ਬਿਜਲੀ ਮੰਤਰਾਲਾ

ਕੇਂਦਰੀ ਬਿਜਲੀ, ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਨੇ ਮਹੱਤਵਪੂਰਨ ਮੀਟਿੰਗ ਕੀਤੀ


ਫਲਾਈ ਐਸ਼ ਦੇ ਉਪਯੋਗ ਨੂੰ ਵਧਾਉਣ ਲਈ ਬਿਜਲੀ ਪਲਾਂਟਾਂ ਦੁਆਰਾ ਅੰਤਿਮ ਉਪਯੋਗਕਰਤਵਾਂ ਨੂੰ ਫਲਾਈ ਐਸ਼ ਦੀ ਸਪਲਾਈ ਦੀ ਸਮੀਖਿਆ ਹੋਈ

ਬਿਜਲੀ ਮੰਤਰਾਲੇ ਦੁਆਰਾ ਐਡਵਾਈਜ਼ਰੀ ਜਾਰੀ ਕੀਤੀ ਗਈ

ਬਿਜਲੀ ਟੈਰਿਫ ਘਟਾਉਣ ਅਤੇ ਉਪਭੋਗਤਾਵਾਂ ‘ਤੇ ਬੋਝ ਘੱਟ ਕਰਨ ਦਾ ਟੀਚਾ

Posted On: 22 SEP 2021 5:51PM by PIB Chandigarh

ਕੇਂਦਰੀ ਬਿਜਲੀ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਆਰ ਕੇ ਸਿੰਘ ਨੇ 22 ਸਤੰਬਰ 2021 ਨੂੰ ਅੰਤਿਮ ਉਪਯੋਗਕਰਤਾਵਾਂ ਲਈ ਫਲਾਈ ਐਸ਼ ਟ੍ਰਾਂਸਪੋਰਟ ਅਤੇ ਫਲਾਈ ਐਸ਼ ਦੇ ਉਪਯੋਗ ਦੀ ਸਮੀਖਿਆ ਲਈ ਇੱਕ ਮੀਟਿੰਗ ਕੀਤੀ।

ਮੀਟਿੰਗ ਵਿੱਚ ਚੇਅਰਪਰਸਨ ਸੀਈਏ, ਸੀਐੱਮਡੀ ਐੱਨਟੀਪੀਸੀ ਅਤੇ ਚੇਅਰਮੈਨ ਡੀਵੀਸੀ ਅਤੇ ਬਿਜਲੀ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਇਹ ਨਿਰਦੇਸ਼ ਦਿੱਤਾ ਗਿਆ ਹੈ ਕਿ ਬਿਜਲੀ ਪਲਾਂਟ ਹਮੇਸ਼ਾ ਪਾਰਦਰਸ਼ੀ ਬੋਲੀ ਪ੍ਰਕਿਰਿਆ ਦੇ ਰਾਹੀਂ ਫਲਾਈ ਐਸ਼ ਦੀ ਨੀਲਾਮੀ ਕਰਨਗੇ ਅਤੇ ਇਸ ਉਦੇਸ਼ ਲਈ ਮੰਤਰਾਲੇ ਦੁਆਰਾ 22 ਸਤੰਬਰ 2021 ਨੂੰ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਵਿੱਚ ਬਿਜਲੀ ਦੀ ਦਰ ਘੱਟ ਹੋਵੇਗੀ ਅਤੇ ਉਪਭੋਗਤਾਵਾਂ ‘ਤੇ ਘੱਟ ਬੋਝ ਪਵੇਗਾ। ਬਿਜਲੀ ਪਲਾਂਟਾਂ ਦੁਆਰਾ ਪਾਲਨ ਕੀਤੇ ਜਾਣ ਵਾਲੇ ਨਿਰਦੇਸ਼ਾਂ ਵਿੱਚ ਨਿਮਨਲਿਖਤ ਮੁੱਖ ਬਿੰਦੂ ਹੈ: 

  • ਬਿਜਲੀ ਪਲਾਂਟ ਕੇਵਲ ਪਾਰਦਰਸ਼ੀ ਬੋਲੀ ਪ੍ਰਕਿਰਿਆ ਦੇ ਰਾਹੀਂ ਅੰਤਿਮ ਉਪਯੋਗਕਰਤਵਾਂ ਨੂੰ ਫਲਾਈ ਐਸ਼ ਪ੍ਰਦਾਨ ਕਰਨਗੇ।

  • ਜੇ ਬੋਲੀ/ਨੀਲਾਮੀ ਦੇ ਬਾਅਦ ਵੀ ਫਲਾਈ ਐਸ਼ ਦੀ ਕੁਝ ਮਾਤਰਾ ਬਚੀ ਰਹਿੰਦੀ ਹੈ ਤਾਂ ਕੇਵਲ ਇੱਕ ਵਿਕਲਪ ਦੇ ਰੂਪ ਵਿੱਚ ਇਸ ਨੂੰ ਪਹਿਲਾਂ ਆਓ ਪਹਿਲਾਂ ਪਾਓ ਦੇ ਅਧਾਰ ‘ਤੇ ਮੁਫਤ ਦਿੱਤਾ ਜਾ ਸਕਦਾ ਹੈ। ਉਹ ਵਿਕਲਪ ਇਹ ਕਿ ਉਪਯੋਗਕਰਤਾ ਏਜੰਸੀ ਨੂੰ ਇਸ ਦੇ ਟ੍ਰਾਂਸਪੋਰਟ ਦੀ ਲਾਗਤ ਸਹਿਣ ਕਰਨੀ ਹੋਵੇਗੀ। 

  • ਜੋ ਉਪਰ ਦਿੱਤੇ ਗਏ ਕਦਮਾਂ ਦੇ ਬਾਅਦ ਵੀ ਰਾਖ ਦਾ ਉਪਯੋਗ ਨਹੀਂ ਕੀਤਾ ਜਾਂਦਾ ਹੈ ਤਾਂ ਥਰਮਲ ਪਾਵਰ ਪਲਾਂਟ (ਟੀਪੀਪੀ) ਪਾਤਰ ਪ੍ਰੋਜੈਕਟਾਂ ਨੂੰ ਮੁਕਤ ਵਿੱਚ ਫਲਾਈ ਐਸ਼ ਦੇ ਟ੍ਰਾਂਸਪੋਰਟ ਦੀ ਲਾਗਤ ਸਹਿਣ ਕਰੇਗਾ।

  • ਅੰਤਿਮ ਉਪਯੋਗਕਰਤਾ ਫਲਾਈ ਐਸ਼ ਟ੍ਰਾਂਸਪੋਰਟ ਦੀ ਲਾਗਤ ਨੂੰ ਘੱਟ ਕਰਨ ਲਈ ਨਿਕਟਤਮ ਟੀਪੀਪੀ ਤੋਂ ਫਲਾਈ ਐਸ਼ ਪ੍ਰਾਪਤ ਕਰਨ ਲਈ ਬਾਧਿਤ ਹੋਣਗੇ । ਜੇ ਨਿਕਟਤਮ ਟੀਪੀਪੀ ਜਿਹਾ ਕਰਨ ਤੋਂ ਇਨਕਾਰ ਕਰਦਾ ਹੈ, ਤਾਂ ਅੰਤਿਮ ਉਪਯੋਗਕਰਤਾ ਪ੍ਰੋਜੈਕਟ ਉਚਿਤ ਦਿਸ਼ਾ-ਨਿਰਦੇਸ਼ਾਂ ਲਈ ਬਿਜਲੀ ਮੰਤਰਾਲੇ ਨਾਲ ਸੰਪਰਕ ਕਰੇਗਾ।

  • ਬਿਜਲੀ ਪਲਾਂਟਾਂ ਦੁਆਰਾ ਵਾਤਾਵਰਣ, ਵਨ ਅਤੇ ਜਲਵਾਯੂ ਟ੍ਰਾਂਸਪੋਰਟ ਮੰਤਰਾਲੇ (ਐੱਮਓਈਐੱਫ ਐਂਡ ਸੀਸੀ) ਦੁਆਰਾ ਅਧਿਸੂਚਨਾ ਦੇ ਪ੍ਰਾਵਧਾਨਾਂ ਦੇ ਅਨੁਸਾਰ ਜਿੱਥੇ ਕੀਤੇ ਵੀ ਟ੍ਰਾਂਸਪੋਰਟ ਲਾਗਤ ਦੀ ਜ਼ਰੂਰਤ ਹੋਵੇਗੀ, ਮੁਕਾਬਲਾ ਬੋਲੀ ਦੇ ਅਧਾਰ ‘ਤੇ ਹੀ ਪਤਾ ਲਗਾਇਆ ਜਾਏਗਾ। ਥਰਮਲ ਪਾਵਰ ਪਲਾਂਟ 50 ਕਿਲੋਮੀਟਰ ਦੇ ਸਲੈਬ ਵਿੱਚ ਟ੍ਰਾਂਸਪੋਰਟ ਲਈ ਮੁਕਾਬਲਾ ਬੋਲੀ ਦੇ ਅਧਾਰ ‘ਤੇ ਹਰ ਸਾਲ ਟ੍ਰਾਂਸਪੋਰਟ ਏਜੰਸੀਆਂ ਦਾ ਇੱਕ ਪੈਨਲ ਤਿਆਰ ਕਰਨਗੇ ਜਿਸ ਦਾ ਉਪਯੋਗ ਇੱਕ ਮਿਆਦ ਲਈ ਕੀਤਾ ਜਾ ਸਕਦਾ ਹੈ। ਟੀਪੀਪੀ ਬਹੁਤ ਪਹਿਲੇ ਤੋਂ ਬੋਲੀਆਂ ਸੱਦਾ ਕਰਨਗੇ ਤਾਕਿ ਪਿਛਲੇ ਪੈਨਲ ਦੇ ਸਮਾਪਤ ਹੁੰਦੇ ਹੀ ਇੱਕ ਟ੍ਰਾਂਸਪੋਰਟ ਪੈਨਲ ਸਥਾਪਿਤ ਹੋ ਜਾਏ। ਇੱਕ ਪੈਨਲ ਦੀ ਸਮਾਪਤੀ ਅਤੇ ਨਵੇਂ ਪੈਨਲ ਨੂੰ ਅੰਤਿਮ ਰੂਪ ਦੇਣ ਦਰਮਿਆਨ ਕੋਈ ਅੰਤਰ ਨਹੀਂ ਹੋਣਾ ਚਾਹੀਦਾ ਹੈ। 

  • ਫਲਾਈ ਐਸ਼ ਦੀ ਪੇਸ਼ਕਸ਼ ਮੁਕਾਬਲੇ ਮੰਗ ਦੇ ਅਧਾਰ ‘ਤੇ ਅੰਤਿਮ ਉਪਯੋਗਕਰਤਾਂ ਨੂੰ ਕੀਤੀ ਜਾਏਗੀ, ਜਾਂ ਅੰਤਿਮ ਉਪਯੋਗਕਰਤਾਂ ਜੋ ਫਲਾਈ ਐਸ਼ ਲਈ ਉੱਚਤਮ ਮੁੱਲ ਦੀ ਪੇਸ਼ਕਸ਼ ਕਰਦੇ ਹਨ ਅਤੇ ਟ੍ਰਾਂਸਪੋਰਟ ਲਾਗਤ ਲਈ ਘੱਟੋ ਘੱਟ ਸਮਰਥਨ ਚਾਹੁੰਦੇ ਹਨ ਉਨ੍ਹਾਂ ਨੇ ਪ੍ਰਾਥਮਿਕਤਾ ‘ਤੇ ਸਮਾਨ ਫਲਾਈ ਐਸ਼ ਦੀ ਪੇਸ਼ਕਸ਼ ਕੀਤੀ ਜਾਏਗੀ।

  • ਬਿਜਲੀ ਪਲਾਂਟ ਆਪਣੇ ਤਕਨੀਕੀ ਪ੍ਰਤੀਬੰਧਾਂ ਦੇ ਅਧੀਨ ਫਲਾਈ ਐਸ਼ ਦੀ ਪੇਸ਼ਕਸ਼ ਕਰ ਸਕਦੇ ਹਨ ਜਿਵੇਂ ਕਿ ਡਾਇਕ ਸਥਿਰਤਾ ਅਤੇ ਸੁਰੱਖਿਆ ਆਦਿ ਲਈ ਜ਼ਰੂਰੀ ਸਾਵਧਾਨੀਆਂ। ਘੱਟ ਰਾਖ ਉਪਯੋਗ ਵਾਲੇ ਬਿਜਲੀ ਪਲਾਂਟ ਫਲਾਈ ਐਸ਼ ਦੇ ਉਪਯੋਗ ਨੂੰ ਵਧਾਉਣ ਲਈ ਹਰ ਸੰਭਵ ਯਤਨ ਕਰਨਗੇ।

ਬਿਜਲੀ ਮੰਤਰਾਲੇ ਦੁਆਰਾ ਜਾਰੀ ਐਡਵਾਈਜ਼ਰੀ ਦਾ ਸਖਤੀ ਨਾਲ ਅਨੁਪਾਲਨ ਲਈ ਬਿਜਲੀ ਪਲਾਂਟ ਜ਼ਰੂਰੀ ਕਦਮ ਉਠਾਏਗਾ।

***

ਐੱਮਵੀ/ਆਈਜੀ



(Release ID: 1757319) Visitor Counter : 142


Read this release in: English , Urdu , Hindi , Telugu