰਤੀ ਵਰ੍ਹੇ ਦੇ ਕਨਵੋਕਸ਼ਨ ਸਮਾਰੋਹ ਨੂੰ ਸੰਬੋਧਨ ਕੀਤਾ



ਉਪ ਰਾਸ਼ਟਰਪਤੀ ਨੇ ਦੇਸ਼ ਦੀ ਸਿੱਖਿਆ ਪ੍ਰਣਾਲੀ ਦਾ ਭਾਰਤੀਕਰਨ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ

Posted On: 25 SEP 2021 2:00PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਸਿਹਤ ਖੇਤਰ ਵਿੱਚ ਟ੍ਰੇਂਡ ਮਾਨਵ ਸੰਸਾਧਨਾਂ ਦੀ ਕਮੀ ਨੂੰ ਜੰਗੀ ਪੱਧਰ ਤੇ ਦੂਰ ਕਰਨ ਦਾ ਸੱਦਾ ਦਿੱਤਾ। ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ 1:1,000 ਦੇ ਮਾਪਦੰਡ ਦੇ ਮੁਕਾਬਲੇ ਭਾਰਤ ਵਿੱਚ ਡਾਕਟਰ ਜਨਸੰਖਿਆ ਦੇ 1:1,511 ਦੇ ਨਿਮਨ ਅਨੁਪਾਤ ਨੂੰ ਦੇਖਦੇ ਹੋਏਉਨ੍ਹਾਂ ਨੇ ਦੇਸ਼ ਦੇ ਹਰੇਕ ਜ਼ਿਲ੍ਹੇ ਵਿੱਚ ਇੱਕ ਮੈਡੀਕਲ ਕਾਲਜ ਅਤੇ ਹਸਪਤਾਲ ਸਥਾਪਿਤ ਕਰਨ ਦੇ ਸਰਕਾਰ ਦੇ ਟੀਚੇ ਦੇ ਅਨੁਸਾਰ ਜ਼ਿਆਦਾ ਮੈਡੀਕਲ ਕਾਲਜ ਬਣਾਉਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ।

ਦੇਸ਼ ਵਿੱਚ ਪੈਰਾਮੈਡੀਕਲ ਵਰਕਰਾਂ ਦੀ ਘਾਟ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਨਾਇਡੂ ਨੇ ਮਿਸ਼ਨ ਮੋਡ ਵਿੱਚ ਨਰਸਾਂ ਦੀ ਜਨਸੰਖਿਆ ਦੇ ਅਨੁਪਾਤ (ਡਬਲਿਊਐੱਚਓ ਦੇ 1:300 ਦੇ ਮਾਪਦੰਡ ਦੀ ਤੁਲਨਾ ਵਿੱਚ ਭਾਰਤ ਵਿੱਚ 1:670) ਵਿੱਚ ਸੁਧਾਰ ਲਿਆਉਣ ਦੀ ਅਪੀਲ ਕੀਤੀ। ਗ੍ਰਾਮੀਣ ਖੇਤਰਾਂ ਵਿੱਚ ਟਰੇਂਡ ਜਨਸ਼ਕਤੀ ਦੀ ਘਾਟ ਤੇ ਉਨ੍ਹਾਂ ਨੇ ਪਿੰਡਾਂ ਵਿੱਚ ਸੇਵਾ ਕਰਨ ਲਈ ਹੈਲਥਕੇਅਰ ਵਰਕਰਾਂ ਨੂੰ ਆਕਰਸ਼ਿਤ ਕਰਨ ਲਈ ਬਿਹਤਰ ਪ੍ਰੋਤਸਾਹਨ ਅਤੇ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨ ਦਾ ਸੁਝਾਅ ਦਿੱਤਾ।

ਨਵੀਂ ਦਿੱਲੀ ਦੇ ਯੂਨੀਵਰਸਿਟੀ ਕਾਲਜ ਆਵ੍ ਮੈਡੀਕਲ ਸਾਇੰਸਜ਼ ਦੇ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਅਜ਼ਾਦੀ ਦੇ ਬਾਅਦ ਤੋਂ ਵਿਭਿੰਨ ਸਿਹਤ ਸੂਚਕਾਂ ਵਿੱਚ ਸੁਧਾਰ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਦੇ ਨਾਲ ਨਾਲ ਕਈ ਅਜਿਹੀਆਂ ਚੁਣੌਤੀਆਂ ਵੀ ਸਨ ਜਿਨ੍ਹਾਂ ਲਈ ਸਰਕਾਰੀ ਅਤੇ ਨਿੱਜੀ ਖੇਤਰਾਂ ਵੱਲੋਂ ਇੱਕ ਤਾਲਮੇਲ ਅਤੇ ਠੋਸ ਦ੍ਰਿਸ਼ਟੀਕੋਣ ਦੀ ਜ਼ਰੂਰਤ ਹੁੰਦੀ ਹੈ।

ਸ਼੍ਰੀ ਨਾਇਡੂ ਨੇ ਜ਼ੋਰ ਦੇ ਕੇ ਕਿਹਾ ਕਿ ਸਾਰਿਆਂ ਲਈ ਸਿਹਤ’ ਦੇ ਟੀਚੇ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਪਹਿਲਾ ਕਦਮ ਸਿਹਤ ਅਤੇ ਜਨਤਕ ਖਰਚ ਨੂੰ ਵਧਾਉਣਾ ਹੈ। ਉਨ੍ਹਾਂ ਨੇ 15ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ ਦਾ ਸੰਦਰਭ ਦਿੱਤਾਜਿਸ ਵਿੱਚ ਕਿਹਾ ਗਿਆ ਸੀ ਕਿ ਰਾਜਾਂ ਨੂੰ 2022 ਤੱਕ ਸਿਹਤ ਤੇ ਖਰਚ ਨੂੰ ਆਪਣੇ ਸਬੰਧਿਤ ਬਜਟ ਦੇ 8 ਪ੍ਰਤੀਸ਼ਤ ਤੋਂ ਜ਼ਿਆਦਾ ਤੱਕ ਵਧਾਉਣਾ ਚਾਹੀਦਾ ਹੈ ਅਤੇ ਕੇਂਦਰ ਅਤੇ ਰਾਜਾਂ ਦੇ ਜਨਤਕ ਸਿਹਤ ਖਰਚ ਨੂੰ ਇੱਕ ਪ੍ਰਗਤੀਸ਼ੀਲ ਤਰੀਕੇ ਨਾਲ ਵਧਾ ਕੇ 2025 ਤੱਕ ਕੁੱਲ ਘਰੇਲੂ ਉਤਪਾਦ ਦੇ 2.5 ਪ੍ਰਤੀਸ਼ਤ ਤੱਕ ਕਰਨਾ ਚਾਹੀਦਾ ਹੈ।

ਉਪ ਰਾਸ਼ਟਰਪਤੀ ਨੇ ਪ੍ਰਾਈਵੇਟ ਸੈਕਟਰ ਦੀ ਸਰਗਰਮ ਭਾਗੀਦਾਰੀ ਨਾਲ ਗ੍ਰਾਮੀਣ ਖੇਤਰਾਂ ਵਿੱਚ ਜ਼ਿਆਦਾ ਅਤਿ-ਆਧੁਨਿਕ ਹਸਪਤਾਲ ਸਥਾਪਿਤ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈਡੀਕਲ ਸਲਾਹ ਜਾਂ ਕਨਸਲਟੇਸ਼ਨ ਆਮ ਲੋਕਾਂ ਲਈ ਸੁਲਭ ਅਤੇ ਸਸਤੀ ਹੋਣੀ ਚਾਹੀਦੀ ਹੈ।

ਸਿਹਤ ਸੇਵਾ ਵਿੱਚ ਪੈਰਾਮੈਡੀਕਲ ਵਰਕਰਾਂ ਦੀ ਮਹੱਤਵਪੂਰਨ ਭੂਮਿਕਾ’ ਦੀ ਸ਼ਲਾਘਾ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਜੋ ਸੇਵਾ ਉਹ ਪ੍ਰਦਾਨ ਕਰਦੇ ਹਨਉਸ ਦਾ ਮਹੱਤਵ ਮਹਾਮਾਰੀ ਦੇ ਦੌਰਾਨ ਸਾਹਮਣੇ ਆਇਆ ਕਿਉਂਕਿ ਉਨ੍ਹਾਂ ਨੇ ਪਿਛਲੇ ਇੱਕ ਸਾਲ ਵਿੱਚ ਅਣਥੱਕ ਮਿਹਨਤ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤੀ ਨਰਸਾਂ ਅਤੇ ਪੈਰਾਮੈਡੀਕਲ ਸਟਾਫ਼ ਨੇ ਆਪਣੇ ਹੁਨਰਸਮਰਪਣ ਅਤੇ ਦੇਖਭਾਲ਼ ਕਰਨ ਵਾਲੇ ਸੁਭਾਅ ਨਾਲ ਪਿਛਲੇ ਕਈ ਸਾਲਾਂ ਵਿੱਚ ਵਿਸ਼ਵ ਪੱਧਰ ਤੇ ਬਹੁਤ ਪ੍ਰਤਿਸ਼ਠਾ ਅਤੇ ਮੰਗ ਹਾਸਲ ਕੀਤੀ ਹੈ। ਉਨ੍ਹਾਂ ਨੇ ਕਿਹਾ, “ਸਮੇਂ ਦੀ ਜ਼ਰੂਰਤ ਹੈ ਕਿ ਸਾਡੇ ਨੌਜਵਾਨਾਂ ਵਿੱਚ ਜਨਮਜਾਤ ਹੁਨਰ ਦਾ ਲਾਭ ਉਠਾ ਕੇ ਹੋਰ ਜ਼ਿਆਦਾ ਸਹਿਯੋਗੀ ਸਿਹਤ ਵਰਕਰਾਂ ਨੂੰ ਟਰੇਂਡ ਕੀਤਾ ਜਾਵੇ ਅਤੇ ਸਾਡੀ ਜਨਤਕ ਸਿਹਤ ਵਿੱਚ ਉਨ੍ਹਾਂ ਨੂੰ ਇੱਕ ਵੱਡੀ ਭੂਮਿਕਾ ਸੌਂਪੀ ਜਾਵੇ।

ਸਹਾਇਕ ਸਿਹਤ ਵਰਕਰਾਂ ਨੂੰ ਟਰੇਂਡ ਕਰਨ ਲਈ 13000 ਕਰੋੜ ਰੁਪਏ ਤੋਂ ਜ਼ਿਆਦਾ ਵੰਡ ਕਰਨ ਲਈ 15ਵੇਂ ਵਿੱਤ ਕਮਿਸ਼ਨ ਦੀ ਸਿਫਾਰਸ਼ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਵਾਧੂ 15 ਲੱਖ ਕਾਰਜਬਲ ਤਿਆਰ ਹੋਣ ਦੀ ਉਮੀਦ ਹੈ।

ਸਿਹਤ ਦੇਖਭਾਲ਼ ਵਿੱਚ ਨਵੀਨਤਾ ਦੀ ਚਰਚਾ ਕਰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਹਾਲ ਹੀ ਦੇ ਸਾਲਾਂ ਵਿੱਚ ਈ-ਸਿਹਤ ਵਿਆਪਕ ਰੂਪ ਨਾਲ ਸਾਹਮਣੇ ਆਈ ਹੈ ਅਤੇ ਇਸ ਵਿੱਚ ਗ੍ਰਾਮੀਣ ਖੇਤਰਾਂ ਵਿੱਚ ਡਾਕਟਰਾਂ ਦੀ ਕਮੀ ਦੀ ਸਮੱਸਿਆ ਨੂੰ ਦੂਰ ਕਰਨ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ, ‘ਗ੍ਰਾਮੀਣ ਖੇਤਰਾਂ ਵਿੱਚ ਇੰਟਰਨੈੱਟ ਅਤੇ ਸਮਾਰਟ ਫੋਨ ਦੀ ਵਧਦੀ ਪਹੁੰਚ ਦੇ ਨਾਲ ਸਿਹਤ ਸੇਵਾ ਵਿੱਚ ਸਾਡੇ ਮਨੁੱਖੀ ਸਰੋਤਾਂ ਦੀ ਸਰਵੋਤਮ ਵਰਤੋਂ ਲਈ ਈ-ਸਿਹਤਹ ਭਾਵੀ ਦ੍ਰਿਸ਼ ਹੈ।’ ਸ਼੍ਰੀ ਨਾਇਡੂ ਨੇ ਕਿਹਾ ਕਿ ਈ-ਸਿਹਤ ਮਹਿਲਾਵਾਂ ਨੂੰ ਵੀ ਸਸ਼ਕਤ ਬਣਾ ਸਕਦੀ ਹੈ ਅਤੇ ਮਾਵਾਂ ਦੀ ਸਿਹਤ ਅਤੇ ਹੋਰ ਮੁੱਦਿਆਂ ਤੇ ਜ਼ਰੂਰ ਜਾਗਰੂਕਤਾ ਲਿਆ ਸਕਦੀ ਹੈ।

ਸਿਹਤ ਮੰਤਰਾਲੇ ਵੱਲੋਂ ਵਿਭਿੰਨ ਈ-ਸਿਹਤ ਪਹਿਲਾਂ ਤੇ ਵਿਚਾਰ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਹੋਰ ਮਕਬੂਲ ਬਣਾਉਣ ਅਤੇ ਉਨ੍ਹਾਂ ਵਿੱਚ ਵਾਧਾ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਸ਼੍ਰੀ ਨਾਇਡੂ ਨੇ ਜ਼ੋਰ ਦੇ ਕੇ ਕਿਹਾ, ‘ਜਦੋਂ ਭਾਰਤ ਡਿਜੀਟਲ ਕ੍ਰਾਂਤੀ ਦੇ ਦੌਰ ਤੋਂ ਗੁਜਰ ਰਿਹਾ ਹੈਸਾਨੂੰ ਇਸ ਦਾ ਲਾਭ ਉਠਾਉਣਾ ਚਾਹੀਦਾ ਹੈ ਅਤੇ ਸਿਹਤ ਸੇਵਾ ਵਿੱਚ ਕ੍ਰਾਂਤੀ ਲਿਆਉਣੀ ਚਾਹੀਦੀ ਹੈ।

ਡਿਜੀਟਲਾਈਜ਼ਡ ਸਿਹਤ ਰਿਕਾਰਡ ਦੇ ਲਾਭਾਂ ਨੂੰ ਦਰਸਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਕੁਝ ਦਿਨਾਂ ਵਿੱਚ ਪ੍ਰਧਾਨ ਮੰਤਰੀ ਡਿਜੀਟਲ ਸਿਹਤ ਮਿਸ਼ਨ ਸ਼ੁਰੂ ਕਰਨ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਾਗਜ਼ੀ ਕਾਰਜ ਨੂੰ ਖ਼ਤਮ ਕਰੇਗਾਹਸਪਤਾਲਾਂ ਵਿੱਚ ਇੱਕ ਸਹਿਜ ਅਨੁਭਵ ਲਿਆਏਗਾ ਅਤੇ ਰੋਗਾਂ ਦੀ ਨਿਗਰਾਨੀ ਵਿੱਚ ਸਹਾਇਤਾ ਕਰੇਗਾ।

ਉਪ ਰਾਸ਼ਟਰਪਤੀ ਨੇ ਸਿਹਤ ਤੇ ਜ਼ਿਆਦਾ ਖਰਚ ਤੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਸਿਹਤ ਖਰਚ ਨਿਮਨ ਆਮਦਨ ਵਾਲੇ ਪਰਿਵਾਰਾਂ ਤੇ ਪ੍ਰਤੀਕੂਲ ਪ੍ਰਭਾਵ ਪਾਉਂਦੇ ਹਨ ਜਿਨ੍ਹਾਂ ਦੇ ਸਾਹਮਣੇ ਗ਼ਰੀਬੀ ਵਿੱਚ ਧੱਕੇ ਜਾਣ ਦਾ ਜੋਖਿਮ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਪ੍ਰਮੁੱਖ ਯੋਜਨਾ, ‘ਆਯੁਸ਼ਮਾਨ ਭਾਰਤ’ ਨੇ ਕਈ ਗ਼ਰੀਬ ਪਰਿਵਾਰਾਂ ਨੂੰ ਸੈਕੰਡਰੀ ਅਤੇ ਤੀਜੇ ਦਰਜੇ ਦੀ ਦੇਖਭਾਲ਼ ਲਈ ਹਸਪਤਾਲ ਵਿੱਚ ਭਰਤੀ ਲਈ ਸਿਹਤ ਭਰੋਸਾ’ ਪ੍ਰਦਾਨ ਕੀਤਾ ਹੈ ਅਤੇ ਹੁਣ ਤੱਕ ਹਸਪਤਾਲਾਂ ਵਿੱਚ ਭਰਤੀ ਕੀਤੇ ਜਾਣ ਦੇ 2 ਕਰੋੜ ਤੋਂ ਜ਼ਿਆਦਾ ਮਾਮਲਿਆਂ ਨੂੰ ਕਵਰ ਕੀਤਾ ਹੈ।

ਉਪ ਰਾਸ਼ਟਰਪਤੀ ਨੇ ਮਹਾਮਾਰੀ ਦੇ ਦੌਰਾਨ ਡਾਕਟਰਾਂਹੈਲਥ ਵਰਕਰਾਂ ਅਤੇ ਹੋਰ ਫ੍ਰੰਟਲਾਈਨ ਵਰਕਰਾਂ ਦੁਆਰਾ ਦਿੱਤੀ ਗਈ ਨਿਰਸੁਆਰਥ ਸੇਵਾ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਾਰੇ ਯੋਗ ਲੋਕਾਂ ਦਾ ਜਲਦੀ ਤੋਂ ਜਲਦੀ ਟੀਕਾਕਰਣ ਕਰਨ ਦਾ ਸੱਦਾ ਦਿੱਤਾ ਅਤੇ ਇੱਛਾ ਪ੍ਰਗਟਾਈ ਕਿ ਨਾਗਰਿਕ ਸਮੂਹ ਸਥਾਨਕ ਸਰਕਾਰਾਂ ਨਾਲ ਮਿਲ ਕੇ ਲੋਕਾਂ ਨੂੰ ਟੀਕਾਕਰਣ ਲਈ ਪ੍ਰੋਤਸਾਹਿਤ ਕਰਨ ਵਿੱਚ ਹੱਥ ਵਟਾਉਣ। ਉਨ੍ਹਾਂ ਨੇ ਇਹ ਵੀ ਕਿਹਾ, ‘‘ਲੋਕਾਂ ਨੂੰ ਜ਼ਿਆਦਾ ਗੰਭੀਰਤਾ ਨਾਲ ਕੋਵਿਡ ਪ੍ਰੋਟੋਕੋਲ ਦਾ ਪਾਲਣ ਕਰਨਾ ਚਾਹੀਦਾ ਹੈ। ਅਸੀਂ ਆਤਮ ਸੰਤੁਸ਼ਟ ਹੋ ਕੇ ਤੀਜੀ ਲਹਿਰ ਨੂੰ ਸੱਦਾ ਨਹੀਂ ਦੇ ਸਕਦੇ।

ਕਨਵੋਕੇਸ਼ਨ ਸਮਾਰੋਹ ਦੌਰਾਨ ਫੈਕਲਟੀ ਅਤੇ ਹੋਰ ਲੋਕਾਂ ਦੁਆਰਾ ਰਵਾਇਤੀ ਪਹਿਰਾਵੇ (ਰੋਬ) ਦੀ ਪ੍ਰਥਾ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਨਾਇਡੂ ਨੇ ਇਸ ਨੂੰ ਬੰਦ ਕਰਨ ਦੀ ਇੱਛਾ ਪ੍ਰਗਟਾਈ ਅਤੇ ਅਜਿਹੇ ਅਵਸਰਾਂ ਤੇ ਸਾਦੀ ਭਾਰਤੀ ਪੌਸ਼ਾਕ ਪਹਿਨਣ ਦਾ ਸੁਝਾਅ ਦਿੱਤਾ। ਇਸ ਸੰਦਰਭ ਵਿੱਚ ਉਨ੍ਹਾਂ ਨੇ ਸਿੱਖਿਆ ਪ੍ਰਣਾਨੀ ਦਾ ਭਾਰਤੀਕਰਨ ਕਰਨ ਦਾ ਵੀ ਸੱਦਾ ਦਿੱਤਾ।

ਸ਼੍ਰੀ ਨਾਇਡੂ ਨੇ ਕੋਵਿਡ-19 ਦੇ ਪ੍ਰਬੰਧਨ ਦੇ ਦੌਰਾਨ ਦੋਵਾਂ ਸੰਸਥਾਨਾਂ ਵੱਲੋਂ ਦਿੱਤੀ ਗਈ ਮਹਾਨ ਸੇਵਾ ਲਈ ਯੂਨੀਵਰਸਿਟੀ ਕਾਲਜ ਆਵ੍ ਮੈਡੀਕਲ ਸਾਇੰਸਜ਼ ਅਤੇ ਐਸੋਸੀਏਟਿਡ ਗੁਰੂ ਤੇਗ਼ ਬਹਾਤਰ ਹਸਪਤਾਲ ਦੀ ਸ਼ਲਾਘਾ ਕੀਤੀ।

ਇਸ ਅਵਸਰ ਤੇ ਦਿੱਲੀ ਯੂਨੀਵਰਸਿਟੀ ਦੇ ਕਾਰਜਕਾਰੀ ਕੁਲਪਤੀ ਪ੍ਰੋਫੈਸਰ ਪੀ. ਸੀ. ਜੋਸ਼ੀਆਈਸੀਐੱਮਆਰ ਦੇ ਡਾਇਰੈਕਟਰ ਜਨਰਲ ਪ੍ਰੋਫੈਸਰ ਬਲਰਾਮ ਭਾਰਗਵਦਿੱਲੀ ਯੂਨੀਵਰਸਿਟੀ ਦੇ ਕਾਲਜਾਂ ਦੇ ਡੀਨ ਪ੍ਰੋਫੈਸਰ ਬਲਰਾਮ ਪਾਨੀ ਅਤੇ ਯੂਸੀਐੱਮਐੱਸ ਦੇ ਪ੍ਰਿੰਸੀਪਲ ਡਾ. ਅਨਿਲ ਕੁਮਾਰ ਜੈਨ ਅਤੇ ਹੋਰ ਪਤਵੰਤੇ ਵਿਅਕਤੀ ਵੀ ਹਾਜ਼ਰ ਸਨ।

 

 

 **********

ਐੱਮਐੱਸ/ਆਰਕੇ



(Release ID: 1758181) Visitor Counter : 172


Read this release in: Tamil , English , Urdu , Hindi , Telugu