ਵਣਜ ਤੇ ਉਦਯੋਗ ਮੰਤਰਾਲਾ

ਸਰਕਾਰੀ ਈ—ਮਾਰਕਿਟ ਪਲੇਸ ਨੇ ਵਕਾਰੀ ਸੀ ਆਈ ਪੀ ਐੱਸ ਸਨਮਾਨ ਪ੍ਰਾਪਤ ਕੀਤਾ


ਜੀ ਈ ਐੱਮ ਨੇ ਗਲੋਬਲ ਡਿਜੀਟਲ ਤਕਨਾਲੋਜੀ ਵਰਤੋਂ ਐਵਾਰਡ ਜ਼ਬਰਦਸਤ ਵਿਦੇਸ਼ੀ ਮਲਟੀਨੈਸ਼ਨਲਜ਼ ਨੂੰ ਹਰਾਉਣ ਤੋਂ ਬਾਅਦ ਜਿੱਤਿਆ ਹੈ

Posted On: 23 SEP 2021 5:22PM by PIB Chandigarh

ਸਰਕਾਰੀ ਮਾਰਕਿਟ ਪਲੇਸ (ਜੀ  ਐੱਮਨੂੰ "ਡਿਜੀਟਲ ਟੈਕਨੋਲੋਜੀ ਦੀ ਵਧੀਆ ਵਰਤੋਂਸ਼੍ਰੇਣੀ ਤਹਿਤ ਸਿਪਸ ਐਕਸੇਲੈਂਸ ਇਨ ਪ੍ਰੀਕਿਓਰਮੈਂਟ ਐਵਾਰਡਸ 2021 (ਸੀ ਆਈ ਪੀ ਐੱਸ ਐਵਾਰਡਸਦੇ ਜੇਤੂ ਵਜੋਂ ਐਲਾਨਿਆ ਗਿਆ ਹੈ  ਜੀ  ਐੱਮ ਵਿਸ਼ਵੀ ਨਿਜੀ ਤੇ ਜਨਤਕ ਖੇਤਰਾਂ ਵਿੱਚ ਖਰੀਦ ਲਈ ਵਧੀਆ ਨਾਵਾਂ ਅਤੇ ਕੁਝ ਬਹੁਤ ਵੱਡੇ ਜਿਵੇਂ ਜੀ  ਪੀ , ਜੈਗੂਆਰ ਲੈਂਡ ਰੋਵਰ , ਰੋਇਲ ਡੱਚ ਸ਼ੈੱਲ , ਵੈੱਨ ਡਿਜੀਟਲ ਅਤੇ ਸ਼ੈੱਲ ਵਰਗੀਆਂ ਕੰਪਨੀਆਂ ਦੇ ਮੁਕਾਬਲੇ ਤੋਂ ਬਾਅਦ ਇਸ ਸ਼੍ਰੇਣੀ ਵਿੱਚ ਜੇਤੂ ਹੋ ਕੇ ਉੱਭਰਿਆ ਹੈ  ਜੀ  ਐੱਮ ਦੋ ਹੋਰ ਸ਼੍ਰੇਣੀਆਂ — "ਪਬਲਿਕ ਪ੍ਰੀਕਿਓਰਮੈਂਟ ਪ੍ਰਾਜੈਕਟ ਆਫ ਦਾ ਈਅਰਅਤੇ "ਬੈਸਟ ਇਨੀਸ਼ੀਏਟਿਵ ਟੂ ਬਿਲਡ  ਡਾਈਵਰਸ ਸਪਲਾਈ ਬੇਸਵਿੱਚ ਵੀ ਫਾਈਨਲਿਸਟ ਵਜੋਂ ਸੂਚੀਬੱਧ ਕੀਤਾ ਗਿਆ ਸੀਜਿੱਥੇ ਇਹ ਮਹਾਨ ਪਹਿਲਕਦਮੀਆਂ ਵਾਲੀਆਂ ਕੁਝ ਵੱਡੀਆਂ ਸੰਸਥਾਵਾਂ ਦੀਆਂ ਕੰਪਨੀਆਂ ਨਾਲ ਸ਼ਾਮਲ ਸੀ  ਇਸ ਸਨਮਾਨ ਨੂੰ ਜੀ  ਐੱਮ ਦੀ ਤਰਫੋਂ ਸ਼੍ਰੀ ਰੋਹਿਤ ਵਦਾਵਨ , ਫਸਟ ਸਕੱਤਰ (ਆਰਥਿਕ) , ਹਾਈ ਕਮਿਸ਼ਨ ਆਫ ਇੰਡੀਆ , ਯੂ ਕੇ ਨੇ ਬੀਤੇ ਦਿਨ ਲੰਡਨ ਵਿੱਚ ਹੋਏ ਇੱਕ ਸਮਾਗਮ ਵਿੱਚ ਪ੍ਰਾਪਤ ਕੀਤਾ ਹੈ 
ਸਿਪਸ ਸਨਮਾਨ ਵਿਸ਼ਵੀ ਖਰੀਦ ਵਿੱਚ ਮੋਹਰੀ ਮਾਨਤਾ ਪ੍ਰਾਪਤ ਕਰਨ ਵਾਲਿਆਂ ਵਿੱਚੋਂ ਇੱਕ ਹੈ , ਜੋ ਚਾਰਟੇਡ ਇੰਸਟੀਚਿਊਟ ਆਫ ਪ੍ਰਕਿਓਰਮੈਂਟ ਐਂਡ ਸਪਲਾਈ (ਸੀ ਆਈ ਪੀ ਐੱਸਲੰਡਨ ਦੀ ਅਗਵਾਈ ਵਿੱਚ ਚਲਾਏ ਜਾ ਰਹੇ ਹਨ  ਸਿਪਸ ਇੱਕ ਵਿਸ਼ਵੀ ਗੈਰ ਲਾਭ ਵਾਲੀ ਸੰਸਥਾ ਅਤੇ ਪੇਸ਼ੇਵਰਾਨਾ ਸੰਸਥਾ ਹੈ , ਜੋ 150 ਮੁਲਕਾਂ ਵਿੱਚ ਸਪਲਾਈ ਪ੍ਰਬੰਧਨ ਅਤੇ ਖਰੀਦ ਲਈ ਚੰਗੇ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ 
ਇਸ ਕੱਦ ਦੇ ਗਲੋਬਲ ਪਲੇਟਫਾਰਮ ਤੇ ਜੀ  ਐੱਮ ਦੀ ਮਾਨਤਾ ਜੀ  ਟੀਮ ਲਈ ਬਾਂਹ ਵਿੱਚ ਇੱਕ ਜ਼ਬਰਦਸਤ ਸ਼ਾਟ ਹੈ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਦੂਰ ਦ੍ਰਿਸ਼ਟੀ ਦਾ ਸਬੂਤ ਹੈ  ਜੀ  ਐੱਮ ਆਪਣੇ ਤਕਨਾਲੋਜੀ ਚਾਲਕ ਨਵਾਚਾਰਾਂ ਅਤੇ ਰਣਨੀਤਕ ਕਾਰੋਬਾਰੀ ਪ੍ਰਕਿਰਿਆਵਾਂ ਦਾ ਪਿੱਛਾ ਕਰਦਿਆਂ 3 ਮੌਲਿਕ ਉਦੇਸ਼ ਲੈ ਕੇ ਆਇਆ ਹੈ — ਜਨਤਕ ਖਰੀਦ ਵਿੱਚ ਪਾਰਦਰਸ਼ਤਾ , ਕੁਸ਼ਲਤਾ ਅਤੇ ਸ਼ਮੂਲੀਅਤ  ਜੀ  ਪਲੇਟਫਾਰਮ ਦਾ ਡਿਜ਼ਾਈਨ ਅਤੇ ਵਿਕਾਸ , ਇਸ ਦੀਆਂ ਡਿਜੀਟਲ ਵਿਸ਼ੇਸ਼ਤਾਵਾਂ ਅਤੇ ਕੰਮਕਾਜ , ਮੁੱਖ ਕਾਰੋਬਾਰੀ ਪ੍ਰਕਿਰਿਆਵਾਂ ਦੇ ਨਾਲ ਨਾਲ ਸਹਾਇਕ ਆਫਲਾਈਨ ਗਤੀਵਿਧੀਆਂ ਜਿਵੇਂ ਭਾਗੀਦਾਰਾਂ ਦੀ ਸਿਖਲਾਈ ਅਤੇ ਆਊਟਰੀਚ ਦੀ ਸੇਧ ਇਹੋ ਤਿੰਨ ਉਦੇਸ਼ ਕਰਦੇ ਹਨ  ਅਗਾਂਹਵਧੂ ਤਕਨਾਲੋਜੀਆਂ ਦੀ ਵਰਤੋਂ ਨੇ ਜੀ  ਐੱਮ ਨੂੰ ਮੁੱਖ ਤੌਰ ਤੇ ਇਹਨਾਂ ਉਦੇਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕੀਤੀ ਹੈ ਅਤੇ ਪਿਛਲੇ 5 ਸਾਲਾਂ ਵਿੱਚ ਜੀ  ਐੱਮ ਨੇ ਖਰੀਦਦਾਰਾਂ ਅਤੇ ਵਿਕਰੇਤਾਵਾਂ ਲਈ ਕੈਸ਼ਲੈੱਸ , ਬਿਨਾਂ ਸੰਪਰਕ ਅਤੇ ਪੇਪਰਲੈੱਸ ਤਜ਼ਰਬੇ ਪੇਸ਼ ਕੀਤੇ ਹਨ ਅਤੇ ਸਰਕਾਰੀ ਖਰੀਦਦਾਰਾਂ ਦੁਆਰਾ ਵਸਤਾਂ ਅਤੇ ਸੇਵਾਵਾਂ ਦੀ ਸਾਂਝੀ ਵਰਤੋਂ ਦੀ ਖਰੀਦ ਲਈ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਹੱਲਾਂ ਦੀ ਸੇਵਾ ਕੀਤੀ ਹੈ  ਜੀ  ਐੱਮ ਨੇ ਪੂਰੀ ਤਰ੍ਹਾਂ ਪੁਰਾਣੀ ਫਰੈਗਮੈਂਟੇਡ ਜਨਤਕ ਖਰੀਦ ਵਾਤਾਵਰਣ ਪ੍ਰਣਾਲੀ ਨੂੰ ਇੱਕ ਸੰਯੁਕਤ ਅਤੇ ਵਰਤੋਂ ਲਈ ਸੁਖਾਲੀ ਮਾਰਕਿਟ ਪਲੇਸ ਨਾਲ ਤਬਦੀਲ ਕੀਤਾ ਹੈ , ਜਿਸ ਨੇ ਮੁਕਾਬਲਾਪਣ , ਪਹੁੰਚ ਯੋਗਤਾ ਅਤੇ ਵੱਡੇ ਪੱਧਰ ਤੇ ਅਰਥਚਾਰਿਆਂ , ਖੁੱਲ੍ਹਾ ਅਤੇ ਪਾਰਦਰਸ਼ੀ ਖਰੀਦ ਪ੍ਰਣਾਲੀ ਦੀ ਸਹੂਲਤ ਦਿੱਤੀ ਹੈ  ਜੀ  ਐੱਮ ਇੱਕ ਉਦਾਹਰਣ ਹੈ ਕਿ ਡਿਜੀਟਲ ਪਲੇਟਫਾਰਮ ਰਣਨੀਤਕ ਅਤੇ ਸਪਸ਼ਟ ਇਰਾਦੇ ਨਾਲ ਸਥਾਈ ਤਬਦੀਲੀ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੇ ਹਨ 
ਸਰਕਾਰੀ ਮਾਰਕਿਟ ਪਲੇਸ ਸੂਬਾ ਸਰਕਾਰ ਸੰਸਥਾਵਾਂ ਅਤੇ ਕੇਂਦਰ ਦੁਆਰਾ ਸੇਵਾਵਾਂ ਅਤੇ ਵਸਤਾਂ ਨੂੰ ਵਸਤਾਂ ਦੀ ਖਰੀਦ ਲਈ ਵਣਜ ਅਤੇ ਉਦਯੋਗ ਮੰਤਰਾਲੇ ਦੇ ਵਣਜ ਵਿਭਾਗ ਦੀ ਅਗਵਾਈ ਵਿੱਚ 100% ਸਰਕਾਰੀ ਮਲਕੀਅਤ ਵਾਲੀ ਸੈਕਸ਼ਨ 8 ਕੰਪਨੀ ਸੈੱਟਅੱਪ ਹੈ 

 

*****************

 

ਡੀ ਜੇ ਐੱਨ / ਪੀ ਕੇ



(Release ID: 1757433) Visitor Counter : 190