ਰਾਸ਼ਟਰਪਤੀ ਸਕੱਤਰੇਤ
ਪੰਜ ਰਾਸ਼ਟਰਾਂ ਦੇ ਰਾਜਦੂਤਾਂ ਨੇ ਵੀਡੀਓ ਕਾਨਫਰੰਸ ਦੇ ਜ਼ਰੀਏ ਰਾਸ਼ਟਰਪਤੀ ਨੂੰ ਆਪਣੇ ਦਸਤਾਵੇਜ਼ ਪੇਸ਼ ਕੀਤੇ
Posted On:
22 SEP 2021 4:24PM by PIB Chandigarh
ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (22 ਸਤੰਬਰ, 2021 ਨੂੰ) ਇੱਕ ਵਰਚੁਅਲ ਸਮਾਰੋਹ ’ਚ ਆਈਸਲੈਂਡ, ਗਾਂਬੀਆ ਗਣਰਾਜ, ਸਪੇਨ, ਬਰੂਨੇਈ ਦਾਰੁੱਸਲਾਮ ਤੇ ਸ੍ਰੀ ਲੰਕਾ ਦੇ ਲੋਕਤਾਂਤਰਿਕ ਗਣਰਾਜ ਦੇ ਰਾਜਦੂਤਾਂ/ਹਾਈ ਕਮਿਸ਼ਨਰਾਂ ਦੇ ਪਹਿਚਾਣ–ਪੱਤਰ ਪ੍ਰਵਾਨ ਕੀਤੇ। ਆਪਣਾ ਪਹਿਚਾਣ–ਪੱਤਰ ਪੇਸ਼ ਕਰਨ ਵਾਲੇ ਰਾਜਦੂਤ ਨਿਮਨਲਿਖਤ ਹਨ:
1. ਮਹਿਮਹਿਮ ਸ਼੍ਰੀ ਗੁਡਨੀ ਬ੍ਰੈਗਸਨ, ਆਈਸਲੈਂਡ ਦੇ ਰਾਜਦੂਤ
2. ਮਹਿਮਹਿਮ ਸ਼੍ਰੀ ਮੁਸਤਫ਼ਾ ਜਵਾਰਾ, ਗਾਂਬੀਆ ਗਣਰਾਜ ਦੇ ਹਾਈ ਕਮਿਸ਼ਨਰ
3. ਮਹਾਮਹਿਮ ਸ਼੍ਰੀ ਜੋਸ ਮਾਰੀਆ ਰਿਡਾਓ ਡਾਮਿੰਗੁਏਜ਼, ਸਪੇਨ ਦੇ ਰਾਜਦੂਤ
4. ਮਹਾਮਹਿਮ ਸ਼੍ਰੀ ਦਾਤੋ ਅਲੈਹੁੱਦੀਨ ਮੁਹੰਮਦ ਤਾਹਾ, ਬਰੂਨੇਈ ਦਾਰੁੱਸਲਾਮ ਦੇ ਹਾਈ ਕਮਿਸ਼ਨਰ
5. ਮਹਾਮਹਿਮ ਸ਼੍ਰੀ ਅਸ਼ੋਕ ਮਿਲਿੰਡਾ ਮੋਰਾਗੋੜਾ, ਸ੍ਰੀ ਲੰਕਾ ਦੇ ਲੋਕਤਾਂਤਰਿਕ ਗਣਰਾਜ ਦੇ ਹਾਈ ਕਮਿਸ਼ਨਰ
ਇਸ ਮੌਕੇ ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਇਨ੍ਹਾਂ ਸਾਰੇ ਰਾਜਦੂਤਾਂ ਨੂੰ ਉਨ੍ਹਾਂ ਦੀ ਨਿਯੁਕਤੀ ਲਈ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੇ ਭਾਰਤ ਵਿੱਚ ਸਫ਼ਲ ਕਾਰਜਕਾਲ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦੇ ਇਨ੍ਹਾਂ ਪੰਜਾਂ ਦੇਸ਼ਾਂ ਨਾਲ ਨੇੜਲੇ ਸਬੰਧ ਹਨ ਅਤੇ ਭਾਰਤ ਉਨ੍ਹਾਂ ਦੇ ਨਾਲ ਸ਼ਾਂਤੀ, ਖੁਸ਼ਹਾਲੀ ਦਾ ਇੱਕ ਤਾਲਮੇਲ ਵਾਲਾ ਦ੍ਰਿਸ਼ ਸਾਂਝਾ ਕਰਦਾ ਹੈ।
ਰਾਸ਼ਟਰਪਤੀ ਕੋਵਿੰਦ ਨੇ ਦੁਹਰਾਇਆ ਕਿ ਸਮੂਹਿਕ ਸਿਹਤ ਅਤੇ ਆਰਥਿਕ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਭਾਰਤ ਕੋਵਿਡ-19 ਮਹਾਮਾਰੀ ਵਿਰੁੱਧ ਨਿਰਣਾਇਕ ਅਤੇ ਤਾਲਮੇਲ ਵਾਲਾ ਜਵਾਬ ਦੇਣ ਦੀਆਂ ਵਿਸ਼ਵਵਿਆਪੀ ਕੋਸ਼ਿਸ਼ਾਂ ਵਿੱਚ ਸਭ ਤੋਂ ਅੱਗੇ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਦੇ ਤਹਿਤ, ਭਾਰਤ ਦੇ ਲੋਕਾਂ ਨੇ ਹੁਣ ਤੱਕ 80 ਕਰੋੜ (800 ਮਿਲੀਅਨ) ਤੋਂ ਵੱਧ ਖੁਰਾਕਾਂ ਪ੍ਰਾਪਤ ਕੀਤੀਆਂ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਅਤੇ ਹੋਰ ਬਹੁਪੱਖੀ ਮੰਚਾਂ ਵਿੱਚ ਭਾਰਤ ਦੀ ਭਾਗੀਦਾਰੀ ਨੇ ਆਪਸੀ ਲਾਭਦਾਇਕ ਭਾਈਵਾਲੀ ਕੀਤੀ ਹੈ। ਵਿਕਾਸਸ਼ੀਲ ਦੇਸ਼ਾਂ ਦੇ ਹਿਤਾਂ ਅਤੇ ਘੱਟ ਪ੍ਰਤੀਨਿਧਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਭਾਰਤ ਇੱਕ ਨਿਆਂਪੂਰਨ ਅਤੇ ਬਰਾਬਰੀ ਵਾਲੇ ਵਿਸ਼ਵ ਵਿਵਸਥਾ ਲਈ ਵਚਨਬੱਧ ਹੈ।
ਰਾਜਦੂਤਾਂ/ਹਾਈ ਕਮਿਸ਼ਨਰਾਂ ਨੇ ਆਪਣੀ ਲੀਡਰਸ਼ਿਪ ਦੀ ਤਰਫੋਂ ਮਾਣਯੋਗ ਰਾਸ਼ਟਰਪਤੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭਾਰਤ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਆਪਣੇ ਦੇਸ਼ ਦੇ ਰਾਜਨੀਤਕ ਨੇਤਾਵਾਂ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ।
********
ਡੀਐੱਸ/ਬੀਐੱਮ
(Release ID: 1757113)
Visitor Counter : 162