ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਪਹਿਲ ਕਰਦਿਆਂ ਕੇਂਦਰ ਨੇ ਫੋਰਟੀਫਾਈਡ ਰਾਈਸ ਕਰਨੇਲਸ (ਐੱਫ ਆਰ ਕੇ) ਦੇ ਗਰੇਡ ਏ ਅਤੇ ਆਮ ਚੌਲਾਂ ਲਈ ਇੱਕਸਾਰ ਵਿਸ਼ੇਸ਼ਤਾਵਾਂ ਜਾਰੀ ਕੀਤੀਆਂ
ਐੱਫ ਆਰ ਕੇ (ਡਬਲਯੁ / ਡਬਲਯੁ) ਦਾ 1% ਆਮ ਚੌਲ ਸਟਾਕ ਨਾਲ ਮਿਲਾਇਆ ਜਾਣਾ ਚਾਹੀਦਾ ਹੈ
ਕੇਂਦਰ ਨੇ ਕੇਂਦਰੀ ਪੂਲ ਖਰੀਦ ਲਈ ਅਨਾਜ ਦੀਆਂ ਇੱਕਸਾਰ ਵਿਸ਼ੇਸ਼ਤਾਵਾਂ ਜਾਰੀ ਕੀਤੀਆਂ ਹਨ
ਇਹ ਵਿਸ਼ੇਸ਼ਤਾਵਾਂ ਝੋਨਾ , ਚੌਲ ਤੇ ਹੋਰ ਮੋਟੇ ਅਨਾਜ ਜਿਵੇਂ ਜਵਾਰ , ਬਾਜਰਾ , ਮੱਕਾ ਤੇ ਰਾਗੀ ਦੇ ਸੰਦਰਭ ਵਿੱਚ ਮਿਆਰੀ ਅਭਿਆਸਾਂ ਅਨੁਸਾਰ ਹਨ
Posted On:
20 SEP 2021 5:45PM by PIB Chandigarh
ਉਪਭੋਗਤਾ ਮਾਮਲੇ , ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਤਹਿਤ ਅਨਾਜ ਤੇ ਜਨਤਕ ਵੰਡ ਵਿਭਾਗ ਨੇ ਪਹਿਲੀ ਵਾਰ ਫੋਰਟੀਫਾਈਡ ਚੌਲ ਭੰਡਾਰਾਂ ਲਈ ਖਰੀਦ ਦੇ ਮਾਮਲੇ ਵਿੱਚ ਫੋਰਟੀਫਾਈਡ ਰਾਈਸ ਕਰਨੇਲਸ (ਐੱਫ ਆਰ ਕੇ) ਦੇ ਗਰੇਡ ਏ ਅਤੇ ਆਮ ਚੌਲਾਂ ਲਈ ਇੱਕਸਾਰ ਵਿਸ਼ੇਸ਼ਤਾਵਾਂ ਜਾਰੀ ਕੀਤੀਆਂ ਹਨ । ਜਿਸ ਵਿੱਚੋਂ ਐੱਫ ਆਰ ਕੇ (ਡਬਲਯੁ/ਡਬਲਯੁ) ਦਾ 1% ਆਮ ਚੌਲ ਸਟਾਕ ਨਾਲ ਮਿਲਾਇਆ ਜਾਣਾ ਚਾਹੀਦਾ ਹੈ ।
ਵਿਭਾਗ ਨੇ ਆਉਣ ਵਾਲੇ ਖਰੀਫ਼ ਮਾਰਕੀਟਿੰਗ ਸੀਜ਼ਨ (ਕੇ ਐੱਮ ਐੱਸ) 2020—21 ਲਈ ਕੇਂਦਰੀ ਪੂਲ ਖਰੀਦ ਲਈ ਅਨਾਜ ਦੀਆਂ ਇੱਕਸਾਰ ਵਿਸ਼ੇਸ਼ਤਾਵਾਂ ਜਾਰੀ ਕੀਤੀਆਂ ਹਨ । ਇਹ ਵਿਸ਼ੇਸ਼ਤਾਵਾਂ ਝੋਨਾ , ਚੌਲ ਅਤੇ ਹੋਰ ਮੋਟੇ ਅਨਾਜ ਜਿਵੇਂ ਜਵਾਰ , ਬਾਜਰਾ , ਮੱਕਾ , ਰਾਗੀ ਦੇ ਸੰਦਰਭ ਵਿੱਚ ਮਿਆਰੀ ਅਭਿਆਸਾਂ ਅਨੁਸਾਰ ਜਾਰੀ ਕੀਤੀਆਂ ਗਈਆਂ ਹਨ । ਇਹਨਾਂ ਵਿਸ਼ੇਸ਼ਤਾਵਾਂ ਵਿੱਚ ਕੇ ਐੱਮ ਐੱਸ 2020—21 ਲਈ ਚੌਲਾਂ ਦੀਆਂ ਇੱਕਸਾਰ ਵਿਸ਼ੇਸ਼ਤਾਵਾਂ ਤੇ ਅਧਾਰਿਤ ਹੋਰ ਭਲਾਈ ਸਕੀਮਾਂ ਅਤੇ ਟੀ ਪੀ ਡੀ ਐੱਸ ਤਹਿਤ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵੰਡ ਲਈ ਜਾਰੀ ਚੌਲਾਂ ਦੇ ਮਿਆਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ ।
ਸੂਬਾ ਸਰਕਾਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਕਿਸਾਨਾਂ ਵਿਚਾਲੇ ਇੱਕਸਾਰ ਵਿਸ਼ੇਸ਼ਤਾਵਾਂ ਦੇ ਵੱਡੇ ਪ੍ਰਚਾਰ ਨੂੰ ਯਕੀਨੀ ਬਣਾਵੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਆਪਣੇ ਉਤਪਾਦ ਲਈ ਬਣਦੀ ਕੀਮਤ ਲੈ ਸਕਣ ਅਤੇ ਸਟਾਕ ਦੇ ਰੱਦ ਹੋਣ ਨੂੰ ਪੂਰੀ ਤਰ੍ਹਾਂ ਟਾਲਿਆ ਜਾ ਸਕੇ ।
ਸਾਰੇ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਕੇ ਐੱਮ ਐੱਸ 2020—21 ਦੌਰਾਨ ਖਰੀਦ ਸਖਤੀ ਨਾਲ ਇੱਕਸਾਰ ਵਿਸ਼ੇਸ਼ਤਾਵਾਂ ਦੇ ਅਨੁਸਾਰ ਕਰਨ । ਜਿ਼ਕਰਯੋਗ ਹੈ ਕਿ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਅਤੇ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਦੇ ਸੰਦਰਭ ਵਿੱਚ 26 ਸਤੰਬਰ 2020 ਤੋਂ ਖਰੀਫ ਖਰੀਦ ਦੀ ਮਿਆਦ ਅਤੇ ਦੇਸ਼ ਦੇ ਬਾਕੀ ਹਿੱਸਿਆਂ ਲਈ 28 ਸਤੰਬਰ 2020 ਤੋਂ ਪਰਿਪੂਨ ਕੀਤੀ ਹੈ । ਭਾਰਤੀ ਖੁਰਾਕ ਨਿਗਮ ਅਤੇ ਸੂਬਿਆਂ ਦੀਆਂ ਖਰੀਦ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਕਿਸਾਨਾਂ ਨੂੰ ਬਿਨਾਂ ਕਿਸੇ ਮੁਸ਼ਕਲ ਦੇ ਖਰੀਦ ਅਤੇ ਘੱਟੋ ਘੱਟ ਸਮਰਥਨ ਮੁੱਲ ਦੀ ਅਦਾਇਗੀ ਨੂੰ ਯਕੀਨੀ ਬਣਾਉਣ ।
******************
ਡੀ ਜੇ ਐੱਨ / ਐੱਨ ਐੱਸ
(Release ID: 1756585)
Visitor Counter : 178