ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਕੇਂਦਰ ਨੇ ਸੀ ਐੱਸ ਸੀ ਈ—ਗਵਰਨੈਂਸ ਸੇਵਾਵਾਂ ਇੰਡੀਆ ਲਿਮਟਿਡ ਨਾਲ ਮਾਡਲ ਸਮਝੌਤੇ ਤੇ ਦਸਤਖ਼ਤ ਕੀਤੇ


ਇਹ ਸਮਝੌਤਾ ਵਾਜਿਬ ਕੀਮਤ ਦੀਆਂ ਦੁਕਾਨਾਂ ਲਈ ਆਮਦਨ ਅਤੇ ਕਾਰੋਬਾਰੀ ਮੌਕੇ ਵਧਾਏਗਾ


ਸੀ ਐੱਸ ਸੀ ਦੁਵੱਲੇ ਸਮਝੌਤਿਆਂ ਤੇ ਦਸਤਖ਼ਤ ਕਰਨ ਲਈ ਸੂਬਾ ਸਰਕਾਰਾਂ ਨਾਲ ਵਿਅਕਤੀਗਤ ਤੌਰ ਤੇ ਤਾਲਮੇਲ ਕਰੇਗਾ


ਸੂਬਾ ਸਰਕਾਰਾਂ ਨੂੰ ਵਾਜਿਬੀ ਕੀਮਤ ਦੁਕਾਨਾਂ ਲਈ ਕਾਰੋਬਾਰੀ ਮੌਕੇ ਅਤੇ ਆਮਦਨ ਵਧਾਉਣ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਦੀ ਸਲਾਹ ਦਿੱਤੀ ਗਈ ਹੈ

Posted On: 20 SEP 2021 5:47PM by PIB Chandigarh

ਉਪਭੋਗਤਾ ਮਾਮਲੇ , ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਤਹਿਤ ਅਨਾਜ ਤੇ ਜਨਤਕ ਵੰਡ ਵਿਭਾਗ ਨੇ ਇੱਛੁਕ ਵਾਜਿਬੀ ਮੁੱਲ ਦੀਆਂ ਦੁਕਾਨਾਂ ਦੇ ਡੀਲਰਾਂ ਰਾਹੀਂ ਸੀ ਐੱਸ ਸੀ ਦੀਆਂ ਸੇਵਾਵਾਂ ਦੀ ਸਪੁਰਦਗੀ ਦੁਆਰਾ ਵਾਜਿਬੀ ਕੀਮਤ ਦੀਆਂ ਦੁਕਾਨਾਂ ਦੀ ਆਮਦਨ ਅਤੇ ਕਾਰੋਬਾਰੀ ਮੌਕੇ ਵਧਾਉਣ ਲਈ ਸੀ ਐੱਸ ਸੀ  ਗਵਰਨੈਂਸ ਸੇਵਾਵਾਂ ਇੰਡੀਆ ਲਿਮਟਿਡ (ਸੀ ਐੱਸ ਸੀਨਾਲ ਇੱਕ ਮਾਡਲ ਸਮਝੌਤਾ ਕੀਤਾ ਹੈ  ਸਮਝੌਤੇ ਉੱਪਰ ਦਸਤਖ਼ਤ ਸ਼੍ਰੀਮਤੀ ਜੋਇਸਨਾ ਗੁਪਤਾ , ਡਿਪਟੀ ਸਕੱਤਰ (ਪੀ ਡੀਅਤੇ ਸ਼੍ਰੀ ਸਾਰਥਿਕ ਸਚਦੇਵਾ , ਵਾਇਸ ਪ੍ਰੈਜ਼ੀਡੈਂਟ ਸੀ ਐੱਸ ਸੀ ਨੇ ਅਨਾਜ ਅਤੇ ਜਨਤਕ ਵੰਡ ਵਿਭਾਗ ਦੇ ਸਕੱਤਰ ਸ਼੍ਰੀ ਸੁਧਾਂਸ਼ੂ ਪਾਂਡੇ ਅਤੇ ਸੀ ਐੈੱਸ ਸੀ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਦਿਨੇਸ਼ ਕੁਮਾਰ ਤਿਆਗੀ ਦੀ ਹਾਜ਼ਰੀ ਵਿੱਚ ਕੀਤੇ ਹਨ 
ਐੱਫ ਪੀ ਐੱਸ ਨੂੰ ਸੀ ਐੱਸ ਸੀ ਸੇਵਾ ਕੇਂਦਰਾਂ ਵਜੋਂ ਕੰਮ ਕਰਨ ਯੋਗ ਬਣਾਉਣ ਲਈ ਸੀ ਐੱਸ ਸੀ ਨੇ ਉਪਭੋਗਤਾ ਨੂੰ ਸੁਵਿਧਾ ਦੇਣ ਲਈ ਚੋਣ ਕਮਿਸ਼ਨ ਸੇਵਾਵਾਂ , ਪਾਸਪੋਰਟ ਐਪਲੀਕੇਸ਼ਨ , ਪੈਨ ਐਪਲੀਕੇਸ਼ਨ , ਯੂਟੀਲਿਟੀ ਬਿੱਲ ਅਦਾਇਗੀਆਂ ਵਰਗੀਆਂ ਗਤੀਵਿਧੀਆਂ ਨੂੰ ਪਛਾਨਣ ਅਤੇ ਇਸ ਦੇ ਨਾਲ ਹੀ ਐੱਫ ਪੀ ਐੱਸ ਨੂੰ ਵਧੀਕ ਆਮਦਨ ਮੁਹੱਈਆ ਕਰਨ ਦੀ ਸਲਾਹ ਦਿੱਤੀ ਹੈ  ਸੀ ਐੱਸ ਸੀ , ਸੀ ਐੱਸ ਸੀ ਸੇਵਾਵਾਂ ਦੀ ਸਪੁਰਦਗੀ ਲਈ ਡਿਜੀਟਲ ਸੇਵਾ ਪੋਰਟਲ ਦੀ ਪਹੁੰਚ ਇੱਛੁਕ ਐੱਫ ਪੀ ਐੱਸ ਡੀਲਰਾਂ ਨੂੰ ਮੁਹੱਈਆ ਕਰਨ ਲਈ ਵਿਅਕਤੀਗਤ ਤੌਰ ਤੇ ਸੂਬਾ ਸਰਕਾਰ ਨਾਲ ਦੁਵੱਲੇ ਸਮਝੌਤਿਆਂ ਤੇ ਦਸਤਖ਼ਤ ਕਰਨ ਲਈ ਤਾਲਮੇਲ ਕਰੇਗਾ  ਸੀ ਐੱਸ ਸੀ ਤਕਨੀਕੀ ਜਾਣਕਾਰੀ ਅਤੇ ਸਮਰੱਥਾ ਉਸਾਰੀ ਨੂੰ ਸਾਂਝਾ ਕਰਨ ਲਈ ਵਚਨਬੱਧ ਹੈ 
ਸਾਰੀਆਂ ਸੂਬਾ ਸਰਕਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਵਾਜਿਬ ਮੁੱਲ ਦੀਆਂ ਦੁਕਾਨਾਂ ਦੀ ਆਮਦਨ ਅਤੇ ਵਪਾਰਕ ਮੌਕਿਆਂ ਨੂੰ ਵਧਾਉਣ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ ਦੇ ਨਾਲ ਉਹਨਾਂ ਨੂੰ ਢੁੱਕਵੀਂ ਮੇਹਨਤ ਤੋਂ ਬਾਅਦ ਸੀ ਐੱਸ ਸੀ ਸੇਵਾਵਾਂ ਦੀ ਸਪੁਰਦਗੀ ਦੀ ਆਗਿਆ ਦੇਵੇ 
ਇਸ ਤੋਂ ਇਲਾਵਾ ਉਪਭੋਗਤਾਵਾਂ ਲਈ ਸੌਖ ਅਤੇ ਸਹੂਲਤ ਦੇ ਸੁਧਾਰ ਲਈ ਸੂਬਿਆਂ , ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਮੁਹੱਈਆ ਕੀਤੀਆਂ ਰਾਸ਼ਨ ਕਾਰਡ ਸੇਵਾਵਾਂ ਜਿਵੇਂ ਨਵੇਂ ਰਾਸ਼ਨ ਕਾਰਡਾਂ ਲਈ ਅਰਜ਼ੀਆਂ , ਮੌਜੂਦਾ ਰਾਸ਼ਨ ਕਾਰਡਾਂ ਨੂੰ ਅਪਡੇਟ ਕਰਨਾ , ਆਧਾਰ ਨਾਲ ਜੋੜਨ ਲਈ ਬੇਨਤੀਆਂ ਕਰਨਾ , ਰਾਸ਼ਨ ਉਪਲਬੱਧਤਾ ਦੀ ਸਥਿਤੀ ਦੀ ਜਾਂਚ ਅਤੇ ਸਿ਼ਕਾਇਤ ਪੰਜੀਕਰਨ ਦਾ ਸੂਬਿਆਂ ਦੁਆਰਾ ਸੀ ਐੱਸ ਸੀਜ਼ ਰਾਹੀਂ ਪਤਾ ਲਗਾਉਣ ਲਈ ਇੱਕ ਵਧੀਕ ਆਪਸ਼ਨ ਵਜੋਂ ਹੈ  ਇਹ ਸੂਬਾ ਸਰਕਾਰਾਂ ਦੇ ਵਿਵੇਕ ਤੇ ਹੈ ਕਿ ਉਹ ਪੂਰੇ ਧਿਆਨ ਮਗਰੋਂ ਡਾਟਾ ਸੁਰੱਖਿਆ , ਵਿਧਾਨਕ ਵਿਵਸਥਾ ਦੀ ਪਾਲਣਾ ਅਤੇ ਹੋਰ ਸੰਬੰਧਿਤ ਦਿਸ਼ਾ ਨਿਰਦੇਸ਼ਾਂ ਸੰਬੰਧੀ ਯਕੀਨੀ ਬਣਾਉਣ 

 

*******************

 

ਡੀ ਜੇ ਐੱਨ / ਐੱਨ ਐੱਸ



(Release ID: 1756586) Visitor Counter : 182


Read this release in: English , Urdu , Hindi , Tamil , Telugu