ਰੱਖਿਆ ਮੰਤਰਾਲਾ

ਭਾਰਤੀ ਨੌਸੈਨਾ ਵਲੋਂ 'ਅਜ਼ਾਦੀ ਕਾ ਅਮ੍ਰਿਤ ਮਹੋਤਸਵ' ਨੂੰ ਸਮਰਪਿਤ ਕਿਸ਼ਤੀ ਦੌੜ ਅਤੇ ਪਰੇਡ ਕਰਵਾਈ ਜਾਵੇਗੀ

Posted On: 21 SEP 2021 5:46PM by PIB Chandigarh

ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀਆਂ ਯਾਦਗਾਰੀ ਗਤੀਵਿਧੀਆਂ ਦੇ ਹਿੱਸੇ ਵਜੋਂਭਾਰਤੀ ਨੌਸੈਨਾ ਸੰਘ (ਆਈਐੱਨਐੱਸਏ) ਦੇ ਅਧੀਨ ਭਾਰਤੀ ਨੌਸੈਨਾ ਨੇ ਸਥਾਨਕ ਲੋਕਾਂ ਵਿੱਚ ਕਿਸ਼ਤੀ ਦੌੜ ਨੂੰ ਪ੍ਰਫੁੱਲਤ ਕਰਨ ਦੇ ਮਕਸਦ ਨਾਲ ਤਿੰਨਾਂ ਕਮਾਨ ਹੈੱਡਕੁਆਰਟਰ ਸਥਾਨਾਂ  'ਤੇ ਕਿਸ਼ਤੀਆਂ ਅਤੇ ਡਿੰਗੀਆਂ ਦੀ ਦੌੜ ਅਤੇ ਪਰੇਡ ਕਰਨ ਦੀ ਯੋਜਨਾ ਬਣਾਈ  ਹੈ। ਪਹਿਲਾ ਸਮਾਗਮ 23 ਸਤੰਬਰ 21 ਨੂੰ ਏਰਨਾਕੁਲਮ ਚੈਨਲ ਵਿੱਚ ਇੰਡੀਅਨ ਨੇਵਲ ਵਾਟਰਮੈਨਸ਼ਿਪ ਟ੍ਰੇਨਿੰਗ ਸੈਂਟਰਕੋਚੀ ਵਲੋਂ ਆਯੋਜਿਤ ਕੀਤਾ ਜਾਣਾ ਹੈ। ਇਸ ਦੌਰਾਨ ਨੌਸੈਨਾ ਦੇ 75 ਕਰਮਚਾਰੀ ਹਿੱਸਾ ਲੈਣਗੇ ਅਤੇ ਆਪਣੇ ਕਿਸ਼ਤੀ ਦੌੜ ਦੇ ਹੁਨਰ ਦਾ ਪ੍ਰਦਰਸ਼ਨ ਕਰਨਗੇ। ਫਲੈਗ ਅਫਸਰ ਕਮਾਂਡਿੰਗ ਇਨ ਚੀਫ ਦੱਖਣੀ ਨੇਵਲ ਕਮਾਨ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ। ਦੱਖਣੀ ਨੌਸੈਨਾ ਕਮਾਨ ਦੇ ਸਮੁੰਦਰੀ ਜਹਾਜ਼ਾਂਸਮੁੰਦਰੀ ਕਿਸ਼ਤੀਆਂ ਅਤੇ ਡਿੰਗੀਆਂ ਵਲੋਂ ਪ੍ਰਤੀਯੋਗਤਾ ਅਤੇ ਪਰੇਡ ਵਿੱਚ ਹਿੱਸਾ ਲਿਆ ਜਾਵੇਗਾ।

ਮੁੰਬਈ ਅਤੇ ਵਿਸ਼ਾਖਾਪਟਨਮ ਵਿਖੇ 'ਆਜਾਦੀ ਕਾ ਅਮ੍ਰਿਤ ਮਹੋਤਸਵ ਸਮਾਗਮ ਕ੍ਰਮਵਾਰ ਅਕਤੂਬਰ ਅਤੇ ਨਵੰਬਰ ਦੇ ਮਹੀਨਿਆਂ ਵਿੱਚ ਆਯੋਜਿਤ ਕੀਤੇ ਜਾਣਗੇ।

 

 

****

ਏਬੀਬੀਬੀ/ਵੀਐੱਮ/ਜੇਐੱਸਐੱਨ



(Release ID: 1756871) Visitor Counter : 133