ਰੱਖਿਆ ਮੰਤਰਾਲਾ
azadi ka amrit mahotsav

ਐੱਮ ਓ ਡੀ ਨੇ ਤਿੰਨਾ ਸੇਵਾਵਾਂ ਤੇ ਇੰਡੀਅਨ ਕੋਸਟ ਗਾਰਡ ਦੁਆਰਾ ਸੀਮੂਲੇਟਰਜ਼ ਦੀ ਵਧੇਰੇ ਵਰਤੋਂ ਬਾਰੇ ਫਰੇਮਵਰਕ ਜਾਰੀ ਕੀਤਾ

Posted On: 23 SEP 2021 3:11PM by PIB Chandigarh

ਮੁੱਖ ਝਲਕੀਆਂ :—
*   
ਮਕਸਦ ਸਾਰੇ ਮਿਲਟ੍ਰੀ ਡੋਮੇਨਜ਼ ਵਿੱਚ ਸਿਮੂਲੇਸ਼ਨ ਅਧਾਰਿਤ ਸਿਖਲਾਈ ਵਿੱਚ ਤਬਦੀਲ ਕਰਨਾ ਹੈ
*   ਕਫਾਇਤੀ ਸੁਰੱਖਿਅਤ ਅਤੇ ਸਮਾਰਟ ਸਿਖਲਾਈ ਪ੍ਰਾਪਤ ਕਰਨਾ
*   ਸਵਦੇਸ਼ੀ ਡਿਜ਼ਾਈਨ ਅਤੇ ਵਿਕਾਸ ਤੇ ਜ਼ੋਰ
*   ਸਿਮੂਲੇਟਰਜ਼ ਦੇ ਰੱਖ ਰਖਾਵ ਆਪ੍ਰੇਸ਼ਨ ਲਈ ਭਾਰਤੀ ਕੰਪਨੀਆਂ ਨੂੰ ਆਊਟ ਸੋਰਸਿੰਗ
*   ਸਾਰੀਆਂ ਕਿਸਮਾਂ ਦੇ ਵਰਤੋਂ ਵਿੱਚਜਾਂ ਖਰੀਦੇ ਜਾਣ ਵਾਲੇ ਸਿਮੂਲੇਟਰਜ਼ ਤੇ ਲਾਗੂ

 
ਰੱਖਿਆ ਮੰਤਰਾਲੇ ਨੇ ਇੰਡੀਅਨ ਕੋਸਟ ਗਾਰਡ ਅਤੇ ਤਿੰਨਾ ਸੇਵਾਵਾਂ ਦੁਆਰਾ ਸਿਮੂਲੇਟਰਜ਼ ਦੇ ਵਧੇ ਹੋਏ ਅਤੇ ਸਹਿਯੋਗੀ ਉਪਯੋਗ ਲਈ ਰੂਪ ਰੇਖਾ ਜਾਰੀ ਕੀਤੀ ਹੈ  ਸਰਵੋਤਮ ਦ੍ਰਿਸ਼ਟੀਕੋਣ ਲੜਾਕੂਆਂ , ਆਗੂਆਂ , ਰੱਖਿਅਕਾਂ , ਪ੍ਰਸ਼ਾਸਕਾਂ , ਜੀਵਨ ਵਿਗਿਆਨ ਮਾਹਰਾਂ , ਖਰੀਦਦਾਰੀ ਅਤੇ ਵਿੱਤੀ ਏਜੰਸੀਆਂ ਲਈ ਸਾਰੇ ਮਿਲਟ੍ਰੀ ਡੋਮੇਨਜ਼ ਵਿੱਚ ਸਿਮੂਲੇਸ਼ਨ ਅਧਾਰਿਤ ਸਿਖਲਾਈ ਵਿੱਚ ਬਦਲਾਅ ਕਰਨਾ ਅਤੇ ਇਸ ਤਰ੍ਹਾਂ ਕਫਾਇਤੀ , ਕੁਸ਼ਲ , ਸੁਰੱਖਿਅਤ , ਤੇਜ਼ ਰਫ਼ਤਾਰ ਤੇ ਸਮਾਰਟ ਸਿਖਲਾਈ ਪ੍ਰਾਪਤ ਕਰਨਾ ਹੈ । 
ਫਰੇਮ ਵਰਕ , ਸਵਦੇਸ਼ੀ ਡਿਜ਼ਾਈਨ ਅਤੇ ਵਿਕਾਸ ਦੇ ਨਾਲ ਨਾਲ ਭਾਰਤੀ ਕੰਪਨੀਆਂ ਨੂੰ ਸਿਮੂਲੇਟਰਜ਼ ਦੇ ਸੰਚਾਲਨ ਅਤੇ ਰੱਖ ਰਖਾਵ ਤੇ ਆਊਟ ਸੋਰਸਿੰਗ ਲਈ ਜ਼ੋਰ ਦਿੰਦਾ ਹੈ  ਰੂਪ ਰੇਖਾ ਦੇ ਟੀਚੇ ਅਤੇ ਉਦੇਸ਼ ਹੇਠਾਂ ਦਿੱਤੇ ਗਏ ਹਨ -
1.   ਸਜੀਵ ਉਪਕਰਣ ਵਰਤੋਂ ਨੂੰ ਘਟਾਉਣਾ
2.   ਇਹ ਯਕੀਨੀ ਬਣਾਉਣਾ ਕਿ ਸਮਰੱਥਾ ਯੋਜਨਾਵਾਂ ਸਿਮੂਲੇਟਰਾਂ ਦੇ ਪੜਾਅਵਾਰ ਇੰਡਕਸ਼ਨ ਨੂੰ ਪੂਰਾ ਕਰਦੀਆਂ ਹਨ
3.   ਖਰੀਦ ਦੀ ਯੋਜਨਾਬੰਦੀ ਦੇ ਪੜਾਅ ਤੇ ਸਿਮੂਲੇਟਰ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਣਾ 
4.   ਸਰਕਾਰ ਦੀਆਂ ਵੱਖ ਵੱਖ ਏਜੰਸੀਆਂ ਵਿੱਚ ਤਾਲਮੇਲ ਕਰਨਾ ਅਤੇ ਖਰੀਦ ਦੇ ਦੌਰਾਨ ਸਿਮੂਲੇਟਰਜ਼ ਦੀਆਂ ਸੰਯੁਕਤ ਲੋੜਾਂ ਨੂੰ ਧਿਆਨ ਵਿੱਚ ਰੱਖਣਾ
ਇਹ ਨੀਤੀ ਹਥਿਆਰਬੰਦ ਫੌਜਾਂ ਦੁਆਰਾ ਭਵਿੱਖ ਵਿੱਚ ਸਾਰੀਆਂ ਕਿਸਮਾਂ ਦੇ ਵਰਤੋਂ ਵਿੱਚ / ਖਰੀਦੇ ਜਾਣ ਵਾਲੇ ਸਿਮੂਲੇਟਰਜ਼  ਤੇ ਲਾਗੂ ਹੋਵੇਗੀ  ਉਪਕਰਣਾਂ ਦੇ ਜੀਵਨਾਂ ਨੂੰ ਸੁਰੱਖਿਅਤ ਰੱਖਣ ਅਤੇ ਸਿਖਲਾਈ ਦੇ ਖਰਚਿਆਂ ਨੂੰ ਘਟਾਉਣ ਦੌਰਾਨ ਉੱਚ ਪੱਧਰ ਦੀ ਸੰਚਾਲਨ ਤਿਆਰੀ ਪ੍ਰ਼ਾਪਤ ਕਰਨ ਲਈ ਸਿਮੂਲੇਸ਼ਨ ਤਕਨਾਲੋਜੀ ਦੇ ਉਪਯੋਗ ਦੇ ਮੌਕਿਆਂ ਦੀ ਲਗਾਤਾਰ ਖੋਜ  ਕੀਤੀ ਜਾਵੇਗੀ 
ਤਿੰਨਾ ਸੇਵਾਵਾਂ ਅਤੇ ਆਈ ਸੀ ਜੀ ਦੁਆਰਾ ਸਿਮੂਲੇਟਰਜ਼ ਦੇ ਸੋ਼ਸਣ ਨੂੰ ਮੁੜ ਸੁਰਜੀਤ ਕਰਨ ਲਈ ਐੱਮ  ਡੀ ਅਤੇ ਉਦਯੋਗਿਕ ਐਸੋਸੀਏਸ਼ਨ ਦੇ ਸਾਰੇ ਹਿੱਸਿਆਂ ਨੂੰ ਸੌਂਪੀ ਗਈ ਜਿ਼ੰਮੇਵਾਰੀ ਇੱਕ ਵਿਸਥਾਰਿਤ ਕਾਰਜ ਯੋਜਨਾ ਦੀ ਪਾਲਣਾ ਕੀਤੀ ਜਾਵੇਗੀ  ਮਿਲਟ੍ਰੀ ਸਿਮੂਲੇਟਰਜ਼ ਦੇ ਰੱਖ ਰਖਾਵ , ਤਾਇਨਾਤੀ ਤੇ ਉਤਪਾਦਨ ਦੇ ਉੱਚ ਪੱਧਰੀ ਸਵਦੇਸ਼ੀਕਰਨ ਨੂੰ ਯਕੀਨੀ ਬਣਾਉਣ ਲਈ ਸੇਵਾਵਾਂ ਦੁਆਰਾ ਵਿਕਾਸ , ਉਤਪਾਦਨ ਅਤੇ ਰੱਖ ਰਖਾਵ ਵਿੱਚ ਲੱਗੀਆਂ ਭਾਰਤੀ ਕੰਪਨੀਆਂ ਨੂੰ ਸ਼ਾਮਲ ਕੀਤਾ ਜਾਵੇਗਾ । 

 

************************

 

 ਬੀ ਬੀ / ਐੱਸ  ਵੀ ਵੀ ਵਾਈ


(Release ID: 1757326) Visitor Counter : 145