ਕਬਾਇਲੀ ਮਾਮਲੇ ਮੰਤਰਾਲਾ

ਝਾਰਖੰਡ ਰਾਜ ਵਿੱਚ ਮਹੂਆ ਨਿਊਟ੍ਰਾ ਬੇਵਰੇਜ ਦਾ ਵਪਾਰੀਕਰਨ ਕਰਨ ਲਈ ਟ੍ਰਾਈਫੇਡ ਨੇ ਆਈਆਈਟੀ-ਦਿੱਲੀ ਦੇ ਇਨੋਵੇਸ਼ਨ ਐਂਡ ਟੈਕਨੋਲੋਜੀ ਟ੍ਰਾਂਸਫਰ ਫਾਉਡੇਸ਼ਨ (ਐੱਫਆਈਟੀਟੀ) ਅਤੇ ਮੈਸਰਜ਼ ਰਸਿਕਾ ਬੇਵਰੇਜੇਜ਼ ਦਰਮਿਆਨ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ

Posted On: 17 SEP 2021 6:05PM by PIB Chandigarh

ਪ੍ਰਮੁੱਖ ਬਿੰਦੂ : 

 

  • ਮਹੂਆ ਨਿਊਟ੍ਰਾ ਪੇਯ ਰਾਜ ਵਿੱਚ ਮਹੂਆ ਦੇ ਫੁੱਲਾਂ ਤੋਂ ਬਣਿਆਂ ਇੱਕ ਵੈਲਿਊ ਐਡਿਡ ਉਤਪਾਦ ਹੈ । 

  • ਇਨੋਵੇਸ਼ਨ ਐਂਡ ਟੈਕਨੋਲੋਜੀ ਟ੍ਰਾਂਸਫਰ ਫਾਉਡੇਸ਼ਨ (ਐੱਫਆਈਟੀਟੀ)  ਦੇ ਸਹਿਯੋਗ ਨਾਲ ਟ੍ਰਾਈਫੇਡ ਨੇ ਇਸ ਵੈਲਿਊ ਐਡਿਡ ਉਤਪਾਦ ਮਹੂਆ ਨਿਊਟ੍ਰਾ ਨੂੰ ਵਿਕਸਿਤ ਕੀਤਾ ਹੈ। 

  • ਝਾਰਖੰਡ ਵਿੱਚ ਇਸ ਮਹੂਆ ਨਿਊਟ੍ਰਾ ਪੇਯ ਦੇ ਵਪਾਰੀਕਰਨ ਲਈ ਝਾਰਖੰਡ ਦੇ ਮੈਸਰਜ਼ ਰੁਸਿਕਾ ਬੇਵਰੇਜੇਜ ਪ੍ਰਾਇਵੇਟ ਲਿਮਿਟੇਡ ਨੂੰ ਹੁਣ ਟੈਕਨੋਲੋਜੀ ਦਾ ਲਾਇਸੈਂਸ ਦਿੱਤਾ ਜਾ ਰਿਹਾ ਹੈ। 

  • ਮਹੂਆ ਨਿਊਟ੍ਰਾ ਪੇਯ ਆਪਣੇ ਬਿਹਤਰ ਰੂਪ ਵਿੱਚ ਅਨਾਰ ਦੇ ਫਲਾਂ ਦੇ ਰਸ ਦੇ ਨਾਲ ਮਿਸ਼ਰਤ ਹੁੰਦਾ ਹੈ। 

ਟ੍ਰਾਈਫੇਡ,  ਆਦਿਵਾਸੀਆਂ ਦੇ ਸਸ਼ਕਤੀਕਰਣ ਲਈ ਕੰਮ ਕਰਨ ਵਾਲੀ ਨੋਡਲ ਸੰਸਥਾ ਦੇ ਰੂਪ ਵਿੱਚ,  ਕਬਾਇਲੀ ਲੋਕਾਂ  ਦੇ ਜੀਵਨ ਅਤੇ ਆਜੀਵਿਕਾ ਵਿੱਚ ਸੁਧਾਰ  ਦੇ ਨਵੇਂ ਤਰੀਕੇ ਲੱਭਣ ਦੇ ਆਪਣੇ ਯਤਨਾਂ ‘ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ । 

ਟ੍ਰਾਈਫੇਡ ਨੇ ਆਈਆਈਟੀ ਦਿੱਲੀ ਦੁਆਰਾ ਸਥਾਪਿਤ ਇਕਾਈ ਇਨੋਵੇਸ਼ਨ ਐਂਡ ਟੈਕਨੋਲੋਜੀ ਟ੍ਰਾਂਸਫਰ ਫਾਉਡੇਸ਼ਨ (ਐੱਫਆਈਟੀਟੀ) ਦੇ ਸਹਿਯੋਗ ਨਾਲ ਇੱਕ ਪ੍ਰੋਜੈਕਟ ਵਿੱਚ ਪ੍ਰਵੇਸ਼  ਕੀਤਾ ਹੈ। ਇਸ ਪ੍ਰੋਜੈਕਟ  ਦੇ ਤਹਿਤ ਟ੍ਰਾਈਫੇਡ ਨੇ ਐੱਫਆਈਆਈਟੀ ਅਤੇ ਝਾਰਖੰਡ ਵਿੱਚ ਪੂਰਵੀ ਸਿੰਹਭੂਮ ਦੀ ਮੈਸਰਜ਼ ਰਸਿਕਾ ਬੇਵਰੇਜੇਜ ਪ੍ਰਾਇਵੇਟ ਲਿਮਿਟੇਡ  ਦੇ ਨਾਲ ਝਾਰਖੰਡ ਰਾਜ ਦੇ ਵਿਰਾਸਤ ਪੇਯ - ਮਹੂਆ ਨਿਊਟ੍ਰ ਪੇਯ  ਦੇ ਉਤਪਾਦਨ ਦਾ ਵਪਾਰੀਕਰਨ ਕਰਨ ਲਈ ਸਮਝੌਤਾ ਕੀਤਾ ਹੈ। 

ਟ੍ਰਾਈਫੇਡ, ਐੱਫਆਈਟੀਟੀ ਅਤੇ ਰਸਿਕਾ ਬੇਵਰੇਜੇਜ਼ ਨੇ 16 ਸਤੰਬਰ,  2021 ਨੂੰ ਰਾਜ ਵਿੱਚ ਮਹੂਆ  ਦੇ ਫੁੱਲ ਤੋਂ ਬਣੇ ਇੱਕ ਵੈਲਿਊ ਐਡਿਡ ਉਤਪਾਦ,  ਮਹੂਆ ਨਿਊਟ੍ਰ ਪੇਯ  ਦੇ ਵਪਾਰਕ ਉਤਪਾਦਨ ਅਤੇ ਵਿਕਰੀ  ਰਾਹੀਂ ਝਾਰਖੰਡ  ਦੇ ਆਦਿਵਾਸੀਆਂ ਦੀ ਆਮਦਨ ਵਧਾਉਣ ਲਈ ਇਕੱਠੇ ਕੰਮ ਕਰਨ  ਦੇ ਇੱਕ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਕੀਤੇ ਹਨ। ਟ੍ਰਾਈਫੇਡ ਦੇ ਮੈਨੇਜਿੰਗ ਡਾਇਰੈਕਟਰ, ਸ਼੍ਰੀ ਪ੍ਰਵੀਰ ਕ੍ਰਿਸ਼ਣ,  ਐੱਫਆਈਟੀਟੀ  ਦੇ ਮੈਨੇਜਿੰਗ ਡਾਇਰੈਕਟਰ ,  ਸ਼੍ਰੀ ਅਨਿਲ ਵਾਲੀ ਅਤੇ ਰੁਸਿਕਾ ਬੇਵਰੇਜੇਜ ਦੇ ਡਾਇਰੈਕਟਰ,  ਸ਼੍ਰੀ ਡੋਮਨ ਟੁਡੂ ਨੇ ਤਿੰਨਾਂ ਸੰਗਠਨਾਂ ਦੇ ਰਾਸ਼ਟਰੀ ਪ੍ਰਮੁੱਖ-ਬੈਕਿੰਗ ਅਤੇ ਵਿੱਤ,  ਡੀਆਈਸੀਸੀਆਈ ਅਤੇ ਸੀਨੀਅਰ ਅਧਿਕਾਰੀਆਂ ਦੀ ਮੌਜ਼ੂਦਗੀ ਵਿੱਚ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ।

https://static.pib.gov.in/WriteReadData/userfiles/image/image001221X.jpg

https://static.pib.gov.in/WriteReadData/userfiles/image/image002DVRO.jpg

ਟ੍ਰਾਈਫੇਡ ਨੇ ਐੱਫਆਈਟੀਟੀ ਦੇ ਸਹਿਯੋਗ ਨਾਲ ਮਹੂਆ ਫੁੱਲ ਤੋਂ ਬਣੇ ਇਸ ਵੈਲਿਊ ਐਡਿਡ ਉਤਪਾਦ ਮਹੂਆ ਨਿਊਟ੍ਰਾ ਪੇਯ ਨੂੰ ਵਿਕਸਿਤ ਕੀਤਾ ਹੈ ਤਾਕਿ ਆਦਿਵਾਸੀ ਐੱਮਐੱਫਪੀ ਦੇ ਵੈਲਿਊ ਐਡੀਸ਼ਨ ਅਤੇ ਟੈਕਨੋਲੋਜੀਆਂ ਦੇ ਵਿਕਾਸ ਤੋਂ ਅਧਿਕਤਮ ਲਾਭ ਉਠਾ ਸਕਣ। ਐੱਫਆਈਟੀਟੀ ਇਸ ਤਕਨੀਕ ਦੇ ਵਪਾਰੀਕਰਨ ਦਾ ਪੋਸ਼ਣ ਕਰਨ,  ਹੁਲਾਰਾ ਦੇਣ ਅਤੇ ਬਣਾਏ ਰੱਖਣ ਲਈ ਇੰਟਰਫੇਸ  ਦੇ ਰੂਪ ਵਿੱਚ ਕਾਰਜ ਕਰਦਾ ਹੈ ਅਤੇ ਹੁਣ ਮਹੂਆ ਨਿਊਟ੍ਰਾ ਪੇਯ ਦੇ ਵਪਾਰੀਕਰਨ ਲਈ ਝਾਰਖੰਡ  ਦੇ ਮੈਸਰਜ਼ ਰਸਿਕਾ ਬੇਵਰੇਜੇਜ ਪ੍ਰਾਇਵੇਟ ਲਿਮਿਟੇਡ ਨੂੰ ਟੈਕਨੋਲੋਜੀ ਦਾ ਲਾਇਸੈਂਸ ਦਿੱਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ਦੇ ਇੱਕ ਹਿੱਸੇ  ਦੇ ਰੂਪ ਵਿੱਚ ,  ਮੈਸਰਜ਼ ਰਸਿਕਾ ਬੇਵਰੇਜੇਜ ਪ੍ਰਾਇਵੇਟ ਲਿਮਿਟੇਡ ਮਹੂਆ ਫੁੱਲ ਦੇ ਸੰਗ੍ਰਿਹ ਵਿੱਚ ਲੱਗੇ ਝਾਰਖੰਡ ਦੇ ਆਦਿਵਾਸੀ ਵਣ ਸੰਗ੍ਰਿਹਕਰਤਾਵਾਂ ਤੋਂ ਮਹੂਆ ਨਿਊਟਰ ਪੇਯ ਦੇ ਉਤਪਾਦਨ ਲਈ ਮਹੂਆ ਫੁੱਲ ਦੀ ਖਰੀਦ ਕਰੇਗਾ ਅਤੇ ਇਸ ਦਾ ਪ੍ਰੋਸੈੱਸਿੰਗ ਵੀਡੀਵੀਕੇ ਕਲਸਟਰਸ ਵਿੱਚ ਐੱਮਐੱਸਪੀ ਵੈਲਿਊ ਐਡਿਡ ਤੋਂ ਘੱਟ ਕੀਮਤ ‘ਤੇ ਨਹੀਂ ਹੋਵੇਗਾ । 

ਟ੍ਰਾਈਫੇਡ ਦੁਆਰਾ ਝਾਰਖੰਡ ਰਾਜ ਅਤੇ ਦੇਸ਼ ਵਿੱਚ ਆਪਣੀ ਤਰ੍ਹਾਂ ਦਾ ਇਹ ਪਹਿਲਾ ਉੱਦਮ ਹੈ।  ਇਹ ਹੋਰ ਰਾਜਾਂ ਵਿੱਚ ਭਾਗੀਦਾਰ ਉੱਦਮੀਆਂ ਲਈ ਮੌਕਾ ਖੋਲ੍ਹਦਾ ਹੈ ਜੋ ਦੇਸ਼ ਭਰ ਵਿੱਚ ਆਦਿਵਾਸੀ ਸਮੁਦਾਇਆਂ ਦੇ ਲਾਭ ਲਈ ਨਿਊਟ੍ਰਾ ਪੇਯ ਇਕਾਈ ਸ਼ੁਰੂ ਕਰਨ ਦੀ ਤਲਾਸ਼ ਵਿੱਚ ਹਨ। ਮਹੂਆ ਨਿਊਟ੍ਰਾ ਪੇਯ ਆਪਣੇ ਬਿਹਤਰ ਰੂਪ ਵਿੱਚ ਅਨਾਰ  ਦੇ ਫਲਾਂ  ਨਾਲ ਰਸ  ਦਾ ਮਿਸ਼ਰਤ ਹੈ,  ਜੋ ਪੋਸ਼ਣ ਮੁੱਲ ਨੂੰ ਵਧਾਉਂਦਾ ਹੈ ਅਤੇ ਮਹੂਆ ਪੇਯ ਦੀ ਸੁਗੰਧ ਅਤੇ ਬਣਾਵਟ ਵਿੱਚ ਸੁਧਾਰ ਕਰਕੇ ਇਸ ਦੇ ਸੁਆਦ ਨੂੰ ਹੋਰ ਉੱਤਮ ਬਣਾਉਂਦਾ ਹੈ ।

https://static.pib.gov.in/WriteReadData/userfiles/image/image003NSI3.jpg  https://static.pib.gov.in/WriteReadData/userfiles/image/image0043H4Q.jpg

ਇਨੋਵੇਸ਼ਨ ਐਂਡ ਟੈਕਨੋਲੋਜੀ ਟ੍ਰਾਂਸਫਰ ਫਾਉਡੇਸ਼ਨ, ਭਾਰਤੀ ਟੈਕਨੋਲੋਜੀ ਸੰਸਥਾਨ ਦਿੱਲੀ  (ਆਈਆਈਟੀਡੀ) ਦੁਆਰਾ ਸੰਸਥਾਨ ਵਿੱਚ ਖੋਜ ਨਤੀਜਿਆਂ ਦੇ ਵਪਾਰੀਕਰਨ ਨੂੰ ਹੁਲਾਰਾ ਦੇਣ,  ਪੋਸ਼ਣ ਕਰਨ ਅਤੇ ਬਣਾਏ ਰੱਖਣ ਲਈ ਉਦਯੋਗ ਇੰਟਰਫੇਸ ਸੰਸਥਾ ਦੇ ਰੂਪ ਵਿੱਚ ਸਥਾਪਿਤ ਇੱਕ ਇਕਾਈ ਹੈ। ਐੱਫਆਈਟੀਟੀ ਨੂੰ ਵਪਾਰੀਕਰਨ ਅਤੇ ਸਮਾਜਿਕ ਪਹੁੰਚ ਦਾ ਪਤਾ ਲਗਾਉਣ ਲਈ ਆਈਆਈਟੀ ਦਿੱਲੀ ਦੁਆਰਾ ਅਧਿਕ੍ਰਿਤ ਕੀਤਾ ਗਿਆ ਹੈ । 

ਆਪਣੀਆਂ ਕਈ ਪਹਿਲਾਂ,  ਵਿਸ਼ੇਸ਼ ਰੂਪ ਨਾਲ ਟ੍ਰਾਈਫੂਡ ਪ੍ਰੋਜੈਕਟ ਅਤੇ ਵਣ ਧਨ ਸਟਾਰਟ-ਅਪ ਯੋਜਨਾ ਦੇ ਇੱਕ ਹਿੱਸੇ  ਦੇ ਰੂਪ ਵਿੱਚ,  ਟ੍ਰਾਈਫੇਡ ਆਦਿਵਾਸੀ ਵਣ ਸੰਗ੍ਰਿਹਕਰਤਾਵਾਂ ਦੁਆਰਾ ਇਕੱਠੇ ਕੀਤੇ ਗਏ ਐੱਮਐੱਫਪੀ ਦੇ ਬਿਹਤਰ ਉਪਯੋਗ ਅਤੇ ਵੈਲਿਊ ਐਡੀਸ਼ਨ ਰਾਹੀਂ ਆਦਿਵਾਸੀਆਂ ਦੀ ਆਮਦਨ ਵਧਾਉਣ ‘ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ। ਟ੍ਰਾਈਫੇਡ ਵੈਲਿਊ ਐਡਿਡ ਉਤਪਾਦਾਂ,  ਪ੍ਰਕਿਰਿਆ ਟੈਕਨੋਲੋਜੀਆਂ ਨੂੰ ਵਿਕਸਿਤ ਕਰਨ ਲਈ ਵਿਗਿਆਨਿਕ ਸੰਗਠਨਾਂ/ਯੂਨੀਵਰਸਿਟੀਆਂ ਆਦਿ ਨੂੰ ਖੋਜ ਅਤੇ ਵਿਕਾਸ ਪ੍ਰੋਜੈਕਟਾਂ ਨੂੰ ਆਊਟਸੋਰਸ ਵੀ ਕਰਦਾ ਹੈ, ਤਾਕਿ ਆਦਿਵਾਸੀ ਐੱਮਐੱਫਪੀ ਦੇ ਵੈਲਿਊ ਐਡੀਸ਼ਨ ਅਤੇ ਟੈਕਨੋਲੋਜੀਆਂ ਦੇ ਵਿਕਾਸ ਤੋਂ ਅਧਿਕਤਮ ਲਾਭ ਪ੍ਰਾਪਤ ਕਰ ਸਕਣ । ਇਸ ਉਦੇਸ਼  ਦੇ ਤਹਿਤ ਐੱਫਆਈਟੀਟੀ ਅਤੇ ਮੈਸਰਸ ਰਸਿਕਾ ਬੇਵਰੇਜੇਜ਼ ਦੇ ਨਾਲ ਇਹ ਸਹਿਯੋਗੀ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ।

https://static.pib.gov.in/WriteReadData/userfiles/image/image005OPHN.jpg  https://static.pib.gov.in/WriteReadData/userfiles/image/image0061JGU.jpg

ਇਸ ਦੇ ਪ੍ਰਮੁੱਖ ਪ੍ਰੋਗਰਾਮਾਂ ਅਤੇ ਲਾਗੂਕਰਨ ਵਿੱਚ, ‘ਨਿਊਨਤਮ ਸਮਰਥਨ ਮੁੱਲ  (ਐੱਮਐੱਸਪੀ) ਦੇ ਰਾਹੀਂ ਲਘੂ ਵਣ ਉਪਜ (ਐੱਮਐੱਫਪੀ) ਦੇ ਮਾਰਕੀਟਿੰਗ ਲਈ ਤੰਤਰ ਅਤੇ ਵਿਸ਼ੇਸ਼ ਰੂਪ ਨਾਲ ਐੱਮਐੱਫਪੀ ਲਈ ਵੈਲਿਊ ਚੇਨ ਦੀ ਵਿਕਾਸ ਯੋਜਨਾ,  ਪਹਿਲਾਂ ਤੋਂ ਹੀ ਪਰਿਵਰਤਨ ਦੇ ਇੱਕ ਪ੍ਰਤੀਕ  ਦੇ ਰੂਪ ਵਿੱਚ ਉਭਰੀ ਹੈ ਅਤੇ ਸਕਾਰਾਤਮਕ ਰੂਪ ਨਾਲ ਸਾਹਮਣੇ ਆਈ ਹੈ ਅਤੇ ਆਦਿਵਾਸੀ ਈਕੋ ਸਿਸਟਮ ਨੂੰ ਪਹਿਲਾਂ ਦੀ ਤਰ੍ਹਾਂ ਪ੍ਰਭਾਵਿਤ ਕੀਤਾ।  ਟ੍ਰਾਈਫੇਡ ਦੁਆਰਾ ਦੇਸ਼  ਦੇ 21 ਰਾਜਾਂ ਵਿੱਚ ਰਾਜ ਸਰਕਾਰ ਦੀਆਂ ਏਜੰਸੀਆਂ  ਦੇ ਸਹਿਯੋਗ ਨਾਲ ਲਾਗੂ ਕੀਤੀ ਗਈ ਇਸ ਯੋਜਨਾ ਨੇ ਅਪ੍ਰੈਲ 2020 ਤੋਂ ਸਿੱਧੇ ਆਦਿਵਾਸੀ ਅਰਥਵਿਵਸਥਾ ਵਿੱਚ ਕਰੋੜਾਂ ਰੁਪਏ ਦਾ ਨਿਵੇਸ਼ ਕੀਤਾ ਹੈ। ਮਈ 2020 ਵਿੱਚ ਸਰਕਾਰ ਦੁਆਰਾ ਸਹਾਇਤਾ ਨਾਲ ਲਘੂ ਵਣ ਉਪਜ (ਐੱਮਐੱਫਪੀ) ਦੀਆਂ ਕੀਮਤਾਂ ਵਿੱਚ 90% ਤੱਕ ਦਾ ਵਾਧਾ ਕੀਤਾ ਗਿਆ ਅਤੇ ਐੱਮਐੱਫਪੀ ਸੂਚੀ ਵਿੱਚ 23 ਨਵੀਆਂ ਵਸਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ। 2005  ਦੇ ਵਣ ਅਧਿਕਾਰ ਐਕਟ ਤੋਂ ਸ਼ੁਰੂ ਕੀਤੀ ਗਈ ਕਬਾਇਲੀ ਮਾਮਲੇ ਮੰਤਰਾਲੇ ਦੀ ਇਸ ਪ੍ਰਮੁੱਖ ਯੋਜਨਾ ਦਾ ਉਦੇਸ਼ ਵਣ ਉਤਪਾਦਾਂ ਦੇ ਸੰਗ੍ਰਿਹਕਰਤਾ ਆਦਿਵਾਸੀਆਂ ਨੂੰ ਮਿਹਨਤਾਨਾ ਅਤੇ ਉਚਿਤ ਮੁੱਲ ਪ੍ਰਦਾਨ ਕਰਨਾ ਹੈ । 

ਵਣ ਧਨ ਵਿਕਾਸ ਯੋਜਨਾ ਵੀ ਇਸੇ ਪ੍ਰੋਜੈਕਟ ਦਾ ਇੱਕ ਹਿੱਸਾ ਹੈ, ਜੋ ਐੱਮਐੱਸਪੀ ਨੂੰ ਅੱਗੇ ਵਧਾਉਂਦੀ ਹੈ ਅਤੇ ਆਦਿਵਾਸੀ ਸੰਗ੍ਰਿਹਕਰਤਾਵਾਂ ਅਤੇ ਵਣਵਾਸੀਆਂ ਅਤੇ ਘਰ ਵਿੱਚ ਰਹਿਣ ਵਾਲੇ ਆਦਿਵਾਸੀ ਕਾਰੀਗਰਾਂ ਲਈ ਰੋਜ਼ਗਾਰ ਸਿਰਜਣ ਦੇ ਇੱਕ ਸਰੋਤ ਦੇ ਰੂਪ ਵਿੱਚ ਉੱਭਰੀ ਹੈ।  ਪ੍ਰੋਗਰਾਮ ਦਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਇਨ੍ਹਾਂ ਵੈਲਿਊ ਐਡਿਡ ਉਤਪਾਦਾਂ ਦੀ ਵਿਕਰੀ ਤੋਂ ਹੋਣ ਵਾਲੀ ਆਮਦਨ ਸਿੱਧੇ ਆਦਿਵਾਸੀਆਂ ਨੂੰ ਮਿਲੇ । 

ਇਸ ਨੂੰ ਅਗਲੇ ਲੌਜ਼ੀਕਲ ਪੜਾਅ ਵਿੱਚ ਲਿਜਾਣ  ਦੇ ਲਈ ,  ਟ੍ਰਾਈਫੇਡ ਕਬਾਇਲੀ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਆਪਣੇ ਅਭਿਆਨ ਨੂੰ ਜਾਰੀ ਰੱਖਣ ਲਈ ਸੰਗਠਨਾਂ, ਸਰਕਾਰੀ ਅਤੇ ਗੈਰ- ਸਰਕਾਰੀ ਅਤੇ ਅਕਾਦਮਿਕ ਦੇ ਨਾਲ ਸੁਮੇਲ ਦੀ ਖੋਜ ਕਰ ਰਿਹਾ ਹੈ ।  ਇਸ ਦਾ ਉਦੇਸ਼ ਕਈ ਤਾਕਤਾਂ ਨੂੰ ਆਪਸ ਵਿੱਚ ਜੋੜਨਾ ਅਤੇ ਇਕੱਠੇ ਕੰਮ ਕਰਨਾ ਹੈ ਜੋ ਆਦਿਵਾਸੀ ਲੋਕਾਂ ਦੀ ਆਮਦਨ ਅਤੇ ਆਜੀਵਿਕਾ ਨੂੰ ਵਧਾਉਣ ਵਿੱਚ ਮਦਦ ਕਰੇਗਾ । 

ਇਸ ਸਹਿਯੋਗ ਦੇ ਸਫਲ ਲਾਗੂਕਰਨ ਦੇ ਨਾਲ,  ਇਹ ਅਨੋਖਾ,  ਪੋਸ਼ਣ ਉਤਪਾਦ ਦੇਸ਼ ਭਰ ਦੇ ਘਰਾਂ ਤੱਕ ਪਹੁੰਚੇਗਾ ਅਤੇ ਇੱਕ ਪ੍ਰਚਲਿਤ ਨਾਮ ਬਣ ਜਾਵੇਗਾ ਅਤੇ ਕਬਾਇਲੀ ਲੋਕਾਂ ਅਤੇ ਉਨ੍ਹਾਂ ਦੀ ਆਜੀਵਿਕਾ ਦੇ ਵਾਧੇ ਵਿੱਚ ਯੋਗਦਾਨ ਦੇਵੇਗਾ ।

  ******

ਐੱਨਬੀ/ਐੱਸਕੇ



(Release ID: 1756168) Visitor Counter : 155


Read this release in: English , Urdu , Hindi