ਸਿੱਖਿਆ ਮੰਤਰਾਲਾ

ਸਿੱਖਿਆ ਮੰਤਰਾਲੇ ਅਤੇ ਯੂਜੀਸੀ ਨੇ 'ਸਮੁੱਚੇ ਸ਼ਾਸਨ ਨੂੰ ਯਕੀਨੀ ਬਣਾਉਣ - ਹਰੇਕ ਵਿਅਕਤੀ ਨੂੰ ਮਹੱਤਵਪੂਰਨ ਬਣਾਉਣਾ' 'ਤੇ ਇੱਕ ਵੈਬਿਨਾਰ ਦਾ ਆਯੋਜਨ ਕੀਤਾ


ਰਾਸ਼ਟਰੀ ਸਿੱਖਿਆ ਨੀਤੀ 2020 ਦਾ ਉਦੇਸ਼ ਸਮਾਨਤਾ ਅਤੇ ਸ਼ਮੂਲੀਅਤ ਨੂੰ ਯਕੀਨੀ ਬਣਾਉਣਾ ਹੈ ਅਤੇ ਇਹ ਸੁਸ਼ਾਸਨ ਦਾ ਸਹੀ ਪ੍ਰਗਟਾਵਾ ਹੈ - ਸ਼੍ਰੀ ਅਰਜੁਨ ਮੁੰਡਾ

Posted On: 21 SEP 2021 6:39PM by PIB Chandigarh

ਸਿੱਖਿਆ ਮੰਤਰਾਲੇ ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਸਾਰਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਦ੍ਰਿਸ਼ਟੀਕੋਣ ਦੇ ਹਿੱਸੇ ਵਜੋਂ 'ਸਮੁੱਚੇ ਸ਼ਾਸਨ ਨੂੰ ਯਕੀਨੀ ਬਣਾਉਣ - ਹਰੇਕ ਵਿਅਕਤੀ ਨੂੰ ਮਹੱਤਵਪੂਰਨ ਬਣਾਉਣਾਵਿਸ਼ੇ 'ਤੇ ਅੱਜ ਇੱਕ ਵੈਬਿਨਾਰ ਦਾ ਆਯੋਜਨ ਕੀਤਾ। ਕੇਂਦਰੀ ਕਬਾਇਲੀ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਵੈਬਿਨਾਰ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ। ਸਕੱਤਰਉਚੇਰੀ ਸਿੱਖਿਆ ਸ਼੍ਰੀ ਅਮਿਤ ਖਰੇਚੇਅਰਮੈਨਯੂਜੀਸੀਸ਼੍ਰੀ ਡੀ ਪੀ ਸਿੰਘਸੰਯੁਕਤ ਸਕੱਤਰਉੱਚ ਸਿੱਖਿਆਸ਼੍ਰੀਮਤੀ ਨੀਤਾ ਪ੍ਰਸਾਦ ਅਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਇਸ ਮੌਕੇ ਮੌਜੂਦ ਸਨ।

ਇਸ ਮੌਕੇ ਬੋਲਦਿਆਂਸ਼੍ਰੀ ਅਰਜੁਨ ਮੁੰਡਾ ਨੇ ਕਿਹਾ ਕਿ ਏਕਲਵਯ ਮਾਡਲ ਰਿਹਾਇਸ਼ੀ ਸਕੂਲ (ਈਐੱਮਆਰਐੱਸ) ਸਕੀਮ ਸਮੁੱਚੀ ਸਿੱਖਿਆ ਦੇ ਪ੍ਰਤੀ ਪ੍ਰਧਾਨ ਮੰਤਰੀ ਦੀ ਦੂਰਦਰਸ਼ੀ ਪਹੁੰਚ ਦਾ ਪ੍ਰਤੀਬਿੰਬ ਹੈ। ਉਨ੍ਹਾਂ ਕਿਹਾ ਕਿ ਈਐੱਮਆਰਐੱਸ ਆਦਿਵਾਸੀ ਖੇਤਰਾਂ ਵਿੱਚ ਹਾਸ਼ੀਏ 'ਤੇ ਆਬਾਦੀ ਨੂੰ ਸਿੱਖਿਆ ਤੱਕ ਪਹੁੰਚ ਮੁਹੱਈਆ ਕਰਾਉਂਦੀ ਹੈ। ਸ਼੍ਰੀ ਮੁੰਡਾ ਨੇ ਦੱਸਿਆ ਕਿ ਰਾਸ਼ਟਰੀ ਸਿੱਖਿਆ ਨੀਤੀ  2020, ਜਿਸਦਾ ਉਦੇਸ਼ ਬਰਾਬਰੀ ਅਤੇ ਸ਼ਮੂਲੀਅਤ ਨੂੰ ਯਕੀਨੀ ਬਣਾਉਣਾ ਹੈਨੇ ਆਦਿਵਾਸੀਆਂ ਦੀ ਸਿੱਖਿਆ ਨੂੰ ਰਾਸ਼ਟਰੀ ਦ੍ਰਿਸ਼ਟੀਕੋਣ ਦਿੱਤਾ ਹੈਅਤੇ ਸੁਸ਼ਾਸਨ ਦਾ ਸੱਚਾ ਪ੍ਰਗਟਾਵਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਡਿਜੀਟਲ ਇੰਡੀਆਸਮੱਗਰ ਸਿਕਸ਼ਾ ਆਦਿ ਵਰਗੇ ਪ੍ਰੋਗਰਾਮ ਆਦਿਵਾਸੀ ਅਤੇ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਨੂੰ ਰਾਸ਼ਟਰੀ ਪੱਧਰ 'ਤੇ ਮੁਕਾਬਲਾ ਕਰਨ ਦੀ ਸਹੂਲਤ ਦੇ ਰਹੇ ਹਨ।

ਸ਼੍ਰੀ ਅਰਜੁਨ ਮੁੰਡਾ ਨੇ ਸਬਕਾ ਸਾਥਸਬਕਾ ਵਿਕਾਸਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੀ ਭਾਵਨਾ ਨਾਲ ਸਵੈ -ਸ਼ਾਸਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਨੂੰ ਇਨਾਂ ਆਦਰਸ਼ਾਂ ਦੀ ਪ੍ਰਾਪਤੀ ਵਿੱਚ ਲੋਕਾਂ ਦੀ ਭਾਗੀਦਾਰੀ 'ਤੇ ਧਿਆਨ ਦੇ ਕੇ ਇਹ ਮੰਤਰ ਦਿੱਤਾ ਹੈ ਜੋ ਕਿ ਇੱਕ ਸੱਚੇ ਲੋਕਤੰਤਰ ਦਾ ਅਧਾਰ ਹੈ।

ਮੰਤਰੀ ਨੇ ਦੁਹਰਾਇਆ ਕਿ ਜਿਵੇਂ ਅਸੀਂ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂਸਾਰਿਆਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਦੀ ਸਾਡੀ ਚਿਰੋਕਣੀ ਸੰਵਿਧਾਨਕ ਵਚਨਬੱਧਤਾ ਦੇ ਨਾਲ ਹਰ ਕਿਸੇ ਨੂੰ ਮੌਕਿਆਂ ਦਾ ਲਾਭ ਲੈਣ ਦੇ ਸਮਰੱਥ ਬਣਾਉਣ ਦਾ ਸਾਡਾ ਸੰਕਲਪ ਹੋਣਾ ਚਾਹੀਦਾ ਹੈ।

ਸ਼੍ਰੀ ਮੁੰਡਾ ਨੇ ਸੁਸ਼ਾਸਨਸਵੈ-ਸ਼ਾਸਨ ਅਤੇ ਸੰਮਿਲਤ ਸ਼ਾਸਨ 'ਤੇ ਜ਼ੋਰ ਦਿੱਤਾਜਿਸ ਨਾਲ ਸਮੂਹਿਕ ਵਿਕਾਸ ਹੋਇਆ। ਸ਼੍ਰੀ ਮੁੰਡਾ ਨੇ ਅਕਾਦਮੀਆ ਨੂੰ ਨਵੀਂ ਪੀੜ੍ਹੀਖਾਸ ਕਰਕੇ ਵਾਂਝੇ ਲੋਕਾਂ ਦੀਆਂ ਇੱਛਾਵਾਂ ਨੂੰ ਖੰਭ ਦੇਣ ਦੀ ਉਨ੍ਹਾਂ ਦੀ ਜ਼ਿੰਮੇਵਾਰੀ ਬਾਰੇ ਵੀ ਯਾਦ ਦਿਵਾਇਆ।

ਸ਼੍ਰੀ ਅਮਿਤ ਖਰੇ ਨੇ ਪੇਂਡੂ ਅਤੇ ਕਬਾਇਲੀ ਖੇਤਰਾਂ ਦੇ ਵਿਦਿਆਰਥੀਆਂ ਸਮੇਤ ਸਮਾਜ ਦੇ ਪਛੜੇ ਵਰਗ ਦੇ ਵਿਦਿਆਰਥੀਆਂ ਨੂੰ ਦਰਪੇਸ਼ ਸਮੱਸਿਆਵਾਂ 'ਤੇ ਚਾਨਣਾ ਪਾਇਆ। ਸ਼੍ਰੀ ਖਰੇ ਨੇ ਵਿਦਿਆਰਥੀਆਂ ਨੂੰ ਪੇਸ਼ ਆ ਰਹੀਆਂ ਭਾਸ਼ਾ ਦੀਆਂ ਸਮੱਸਿਆਵਾਂ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਹਿੰਦੀ ਅਤੇ ਖੇਤਰੀ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਤਾਂ ਜੋ ਕੋਈ ਵੀ ਵਿਦਿਆਰਥੀ ਪਿੱਛੇ ਨਾ ਰਹਿ ਜਾਵੇ।

ਪ੍ਰੋ: ਡੀ ਪੀ ਸਿੰਘਚੇਅਰਮੈਨਯੂਜੀਸੀ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਰੁਤਬੇ ਅਤੇ ਅਵਸਰ ਦੀ ਸਮਾਨਤਾ ਦੇ ਸੰਵਿਧਾਨਕ ਆਦਰਸ਼ਾਂ ਨੂੰ ਸਾਡੇ ਲੋਕਤੰਤਰ ਦੇ ਧੁਰੇ ਵਜੋਂ ਦੁਹਰਾਇਆ। ਉਨ੍ਹਾਂ ਉੱਚ ਸਿੱਖਿਆ ਸੰਸਥਾਨਾਂ ਦੇ ਆਗੂਆਂ ਨੂੰ ਸੱਦਾ ਦਿੱਤਾ ਕਿ ਉਹ ਸੁਸ਼ਾਸਨ ਵੱਲ ਵਿਸ਼ੇਸ਼ ਧਿਆਨ ਦੇ ਨਾਲ ਸਮੁੱਚੀ ਸ਼ਮੂਲੀਅਤ ਲਈ ਠੋਸ ਯਤਨ ਕਰਨ ਅਤੇ ਆਪਣੇ ਸਾਰੇ ਹਲਕਿਆਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਨ।

'ਸਮੁੱਚੇ ਸ਼ਾਸਨ ਨੂੰ ਯਕੀਨੀ ਬਣਾਉਣ - ਹਰੇਕ ਵਿਅਕਤੀ ਨੂੰ ਮਹੱਤਵਪੂਰਨ ਬਣਾਉਣਾਬਾਰੇ ਵੈਬਿਨਾਰ ਅਕਾਦਮਿਕ ਲੀਡਰਾਂ,  ਸਿੱਖਿਆ ਸ਼ਾਸਤਰੀਆਂ ਅਤੇ ਪ੍ਰਸ਼ਾਸਕਾਂ ਨੂੰ ਇੱਕ ਪਲੇਟਫਾਰਮ 'ਤੇ ਲਿਆਉਣ ਦਾ ਮੌਕਾ ਪ੍ਰਦਾਨ ਕਰਦਾ ਹੈਜਿਸ ਲਈ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਯੂਨੀਵਰਸਿਟੀਲਖਨਊਵਲੋਂ ਸਹਿਯੋਗ ਦਿੱਤਾ ਗਿਆ ਸੀ। ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ: ਸੰਜੇ ਸਿੰਘ ਨੇ ਸਵਾਗਤੀ ਭਾਸ਼ਣ ਦਿੱਤਾ। ਅਲੋਕ ਰਾਏਵਾਈਸ ਚਾਂਸਲਰਲਖਨਊ ਯੂਨੀਵਰਸਿਟੀ ਨੇ ਆਪਣੇ ਮੁੱਖ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਸਾਡੀ ਸਿੱਖਿਆ ਪ੍ਰਣਾਲੀ ਦੇ ਬੁਨਿਆਦੀ ਰੂਪ ਵਿੱਚ ਦੁਹਰਾਇਆ। ਉਨ੍ਹਾਂ ਨੇ ਸਮਾਜ ਦੇ ਸਾਰੇ ਵਰਗਾਂ ਦੇ ਵਿਦਿਆਰਥੀਆਂ ਨੂੰ ਦਰਪੇਸ਼ ਮੁੱਦਿਆਂ ਨੂੰ ਰੇਖਾਂਕਿਤ ਕੀਤਾ ਅਤੇ ਮਹਿਲਾ ਵਿਦਿਆਰਥੀਆਂਦਿਵਯਾਂਗ ਵਿਦਿਆਰਥੀਆਂਆਦਿਵਾਸੀ ਵਿਦਿਆਰਥੀਆਂ ਆਦਿ ਦੇ ਵੱਖੋ ਵੱਖਰੇ ਮੁੱਦਿਆਂ ਬਾਰੇ ਵਿਸਥਾਰਪੂਰਵਕ ਦੱਸਿਆ।

ਤਕਨੀਕੀ ਸੈਸ਼ਨ ਦੀ ਪ੍ਰਧਾਨਗੀ ਪ੍ਰੋਫੈਸਰ ਸੁਸ਼ਮਾ ਯਾਦਵਸਾਬਕਾ ਉਪ-ਕੁਲਪਤੀਭਗਤ ਫੂਲ ਸਿੰਘ ਮਹਿਲਾ ਵਿਸ਼ਵਵਿਦਿਆਲਿਆ,  ਸੋਨੀਪਤ ਅਤੇ ਮੈਂਬਰ-ਯੂਜੀਸੀ ਨੇ ਕੀਤੀ। ਪ੍ਰੋ: ਐੱਮ ਐੱਮ ਸਲੁਨਖੇਉਪ-ਕੁਲਪਤੀਭਾਰਤੀ ਵਿਦਿਆਪੀਠ,  ਪੁਣੇਪ੍ਰੋ: ਐੱਚ ਸੀ ਐੱਸ ਰਾਠੌਰਸਾਬਕਾ ਉਪ-ਕੁਲਪਤੀਦੱਖਣੀ ਬਿਹਾਰ ਦੀ ਸੈਂਟਰਲ ਯੂਨੀਵਰਸਿਟੀ ਅਤੇ ਪ੍ਰੋਫੈਸਰ ਭੀਮਰਾਯਾ ਮੇਤਰੀਡਾਇਰੈਕਟਰਆਈਆਈਐੱਮ ਨਾਗਪੁਰ ਨੇ ਤਕਨੀਕੀ ਸੈਸ਼ਨ ਨੂੰ ਸੰਬੋਧਨ ਕੀਤਾ।

*****

ਐੱਮਜੇਪੀਐੱਸ/ਏਕੇ



(Release ID: 1756872) Visitor Counter : 126