ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਇਥੇਨੌਲ ਦੀ ਸਪਲਾਈ ਲਈ ਆਉਣ ਵਾਲੇ ਸਮਰਪਿਤ ਇਥੇਨੌਲ ਪਲਾਂਟਾਂ ਨਾਲ ਲੰਮੇ ਸਮੇਂ ਦੇ ਸਮਝੌਤੇ ‘ਤੇ ਹਸਤਾਖਰ ਕਰਨ ਲਈ ਪਹਿਲੀ ਈਓਆਈ ਨੂੰ ਜ਼ਬਰਦਸਤ ਪ੍ਰਤਿਕਿਰਿਆ ਮਿਲੀ:

Posted On: 18 SEP 2021 2:49PM by PIB Chandigarh

ਸ਼੍ਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਇਹ ਈਓਆਈ ਇਥੇਨੌਲ ਦੇ ਅਭਾਵ ਵਾਲੇ ਰਾਜਾਂ ਵਿੱਚ ਇਥੇਨੌਲ ਪਲਾਂਟ ਸਥਾਪਿਤ ਕਰਨ ਲਈ ਪ੍ਰੋਜੈਕਟ ਸਮਰਥਕਾਂ ਨੂੰ ਪ੍ਰੇਰਿਤ ਕਰਨ ਦੇ ਲਈ ਇੱਕ ਉਤਸਾਹੀ ਕਦਮ ਹੈ

ਇਥੇਨੌਲ ਦੀ ਸਪਲਾਈ ਲਈ ਆਉਣ ਵਾਲੇ ਸਮਰਪਿਤ ਇਥੇਨੌਲ ਪਲਾਂਟਾਂ ਦੇ ਨਾਲ ਲੰਮੇ ਸਮੇਂ ਦੇ ਸਮਝੌਤੇ ‘ਤੇ ਹਸਤਾਖਰ ਕਰਨ ਲਈ ਪਹਿਲੀ ਪਸੰਦ ਦੀ ਵਿਅਕਤੀ (ਈਓਆਈ) ਨੂੰ ਸ਼ਾਨਦਾਰ ਪ੍ਰਤਿਕਿਰਿਆ ਮਿਲੀ ਹੈ, ਜਿਸ ਵਿੱਚ 197 ਬੋਲੀਦਾਤਾਵਾਂ ਨੇ ਹਿੱਸਾ ਲਿਆ ਹੈ। ਇਹ ਈਓਆਈ 27 ਅਗਸਤ ਨੂੰ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਾਰਲੇ ਦੇ ਮਾਰਗਦਰਸ਼ਨ ਵਿੱਚ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਬੀਪੀਸੀਐੱਲ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀ, ਜੋ 17 ਸਤੰਬਰ ਨੂੰ ਖੁੱਲ੍ਹੀ ਸੀ। ਵਰਤਮਾਨ ਵਿੱਚ  ਟੈਂਡਰ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।

ਈਓਆਈ ਨੂੰ ਸਫਲ ਬਣਾਉਣ ਲਈ ਸਾਰੇ ਬੋਲੀਦਾਤਾਵਾਂ ਨੂੰ ਧੰਨਵਾਦ ਦਿੰਦੇ ਹੋਏ ਅਤੇ ਉਨ੍ਹਾਂ ਨੂੰ ਉਨ੍ਹਾਂ  ਦੇ  ਉਪਕਰਮਾਂ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਹਾਉਸਿੰਗ ਤੇ ਸ਼ਹਿਰੀ ਮਾਮਲੇ ਦੇ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਇਹ ਈਓਆਈ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ  ਦੁਆਰਾ ਚੁੱਕਿਆ ਗਿਆ ਇੱਕ ਸਰਗਰਮ ਕਦਮ  ਹੈ।  ਸ਼੍ਰੀ ਪੁਰੀ ਨੇ ਕਿਹਾ ਹੈ ਕਿ ਤੇਲ ਕੰਪਨੀਆਂ ਇਥੇਨੌਲ ਦੀ ਕਮੀ ਵਾਲੇ ਰਾਜਾਂ ਵਿੱਚ ਇਥੇਨੌਲ ਉਤਪਾਦਨ ਪਲਾਂਟ ਸਥਾਪਿਤ ਕਰਨ  ਦੇ ਵਾਸਤੇ ਪ੍ਰੋਜੈਕਟ ਸਮਰਥਕਾਂ ਨੂੰ ਪ੍ਰੇਰਿਤ ਕਰਦੀਆਂ ਹਨ,  ਜਿਸ ਦੇ ਨਾਲ ਆਉਣ ਵਾਲੇ ਵਰ੍ਹਿਆਂ ਵਿੱਚ ਇਥੇਨੌਲ ਮਿਸ਼ਰਣ ਦਾ ਟੀਚਾ 20% ਤੋਂ ਜਿਆਦਾ ਪ੍ਰਾਪਤ ਕਰਨ ਵਿੱਚ ਰਾਸ਼ਟਰ ਲਈ ਅੱਗੇ ਵਧਣ ਦਾ ਮਾਰਗ ਪ੍ਰਸ਼ਸਤ ਹੁੰਦਾ ਹੈ।

ਪਿਛਲੇ ਸਾਲ 173 ਕਰੋੜ ਲੀਟਰ ਇਥੇਨੌਲ ਦੀ ਖਰੀਦ ਕੀਤੀ ਗਈ ਸੀ ਅਤੇ ਈਐੱਸਵਾਈ -2019-20 ਦੇ ਦੌਰਾਨ 5% ਮਿਸ਼ਰਣ ਪ੍ਰਾਪਤ ਕੀਤਾ ਗਿਆ ਸੀ। ਚਾਲੂ ਸਾਲ ਈਐੱਸਵਾਈ -2020-21 ਦਾ ਟੀਚਾ 325 ਕਰੋੜ ਲੀਟਰ ਦਾ ਹੈ, ਜੋ ਮਿਸ਼ਰਣ ਨੂੰ 8.5% ਤੱਕ ਲੈ ਜਾਏਗਾ। ਈਐੱਸਵਾਈ-2020-21  ਦੇ ਦੌਰਾਨ ਵਾਸਤਵਿਕ ਖਰੀਦ ਹੁਣ ਤੱਕ 243 ਕਰੋੜ ਲੀਟਰ ਰਹੀ ਹੈ, ਜਿਸ ਵਿੱਚ 8.01% ਮਿਸ਼ਰਣ ਹਾਸਿਲ ਹੋਇਆ ਹੈ। 

ਸਰਕਾਰ ਨੇ ਇਥੇਨੌਲ ਉਤਪਾਦਨ ਵਿੱਚ ਉਪਯੋਗ ਕੀਤੇ ਜਾਣ ਵਾਲੇ ਫੀਡ ਸਟੌਕ ਦੇ ਆਧਾਰ ‘ਤੇ ਇਥੇਨੌਲ ਲਈ ਪੰਜ ਅਲੱਗ-ਅਲੱਗ ਦਰਾਂ ਦੀ ਘੋਸ਼ਣਾ ਕੀਤੀ ਹੈ। ਕੱਚਾ ਮਾਲ ਅਤੇ ਦਰਾੰ ਇਸ ਪ੍ਰਕਾਰ ਹਨ:

 

ਕੱਚਾ ਮਾਲ

ਐਕਸ-ਮਿਲ ਮੁੱਲ ਪ੍ਰਤੀ ਲੀਟਰ

ਗੰਨੇ ਦਾ ਰਸ/ਚੀਨੀ/ਚੀਨੀ ਦਾ ਸ਼ੀਰਾ

₹62.65

ਬੀ ਗੁੜ

₹57.61

ਸੀ ਗੁੜ

₹45.69

ਟੁਟਿਆਂ ਹੋਇਆ ਅਨਾਜ/ਮੱਕਾ

₹51.55

ਐੱਫਸੀਆਈ ਦੇ ਨਾਲ ਅਤਿਰਿਕਤ ਚਾਵਲ

₹56.87

 

ਜੀਐੱਸਟੀ ਅਤੇ ਟ੍ਰਾਂਸਪੋਰਟ ਚਾਰਜ ਦਾ ਅਤਿਰਿਕਤ ਭੁਗਤਾਨ ਕੀਤਾ ਜਾ ਰਿਹਾ ਹੈ। ਇਸ ਦੇ ਇਲਾਵਾ, ਇਥੇਨੌਲ, ਉਤਪਾਦਨ ਵਧਾਉਣ ਲਈ ਦਿੱਤਾ ਜਾ ਰਹੇ ਹੋਰ ਪ੍ਰੋਤਸਾਹਨ ਇਸ ਪ੍ਰਕਾਰ ਹੈ: ਲੰਮੇ ਸਮੇਂ ਸਿੱਧੀ/ਕੁੱਲ ਖਰੀਦ ਭਰੋਸੇਯੋਗਤਾ, ਸਮਰੱਥਾ ਵਾਧੇ ਦੇ ਲਈ ਵਿਆਜ ਅਨੁਦਾਨ ਯੋਜਨਾ ਇਥੇਨੌਲ ਦਾ ਅੰਤਰ ਲਾਭਕਾਰੀ ਮੁੱਲ ਈਓਆਈ ਦੀ ਸ਼ਰਤਾਂ ਵਿੱਚ ਛੋਟ/ਬੈਂਕ ਗਾਰੰਟੀ ਵਿੱਚ ਕਮੀ ਦੀ ਸ਼ਰਤ ਅਤੇ ਸਪਲਾਈ ਨਾ ਹੋਣ ‘ਤੇ ਜੁਰਮਾਨਾ ਦਾ ਪ੍ਰਾਵਧਾਨ ਅਤੇ ਰਾਜ ਦੀ ਸੀਮਾ ਦੇ ਅੰਦਰ ਖਰੀਦ ਪ੍ਰਾਥਮਿਕਤਾ ਦੇਣਾ।

 

******************


ਵਾਈਬੀ



(Release ID: 1756444) Visitor Counter : 162