ਰੱਖਿਆ ਮੰਤਰਾਲਾ

ਰੱਖਿਆ ਮੰਤਰਾਲਾ ਨੇ ਭਾਰਤੀ ਸੈਨਾ ਲਈ 118 ਮੇਨ ਬੈਟਲ ਟੈਂਕਾਂ ਅਰਜੁਨ ਐੱਮਕੇ-1ਏ ਦੀ ਸਪਲਾਈ ਲਈ ਆਰਡਰ ਦਿੱਤਾ


'ਆਤਮਨਿਰਭਰ ਭਾਰਤ' ਨੂੰ ਵੱਡਾ ਹੁਲਾਰਾ

Posted On: 23 SEP 2021 5:54PM by PIB Chandigarh
  • ਮੁੱਖ ਝਲਕੀਆਂ:
  • ਡੀਆਰਡੀਓ ਨੇ ਫਾਇਰਪਾਵਰਗਤੀਸ਼ੀਲਤਾ ਅਤੇ ਬਚਣਯੋਗਤਾ ਵਧਾਉਣ ਲਈ ਐਮਬੀਟੀ ਦਾ ਨਵਾਂ ਰੂਪ ਵਿਕਸਤ ਕੀਤਾ
  •  7,523 ਕਰੋੜ ਰੁਪਏ ਮੁੱਲ ਦੇ ਆਰਡਰ
  • ਐੱਮਕੇ-1 ਦੇ ਮੁਕਾਬਲੇ 72 ਨਵੀਆਂ ਵਿਸ਼ੇਸ਼ਤਾਵਾਂ ਅਤੇ ਵਧੇਰੇ ਸਵਦੇਸ਼ੀ ਸਮਗਰੀ
  • 200 ਭਾਰਤੀ ਵਿਕਰੇਤਾਵਾਂ ਲਈ ਰੱਖਿਆ ਨਿਰਮਾਣ ਦਾ ਰਾਹ ਖੋਲ੍ਹਣਾ ਅਤੇ 8,000 ਨੌਕਰੀਆਂ ਪੈਦਾ ਕਰਨਾ

 

ਰੱਖਿਆ ਮੰਤਰਾਲਾ (ਐਮਓਡੀ) ਨੇ 23 ਸਤੰਬਰ, 2021 ਨੂੰ ਭਾਰਤੀ ਸੈਨਾ ਲਈ 118 ਮੇਨ ਬੈਟਲ ਟੈਂਕ (ਐਮਬੀਟੀ) ਅਰਜੁਨ ਐਮਕੇ -ਏ ਦੀ ਸਪਲਾਈ ਲਈ ਹੈਵੀ ਵਹੀਕਲਜ਼ ਫੈਕਟਰੀ (ਐਚਵੀਐਫ)ਅਵਦੀਚੇਨਈ ਨੂੰ ਆਰਡਰ ਦਿੱਤਾ। 7,523 ਕਰੋੜ ਰੁਪਏ ਦਾ ਆਰਡਰ ਰੱਖਿਆ ਖੇਤਰ ਵਿੱਚ 'ਮੇਕ ਇਨ ਇੰਡੀਆਪਹਿਲ ਨੂੰ ਹੋਰ ਹੁਲਾਰਾ ਪ੍ਰਦਾਨ ਕਰੇਗਾ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੰਕਲਪ 'ਆਤਮਨਿਰਭਰ ਭਾਰਤਦੀ ਪ੍ਰਾਪਤੀ ਵੱਲ ਇੱਕ ਵੱਡਾ ਕਦਮ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ 14 ਫਰਵਰੀ, 2021 ਨੂੰ ਚੇਨਈ ਵਿੱਚ ਐਮਬੀਟੀ ਅਰਜੁਨ ਐਮਕੇ -ਏ ਚੀਫ ਆਫ ਆਰਮੀ ਸਟਾਫ ਜਨਰਲ ਐਮ ਐਮ ਨਰਵਣੇ ਨੂੰ ਸੌਂਪਿਆ ਸੀ।

ਅਤਿ ਆਧੁਨਿਕ ਐਮਬੀਟੀ ਐਮਕੇ -ਏ ਅਰਜੁਨ ਟੈਂਕ ਦਾ ਇੱਕ ਨਵਾਂ ਰੂਪ ਹੈ ਜੋ ਫਾਇਰ ਪਾਵਰਗਤੀਸ਼ੀਲਤਾ ਅਤੇ ਬਚਣਯੋਗਤਾ ਨੂੰ ਵਧਾਉਣ ਲਈ ਤਿਆਰ ਕੀਤਾ ਗਿਆ ਹੈ। ਐਮਕੇ -ਵੇਰੀਐਂਟ ਤੋਂ 72 ਨਵੀਆਂ ਵਿਸ਼ੇਸ਼ਤਾਵਾਂ ਅਤੇ ਵਧੇਰੇ ਸਵਦੇਸ਼ੀ ਸਮਗਰੀ ਨਾਲ ਭਰਪੂਰਇਹ ਟੈਂਕ ਦਿਨ ਅਤੇ ਰਾਤ ਦੇ ਦੌਰਾਨ ਨਿਸ਼ਚਤ ਨਿਸ਼ਾਨੇ ਦੇ ਨਾਲ ਨਾਲ ਸਾਰੇ ਹੀ ਖੇਤਰਾਂ ਵਿੱਚ ਅਸਾਨ ਗਤੀਸ਼ੀਲਤਾ ਨੂੰ ਯਕੀਨੀ ਬਣਾਏਗਾ।  ਇਸ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਵੱਲੋਂ ਡਿਜ਼ਾਇਨ ਅਤੇ ਵਿਕਸਤ ਕੀਤਾ ਗਿਆ ਹੈ ਅਤੇ ਅਰਜੁਨ ਐਮਬੀਟੀ ਵਿੱਚ ਬਹੁਤ ਸਾਰੇ ਅਪਗ੍ਰੇਡ ਸ਼ਾਮਲ ਕੀਤੇ ਗਏ ਹਨ, ਜੋ ਭਾਰਤੀ ਸੈਨਾ ਦੀ  ਸੇਵਾ ਵਿੱਚ ਯੁੱਧ ਦਾ ਮੁੱਖ ਟੈਂਕ ਹੈ। 

ਐਮਕੇ -1ਏ ਉਪਯੁਕਤ ਅਤੇ ਉੱਤਮ ਫਾਇਰਪਾਵਰਆਲ-ਟੈਰੇਨ ਗਤੀਸ਼ੀਲਤਾ ਅਤੇ ਉੱਨਤ ਟੈਕਨਾਲੌਜੀ ਪ੍ਰਣਾਲੀਆਂ ਦੀ ਇੱਕ ਲੜੀ ਰਾਹੀਂ ਪ੍ਰਦਾਨ ਕੀਤੀ ਗਈ ਇੱਕ ਅਜਿੱਤ ਬਹੁ-ਪੱਧਰੀ ਸੁਰੱਖਿਆ ਨਾਲ ਲੈਸ ਹੈ। ਇਹ ਦਿਨ ਅਤੇ ਰਾਤ ਦੀਆਂ ਸਥਿਤੀਆਂ ਦੇ ਦੌਰਾਨ ਅਤੇ ਸਥਿਰ ਅਤੇ ਗਤੀਸ਼ੀਲ ਦੋਵਾਂ ਰੂਪਾਂ ਵਿੱਚ ਦੁਸ਼ਮਣ ਦਾ ਮੁਕਾਬਲਾ ਕਰ ਸਕਦਾ ਹੈ। ਇਨ੍ਹਾਂ ਯੋਗਤਾਵਾਂ ਦੇ ਕਾਰਨਇਹ ਸਵਦੇਸ਼ੀ ਐਮਬੀਟੀ ਵਿਸ਼ਵ ਭਰ ਵਿੱਚ ਆਪਣੀ ਸ਼੍ਰੇਣੀ ਦੇ ਕਿਸੇ ਵੀ ਸਮਕਾਲੀ ਦੇ ਬਰਾਬਰ ਪ੍ਰਮਾਣਤ  ਹੁੰਦਾ ਹੈ। ਇਹ ਟੈਂਕ ਵਿਸ਼ੇਸ਼ ਤੌਰ 'ਤੇ ਭਾਰਤੀ ਸਥਿਤੀਆਂ ਲਈ ਸੰਰਚਿਤ ਅਤੇ ਤਿਆਰ ਕੀਤਾ ਗਿਆ ਹੈ ਅਤੇ ਇਸ ਲਈ ਇਹ ਪ੍ਰਭਾਵਸ਼ਾਲੀ ਢੰਗ ਨਾਲ ਸਰਹੱਦਾਂ ਦੀ ਸੁਰੱਖਿਆ ਵਾਸਤੇ ਤਾਇਨਾਤੀ ਲਈ ਯੋਗ ਹੈ। 

ਐਚਵੀਐਫ ਅਵਦੀ ਨੂੰ ਇਸ ਉਤਪਾਦਨ ਆਰਡਰ ਨੇਐਮਐਸਐਮਈਜ ਸਮੇਤ 200 ਤੋਂ ਵੱਧ ਭਾਰਤੀ ਵਿਕਰੇਤਾਵਾਂ ਲਈ ਲਗਭਗ 8,000 ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਦੇ ਹੋਇਆਂ ਰੱਖਿਆ ਨਿਰਮਾਣ ਵਿੱਚ ਇੱਕ ਵੱਡਾ ਰਸਤਾ ਖੋਲ੍ਹਿਆ ਹੈ। ਇਹ ਅਤਿ ਆਧੁਨਿਕ ਰੱਖਿਆ ਟੈਕਨੋਲੋਜੀਆਂ ਵਿੱਚ ਸਵਦੇਸ਼ੀ ਸਮਰੱਥਾ ਨੂੰ ਪ੍ਰਦਰਸ਼ਿਤ ਕਰਨ ਵਾਲਾ ਇੱਕ ਪ੍ਰਮੁੱਖ ਪ੍ਰੋਜੈਕਟ ਹੋਵੇਗਾ। 

ਐਮਬੀਟੀ ਅਰਜੁਨ ਐਮਕੇ -1ਏ ਨੂੰ ਦੋ ਸਾਲਾਂ (2010-12) ਦੇ ਅੰਦਰ ਡੀਆਰਡੀਓ ਦੀਆਂ ਹੋਰ ਪ੍ਰਯੋਗਸ਼ਾਲਾਵਾਂ ਦੇ ਨਾਲਲੜਾਈ ਵਾਹਨ ਖੋਜ ਅਤੇ ਵਿਕਾਸ ਸੰਸਥਾ  (ਸੀਵੀਆਰਡੀਈ) ਵੱਲੋਂ ਤਿਆਰ ਅਤੇ ਵਿਕਸਤ ਕੀਤਾ ਗਿਆ ਹੈ। ਵਿਕਾਸ ਗਤੀਵਿਧੀਆਂ ਜੂਨ 2010 ਤੋਂ ਅਰੰਭ ਹੋਈਆਂ ਅਤੇ ਜੂਨ 2012 ਵਿੱਚ ਟੈਂਕ ਨੂੰ ਉਪਭੋਗਤਾ ਪ੍ਰੀਖਣਾਂ ਲਈ ਉਤਾਰਿਆ ਗਿਆ। ਉਪਭੋਗਤਾ ਦੀ ਜ਼ਰੂਰਤ ਤੋਂ ਉਪਯੋਗਕਰਤਾ ਦੇ ਪ੍ਰੀਖਣਾਂ ਲਈ ਐਮਬੀਟੀ ਅਰਜੁਨ ਐਮਕੇ -1ਏ ਨੂੰ ਵਿਕਸਤ ਕਰਨ ਅਤੇ ਫੀਲਡ ਕਰਨ ਵਿੱਚ ਸਿਰਫ ਦੋ ਸਾਲ ਲੱਗੇ। 2012-2015 ਦੇ ਦੌਰਾਨ ਵੱਖ-ਵੱਖ ਪੜਾਵਾਂ ਵਿੱਚ  7000 ਕਿਲੋਮੀਟਰ ਤੋਂ ਵੱਧ (ਡੀਆਰਡੀਓ ਅਤੇ ਉਪਭੋਗਤਾ ਪ੍ਰੀਖਣਾਂ ਦੋਵਾਂ) ਆਟੋਮੋਟਿਵ ਅਤੇ ਵੱਖੋ-ਵੱਖ ਐਮੋਨਿਸ਼ਨ ਦੀ ਭਾਰੀ ਫਾਇਰਿੰਗ ਦੇ ਵਿਸ਼ਾਲ ਪੜਾਵਾਂ ਵਿੱਚ ਪ੍ਰੀਖਣਾਂ ਦਾ ਮੁਲਾਂਕਣ ਕੀਤਾ ਗਿਆ ਸੀ। 

 

------------------  

ਏਬੀਬੀ/ਡੀਕੇ/ਸੈਵੀ



(Release ID: 1757581) Visitor Counter : 241


Read this release in: English , Urdu , Hindi , Tamil