ਰੱਖਿਆ ਮੰਤਰਾਲਾ
azadi ka amrit mahotsav

ਏਅਰ ਮਾਰਸ਼ਲ ਵੀ ਆਰ ਚੌਧਰੀ ਹਵਾਈ ਸੈਨਾ ਦੇ ਅਗਲੇ ਮੁਖੀ ਨਿਯੁਕਤ

Posted On: 21 SEP 2021 8:08PM by PIB Chandigarh

ਸਰਕਾਰ ਨੇ ਏਅਰ ਚੀਫ ਮਾਰਸ਼ਲ ਆਰ ਕੇ ਐੱਸ ਭਦੌਰੀਆ, ਪੀਵੀਐੱਸਐੱਮ, ਏਵੀਐੱਸਐੱਮ, ਵੀਐੱਮ, ਏਡੀਸੀ ਦੀ ਸੇਵਾਮੁਕਤੀ ਤੋਂ ਬਾਅਦ ਏਅਰ ਮਾਰਸ਼ਲ ਵੀ ਆਰ ਚੌਧਰੀ, ਪੀਵੀਐੱਸਐੱਮ, ਏਵੀਐੱਸਐੱਮ, ਵੀਐੱਮ, ਹਵਾਈ ਸੈਨਾ ਦੇ ਮੌਜੂਦਾ ਉੱਪ ਮੁਖੀ ਨੂੰ 30 ਸਤੰਬਰ, 2021 ਨੂੰ ਹਵਾਈ ਸੈਨਾ ਦਾ ਅਗਲਾ ਮੁਖੀ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ।

ਏਅਰ ਮਾਰਸ਼ਲ ਵੀ ਆਰ ਚੌਧਰੀ, ਪੀਵੀਐੱਸਐੱਮ, ਏਵੀਐੱਸਐੱਮ, ਵੀਐੱਮ ਨੂੰ 29 ਦਸੰਬਰ 1982 ਨੂੰ ਭਾਰਤੀ ਹਵਾਈ ਸੈਨਾ ਦੀ ਲੜਾਕੂ ਸਟ੍ਰੀਮ ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਵੱਖ -ਵੱਖ ਪੱਧਰਾਂ 'ਤੇ ਵੱਖ -ਵੱਖ ਕਮਾਨ, ਸਟਾਫ ਅਤੇ ਨਿਦੇਸ਼ਕ ਨਿਯੁਕਤੀਆਂ ਲਈਆਂ ਹਨ, ਜਿਨ੍ਹਾਂ ਵਿੱਚ ਮੌਜੂਦਾ ਮੁਖੀ ਸਮੇਤ ਉਪ ਮੁਖੀ ਦਾ ਅਹੁਦਾ ਵੀ ਸ਼ਾਮਲ ਹੈ।

           ਇਸ ਏਅਰ ਅਫਸਰ ਨੂੰ ਪੀਵੀਐੱਸਐੱਮ, ਏਵੀਐੱਸਐੱਮ, ਵੀਐੱਮ ਨਾਲ ਸਨਮਾਨਤ ਕੀਤਾ ਗਿਆ ਹੈ।

 

 

***

ਏਬੀਬੀ/ਨੈਂਪੀ/ਏਡੀਏ


(Release ID: 1756869) ਵਿਜ਼ੀਟਰ ਕਾਊਂਟਰ : 308