ਕਿਰਤ ਤੇ ਰੋਜ਼ਗਾਰ ਮੰਤਰਾਲਾ

ਈਪੀਐਫਓ ਨੇ ਜੁਲਾਈ ਵਿੱਚ 14.65 ਲੱਖ ਨੈੱਟ ਗਾਹਕਾਂ ਨੂੰ ਜੋੜਿਆ, ਜੋ ਜੂਨ ਦੇ ਮੁਕਾਬਲੇ 31.28% ਵੱਧ ਹੈ

Posted On: 20 SEP 2021 5:40PM by PIB Chandigarh

20 ਸਤੰਬਰ, 2021 ਨੂੰ ਪ੍ਰਕਾਸ਼ਤ ਈਪੀਐੱਫਓ ਦੇ ਆਰਜ਼ੀ ਪੇ-ਰੋਲ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਈਪੀਐੱਫਓ ਨੇ ਜੁਲਾਈ, 2021 ਦੇ ਦੌਰਾਨ ਲਗਭਗ 14.65 ਲੱਖ ਨੈਟ ਗਾਹਕਾਂ ਨੂੰ ਜੋੜਿਆ ਹੈ। ਇਹ ਅੰਕੜੇ ਪਿਛਲੇ ਚਾਰ ਮਹੀਨਿਆਂ ਤੋਂ ਨੈਟ ਪੇ-ਰੋਲ ਵਿੱਚ ਵਾਧੇ ਦੇ ਰੁਝਾਨ ਨੂੰ ਉਜਾਗਰ ਕਰਦੇ ਹਨ। ਜੂਨ 2021 ਦੇ ਪਿੱਛਲੇ ਮਹੀਨੇ ਜਦੋਂ ਕੁੱਲ ਵਾਧਾ 11.16 ਲੱਖ ਸੀ, ਦੇ ਮੁਕਾਬਲੇ ਜੁਲਾਈ 2021 ਦੇ ਮਹੀਨੇ ਲਈਨੈਟ ਗਾਹਕਾਂ ਦੀ ਸੰਖਿਆ ਵਿੱਚ 31.28% ਦਾ ਵਾਧਾ ਹੋਇਆ ਹੈ। 

ਕੁੱਲ 14.65 ਲੱਖ ਨੈੱਟ ਗਾਹਕਾਂ ਵਿੱਚੋਂਲਗਭਗ 9.02 ਲੱਖ ਨਵੇਂ ਮੈਂਬਰ ਪਹਿਲੀ ਵਾਰ ਈਪੀਐਫਓ ਦੀ ਸਮਾਜਿਕ ਸੁਰੱਖਿਆ ਛਤਰੀ ਹੇਠ ਆਏ ਹਨ। ਲਗਭਗ 5.63 ਲੱਖ ਨੈਟ ਗਾਹਕ ਈਪੀਐਫਓ ਦੇ ਅਧੀਨ ਆਉਂਦੇ ਅਦਾਰਿਆਂ ਵਿੱਚ ਨੌਕਰੀਆਂ ਬਦਲ ਕੇ ਈਪੀਐਫਓ ਵਿੱਚ ਦੁਬਾਰਾ ਸ਼ਾਮਲ ਹੋਏ। ਇਹ ਦਰਸਾਉਂਦਾ ਹੈ ਕਿ ਜ਼ਿਆਦਾਤਰ ਗਾਹਕਾਂ ਨੇ ਪਿਛਲੀ ਨੌਕਰੀ ਤੋਂ ਉਨ੍ਹਾਂ ਦੀ ਪਿਛਲੀ ਜਮ੍ਹਾਂ ਰਕਮ ਨੂੰ ਮੌਜੂਦਾ ਪੀਐਫ ਖਾਤੇ ਵਿੱਚ ਤਬਦੀਲ ਕਰਕੇ ਅੰਤਿਮ ਨਿਕਾਸੀ ਲਈ ਅਰਜ਼ੀ ਦੇਣ ਦੀ ਬਜਾਏ ਈਪੀਐਫਓ ਨਾਲ ਆਪਣੀ ਮੈਂਬਰਸ਼ਿਪ ਜਾਰੀ ਰੱਖਣ ਦਾ ਫੈਸਲਾ ਕੀਤਾ।

ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਜੁਲਾਈ 2021 ਦੇ ਦੌਰਾਨਪਹਿਲੀ ਵਾਰ ਈਪੀਐਫਓ ਵਿੱਚ ਸ਼ਾਮਲ ਹੋਣ ਵਾਲੇ ਮੈਂਬਰਾਂ ਦੀ ਸੰਖਿਆ ਵਿੱਚ 6% ਦਾ ਵਾਧਾ ਹੋਇਆ ਹੈਦੁਬਾਰਾ ਸ਼ਾਮਲ ਹੋਣ ਵਾਲੇ ਮੈਂਬਰਾਂ ਵਿੱਚ ਲਗਭਗ 9% ਦਾ ਵਾਧਾ ਹੋਇਆ ਹੈਜਦੋਂ ਕਿ ਬਾਹਰ ਜਾਣ ਵਾਲੇ ਮੈਂਬਰਾਂ ਵਿੱਚ ਪਿਛਲੇ ਮਹੀਨੇ ਦੇ ਮੁਕਾਬਲੇ 36.84% ਦੀ ਕਮੀ ਆਈ ਹੈ। 

ਉਮਰ ਦੇ ਹਿਸਾਬ ਨਾਲ ਪੇ-ਰੋਲ ਦੇ ਡਾਟਾ ਦੀ ਤੁਲਨਾ ਦਰਸਾਉਂਦੀ ਹੈ ਕਿ 22-25 ਸਾਲ ਦੀ ਉਮਰ ਦੇ ਸਮੂਹ ਨੇ ਜੁਲਾਈ, 2021 ਦੇ ਮਹੀਨੇ ਦੌਰਾਨ 3.88 ਲੱਖ ਗਾਹਕਾਂ ਦੇ ਵਾਧੇ ਨਾਲ ਸਭ ਤੋਂ ਵੱਧ ਨੈਟ ਦਾਖਲੇ ਦਰਜ ਕੀਤੇ ਹਨ। ਇਸ ਤੋਂ ਬਾਅਦ 3.27 ਲੱਖ ਦੇ ਕਰੀਬ ਨੈਟ ਗਾਹਕ 18 ਤੋਂ 21 ਸਾਲ ਦੀ ਉਮਰ ਸਮੂਹ ਦੇ ਹੋਏ ਹਨ। ਇਹ ਦਰਸਾਉਂਦਾ ਹੈ ਕਿ ਪਹਿਲੀ ਵਾਰ ਨੌਕਰੀ ਲੱਭਣ ਵਾਲੇ ਵੱਡੀ ਗਿਣਤੀ ਵਿੱਚ ਸੰਗਠਿਤ ਖੇਤਰ ਦੇ ਕਰਮਚਾਰੀਆਂ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਜੁਲਾਈ, 2021 ਵਿੱਚ ਇਨ੍ਹਾਂ ਨੇ ਕੁੱਲ ਨੈਟ ਗਾਹਕਾਂ ਦੇ ਵਾਧੇ ਵਿੱਚ ਲਗਭਗ 48.82 % ਦਾ ਯੋਗਦਾਨ ਪਾਇਆ ਹੈ।

ਪੇ-ਰੋਲ ਦੇ ਅੰਕੜਿਆਂ ਦੀ ਰਾਜ-ਅਧਾਰਤ ਤੁਲਨਾ ਇਹ ਦਰਸਾਉਂਦੀ ਹੈ ਕਿ ਮਹਾਰਾਸ਼ਟਰਹਰਿਆਣਾਗੁਜਰਾਤਤਾਮਿਲਨਾਡੂ ਅਤੇ ਕਰਨਾਟਕ ਰਾਜਾਂ ਵਿੱਚ ਕਵਰ ਕੀਤੀਆਂ ਗਈਆਂ ਸੰਸਥਾਵਾਂ ਮਹੀਨੇ ਦੇ ਦੌਰਾਨ ਲਗਭਗ 9.17 ਲੱਖ ਗਾਹਕਾਂ ਨੂੰ ਜੋੜ ਕੇ ਅੱਗੇ ਹਨਜੋ ਸਾਰੇ ਹੀ ਉਮਰ ਸਮੂਹ ਵਿੱਚ ਕੁੱਲ ਨੈਟ ਪੇ-ਰੋਲ ਵਾਧੇ ਦਾ ਲਗਭਗ 62.62 % ਹਨ। 

ਲਿੰਗ ਦੇ ਹਿਸਾਬ ਨਾਲ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਔਰਤਾਂ ਦੇ ਦਾਖਲੇ ਦਾ ਹਿੱਸਾ ਮਹੀਨੇ ਦੇ ਦੌਰਾਨ ਕੁੱਲ ਨੈਟ ਗਾਹਕਾਂ ਦੇ ਵਾਧੇ ਦਾ ਲਗਭਗ 20.56% ਹੈ। ਜੂਨ 2021 ਵਿੱਚ 2.18 ਲੱਖ ਔਰਤ ਗਾਹਕਾਂ ਦੇ ਮੁਕਾਬਲੇ ਜੁਲਾਈ 2021 ਵਿੱਚ ਔਰਤਾਂ ਗਾਹਕਾਂ ਦੀ ਨੈਟ ਸੰਖਿਆ ਵੱਧ ਕੇ 3.01 ਲੱਖ ਹੋ ਗਈ।

ਇੰਡਸਟ੍ਰੀ ਵਾਈਜ਼ ਤਨਖਾਹਾਂ ਦੇ ਅੰਕੜੇ ਦਰਸਾਉਂਦੇ ਹਨ ਕਿ 'ਮਾਹਰ ਸੇਵਾਵਾਂਸ਼੍ਰੇਣੀ (ਮਨੁੱਖ ਸ਼ਕਤੀ ਏਜੰਸੀਆਂਪ੍ਰਾਈਵੇਟ ਸੁਰੱਖਿਆ ਏਜੰਸੀਆਂ ਅਤੇ ਛੋਟੇ ਠੇਕੇਦਾਰਾਂ  ਆਦਿ) ਮਹੀਨੇ ਦੌਰਾਨ ਕੁੱਲ ਗਾਹਕਾਂ ਦੇ ਵਾਧੇ ਨਾਲ 41.62% ਬਣਦੀ ਹੈ। ਇਸ ਤੋਂ ਇਲਾਵਾਟਰੇਡਿੰਗ-ਕਮਰਸ਼ਿਅਲ ਅਦਾਰਿਆਂਇੰਜੀਨੀਅਰਿੰਗ ਉਤਪਾਦਾਂਬਿਲਡਿੰਗ ਅਤੇ ਨਿਰਮਾਣਕੱਪੜਾਕੱਪੜੇ ਬਣਾਉਣਹਸਪਤਾਲਾਂ ਅਤੇ ਵਿੱਤ ਸੰਸਥਾਨਾਂ ਵਰਗੇ ਉਦਯੋਗਾਂ ਵਿੱਚ ਨੈਟ ਪੇ-ਰੋਲ ਵਿੱਚ ਵਾਧੇ ਦਾ ਰੁਝਾਨ ਦਰਜ ਕੀਤਾ ਗਿਆ ਹੈ। 

 ਪੇ-ਰੋਲ ਦਾ ਡਾਟਾ ਆਰਜ਼ੀ ਹੁੰਦਾ ਹੈ ਕਿਉਂਕਿ ਡਾਟਾ ਤਿਆਰ ਕਰਨਾ ਇੱਕ ਨਿਰੰਤਰ ਅਭਿਆਸ ਹੈਕਿਉਂਜੋ ਕਰਮਚਾਰੀ ਦੇ ਰਿਕਾਰਡ ਨੂੰ ਅਪਡੇਟ ਕਰਨਾ ਇੱਕ ਨਿਰੰਤਰ ਪ੍ਰਕਿਰਿਆ ਹੈ। ਇਸ ਲਈ ਪਿਛਲਾ ਡਾਟਾ ਹਰ ਮਹੀਨੇ ਅਪਡੇਟ ਕੀਤਾ ਜਾਂਦਾ ਹੈ। ਮਈ, 2018 ਤੋਂ ਈਪੀਐਫਓ ਸਤੰਬਰ 2017 ਤੋਂ ਬਾਅਦ ਦੀ ਮਿਆਦ ਨੂੰ ਸ਼ਾਮਲ ਕਰਦੇ ਹੋਏ ਪੇ-ਰੋਲ ਡਾਟਾ ਜਾਰੀ ਕਰ ਰਿਹਾ ਹੈ।  

ਈਪੀਐਫਓ ਮੈਂਬਰ ਦੀ ਅਚਨਚੇਤ ਮੌਤ ਹੋਣ ਦੀ ਸੂਰਤ ਵਿੱਚ ਉਨ੍ਹਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੀ ਰਿਟਾਇਰਮੈਂਟ ਤੇ ਪਰਿਵਾਰਕ ਪੈਨਸ਼ਨ ਅਤੇ ਬੀਮਾ ਲਾਭਾਂ ਲਈ ਭਵਿੱਖ ਨਿਧੀਪੈਨਸ਼ਨ ਲਾਭ ਪ੍ਰਦਾਨ ਕਰਦਾ ਹੈ। ਈਪੀਐਫਓ ਦੇਸ਼ ਦੀ ਪ੍ਰਮੁੱਖ ਸੰਸਥਾ ਹੈ ਜੋ ਈਪੀਐਫ ਅਤੇ ਐਮਪੀ ਐਕਟ, 1952 ਦੇ ਵਿਧਾਨ ਅਧੀਨ ਆਉਂਦੇ ਸੰਗਠਿਤ/ਅਰਧ-ਸੰਗਠਿਤ ਖੇਤਰ ਦੇ ਕਰਮਚਾਰੀਆਂ ਨੂੰ ਸਮਾਜਿਕ ਸੁਰੱਖਿਆ ਲਾਭ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਹੈ।

-------------- 

 ਜੀ ਕੇ 



(Release ID: 1756581) Visitor Counter : 163


Read this release in: English , Urdu , Hindi , Tamil