ਸਿੱਖਿਆ ਮੰਤਰਾਲਾ

ਸਮੁੱਚੀ ਵਿੱਦਿਅਕ ਪ੍ਰਾਪਤੀ ਲਈ ਭਾਰਤੀ ਭਾਸ਼ਾਵਾਂ ਨੂੰ ਮਜ਼ਬੂਤ ਬਣਾਉਣ 'ਤੇ ਰਾਸ਼ਟਰੀ ਵੈਬਿਨਾਰ


ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਲਈ ਭਾਰਤੀ ਭਾਸ਼ਾਵਾਂ ਦੀ ਸੰਭਾਲ ਅਤੇ ਤਰੱਕੀ ਬਹੁਤ ਮਹੱਤਵਪੂਰਨ ਹੈ - ਸ਼੍ਰੀਮਤੀ ਅੰਨਪੂਰਣਾ ਦੇਵੀ

Posted On: 23 SEP 2021 6:07PM by PIB Chandigarh

ਸਿੱਖਿਆ ਮੰਤਰਾਲੇ ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਅੱਜ 17 ਸਤੰਬਰ, 2021 ਤੋਂ 7 ਅਕਤੂਬਰ, 2021 ਤੱਕ ਆਯੋਜਿਤ ਕੀਤੇ ਜਾ ਰਹੇ ਸੁਸ਼ਾਸਨ 'ਤੇ ਵੈਬਿਨਾਰ ਲੜੀ ਦੇ ਹਿੱਸੇ ਵਜੋਂ ਸਮੁੱਚੀ ਵਿੱਦਿਅਕ ਪ੍ਰਾਪਤੀ ਲਈ ਭਾਰਤੀ ਭਾਸ਼ਾਵਾਂ ਨੂੰ ਮਜ਼ਬੂਤ ਕਰਨ 'ਤੇ ਇੱਕ ਰਾਸ਼ਟਰੀ ਵੈਬਿਨਾਰ ਦਾ ਆਯੋਜਨ ਕੀਤਾ। ਸਿੱਖਿਆ ਰਾਜ ਮੰਤਰੀ ਸ਼੍ਰੀਮਤੀ ਅੰਨਪੂਰਣਾ ਦੇਵੀ ਵੈਬਿਨਾਰ ਦੇ ਮੁੱਖ ਮਹਿਮਾਨ ਸਨ। 

ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਅੰਨਪੂਰਣਾ ਦੇਵੀ ਨੇ ਆਤਮਨਿਰਭਰ ਭਾਰਤ ਪ੍ਰਤੀ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਬਾਰੇ ਗੱਲ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਭਾਸ਼ਾਵਾਂ ਦੀ ਸੰਭਾਲ ਅਤੇ ਤਰੱਕੀ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਭਾਸ਼ਾਵਾਂ ਨੂੰ ਉਨ੍ਹਾਂ ਦਾ ਉਚਿਤ ਧਿਆਨ ਅਤੇ ਦੇਖਭਾਲ ਨਹੀਂ ਮਿਲੀਕਿਉਂਕਿ ਦੇਸ਼ ਪਿਛਲੇ 50 ਸਾਲਾਂ ਵਿੱਚ 220 ਤੋਂ ਵੱਧ ਭਾਸ਼ਾਵਾਂ ਗੁਆ ਚੁੱਕਾ ਹੈ। ਮੰਤਰੀ ਨੇ ਕਿਹਾ ਕਿ ਭਾਰਤੀ ਭਾਸ਼ਾਵਾਂ ਦੀ ਪੜ੍ਹਾਈ ਅਤੇ ਸਿੱਖਣ ਨੂੰ ਹਰ ਪੱਧਰ 'ਤੇ ਸਕੂਲ ਅਤੇ ਉੱਚ ਸਿੱਖਿਆ ਨਾਲ ਜੋੜਨ ਦੀ ਲੋੜ ਹੈ।

ਸ਼੍ਰੀਮਤੀ ਅੰਨਪੂਰਣਾ ਦੇਵੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਖੇਤਰੀ ਉਪ ਭਾਸ਼ਾਵਾਂ ਅਤੇ ਭਾਰਤੀ ਭਾਸ਼ਾਵਾਂ ਵਿੱਚ ਅਧਿਆਪਨ-ਸਿੱਖਣ ਦਾ ਮੌਕਾ ਪੈਦਾ ਕਰਕੇ ਸਥਾਨਕ ਅਤੇ ਵਿਸ਼ਵ ਦਰਮਿਆਨ ਸੰਪਰਕ ਦੇ ਮਾਧਿਅਮ ਵਜੋਂ ਕੰਮ ਕਰੇਗੀ। ਇਸ ਤੋਂ ਇਲਾਵਾਉਨ੍ਹਾਂ ਕਿਹਾ ਕਿ ਰਾਸ਼ਟਰ ਦਾ ਵਿਕਾਸ ਸਾਡੀ ਭਾਰਤੀ ਭਾਸ਼ਾਵਾਂ ਨੂੰ ਮਜ਼ਬੂਤ ਅਤੇ ਸੰਭਾਲਣ ਦੁਆਰਾ ਹੀ ਸੰਭਵ ਹੈ। ਸ੍ਰੀਮਤੀ ਦੇਵੀ ਨੇ ਸਿੱਖਿਅਕਾਂ ਅਤੇ ਅਧਿਆਪਕਾਂ ਸਮੇਤ ਸਿੱਖਿਆ ਖੇਤਰ ਦੇ ਸਰਵਪੱਖੀ ਵਿਕਾਸ ਲਈ ਭਾਰਤੀ ਭਾਸ਼ਾਵਾਂ ਨੂੰ ਮਜ਼ਬੂਤ ਕਰਨ ਲਈ ਅਕਾਦਮਿਕ ਅਤੇ ਸਮਾਜਿਕ ਸਹਾਇਤਾ ਵਧਾਉਣ ਦੇ ਮਹੱਤਵ 'ਤੇ ਜ਼ੋਰ ਦਿੱਤਾ।

ਸ਼੍ਰੀ ਅਮਿਤ ਖਰੇਸਕੱਤਰਉਚੇਰੀ ਸਿੱਖਿਆ ਨੇ ਵੈਬਿਨਾਰ ਨੂੰ ਸੰਬੋਧਿਤ ਕਰਦੇ ਹੋਏ ਸਾਡੀਆਂ ਆਪਣੀਆਂ ਮਾਤ ਭਾਸ਼ਾਵਾਂ ਜੋ ਅਲੋਪ ਹੋ ਰਹੀਆਂ ਹਨਵਿੱਚ ਸਿੱਖਣ ਦੇ ਫਾਇਦਿਆਂ ਜਿਵੇਂ ਕਿ ਆਲੋਚਨਾਤਮਕ ਸੋਚ ਦਾ ਵਿਕਾਸਗਿਆਨ ਪ੍ਰਣਾਲੀ ਦੀ ਬਿਹਤਰ ਸਮਝ ਪੈਦਾ ਕਰਨਾਆਦਿ ਪਹਿਲੂਆਂ ਨੂੰ ਛੋਹਿਆ।

ਸਮੁੱਚੀ ਵਿੱਦਿਅਕ ਪ੍ਰਾਪਤੀ ਲਈ ਭਾਰਤੀ ਭਾਸ਼ਾਵਾਂ ਨੂੰ ਮਜ਼ਬੂਤ ਕਰਨ ਵਾਲੇ ਵੈਬਿਨਾਰ ਨੇ ਉੱਘੇ ਵਿਦਵਾਨਾਂਸਿੱਖਿਆ ਸ਼ਾਸਤਰੀਆਂ,  ਪ੍ਰਸ਼ਾਸਕਾਂ ਨੂੰ ਭਾਰਤੀ ਭਾਸ਼ਾਵਾਂਸਿੱਖਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਉਪਭਾਸ਼ਾਵਾਂ ਦੇ ਯੋਗ ਧਿਆਨ ਦੇਣ ਦੇ ਯਤਨਾਂ ਅਤੇ ਭਵਿੱਖ ਦੇ ਤਰੀਕਿਆਂ ਦੀ ਖੋਜ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕੀਤਾ।

ਪ੍ਰੋ: ਸਚਿਦਾਨੰਦ ਜੋਸ਼ੀਮੈਂਬਰ ਸਕੱਤਰਇੰਡੀਅਨ ਗਾਂਧੀ ਨੈਸ਼ਨਲ ਸੈਂਟਰ ਫਾਰ ਦ ਆਰਟਸ ਨੇ ਆਪਣੇ ਮੁੱਖ ਭਾਸ਼ਣ ਵਿੱਚ ਭਾਰਤੀ ਭਾਸ਼ਾਵਾਂ ਪ੍ਰਤੀ ਸਾਡੀ ਧਾਰਨਾ ਨੂੰ ਬਦਲਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਗਿਆਨ ਦੀ ਧਾਰਨਾ 0-6 ਸਾਲ ਦੀ ਉਮਰ ਤੋਂ ਹੁੰਦੀ ਹੈ ਅਤੇ ਇਹ ਨੌਜਵਾਨ ਦਿਮਾਗਾਂ ਨੂੰ ਉਨ੍ਹਾਂ ਦੀਆਂ ਮਾਤ ਭਾਸ਼ਾਵਾਂ ਵਿੱਚ ਸਿੱਖਿਅਤ ਕਰਨ ਦਾ ਇੱਕ ਮਹੱਤਵਪੂਰਣ ਸਮਾਂ ਹੁੰਦਾ ਹੈ। ਉਨ੍ਹਾਂ ਸੱਭਿਆਚਾਰ ਅਤੇ ਸਿੱਖਿਆ ਦੇ ਵਿਚਕਾਰ ਸਬੰਧਾਂ ਬਾਰੇ ਗੱਲ ਕੀਤੀ ਕਿਉਂਕਿ ਦੋਵੇਂ ਅਟੁੱਟ ਹਨਪਰ ਸੁਤੰਤਰ ਹਨ। ਉਨ੍ਹਾਂ ਸਾਡੇ ਸ਼ਬਦਕੋਸ਼ਾਂ ਅਤੇ ਸ਼ਬਦਾਵਲੀ ਨੂੰ ਅਮੀਰ ਬਣਾਉਣ ਲਈ ਵੱਖੋ ਵੱਖਰੀਆਂ ਭਾਸ਼ਾਵਾਂ ਦੇ ਵੱਖੋ ਵੱਖਰੇ ਸ਼ਬਦਾਂ ਨੂੰ ਸ਼ਾਮਲ ਕਰਨ ਦੀ ਅਪੀਲ ਕੀਤੀ।

ਸਕੱਤਰ (ਐੱਚਈ)ਸ਼੍ਰੀ ਅਮਿਤ ਖਰੇਚੇਅਰਮੈਨਯੂਜੀਸੀ ਪ੍ਰੋ. ਡੀ. ਪੀ. ਸਿੰਘਸਿੱਖਿਆ ਮੰਤਰਾਲੇ ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਸੀਨੀਅਰ ਅਧਿਕਾਰੀ ਵੈਬਿਨਾਰ ਵਿੱਚ ਸ਼ਾਮਲ ਹੋਏ।

ਤਕਨੀਕੀ ਸੈਸ਼ਨ ਦੀ ਪ੍ਰਧਾਨਗੀ ਪ੍ਰੋ: ਬਲਵੰਤ ਜਾਨੀਚਾਂਸਲਰਡਾ: ਹਰੀ ਸਿੰਘ ਗੌਰ ਯੂਨੀਵਰਸਿਟੀਸਾਗਰ ਨੇ ਕੀਤੀ। ਪ੍ਰੋ: ਸੰਜੇ ਦਿਵੇਦੀਡਾਇਰੈਕਟਰ ਜਨਰਲਇੰਡੀਅਨ ਇੰਸਟੀਚਿਟ ਆਫ਼ ਮਾਸ ਕਮਿਊਨੀਕੇਸ਼ਨਨਵੀਂ ਦਿੱਲੀਪ੍ਰੋ: ਹਨੂਮਾਨ ਪ੍ਰਸਾਦ ਸ਼ੁਕਲਾ,  ਵਾਈਸ ਚਾਂਸਲਰਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਵਿਸ਼ਵਵਿਦਿਆਲਾਵਰਧਾ ਅਤੇ ਪ੍ਰੋ: ਆਰ ਕੇ ਪਾਂਡੇਵਾਈਸ ਚਾਂਸਲਰ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਸੰਸਕ੍ਰਿਤ ਯੂਨੀਵਰਸਿਟੀ ਨੇ ਭਾਰਤੀ ਭਾਸ਼ਾਵਾਂ ਦੇ ਵੱਖ-ਵੱਖ ਪਹਿਲੂਆਂ 'ਤੇ ਮਾਹਰਾਂ ਵਜੋਂ ਭਾਸ਼ਣ ਦਿੱਤਾ।

*****

ਐੱਮਜੇਪੀਐੱਸ/ਏਕੇ



(Release ID: 1757439) Visitor Counter : 137


Read this release in: English , Urdu , Hindi