ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ 21 ਅਤੇ 22 ਸਤੰਬਰ ਨੂੰ 2021 ਨੂੰ ਬਡਗਾਮ ਵਿੱਚ ‘ਪੋਸ਼ਣ ਮਾਹ’ ਸਮਾਰੋਹ ਵਿੱਚ ਹਿੱਸਾ ਲੈਣਗੇ ਅਤੇ ਹੋਰ ਪਹਿਲਾਂ ਵਿੱਚ ਵੀ ਮੌਜੂਦ ਰਹਿਣਗੇ
ਸ਼੍ਰੀਮਤੀ ਸਮ੍ਰਿਤੀ ਈਰਾਨੀ ਡਿਗਰੀ ਕਾਲਜ, ਮਗਾਮ ਵਿੱਚ ਅਨੀਮੀਆ ਕੈਂਪ ਅਤੇ ਖੇਡ ਸਟੇਡੀਅਮ ਦਾ ਉਦਘਾਟਨ ਕਰਨਗੇ
ਸ਼੍ਰੀਮਤੀ ਸਮ੍ਰਿਤੀ ਈਰਾਨੀ ਮਹਿਲਾਵਾਂ, ਸਤਨਪਾਨ ਕਰਾਉਣ ਵਾਲੀਆਂ ਮਾਤਾਵਾਂ ਅਤੇ ਕਿਸ਼ੋਰੀਆਂ ਸਮੇਤ ਆਂਗਨਵਾੜੀ ਕੇਂਦਰਾਂ ਦੇ ਲਾਭਾਰਥੀਆਂ ਨੂੰ ਪੋਸ਼ਣ ਕਿਟ ਅਤੇ ਚੈੱਕ ਆਦਿ ਵੰਡਣਗੇ
Posted On:
20 SEP 2021 8:19PM by PIB Chandigarh
‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਤਹਿਤ ਚਲ ਰਹੇ ‘ਪੋਸ਼ਣ ਮਾਹ’ ਦੇ ਹਿੱਸੇ ਦੇ ਰੂਪ ਵਿੱਚ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜੁਬਿਨ ਈਰਾਨੀ 21 ਅਤੇ 22 ਸਤੰਬਰ 2021 ਨੂੰ ਬਡਗਾਮ, ਜੰਮੂ ਅਤੇ ਕਸ਼ਮੀਰ ਵਿੱਚ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ।
21 ਸਤੰਬਰ ਨੂੰ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅਨੀਮੀਆ ਕੈਂਪ ਦਾ ਉਦਘਾਟਨ ਕਰਨਗੇ ਅਤੇ ਮਾਲਪੋਰਾ ਮਗਮ ਵਿੱਚ ਬਾਗਵਾਨੀ ਦੇਖਣ ਲਈ ਸੰਘਣੇ ਬਾਗ ਅਤੇ ਫਲ ਅਤੇ ਸ਼ਬਜੀ ਸੰਭਾਲ ਇਕਾਈ ਦਾ ਦੌਰਾ ਕਰਨਗੇ। ਕੇਂਦਰੀ ਮੰਤਰੀ ਮਗਮ ਵਿੱਚ ਖੇਡ ਸਟੇਡੀਅਮ ਦਾ ਉਦਘਾਟਨ ਕਰਨਗੇ ਅਤੇ ਡਿਗਰੀ ਕਾਲਜ, ਮਗਮ ਦੀਆਂ ਪੰਚਾਇਤੀ ਰਾਜ ਸੰਸਥਾਵਾਂ/ਜਨ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਨਗੇ।
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮਗਮ ਦੇ ਖੇਡ ਸਟੇਡੀਅਮ ਵਿੱਚ ਹੋਣ ਵਾਲੀਆਂ ਖੇਡ ਗਤੀਵਿਧੀਆਂ ਨੂੰ ਦੇਖਣਗੇ ਅਤੇ ਸੱਭਿਆਚਾਰ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਗੇ। ਉਹ ਮਗਮ ਵਿੱਚ ਪੁੱਲ ਦਾ ਨੀਂਹ ਪੱਥਰ ਵੀ ਕਰਨਗੇ। ਸ਼੍ਰੀਮਤੀ ਈਰਾਨੀ ਸ਼ਿਲਪ ਸੈਲਾਨੀ ਗ੍ਰਾਮ ਕਨਿਹਾਮਾ ਦਾ ਦੌਰਾ ਕਰਨਗੇ ਅਤੇ ਕਾਰੀਗਰਾਂ / ਸਵੈ ਸਹਾਇਤਾ ਸਮੂਹਾਂ ਦੇ ਨਾਲ ਗੱਲਬਾਤ ਕਰਨਗੇ।
22 ਸਤੰਬਰ 2021 ਨੂੰ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਪੋਸ਼ਣ ਮਾਹ ਸਮਾਰੋਹ ਅਤੇ ਪੋਸ਼ਣ ਕਿੱਟ ਵੰਡ ਵਿੱਚ ਹਿੱਸਾ ਲੈਣਗੇ। ਇਸ ਦੇ ਨਾਲ ਹੀ ਉਹ ਗਰਭਵਤੀ ਮਹਿਲਾਵਾਂ, ਸਤਨਪਾਨ ਕਰਵਾਉਣ ਵਾਲੀਆਂ ਮਾਤਾਵਾਂ ਅਤੇ ਕਿਸ਼ੋਰੀਆਂ ਸਹਿਤ ਆਂਗਨਵਾੜੀ ਕੇਂਦਰਾਂ ਦੇ ਲਾਭਾਰਥੀਆਂ ਨੂੰ ਚੇਕ ਆਦਿ ਵਿਤਰਿਤ ਕਰਨਗੇ। ਇਸ ਦੇ ਇਲਾਵਾ ਬਡਗਾਮ ਦੇ ਜੇਹਰਾ ਪਾਰਕ ਵਿੱਚ ਇੱਕ ਪੌਦੇ ਲਗਾਉਣ ਦਾ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ।
ਪੋਸ਼ਣ ਅਭਿਯਾਨ
ਪੋਸ਼ਣ ਅਭਿਯਾਨ ਭਾਰਤ ਸਰਕਾਰ ਦਾ ਇੱਕ ਪ੍ਰਮੁੱਖ ਪ੍ਰੋਗਰਾਮ ਹੈ, ਜੋ ਬੱਚਿਆਂ, ਕਿਸ਼ੋਰੀਆਂ, ਗਰਭਵਤੀ ਮਹਿਲਾਵਾਂ ਅਤੇ ਸਤਨਪਾਨ ਕਰਵਾਉਣ ਵਾਲੀਆਂ ਮਾਤਾਵਾਂ ਦੇ ਪੋਸ਼ਣ ਵਿੱਚ ਸੁਧਾਰ ਲਈ ਸ਼ੁਰੂ ਕੀਤਾ ਗਿਆ ਹੈ। 8 ਮਾਰਚ 2018 ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਰਾਜਸਥਾਨ ਦੇ ਝੁੰਝੁਨੂ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਅਭਿਯਾਨ ਦੀ ਸ਼ੁਰੂਆਤ ਕੀਤੀ ਸੀ। ਪੋਸ਼ਣ (ਪੀਓਐੱਸਐੱਚਏਐੱਨ=ਸਮੁੱਚੇ ਪੋਸ਼ਣ ਲਈ ਪ੍ਰਧਾਨ ਮੰਤਰੀ ਦੀ ਵਿਆਪਕ ਯੋਜਨਾ) ਅਭਿਯਾਨ ਕੁਪੋਸ਼ਣ ਦੀ ਸਮੱਸਿਆ ਦੇ ਵੱਲ ਦੇਸ਼ ਦਾ ਧਿਆਨ ਖਿੱਚਦਾ ਹੈ। ਅਤੇ ਮਿਸ਼ਨ ਮੋਡ ਵਿੱਚ ਇਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸਥਾਨਕ ਸੰਸਥਾਵਾਂ ਦੇ ਵਿਅਕਤੀ ਪ੍ਰਤੀਨਿਧੀਆਂ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਰਕਾਰੀ ਵਿਭਾਗਾਂ, ਸਮਾਜਿਕ ਸੰਗਠਨਾਂ ਅਤੇ ਵੱਡੇ ਪੈਮਾਨੇ ‘ਤੇ ਜਨਤਕ ਅਤੇ ਨਿਜੀ ਖੇਤਰ ਦੀ ਭਾਗੀਦਾਰੀ ਨਾਲ ਪੋਸ਼ਣ ਅਭਿਯਾਨ ਇੱਕ ਜਨ ਅੰਦੋਲਨ ਬਣ ਚੁੱਕਿਆ ਹੈ। ਸਮੁਦਾਇਕ ਪੱਧਰ ‘ਤੇ ਭਾਗੀਦਾਰੀ ਨੂੰ ਸੁਨਿਸ਼ਚਿਤ ਅਤੇ ਮਜ਼ਬੂਤ ਕਰਨ ਲਈ ਹਰ ਸਾਲ ਸਤੰਬਰ ਦੇ ਮਹੀਨੇ ਨੂੰ ਦੇਸ਼ਭਰ ਵਿੱਚ ਪੋਸ਼ਣ ਮਾਹ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਪੋਸ਼ਣ ਮਾਹ 2021
ਇਸ ਸਾਲ, ਜਦੋਂ ਭਾਰਤ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ ਤੇਜ਼ੀ ਦੇ ਨਾਲ ਵਿਆਪਕ ਪਹੁੰਚ ਸੁਨਿਸ਼ਚਿਤ ਕਰਨ ਲਈ ਪੋਸ਼ਣ ਮਹੀਨਾ 2021 ਥੀਮ ਅਧਾਰਿਤ ਮਨਾਇਆ ਜਾ ਰਿਹਾ ਹੈ। ਇਸ ਸਾਲ ਪੋਸ਼ਣ ਮਹੀਨੇ ਦੇ ਦੌਰਾਨ ਗਤੀਵਿਧੀਆਂ ਦੀ ਵਿਸਤ੍ਰਿਤ ਲੜੀ ਆਂਗਨਵਾੜੀਆਂ, ਸਕੂਲ ਪਰਿਸਰਾਂ, ਗ੍ਰਾਮ ਪੰਚਾਇਤਾਂ ਅਤੇ ਹੋਰ ਸਥਾਨਾਂ ‘ਤੇ ਉਪਲੱਬਧ ਜਗ੍ਹਾ ਵਿੱਚ ਸਾਰੇ ਹਿਤਧਾਰਕਾਂ ਨੂੰ ਪੋਸ਼ਣ ਵਾਟਿਕਾ ਲਈ ਪੌਦੇ ਲਗਾਉਣ ਦੇ ਅਭਿਯਾਨ ‘ਤੇ ਕੇਂਦਰਿਤ ਹੈ। ਰੁੱਖ ਲਗਾਉਣਾ ਗਤੀਵਿਧੀ ਪੌਸ਼ਟਿਕ ਫਲਾਂ ਦੇ ਦਰਖਤ, ਸਥਾਨਕ ਸਬਜ਼ੀਆਂ, ਔਸ਼ਧੀਆਂ ਬੂਟੀਆਂ ਅਤੇ ਜੜੀ- ਬੂਟੀਆਂ ਲਗਾਉਣ ‘ਤੇ ਕੇਂਦਰਿਤ ਹੈ। ਬੱਚਿਆਂ ਦੀ (6 ਸਾਲ ਤੋਂ ਘੱਟ ਉਮਰ) ਉਚਾਈ ਅਤੇ ਭਾਰ ਮਾਪਣ ਲਈ ਵਿਸ਼ੇਸ਼ ਅਭਿਯਾਨ , ਨਾਰਾ ਲੇਖਨ ਅਤੇ ਗਰਭਵਤੀ ਮਹਿਲਾਵਾਂ ਲਈ ਉਪਲੱਬਧ ਪੌਸ਼ਟਿਕ ਭੋਜਨ ਦੇ ਬਾਰੇ ਵਿੱਚ ਜਾਣਕਾਰੀ ਦੇਣ ਲਈ ਰੇਸਿਪੀ ਮੁਕਾਬਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪੋਸ਼ਣ ਮਾਹ ਦੇ ਦੌਰਾਨ ਗਤੀਵਿਧੀਆਂ ਵਿੱਚ ਖੇਤਰੀ/ ਸਥਾਨਿਕ ਭੋਜਨ ਦੇ ਮਹੱਤਵ ‘ਤੇ ਜਾਗਰੂਕਤਾ ਅਭਿਯਾਨ, ਖੇਤਰੀ ਪੌਸ਼ਟਿਕ ਭੋਜਨ ਤੋਂ ਯੁਕਤ ਪੋਸ਼ਣ ਕਿੱਟ ਦਾ ਵੰਡ, ਅਨੀਮੀਆ ਕੈਂਪ ,ਐੱਸਏਐੱਮ ਬੱਚਿਆਂ ਦੀ ਪਹਿਚਾਣ ਲਈ ਬਲਾਕਵਾਰ ਅਭਿਯਾਨ, ਐੱਸਏਐੱਮ ਬੱਚਿਆਂ ਲਈ ਪੂਰਕ ਆਹਾਰ ਪ੍ਰੋਗਰਾਮ, ਤੇਜ਼ ਕੁਪੋਸ਼ਣ ਦੇ ਸਮੁਦਾਇਕ ਪ੍ਰਬੰਧਨ ਅਤੇ ਐੱਸਏਐੱਮ ਬੱਚਿਆਂ ਲਈ ਪੌਸ਼ਟਿਕ ਭੋਜਨ ਦੀ ਵੰਡ ਆਦਿ ਸ਼ਾਮਿਲ ਹੈ।
***********
ਬੀਵਾਈ/ਏਐੱਸ
(Release ID: 1756867)
Visitor Counter : 237