ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਦੋ ਹੋਰ ਭਾਰਤੀ ਸਮੁੰਦਰੀ ਤੱਟਾਂ ਨੂੰ ਕੌਮਾਂਤਰੀ ਬਲੂ ਫਲੈਗ ਪ੍ਰਮਾਣੀਕਰਣ ਪ੍ਰਾਪਤ ਹੋਇਆ

Posted On: 21 SEP 2021 7:45PM by PIB Chandigarh

ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਅਤੇ ਸਰਬੋਤਮ ਕੌਮਾਂਤਰੀ ਈਕੋ-ਲੇਬਲ "ਬਲੂ ਫਲੈਗ" ਦੇ ਸਰਵਪੱਖੀ ਪ੍ਰਬੰਧਨ ਰਾਹੀਂ ਪ੍ਰਾਚੀਨ ਤੱਟਵਰਤੀ ਅਤੇ ਸਮੁੰਦਰੀ ਵਾਤਾਵਰਣ ਪ੍ਰਣਾਲੀਆਂ ਦੀ ਸੁਰੱਖਿਆ ਅਤੇ ਸੰਭਾਲ ਲਈ ਭਾਰਤ ਦੀ ਵਚਨਬੱਧਤਾ ਦੀ ਇੱਕ ਹੋਰ ਮਾਨਤਾ ਲਈਇਸ ਸਾਲ 2 ਨਵੇਂ ਸਮੁੰਦਰੀ ਤੱਟਾਂਤਾਮਿਲਨਾਡੂ ਵਿੱਚ ਕੋਵਲਮ ਅਤੇ ਪੁਡੂਚੇਰੀ ਵਿੱਚ ਈਡਨਲਈ ਬਲੂ ਫਲੈਗ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ ਹੈ।

ਡੈਨਮਾਰਕ ਦੀ ਵਾਤਾਵਰਣ ਸਿੱਖਿਆ ਫਾਊਂਡੇਸ਼ਨ (ਐੱਫਈਈ)ਜੋ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਈਕੋ-ਲੇਬਲ-ਬਲੂ ਫਲੈਗ ਸਰਟੀਫਿਕੇਸ਼ਨ ਪ੍ਰਦਾਨ ਕਰਦੀ ਹੈਨੇ 8 ਨਾਮਜ਼ਦ ਸਮੁੰਦਰੀ ਤੱਟਾਂ ਸ਼ਿਵਰਾਜਪੁਰ-ਗੁਜਰਾਤਘੋਗਲਾ-ਦੀਵਕਾਸਰਕੋਡ ਅਤੇ ਪਾਦੁਬਿਦਰੀ-ਕਰਨਾਟਕਕੱਪੜ-ਕੇਰਲਰੁਸ਼ੀਕੋਂਡਾ- ਆਂਧਰ ਪ੍ਰਦੇਸ਼ਗੋਲਡਨ-ਓਡੀਸ਼ਾ ਅਤੇ ਰਾਧਨਗਰ- ਅੰਡੇਮਾਨ ਅਤੇ ਨਿਕੋਬਾਰ ਨੂੰ ਮੁੜ ਪ੍ਰਮਾਣੀਕਰਨ ਵੀ ਪ੍ਰਦਾਨ ਕੀਤਾ ਹੈਜਿਨ੍ਹਾਂ ਨੂੰ ਪਿਛਲੇ ਸਾਲ ਬਲੂ ਫਲੈਗ ਦਾ ਸਰਟੀਫਿਕੇਟ ਦਿੱਤਾ ਗਿਆ ਸੀ।

ਇੱਕ ਟਵਿੱਟਰ ਸੁਨੇਹੇ ਵਿੱਚ ਇਸ ਦਾ ਐਲਾਨ ਕਰਦੇ ਹੋਏ ਵਾਤਾਵਰਣਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੁਪੇਂਦਰ ਯਾਦਵ ਨੇ ਖੁਸ਼ੀ ਪ੍ਰਗਟ ਕੀਤੀ ਅਤੇ ਸਾਰਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਇੱਕ ਸਵੱਛ ਅਤੇ ਹਰਿਤ ਭਾਰਤ ਵੱਲ ਭਾਰਤ ਦੀ ਯਾਤਰਾ ਵਿੱਚ ਇੱਕ ਹੋਰ ਮੀਲ ਪੱਥਰ ਹੈ।

ਵਾਤਾਵਰਣਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਭਾਰਤ ਦੇ ਤੱਟਵਰਤੀ ਖੇਤਰਾਂ ਦੇ ਸਥਾਈ ਵਿਕਾਸ” ਦੀ ਪ੍ਰਾਪਤੀ ਵਿੱਚ ਇੱਕ ਬਹੁਤ ਹੀ ਪ੍ਰਸ਼ੰਸਾਯੋਗ ਅਤੇ ਪ੍ਰਮੁੱਖ ਪ੍ਰੋਗਰਾਮ ਬੀਚ ਐਨਵਾਇਰਮੈਂਟ ਐਂਡ ਐਸਟੇਟਿਕਸ ਮੈਨੇਜਮੈਂਟ ਸਰਵਿਸਿਜ਼ (ਬੀਏਐੱਮਐੱਸ) ਦੀ ਸ਼ੁਰੂਆਤ ਕੀਤੀ ਜੋ ਕਿ ਆਈਸੀਜ਼ੈਡਐੱਮ ਪਹੁੰਚ ਦੇ ਤਹਿਤ ਇੱਕ ਪਹਿਲ ਹੈਜਿਸ ਤਹਿਤ ਐੱਮਓਈਐੱਫ ਅਤੇ ਸੀਸੀ ਨੇ ਸਰੋਤਾਂ ਦੇ ਸੰਪੂਰਨ ਪ੍ਰਬੰਧਨ ਦੁਆਰਾ ਪ੍ਰਾਚੀਨ ਤੱਟਵਰਤੀ ਅਤੇ ਸਮੁੰਦਰੀ ਵਾਤਾਵਰਣ ਪ੍ਰਣਾਲੀਆਂ ਦੀ ਸੁਰੱਖਿਆ ਅਤੇ ਸੰਭਾਲ ਦੇ ਮੁੱਖ ਉਦੇਸ਼ ਦੇ ਨਾਲਭਾਰਤ ਦੇ ਤੱਟਵਰਤੀ ਖੇਤਰਾਂ ਦੇ ਸਥਾਈ ਵਿਕਾਸ ਲਈ ਕੀਤਾ ਹੈ।

ਇਸ ਦਾ ਉਦੇਸ਼ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਅਤੇ ਕੌਮਾਂਤਰੀ ਈਕੋ-ਲੇਬਲ "ਬਲੂ ਫਲੈਗ" ਨੂੰ ਪ੍ਰਾਪਤ ਕਰਨਾ ਸੀਜੋ ਅੰਤਰਰਾਸ਼ਟਰੀ ਜਿਊਰੀ ਦੁਆਰਾ ਦਿੱਤਾ ਗਿਆ ਸੀਜਿਸ ਵਿੱਚ ਆਈਯੂਸੀਐੱਨਯੂਐੱਨਡਬਲਯੂਟੀਓਯੂਐੱਨਈਪੀਯੂਨੈਸਕੋ ਆਦਿ ਦੇ ਮੈਂਬਰ ਸ਼ਾਮਲ ਸਨ। ਐੱਫਈਈ ਡੈਨਮਾਰਕ ਹਰ ਸਮੇਂ 33 ਮਾਪਦੰਡਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਨਿਯਮਤ ਨਿਗਰਾਨੀ ਅਤੇ ਆਡਿਟ ਕਰਦਾ ਹੈ। ਲਹਿਰਾਉਂਦਾ "ਨੀਲਾ ਝੰਡਾ" ਇਨ੍ਹਾਂ 33 ਸਖਤ ਮਾਪਦੰਡਾਂ ਅਤੇ ਸਮੁੰਦਰੀ ਤੱਟਾਂ ਦੀ ਚੰਗੀ ਸਿਹਤ ਦੀ  100%  ਪਾਲਣਾ ਦਾ ਸੰਕੇਤ ਹੈ।

ਤੱਟਵਰਤੀ ਵਾਤਾਵਰਣ ਅਤੇ ਨਿਯਮਾਂ ਦੇ ਅਨੁਸਾਰ ਬੀਮਸ ਪ੍ਰੋਗਰਾਮ ਦਾ ਉਦੇਸ਼ ਤੱਟਵਰਤੀ ਪਾਣੀ ਵਿੱਚ ਪ੍ਰਦੂਸ਼ਣ ਨੂੰ ਘਟਾਉਣਾ,  ਸਮੁੰਦਰੀ ਕਿਨਾਰਿਆਂ ਦੀ ਸਹੂਲਤਾਂ ਦੇ ਸਥਾਈ ਵਿਕਾਸ ਨੂੰ ਉਤਸ਼ਾਹਤ ਕਰਨਾਤੱਟਵਰਤੀ ਵਾਤਾਵਰਣ ਅਤੇ ਕੁਦਰਤੀ ਸਰੋਤਾਂ ਦੀ ਰੱਖਿਆ ਅਤੇ ਸੰਭਾਲ ਕਰਨਾ ਹੈ ਅਤੇ ਸਥਾਨਕ ਅਧਿਕਾਰੀਆਂ ਅਤੇ ਹਿੱਸੇਦਾਰਾਂ ਨੂੰ ਸਵੱਛਤਾਸਫਾਈ ਅਤੇ ਸਮੁੰਦਰੀ ਸਫਰ ਕਰਨ ਵਾਲਿਆਂ ਦੇ ਉੱਚੇ ਮਿਆਰਾਂ ਨੂੰ ਕਾਇਮ ਰੱਖਣ ਲਈ ਗੰਭੀਰਤਾ ਨਾਲ ਚੁਣੌਤੀ ਦੇਣਾ ਹੈ। ਪਿਛਲੇ 3 ਸਾਲਾਂ ਜਾਂ ਇਸ ਤੋਂ ਵੱਧ ਸਮੇਂ ਵਿੱਚਸਾਡੇ ਮੰਤਰਾਲੇ ਨੇ ਇਨ੍ਹਾਂ 10 ਤੱਟਾਂ ਦੇ ਵਾਤਾਵਰਣ ਪ੍ਰਬੰਧਨ ਵਿੱਚ ਸ਼ਲਾਘਾਯੋਗ ਨਤੀਜੇ ਪ੍ਰਾਪਤ ਕੀਤੇ ਹਨ ਅਤੇ ਉਨ੍ਹਾਂ ਵਿੱਚੋਂ ਕੁਝ ਹੇਠਾਂ ਦਿੱਤੇ ਗਏ ਹਨ:

1.       ਦੇਸੀ ਪੌਦਿਆਂ ਦੇ ਨਾਲ 95,000 ਵਰਗ ਮੀਟਰ (ਲਗਭਗ) ਦੇ ਰੇਤ ਦੇ ਟਿੱਬੇ ਦੀ ਬਹਾਲੀ ਅਤੇ ਪੋਸ਼ਣ।

2.       ਪਿਛਲੇ 3 ਸਾਲਾਂ ਵਿੱਚ ਸਮੁੰਦਰੀ ਕੂੜੇ ਵਿੱਚ 85 % ਅਤੇ ਸਮੁੰਦਰੀ ਪਲਾਸਟਿਕ ਵਿੱਚ 78 % ਦੀ ਕਮੀ।

3.       750 ਟਨ ਸਮੁੰਦਰੀ ਕੂੜੇ ਦਾ ਵਿਗਿਆਨਕ ਅਤੇ ਜ਼ਿੰਮੇਵਾਰ ਨਿਪਟਾਰਾ।

4.       ਵਿਗਿਆਨਕ ਮਾਪ ਪ੍ਰਣਾਲੀ ਰਾਹੀਂ "ਸੀ" (ਮਾੜੀ) ਤੋਂ "ਏ ++ (ਬੇਹਤਰੀਨ)" ਤੱਕ ਸਵੱਛਤਾ ਦੇ ਪੱਧਰ ਵਿੱਚ ਸੁਧਾਰ।

5.       ਰੀਸਾਈਕਲਿੰਗ ਰਾਹੀਂ ਮਿਊਂਸਪਲ ਪਾਣੀ ਦੀ 1100 ਐੱਮਐੱਲ/ਸਾਲ ਦੀ ਬਚਤ।

6.       ਨਹਾਉਣ ਵਾਲੇ ਪਾਣੀ ਦੀ ਗੁਣਵੱਤਾ (ਭੌਤਿਕਰਸਾਇਣਕ ਅਤੇ ਜੈਵਿਕ ਦੂਸ਼ਣ) ਅਤੇ ਸਿਹਤ ਜੋਖਮ ਦੀ ਨਿਗਰਾਨੀ ਦੀ ਨਿਯਮਤ ਜਾਂਚ 'ਤੇ 3 ਸਾਲਾਂ ਦਾ ਡੇਟਾਬੇਸ।

7.       ਕਿਨਾਰਿਆਂ 'ਤੇ ਜਾਣ ਵਾਲੇ ਲਗਭਗ 1,25,000 ਲੋਕਾਂ ਨੂੰ ਤੱਟਾਂ 'ਤੇ ਜ਼ਿੰਮੇਵਾਰ ਵਿਵਹਾਰ ਲਈ ਸਿੱਖਿਆ ਦੇਣੀ।

8.       ਮਨੋਰੰਜਨ ਗਤੀਵਿਧੀਆਂ ਲਈ ਸੈਲਾਨੀਆਂ ਦੀ ਗਿਣਤੀ ਵਿੱਚ ਲਗਭਗ 80% ਦੇ ਵਾਧੇ ਨਾਲ ਆਰਥਿਕ ਵਿਕਾਸ ਨੂੰ ਹੁਲਾਰਾ ਮਿਲਿਆ।

9.       ਪ੍ਰਦੂਸ਼ਣ ਘਟਾਉਣਸੁਰੱਖਿਆ ਅਤੇ ਸੇਵਾਵਾਂ ਰਾਹੀਂ 500 ਮਛੇਰਿਆਂ ਦੇ ਪਰਿਵਾਰਾਂ ਲਈ ਰੋਜ਼ੀ -ਰੋਟੀ ਦੇ ਬਦਲਵੇਂ ਮੌਕੇ।

ਮੰਤਰਾਲਾ ਆਪਣੇ ਵਿਜ਼ਨ ਏਜੰਡੇ ਦੇ ਅਗਲੇ 5 ਸਾਲਾਂ ਵਿੱਚ ਆਪਣੀ ਆਈਸੀਜ਼ੈਡਐੱਮ ਪਹਿਲ ਦੇ ਤਹਿਤ 100 ਹੋਰ ਸਮੁੰਦਰੀ ਕੰਢਿਆਂ ਨੂੰ ਵਿਕਸਤ ਕਰਨ ਅਤੇ ਪ੍ਰਦਾਨ ਕਰਨ ਲਈ ਵਚਨਬੱਧ ਹੈ।

***

ਜੀਕੇ


(Release ID: 1756964) Visitor Counter : 232