ਇਸਪਾਤ ਮੰਤਰਾਲਾ
azadi ka amrit mahotsav

ਕੇਂਦਰੀ ਇਸਪਾਤ ਮੰਤਰੀ ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਵੱਲੋਂ SAIL ਤੇ NMDC ਵੱਲੋਂ ਕੱਚੇ ਲੋਹੇ ਦੀਆਂ ਫ਼ਾਈਨਜ਼ ਦੇ ਨਿਬੇੜੇ ਦੀ ਤਾਜ਼ਾ ਸਥਿਤੀ ਦੀ ਸਮੀਖਿਆ; ਉਨ੍ਹਾਂ ਨੂੰ ਸਪੱਸ਼ਟ ਸਮਾਂ–ਸੂਚੀ ਨਾਲ ਰੂਪ–ਰੇਖਾ ਤਿਆਰ ਕਰਨ ਲਈ ਕਿਹਾ

Posted On: 22 SEP 2021 5:07PM by PIB Chandigarh

ਕੇਂਦਰੀ ਇਸਪਾਤ ਮੰਤਰੀ ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਨੇ ਅੱਜ ਸਟੀਲ CPSEs ਦੇ ਪ੍ਰਤੀਨਿਧ ‘ਸਟੀਲ ਅਥਾਰਟੀ ਆੱਵ੍ ਇੰਡੀਆ ਲਿਮਿਟੇਡ’ (SAIL) ਅਤੇ ‘ਨੈਸ਼ਨਲ ਮਿਨਰਲ ਡਿਵੈਲਪਮੈਂਟ ਕਾਰਪੋਰੇਸ਼ਨ’ (NMDC) ਨਾਲ ਸਟੀਲ CPSes ਵੱਲੋਂ ਕੱਚੇ ਲੋਹੇ ਦੀਆਂ ਫ਼ਾਈਨਜ਼ ਦੇ ਨਿਬੇੜੇ ਦੀ ਤਾਜ਼ਾ ਸਥਿਤੀ ਜਾਣਨ ਲਈ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ।

 

 

ਸ਼੍ਰੀ ਸਿੰਘ ਨੇ ਕਿਹਾ ਕਿ ਖਾਣ ਮੰਤਰਾਲੇ ਨੇ ਕਿਉਂਕਿ ‘ਸੇਲ’ ਦੀਆਂ ਵਿਭਿੰਨ ਕੈਪਟਿਵ ਖਾਣਾਂ ’ਚ ਪਿਆ ਫ਼ਾਈਨਜ਼/ਟੇਲਿੰਗਜ਼ ਦਾ 70 ਮੀਟ੍ਰਿਕ ਟਨ ਕਬਾੜ ਵੇਚਣ ਦੀ ਇਜਾਜ਼ਤ (‘ਸੇਲ’ ਨੂੰ) ਦੇ ਦਿੱਤੀ ਹੈ, ਇਨ੍ਹਾਂ ਸਟਾਕ ਦਾ ਨਿਬੇੜਾ ਛੇਤਾ ਤੋਂ ਛੇਤੀ ਹੋਣਾ ਚਾਹੀਦਾ ਹੈ ਤੇ ਉਦਯੋਗ ਨੂੰ ਉਪਲੱਬਧ ਕਰਵਾਉਣਾ ਚਾਹੀਦਾ ਹੈ। ਇੱਕ ਠੋਸ ਕਾਰਜ–ਯੋਜਨਾ ਤਿਆਰ ਕਰ ਕੇ ਉਸ ਉੱਤੇ ਅਮਲ ਕਰਨ ਦੀ ਜ਼ਰੂਰਤ ਹੈ।

ਮੰਤਰੀ ਨੇ ਅੱਗੇ ਕਿਹਾ ਕਿ ਸਾਰੇ ਖਣਿਜ ਪਦਾਰਥ, ਉਨ੍ਹਾਂ ਦੇ ਗ੍ਰੇਡ ਭਾਵੇਂ ਕੋਈ ਵੀ ਹੋਣ, ਇੱਕ ਦੇਸ਼ ਦੀ ਦੌਲਤ ਹਨ ਅਤੇ ਇਸ ਰਾਸ਼ਟਰੀ ਖ਼ਜ਼ਾਨੇ ਦਾ ਉਪਯੋਗ ਅਜਿਹੇ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ ਕਿ ਉਸ ਦਾ ਯੋਗਦਾਨ ਰਾਸ਼ਟਰ ਦੇ ਵਿਕਾਸ ਵਿੱਚ ਪਵੇ।

ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਨੇ ‘ਸੇਲ’ ਨੂੰ ਕੱਚੇ ਲੋਹੇ ਦੀਆਂ ਫ਼ਾਈਨਜ਼ ਦਾ ਖੁੱਲ੍ਹੇ ਬਾਜ਼ਾਰ ਵਿੱਚ ਵੇਚ ਕੇ ਜਾਂ ਉਨ੍ਹਾਂ ਦੀ ਕੈਪਟਿਵ ਵਰਤੋਂ ਕਰ ਕੇ ਨਿਬੇੜਾ ਕਰਨ ਦੀਆਂ ਸਪੱਸ਼ਟ ਸਮਾਂ–ਸੂਚੀਆਂ ਨਾਲ ਇੱਕ ਰੂਪ–ਰੇਖਾ ਤਿਆਰ ਕਰਨ ਦੀ ਹਦਾਇਤ ਜਾਰੀ ਕੀਤੀ। NMDC ਨੂੰ ਆਪਣਾ ਉਤਪਾਦਨ ਵਧਾਉਣ ਤੇ ਆਪਣੇ ਗਾਹਕ ਆਧਾਰ ਦਾ ਪਾਸਾਰ ਕਰਨ ਲਈ ਵੀ ਇਹੋ ਜਿਹੀ ਇੱਕ ਰੂਪ–ਰੇਖਾ ਤਿਆਰ ਕਰਨ ਦੀ ਵੀ ਸਲਾਹ ਦਿੱਤੀ ਗਈ।

ਇਸ ਤੋਂ ਪਹਿਲਾਂ ਸੇਲ ਦੇ ਚੇਅਰਮੈਨ ਤੇ ਐੱਮਡੀਸੀ ਦੇ ਸੀਐੱਮਡੀ ਨੇ ਕੱਚੇ ਲੋਹੇ ਦੀਆਂ ਫ਼ਾਈਨਜ਼ ਦਾ ਨਿਬੇੜੇ ਕਰਨ ਲਈ ਆਪਣੀ ਮੌਜੂਦਾ ਤੇ ਭਵਿੱਖ ਦੀ ਕਾਰਜ–ਯੋਜਨਾ ਅਤੇ ਆਪਣਾ ਉਤਪਾਦਨ ਵਧਾਉਣ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ, ਤਾਂ ਜੋ ਬਾਜ਼ਾਰ ਵਿੱਚ ਵਾਧੂ ਕੱਚਾ ਮਾਲ ਯਕੀਨੀ ਹੋ ਸਕੇ। 

******

ਐੱਮਵੀ/ਐੱਸਕੇਐੱਸ


(Release ID: 1757241) Visitor Counter : 157


Read this release in: English , Urdu , Hindi , Tamil