ਸਿੱਖਿਆ ਮੰਤਰਾਲਾ
azadi ka amrit mahotsav

ਔਰਤਾਂ ਦੇ ਸਸ਼ਕਤੀਕਰਨ , ਲਿੰਗ ਸਮਾਨਤਾ ਨਿਰਮਾਣ ਬਾਰੇ ਕੌਮੀ ਵੈਬੀਨਾਰ


ਸ਼੍ਰੀਮਤੀ ਅਨੁਪ੍ਰਿਯਾ ਪਟੇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਔਰਤਾਂ ਲਈ ਵੱਡੀ ਭੂਮਿਕਾ ਵਾਲੇ ਭਾਰਤ ਦੀ ਕਲਪਨਾ ਕੀਤੀ ਹੈ

ਉਹਨਾਂ ਨੇ ਔਰਤਾਂ ਦੀ ਸਰੋਤਾਂ ਲਈ ਪਹੁੰਚ ਨੂੰ ਵਧਾਉਣ ਦੇ ਮਹੱਤਵ , ਉਸ ਦਾ ਆਪਣੀ ਜਿ਼ੰਦਗੀ ਤੇ ਨਿਯੰਤਰਣ ਅਤੇ ਆਪਣੇ ਫੈਸਲੇ ਲੈਣ ਦੇ ਅਧਿਕਾਰਾਂ ਤੇ ਜ਼ੋਰ ਦਿੱਤਾ

Posted On: 22 SEP 2021 5:18PM by PIB Chandigarh

ਸਿੱਖਿਆ ਮੰਤਰਾਲਾ ਅਤੇ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਨੇ ਅੱਜ 17 ਸਤੰਬਰ 2021 ਤੋਂ 07 ਅਕਤੂਬਰ 2021 ਤੱਕ ਚੰਗੇ ਸ਼ਾਸਨ ਬਾਰੇ ਕਰਵਾਈ ਜਾ ਰਹੀ ਵੈਬੀਨਾਰ ਲੜੀ ਦੇ ਹਿੱਸੇ ਵਜੋਂ ਔਰਤਾਂ ਦੇ ਸਸ਼ਕਤੀਕਰਨ ਅਤੇ ਲਿੰਗ ਸਮਾਨਤਾ ਨਿਰਮਾਣ ਬਾਰੇ ਕੌਮੀ ਵੈਬੀਨਾਰ ਆਯੋਜਿਤ ਕੀਤਾ । ਮਾਣਯੋਗ ਵਣਜ ਰਾਜ ਮੰਤਰੀ ਸ਼੍ਰੀਮਤੀ ਅਨੁਪ੍ਰਿਯਾ ਪਟੇਲ ਨੇ ਉਦਘਾਟਨੀ ਭਾਸ਼ਨ ਦਿੱਤਾ । ਸਕੱਤਰ (ਐੱਚ ਈ) , ਸ਼੍ਰੀ ਅਮਿਤ ਖਰੇ , ਚੇਅਰਮੇਨ ਯੂ ਜੀ ਸੀ , ਪ੍ਰੋਫੈਸਰ ਡੀ ਪੀ ਸਿੰਘ , ਸਿੱਖਿਆ ਮੰਤਰਾਲਾ ਅਤੇ ਯੂਨੀਵਰਸਿਟੀ ਗਰਾਂਟ ਕਮਿਸ਼ਨ ਦੇ ਸੀਨੀਅਰ ਅਧਿਕਾਰੀ ਇਸ ਮੌਕੇ ਹਾਜ਼ਰ ਸਨ ।
ਉਦਘਾਟਨੀ ਸੰਬੋਧਨ ਕਰਦਿਆਂ ਵਣਜ ਰਾਜ ਮੰਤਰੀ ਸ਼੍ਰੀਮਤੀ ਅਨੁਪ੍ਰਿਯਾ ਪਟੇਲ ਨੇ ਕਿਹਾ ਲਿੰਗ ਸਮਾਨਤਾ ਔਰਤਾਂ ਲਈ ਕੇਵਲ ਚੰਗੀ ਨਹੀਂ ਹੈ, ਇਹ ਸਮਾਜ ਲਈ ਵੀ ਚੰਗੀ ਹੈ ਅਤੇ ਰਾਸ਼ਟਰ ਲਈ ਵੀ । ਮੰਤਰੀ ਨੇ ਮਰਦਾਂ ਅਤੇ ਔਰਤਾਂ ਲਈ ਬਰਾਬਰ ਮੌਕੇ , ਬਰਾਬਰ ਭੂਮਿਕਾਵਾਂ ਤੇ ਬਰਾਬਰ ਅਧਿਕਾਰਾਂ ਦੀ ਲੋੜ ਤੇ ਜ਼ੋਰ ਦਿੱਤਾ ਤਾਂ ਜੋ ਉਹ ਜੀਵਨ ਦੇ ਸਾਰੇ ਪਹਿਲੂਆਂ ਵਿੱਚ ਬਰਾਬਰ ਯੋਗਦਾਨ ਦੇ ਸਕਣ । ਮੰਤਰੀ ਨੇ ਅੱਗੇ ਕਿਹਾ ਕਿ ਮਹਿਲਾਵਾਂ ਦੀ ਸਰੋਤਾਂ ਤੱਕ ਪਹੁੰਚ ਵਧਾਉਣ , ਆਪਣੇ ਜੀਵਨ ਉੱਤੇ ਨਿਯੰਤਰਣ ਕਰਨ ਅਤੇ ਆਪਣੇ ਫੈਸਲਾ ਕਰਨ ਦੇ ਅਧਿਕਾਰਾਂ ਤੇ ਲਾਜ਼ਮੀ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ ।
ਸ਼੍ਰੀਮਤੀ ਪਟੇਲ ਨੇ ਦੁਹਰਾਇਆ ਕਿ ਪ੍ਰਧਾਨ ਮੰਤਰੀ ਨੇ ਔਰਤਾਂ ਲਈ ਵੱਡੀ ਭੂਮਿਕਾ ਵਾਲੇ ਭਾਰਤ ਦੀ ਕਲਪਨਾ ਕੀਤੀ ਹੈ । ਮੰਤਰੀ ਨੇ ਸਰਕਾਰ ਦੀਆਂ ਵੱਖ ਵੱਖ ਪਹਿਲਕਦਮੀਆਂ ਜਿਵੇਂ ਪ੍ਰਧਾਨ ਮੰਤਰੀ ਜਨ ਧਨ ਯੋਜਨਾ , ਉੱਜਵਲਾ ਯੋਜਨਾ , ਬੇਟੀ ਬਚਾਓ , ਬੇਟੀ ਪੜ੍ਹਾਓ , ਸੁਕੰਨਿਆ ਸਮਰਿਧੀ ਯੋਜਨਾ ਨੂੰ ਉਜਾਗਰ ਕੀਤਾ ਅਤੇ ਔਰਤਾਂ ਦੀ ਜਿ਼ੰਦਗੀ ਨੂੰ ਸੁਧਾਰਨ ਲਈ ਖੁੰਝੇ ਖੇਤਰ ਦੀਆਂ ਔਰਤਾਂ ਲਈ ਫੈਲੋਸਿ਼ੱਪ / ਸਕਾਲਰਸਿ਼ਪਸ ਨੂੰ ਵੀ ਉਜਾਗਰ ਕੀਤਾ । ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਲਿੰਗ ਸਮਾਨਤਾ ਦੀ ਰੋਕ ਮਨਾਂ ਅੰਦਰ ਡੂੰਘੀ ਧੱਸੀ ਹੋਈ ਹੈ । ਉਹਨਾਂ ਕਿਹਾ ਕਿ ਮਨਾਂ ਨੂੰ ਬਦਲਣ ਲਈ ਸਮਾਜ ਵਿੱਚ ਮਿਲ ਕੇ ਯਤਨ ਕੀਤੇ ਜਾਣੇ ਚਾਹੀਦੇ ਹਨ । ਉਹਨਾਂ ਨੇ ਵੈਬੀਨਾਰ ਵਿੱਚ ਹਾਜ਼ਰ ਸਾਰਿਆਂ ਨੂੰ ਪਰਿਵਾਰ , ਸਮਾਜ ਤੇ ਉਸ ਦੇ ਨਤੀਜੇ ਵਜੋਂ ਦੇਸ਼ ਵਿੱਚ ਵਿਅਕਤੀਗਤ ਭੂਮਿਕਾ ਨਿਭਾਉਣ ਅਤੇ ਸਰਕਾਰ ਦੇ ਯਤਨਾਂ ਨੂੰ ਵਧਾਉਣ ਲਈ ਆਖਿਆ । ਉਹਨਾਂ ਕਿਹਾ ਕਿ ਇੱਕ ਸਸ਼ਕਤ ਔਰਤ ਪੈਮਾਇਸ਼ ਤੋਂ ਵੱਧ ਸ਼ਕਤੀਸ਼ਾਲੀ ਅਤੇ ਵਰਣਨ ਕਰਨ ਤੋਂ ਵੱਧ ਸੁੰਦਰ ਹੈ ।
ਸ਼੍ਰੀ ਖਰੇ , ਸਕੱਤਰ , ਉੱਚ ਸਿੱਖਿਆ ਨੇ ਵੈਬੀਨਾਰ ਨੂੰ ਸੰਬੋਧਨ ਕਰਦਿਆਂ ਸਮਾਜ ਵਿੱਚ ਮੌਜੂਦ ਮੌਕਿਆਂ ਦੀ ਘਾਟ ਅਤੇ ਪੱਖਪਾਤ ਦੇ ਬਾਵਜੂਦ ਲਿੰਗ ਸਮਾਨਤਾ ਇੰਡੈਕਸ ਦੀਆਂ ਵਰਨਣਯੋਗ ਪ੍ਰਾਪਤੀਆਂ ਤੇ ਕੇਂਦਰਿਤ ਕੀਤਾ । ਸ਼੍ਰੀ ਖਰੇ ਨੇ ਇਹ ਮੁੱਦਾ ਵੀ ਉਠਾਇਆ ਕਿ ਔਰਤ ਫਕੈਲਿਟੀ ਵਿੱਚ ਬਹੁਤ ਹੀ ਘੱਟ ਗਿਣਤੀ ਹੈ, ਵਿਸ਼ੇਸ਼ ਕਰਕੇ ਉੱਚ ਸਿੱਖਿਆ ਸੰਸਥਾਵਾਂ ਵਿੱਚ ਲੀਡਰਸਿ਼ੱਪ ਦੇ ਅਹੁਦਿਆਂ ਤੇ ਅਤੇ ਇਸ ਸੰਬੰਧ ਵਿੱਚ ਸਰਗਰਮ ਯਤਨ ਕਰਨ ਲਈ ਅਪੀਲ ਕੀਤੀ ।
ਪ੍ਰੋਫੈਸਰ ਡੀ ਪੀ ਸਿੰਘ , ਚੇਅਰਮੈਨ ਯੂ ਜੀ ਸੀ ਨੇ ਆਪਣੇ ਸੰਬੋਧਨ ਵਿੱਚ 21ਵੀਂ ਸਦੀ ਦੀ ਔਰਤ ਆਪਣੇ ਆਪ ਅਤੇ ਸਮਾਜਿਕ ਵਿਕਾਸ ਲਈ ਫੈਸਲੇ ਲੈਣ ਲਈ ਪੂਰੀ ਤਰ੍ਹਾਂ ਕਾਬਿਲ ਹੈ, ਦੀ ਪੁਸ਼ਟੀ ਕੀਤੀ । ਪ੍ਰੋਫੈਸਰ ਸਿੰਘ ਨੇ ਕਿਹਾ ਕਿ ਸਮਾਜ ਵਿੱਚ ਔਰਤ ਸਸ਼ਕਤੀਕਰਣ ਅਤੇ ਸਮਾਨਤਾ ਲਈ ਸੰਵੇਦਨਸ਼ੀਲਤਾ ਕੇਵਲ ਸਿੱਖਿਆ ਰਾਹੀਂ ਸੰਭਵ ਹੈ ।
ਔਰਤਾਂ ਨੂੰ ਸਸ਼ਕਤ ਕਰਨ , ਲਿੰਗ ਸਮਾਨਤਾ ਦਾ ਨਿਰਮਾਣ ਕਰਨ ਬਾਰੇ ਕੌਮੀ ਵੈਬੀਨਾਰ ਨੇ ਵਿਦਵਾਨਾਂ , ਵਿਦਿਅਕ ਮਾਹਰਾਂ , ਪ੍ਰਸ਼ਾਸਕਾਂ ਅਤੇ ਵਿਦਿਆਰਥੀਆਂ ਨੂੰ ਸਿੱਖਿਆ ਵਿੱਚ ਔਰਤਾਂ ਦਾ ਸਸ਼ਕਤੀਕਰਨ ਕਰਨ ਦੇ ਸੰਦਰਭ ਵਿੱਚ ਐੱਨ ਈ ਪੀ ਨੂੰ ਲਾਗੂ ਕਰਨ ਲਈ ਅੱਗੇ ਸੰਭਵ ਰਸਤਿਆਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਮੌਕਾ ਮੁਹੱਈਆ ਕੀਤਾ ।
ਡਾਕਟਰ ਵਸੁਦਾ ਕਾਮਤ , ਸਾਬਕਾ ਵਾਇਸ ਚਾਂਸਲਰ , ਐੱਸ ਐੱਨ ਡੀ ਟੀ , ਮਹਿਲਾ ਯੂਨੀਵਰਸਿਟੀ ਮੁੰਬਈ ਅਤੇ ਮੈਂਬਰ ਐੱਨ ਈ ਪੀ ਮਸੌਦਾ ਕਮੇਟੀ ਨੇ ਆਪਣੇ ਕੁੰਜੀਵਤ ਸੰਬੋਧਨ ਵਿੱਚ ਸਿੱਖਿਆ , ਰਾਜਨੀਤਕ ਹਿੱਸੇਦਾਰੀ ਰਾਹੀਂ ਸ਼ਾਸਨ , ਲਿੰਗ ਸੰਵੇਦਨਸ਼ੀਲਤਾ ਅਤੇ ਲਿੰਗ ਪਾੜੇ ਨੂੰ ਪੁਰ ਕਰਨ ਲਈ ਕੁੜੀਆਂ ਪ੍ਰਤੀ ਉਦੇਸਿ਼ਤ ਨੀਤੀਆਂ ਦੇ ਬਹੁਪੱਖੀ ਤਰੀਕਿਆਂ ਲਈ ਉਪਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ।
ਕੌਮੀ ਵੈਬੀਨਾਰ ਨੂੰ ਪ੍ਰੋਫੈਸਰ ਸੁਨੈਨਾ ਸਿੰਘ , ਉਪਕੁਲਪਤੀ , ਨਾਲੰਦਾ ਯੂਨੀਵਰਸਿਟੀ ਡਾਕਟਰ ਅਨੂਪ੍ਰਿਯਾ ਨੋਟੀਯਾਲ , ਉਪਕੁਲਪਤੀ ਐੱਚ ਐੱਨ ਬੀ ਗੜਵਾਲ ਯੂਨੀਵਰਸਿਟੀ , ਡਾਕਟਰ ਸ਼ਾਜੀ ਥੋਮਸ , ਡਾਇਰੈਕਟਰ ਐੱਨ ਆਈ ਟੀ ਟਰਿਚੀ ਅਤੇ ਪ੍ਰੋਫੈਸਰ ਵੀ ਕੇ ਮਲਹੋਤਰਾ , ਮੈਂਬਰ ਸਕੱਤਰ , ਆਈ ਸੀ ਐੱਸ ਆਰ ਨੇ ਵੀ ਸੰਬੋਧਨ ਕੀਤਾ । 

 

**********************

 

ਐੱਮ ਜੇ ਪੀ ਐੱਸ / ਏ ਕੇ


(Release ID: 1757119) Visitor Counter : 554


Read this release in: English , Urdu , Hindi , Tamil