ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਡਾਇਰੈਕਟੋਰੇਟ ਜਨਰਲ ਆਵ੍ ਟ੍ਰੇਨਿੰਗ (ਡੀਜੀਟੀ) ਨੇ ਸੂਚਨਾ ਟੈਕਨੋਲੋਜੀ (ਆਈਟੀ), ਨੈੱਟਵਰਕਿੰਗ ਅਤੇ ਕਲਾਉਡ ਕੰਪਿਊਟਿੰਗ ਵਿੱਚ ਐਡਵਾਂਸ ਡਿਪਲੋਮਾ (ਵੋਕੇਸ਼ਨਲ) ਦੇ ਪਹਿਲੇ ਬੈਚ (2018-20) ਦੇ ਨਤੀਜਿਆਂ ਦੀ ਘੋਸ਼ਣਾ ਕੀਤੀ

Posted On: 18 SEP 2021 7:01PM by PIB Chandigarh

ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ  ਦੇ ਤਤਵਾਵਧਾਨ ਦੇ ਡਾਇਰੈਕਟੋਰੇਟ ਜਨਰਲ ਆਵ੍ ਟ੍ਰੇਨਿੰਗ (ਡੀਜੀਟੀ)  ਨੇ ਸੂਚਨਾ ਟੈਕਨੋਲੋਜੀ  (ਆਈਟੀ)  ,  ਨੈੱਟਵਰਕਿੰਗ ਅਤੇ ਕਲਾਉਡ ਕੰਪਿਊਟਿੰਗ ਵਿੱਚ ਐਡਵਾਂਸ ਡਿਪਲੋਮਾ  (ਵੋਕੇਸ਼ਨਲ) ਦੇ ਪਹਿਲੇ ਬੈਚ  (2018-20)   ਦੇ ਨਤੀਜਿਆਂ ਦੀ ਘੋਸ਼ਣਾ ਕੀਤੀ।  ਆਈਬੀਐੱਮ  (ਐੱਨਵਾਈਐੱਸਈ:ਆਈਬੀਐੱਮ) ਦੇ ਨਾਲ ਸਹਿਮਤੀ ਪੱਤਰ  ਦੇ ਤਹਿਤ ਇਹ ਟ੍ਰੇਨਿੰਗ 2018  ਦੇ ਕੋਰਸ  ਵਿੱਚ ਹੈਦਰਾਬਾਦ ਅਤੇ ਬੰਗਲੋਰ ਵਿੱਚ ਦੋ ਰਾਸ਼ਟਰੀ ਕੌਸ਼ਲ  ਟ੍ਰੇਨਿੰਗ ਸੰਸਥਾਨਾਂ  (ਐੱਨਐੱਸਟੀਆਈ) ਵਿੱਚ ਪਾਇਲਟ ਅਧਾਰ ‘ਤੇ ਸ਼ੁਰੂ ਹੋਇਆ ਅਤੇ ਇਸ ਨੂੰ 2019 ਵਿੱਚ 16 ਐੱਨਐੱਸਟੀਆਈ ਤੱਕ ਵਿਸਤਾਰ ਕੀਤਾ ਗਿਆ । 

ਇਸ ਕੋਰਸ  ਨੂੰ ਰਾਸ਼ਟਰੀ ਵੋਕੇਸ਼ਨਲ ਟ੍ਰੇਨਿੰਗ ਪਰਿਸ਼ਦ (ਐੱਨਸੀਵੀਟੀ) ਦੁਆਰਾ ਪੱਧਰ 6 ਰਾਸ਼ਟਰੀ ਕੌਸ਼ਲ  ਯੋਗਤਾ ਫ੍ਰੇਮਵਰਕ  ( ਐੱਨਐੱਸਕਿਯੂਐੱਫ )  ਪ੍ਰੋਗਰਾਮ  ਦੇ ਰੂਪ ਵਿੱਚ ਮਨਜੂਰ ਕੀਤਾ ਗਿਆ ਹੈ ਅਤੇ ਇਹ 2 ਸਾਲ ਦਾ ਕੋਰਸ  ਇੱਕ ਅਜਿਹਾ ਕਾਰਜਬਲ ਬਣਾਉਣ ‘ਤੇ ਕੇਂਦ੍ਰਿਤ ਹੈ ਜੋ ਉਦਯੋਗ ਦੀਆਂ ਵਿਕਸਿਤ ਕੌਸ਼ਲ  ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ।  ਇਸਦੇ ਮਾਡਿਊਲ ਨਵੀਂ ਲਰਨਿੰਗ ਤਕਨੀਕਾਂ ਨੂੰ ਅਪਨਾਉਣ ਲਈ ਉਦਯੋਗ  ਦੇ ਨਾਲ ਸਾਂਝੇਦਾਰੀ ਕਰਕੇ ਪੂਰਨ ਦ੍ਰਿਸ਼ਟੀਕੋਣ ਅਪਣਾਉਂਦੇ ਹਨ ਅਤੇ ਵਿਦਿਆਰਥੀਆਂ ਨੂੰ ਅਨੁਭਵ - ਅਧਾਰਿਤ ,  ਵਿਵਹਾਰਿਕ ਸਿੱਖਿਆ ਪ੍ਰਦਾਨ ਕਰਦੇ ਹਨ । 

ਪ੍ਰੋਗਰਾਮ ਵਿੱਚ ਹਾਰਡਵੇਅਰ ਰੱਖ-ਰਖਾਵ ,  ਵੈੱਬ ਵਿਕਾਸ ,  ਕਲਾਉਡ ਅਧਾਰਿਤ ਵਿਕਾਸ ਅਤੇ ਪਰਿਨਿਯੋਜਨ ਜਾਂ ਤੈਨਾਤੀ, ਐਨਾਲਿਟਿਕਸ ਅਤੇ ਸਾਫਟ ਕੌਸ਼ਲ  ਟ੍ਰੇਨਿੰਗ ‘ਤੇ ਉਦਯੋਗ ਨਾਲ ਸੰਬੰਧਿਤ ਕੋਰਸ  ਸ਼ਾਮਿਲ ਹਨ। ਪਹਿਲੇ ਸਾਲ ਵਿੱਚ ਪੰਜ ਪ੍ਰਮੁੱਖ ਮਾਡਿਊਲ ਹਨ,  ਜਿਨ੍ਹਾਂ ਵਿਚੋਂ ਹਰੇਕ 320 ਘੰਟੇ ਦਾ ਹੈ ਜੋ ਪ੍ਰਤਿਸ਼ਠਾ  (ਕ੍ਰੇਡਿਟ) ਅਧਾਰਿਤ ਅਤੇ  ਸੁਤੰਤਰ ਹੋਣ ਦੇ ਨਾਲ ਹੀ ਰੋਜ਼ਗਾਰ ਕੌਸ਼ਲ ‘ਤੇ ਧਿਆਨ ਦਿੰਦੇ ਹਨ।  ਦੂਜੇ ਸਾਲ ਵਿੱਚ ਹਰੇਕ ਟ੍ਰੇਨੀ ਨੂੰ 320 ਘੰਟੇ ਦੇ ਤਿੰਨ ਵਿਕਲਪਿਕ ਮਾਡਿਊਲਾਂ ਵਿੱਚੋਂ ਦੋ ਦੀ ਚੋਣ ਕਰਨੀ ਹੁੰਦੀ ਹੈ,  ਅਤੇ ਰੋਜ਼ਗਾਰ ਨਾਲ ਭੁਗਤਾਨ ਟ੍ਰੇਨਿੰਗ  ਦੇ 800 ਘੰਟੇ ਪੂਰੇ ਕਰਨੇ ਹੁੰਦੇ ਹਨ। ਆਈਬੀਐੱਮ ਦੁਆਰਾ ਇਸ ਦੇ ਲਈ ਟ੍ਰੇਨਿੰਗ ਦੀ ਬਾਕੀ ਮਿਆਦ ਲਈ ਹਰੇਕ ਟ੍ਰੇਨੀ ਨੂੰ ਮਾਸਿਕ ਵਜੀਫਾ (ਸਟਾਈਪੈਂਡ) ਦਿੱਤੀ ਜਾ ਰਹੀ ਹੈ । ਤੀਸਰੇ ਬੈਚ  ਦੇ ਡੇਢ  ਸਾਲ  ( 1.5 ਸਾਲ )  ਦੀ  ਟ੍ਰੇਨਿੰਗ ਵਿੱਚ ਆਈਬੀਐੱਮ ਅਤੇ ਉਸ ਦੇ ਚੈਨਲ ਪਾਰਟਨਰ ਉਦਯੋਗਿਕ ਫੈਕਲਟੀ ਸਪੋਰਟ ਦੇ ਇਲਾਵਾ ਟ੍ਰੇਨਿੰਗ ਪੂਰੀ ਹੋਣ ਦੇ ਬਾਅਦ ਵਿਦਿਆਰਥੀਆਂ ਨੂੰ ਉਪਯੁਕਤ ਰੋਜ਼ਗਾਰ ਵਿੱਚ ਨਿਯੁਕਤੀ ਲਈ ਸਹਾਇਤਾ  (ਪਲੇਸਮੈਂਟ ਸਪੋਰਟ )  ਵੀ ਦੇ ਰਹੇ ਹਨ । 

ਸਫਲ ਟ੍ਰੇਨੀਆਂ ਨੂੰ ਵਧਾਈ ਦਿੰਦੇ ਹੋਏ ਡਾਇਰੈਕਟੋਰੇਟ  ਜਨਰਲ ਆਵ੍ ਟ੍ਰੇਨਿੰਗ ( ਡੀਜੀਟੀ )  ਵਿੱਚ ਡਾਇਰੈਕਟੋਰੇਟ  ਜਨਰਲ ਨੇ ਕਿਹਾ,  “ਡੀਜੀਟੀ ਡਿਜੀਟਲ ਸਿੱਖਿਆ  ( ਲਰਨਿੰਗ )  ਪਲੇਟਫਾਰਮ ਦੇ ਮਾਧਿਅਮ ਰਾਹੀਂ ਉਦਯੋਗਾਂ ਦੇ ਨਾਲ ਪਰਸਪਰ ਸਹਿਯੋਗ ਕਰਕੇ (ਇੰਡਸਟਰੀ ਕਰਾਸ- ਕੋਲੇਬੋਰੇਸ਼ਨ) ਅਤੇ ਟ੍ਰੇਨਿੰਗ ਪ੍ਰਕਿਰਿਆਵਾਂ  ਦੇ ਤਰੀਕਿਆਂ ਦਾ ਵਿਸਤਾਰ ਕਰਕੇ ਨਵੇਂ ਯੁੱਗ ਦੇ ਕੌਸ਼ਲ  ਦੇ ਨਾਲ ਕੌਸ਼ਲ ਵਿਕਾਸ  ਦੇ ਈਕੋਸਿਸਟਮ (ਸਕਿਲਿੰਗ ਇਕੋਸਿਸਟਮ )  ਨੂੰ ਮਜ਼ਬੂਤ ਕਰਨ ਲਈ ਅਥੱਕ ਯਤਨ ਕਰ ਰਿਹਾ ਹੈ ।  ਕਲਾਉਡ ਕੰਪਿਊਟਿੰਗ ਅਤੇ ਆਰਟੀਫਿਸ਼ੀਅਲ ਇੰਟੇਲੀਜੈਂਸ -ਏਆਈ  ਵਰਗੇ ਨਵੇਂ ਯੁੱਗ  ਦੇ ਕੌਸ਼ਲ ਦੇ ਖੇਤਰ ਵਿੱਚ ਬਹੁ-ਆਯਾਮੀ ਡਿਜੀਟਲ ਕੌਸ਼ਲ  ਟ੍ਰੇਨਿੰਗ ਪ੍ਰਦਾਨ ਕਰਨ ਵਿੱਚ ਆਈਬੀਐੱਮ ਦੀ ਮੁਹਾਰਤ ਦੇਸ਼ ਵਿੱਚ ਵਧਦੇ ਕੌਸ਼ਲ ਅੰਤਰ ਨੂੰ ਦੂਰ ਕਰਨ ਦੇ ਸਾਡੇ ਯਤਨਾਂ ਨੂੰ ਮਜ਼ਬੂਤ ਕਰੇਗੀ। 

ਇਸ ਮੌਕੇ ‘ਤੇ ਆਈਬੀਐੱਮ ਦੇ ਭਾਰਤ/ਦੱਖਣ ਏਸ਼ੀਆ ਲਈ ਸੀਐੱਸਆਰ ਲੀਡਰ ਮਨੋਜ ਬਾਲਚੰਦਰਨ ਨੇ ਕਿਹਾ  “ਮਹਾਮਾਰੀ  ਦੇ ਕਾਰਨ ਕੰਪਨੀਆਂ ਅਪਣੇ ਵਪਾਰ ਨੂੰ ਚਲਾਉਣ ਲਈ ਨਵੇਂ ਜ਼ਮਾਨੇ ਦੇ ਟੈਕਨੋਲੋਜੀ ਸਮਾਧਾਨਾਂ ਨੂੰ ਤੇਜ਼ੀ ਨਾਲ ਆਪਣਾ ਰਹੀਆਂ ਹਨ ,  ਆਰਟੀਫਿਸ਼ੀਅਲ ਇੰਟੇਲੀਜੈਂਸ,  ਵਿਸ਼ਲੇਸ਼ਣ ,  ਕਲਾਉਡ ਕੰਪਿਊਟਿੰਗ ,  ਸਾਈਬਰ ਸੁਰੱਖਿਆ ਆਦਿ ਵਿੱਚ ਸਹੀ ਕੌਸ਼ਲ ਦੀ ਮੰਗ ਵੱਧ ਰਹੀ ਹੈ ।  2020  ਦੇ ਆਈਬੀਵੀ ਅਧਿਐਨ ਵਿੱਚ ਕਿਹਾ ਗਿਆ ਹੈ ਕਿ 10 ਵਿੱਚੋਂ 6 ਕੰਪਨੀਆਂ ਆਪਣੇ ਡਿਜੀਟਲ ਪਰਿਵਰਤਨ ਯਤਨਾਂ ਵਿੱਚ ਤੇਜ਼ੀ ਲਿਆਉਣ ਦੀ ਯੋਜਨਾ ਬਣਾ ਰਹੀਆਂ ਹਨ ,  ਲੇਕਿਨ ਨਾਕਾਫ਼ੀ ਕੌਸ਼ਲ  ਉਨ੍ਹਾਂ ਦੀ ਪ੍ਰਗਤੀ  ਦੇ ਮਾਰਗ ਕੀਤੀ  ਸਭ ਤੋਂ ਵੱਡੀਆਂ ਰੁਕਾਟਵਾਂ ਵਿੱਚੋਂ ਇੱਕ ਹੈ ।  ਆਈਬੀਐੱਮ ਭਾਰਤ ਦੇ ਕਾਰਜਬਲ ਨੂੰ ਵਧਾਉਣ ਲਈ ਪ੍ਰਤਿਬੱਧ ਹੈ ਅਤੇ ਸਰਕਾਰ ਅਤੇ ਆਈਟੀਆਈ  ਦੇ ਨਾਲ ਐਡਵਾਂਸ ਡਿਪਲੋਮਾ ਕੋਰਸ ਨੇ ਸਾਡੇ ਕੌਸ਼ਲ  ਪ੍ਰੋਗਰਾਮਾਂ  ਦੇ ਪੈਮਾਨੇ ਅਤੇ ਪਹੁੰਚ ਨੂੰ ਵਧਾਉਣ ਵਿੱਚ ਮਦਦ ਕੀਤੀ ਹੈ,  ਜਿਸ ਦੇ ਨਾਲ ਸਾਨੂੰ ਅਧਿਕ ਸਿੱਖਣ ਵਾਲਿਆਂ ਲਈ ਕੈਰੀਅਰ ਨਿਰਮਾਣ ਵਿਕਲਪ ਪ੍ਰਦਾਨ ਕਰਨ ਵਿੱਚ ਮਦਦ ਮਿਲੀ ਹੈ”। 

19 ਟ੍ਰੇਨੀਆਂ ਦਾ ਪਹਿਲਾ ਬੈਚ ਪ੍ਰੀਖਿਆ ਵਿੱਚ ਸ਼ਾਮਿਲ ਹੋਇਆ ਅਤੇ 14 ਨੇ ਇਸ ਵਿੱਚ  ਸਫਲਤਾਪੂਰਵਕ ਪ੍ਰੀਖਿਆ ਪਾਸ ਕੀਤੀ ।  ਇਸ ਦੇ ਇਲਾਵਾ 18 ਟ੍ਰੇਨੀਆਂ ਨੂੰ ਆਈਬੀਐੱਮ ਅਤੇ ਉਨ੍ਹਾਂ  ਦੇ  ਸਹਿਯੋਗੀ  ਭਾਗੀਦਾਰਾਂ ਵਿੱਚ ਰੋਜ਼ਗਾਰ ਦੇਣ  (ਪਲੇਸਮੈਂਟ) ਦੀ ਪੇਸ਼ਕਸ਼ ਕੀਤੀ ਗਈ ਹੈ  । 

ਪਹਿਲੇ ਬੈਚ  ਦੇ ਮੇਧਾਵੀ ਵਿਦਿਆਰਥੀ  : 

ਪਹਿਲਾ ਸਥਾਨ               

ਦੂਜਾ ਸਥਾਨ            

ਤੀਜਾ ਸਥਾਨ

https://ci5.googleusercontent.com/proxy/G7r_lIRmN9BQF_Iv1w4NO6bM4iSQq1kemFcfsrGN_0r1NytEGa3YR8IKm9b7QxTdUr349cRq0ER3oRqM-0WNs-Xpe9rVB1Gi-80TJ62h1FROK43mXyHlg7HXZQ=s0-d-e1-ft#https://static.pib.gov.in/WriteReadData/userfiles/image/image00125XH.jpg

https://ci6.googleusercontent.com/proxy/docn9Xjd2l6zETmZpLA8NzPn5ODTK5zbDYbUBD58cUTjSY4GGwfsiIsbZ-LjXJKojKLtTR9vVDBp3WwaopFEI_4nQFF53XqhL9wWz0BHSdC9vXNN89D27bXHFA=s0-d-e1-ft#https://static.pib.gov.in/WriteReadData/userfiles/image/image002PZ63.jpg

https://ci3.googleusercontent.com/proxy/sv5r5nVORHA7coL4CfV4i6tcUVAcV7-rKmJ4n7ZX_AB_2lw9QyYKKCEuuF6hOHIrUHtAJKBHO0TJv76ipa0Ol6Or4Xufu1GqknJNOwOw8x_6VbHCJ3sbyL6VKw=s0-d-e1-ft#https://static.pib.gov.in/WriteReadData/userfiles/image/image003FXEN.jpg

ਸ਼੍ਰੀ  ਵੁਰੂਕੁਟੀ ਪਵਨ ਕੁਮਾਰ 

ਐੱਨਐੱਸਟੀਆਈ ਵਿਦਿਆਨਗਰ

ਹੈਦਰਾਬਾਦ

ਸ਼੍ਰੀ  ਵਿਨੋਦ ਕੁਮਾਰ  ਕੇ ਵੀ,    ਐੱਨਐੱਸਟੀਆਈ ,  ਬੇਂਗਲੂਰੂ         

ਸ਼੍ਰੀਮਤੀ ਦੁਸਾ ਸ਼੍ਰੀਲੇਖਾ

ਐੱਨਐੱਸਟੀਆਈ ਵਿਦਿਆਨਗਰ,  ਹੈਦਰਾਬਾਦ

 

ਨਤੀਜੇ ਨਿਮਨ ਲਿੰਕ ‘ਤੇ ਦੇਖੇ ਜਾ ਸਕਦੇ ਹਨ : https://ncvtmis.gov.in/Pages/CFI/Home.aspx

*****

ਐੱਮਜੇਪੀਐੱਸ

 



(Release ID: 1756594) Visitor Counter : 106


Read this release in: English , Urdu , Hindi , Kannada