ਖੇਤੀਬਾੜੀ ਮੰਤਰਾਲਾ
azadi ka amrit mahotsav g20-india-2023

ਕੇਂਦਰੀ ਖੇਤੀਬਾੜੀ ਤੇ ਪਰਿਵਾਰ ਭਲਾਈ ਮੰਤਰੀ ਜੀ 20 ਖੇਤੀਬਾੜੀ ਮੰਤਰੀਆਂ ਦੀ ਮੀਟਿੰਗ ਵਿੱਚ ਵਰਚੁਅਲੀ ਸ਼ਾਮਲ ਹੋਏ


ਖੇਤੀਬਾੜੀ ਖੋਜ ਖੁ਼ਰਾਕ ਸੁਰੱਖਿਆ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ , ਕਿਹਾ ਸ਼੍ਰੀ ਤੋਮਰ ਨੇ

Posted On: 18 SEP 2021 3:50PM by PIB Chandigarh

ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਜੀ 20 ਖੇਤੀਬਾੜੀ ਮੰਤਰੀਆਂ ਦੀ ਮੀਟਿੰਗ ਵਿੱਚ ਹਿੱਸਾ ਲਿਆ  ਇਸ ਮੀਟਿੰਗ ਨੂੰ ਇਟਲੀ ਨੇ ਆਯੋਜਿਤ ਕੀਤਾ ਹੈ  ਇਟਲੀ ਉਹ ਮੁਲਕ ਹੈ , ਜਿਸ ਕੋਲ ਜੀ 20 ਦੀ ਪ੍ਰਧਾਨਗੀ ਹੈ  ਵਿਸ਼ੇ “ਟਿਕਾਉਣਯੋਗਤਾ ਦੇ ਪਿੱਛੇ ਖੋਜ ਇੱਕ ਚਾਲਕ ਬਲ ਵਜੋਂ” ਬਾਰੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਸ਼੍ਰੀ ਤੋਮਰ ਨੇ ਕਿਹਾ ਕਿ ਖੇਤੀਬਾੜੀ ਖੋਜ , ਖ਼ੁਰਾਕ ਸੁਰੱਖਿਆ ਦੀ ਮੁਸ਼ਕਲ ਨੂੰ ਹੱਲ ਕਰਨ , ਕਿਸਾਨਾਂ ਅਤੇ ਖੇਤੀਬਾੜੀ ਕਰਨ ਵਾਲਿਆਂ ਦੀ ਆਮਦਨ ਵਿੱਚ ਸੁਧਾਰ ਅਤੇ ਕੁਦਰਤੀ ਸ੍ਰੋਤਾਂ ਦੀ ਸਥਾਈ ਵਰਤੋਂ ਵਿੱਚ ਮਹੱਤਪੂਰਨ ਭੂਮਿਕਾ ਨਿਭਾਉਂਦੀ ਹੈ  ਖੋਜ ਖ਼ੁਰਾਕ ਸੁਰੱਖਿਆ ਦੇ ਤਿੰਨ ਪਹਿਲੂਆਂ — ਉਲਬਧਤਾ , ਪਹੁੰਚ ਅਤੇ ਸਮਰੱਥਾ ਲਈ ਮਹੱਤਵਪੂਰਨ ਯੋਗਤਾ ਪਾਉਂਦੀ ਹੈ 


 

ਕੇਂਦਰੀ ਮੰਤਰੀ ਸ਼੍ਰੀ ਤੋਮਰ ਨੇ ਕਿਹਾ ਕਿ ਭਾਰਤ ਵਿੱਚ ਖੇਤੀਬਾੜੀ ਖੋਜ ਨੇ ਇੱਕ ਮੁੱਖ ਭੂਮਿਕਾ ਨਿਭਾਉਂਦਿਆਂ ਦੇਸ਼ ਨੂੰ ਖ਼ੁਰਾਕ ਦਰਾਮਦਕਾਰ ਤੋਂ ਬਰਾਮਦਕਾਰ ਬਣਾਉਣ ਵਿੱਚ ਮੁੱਖ ਯੋਗਦਾਨ ਪਾਇਆ ਹੈ  ਏਕੀਕ੍ਰਿਤ ਖੋਜ ਯਤਨ ਭੂਮੀ ਉਤਪਾਦਕਤਾ ਨੂੰ ਸੁਧਾਰਨ , ਸਟੋਰੇਜ , ਵਿਸਥਾਰ ਅਤੇ ਕੁਸ਼ਲਤਾ ਵਿੱਚ ਸੁਧਾਰ ਲਈ ਤਕਨੀਕਾਂ ਅਤੇ ਵਿਧੀਆਂ ਦਾ ਇੱਕ ਪੈਕੇਜ ਵਿਕਸਤ ਕਰ ਸਕਦੇ ਹਨ  ਮਨੁੱਖਤਾ ਨੂੰ ਦਰਪੇਸ਼ ਮੁਸ਼ਕਲਾਂ ਨੂੰ ਹੱਲ ਕਰਨ ਲਈ ਤਕਨਾਲੋਜੀ ਪ੍ਰਗਤੀ ਇੱਕ ਕੁੰਜੀ ਹੈ  ਅੱਜ 308 ਮਿਲੀਅਨ ਟਨ ਫੂਡ ਅਨਾਜ ਦੇ ਸਲਾਨਾ ਉਤਪਾਦਨ ਨਾਲ ਭਾਰਤ ਨਾ ਸਿਰਫ ਖ਼ੁਰਾਕ ਸੁਰੱਖਿਆ ਦੇ ਖੇਤਰ ਵਿੱਚ ਆਪਣੀਆਂ ਬਲਕਿ ਹੋਰਨਾਂ ਮੁਲਕਾਂ ਦੀਆਂ ਜਰੂਰਤਾਂ ਵੀ ਪੂਰੀਆਂ ਕਰ ਰਿਹਾ ਹੈ  ਭਾਰਤ ਕੋਲ ਵਿਗਿਆਨੀਆਂ ਦੀ ਕੁਸ਼ਲ ਖੋਜ ਕਰਕੇ ਖੇਤੀਬਾੜੀ ਉਤਪਾਦਨ ਦੇ ਖੇਤਰ ਵਿੱਚ ਇੱਕ ਕ੍ਰਾਂਤੀ ਦਾ ਤਜ਼ਰਬਾ ਹੈ  ਤੇਲ ਬੀਜ ਤਕਨਾਲੋਜੀ ਮਿਸ਼ਨ ਨੇ 10 ਸਾਲਾਂ ਵਿੱਚ ਤੇਲ ਬੀਜਾਂ ਦੀ ਉਤਪਾਦਨ ਦੁੱਗਣੀ ਕੀਤੀ ਹੈ  ਭਾਰਤ ਨੇ ਬੀਜ ਪ੍ਰਣਾਲੀ ਵਿੱਚ ਨਵੀਆਂ ਕਿਸਮਾਂ ਲਿਆਉਣ ਕਰਕੇ ਹਾਲ ਹੀ ਦੇ ਸਮਿਆਂ ਵਿੱਚ ਦਾਲਾਂ ਦੇ ਉਤਪਾਦਨ ਵਿੱਚ ਵੱਡੀ ਉੱਨਤੀ ਕੀਤੀ ਹੈ  ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਇਸ ਸਬੰਧ ਵਿੱਚ ਦਿੱਤੇ ਗਏ ਸੱਦੇ ਦਾ ਖ਼ਾਸ ਅਸਰ ਹੋਇਆ ਹੈ 

ਖੇਤੀ ਮੰਤਰੀ ਨੇ ਦੱਸਿਆ ਕਿ 2030—31 ਤੱਕ ਭਾਰਤ ਦੀ ਜਨਸੰਖਿਆ 150 ਕਰੋੜ ਤੋਂ ਪਾਰ ਹੋਣ ਦੀ ਸੰਭਾਵਨਾ ਹੈ , ਜਿਸ ਲਈ ਅਨਾਜ ਦੀ ਮੰਗ ਕਰੀਬ 350 ਮਿਲੀਅਨ ਟਨ ਹੋਣ ਦਾ ਅੰਦਾਜ਼ਾ ਹੈ  ਇਸੇ ਤਰ੍ਹਾਂ ਖਾਣ ਵਾਲੇ ਤੇਲਾਂ , ਦੁੱਧ ਅਤੇ ਦੁੱਧ ਉਤਪਾਦਾਂ , ਮੀਟ , ਅੰਡੇ , ਫਿਸ਼ , ਸਬਜ਼ੀਆਂ , ਫ਼ਲ ਅਤੇ ਖੰਡ ਦੀ ਮੰਗ ਵੀ ਕਾਫੀ ਵਧੀ ਹੈ  ਇਸ ਦੇ ਮੁਕਾਬਲੇ ਕੁਦਰਤੀ ਸ੍ਰੋਤ ਸੀਮਤ ਹਨ ਅਤੇ ਜਲਵਾਯੂ ਪਰਿਵਰਤਨ ਦੀ ਚੁਣੌਤੀ ਵੀ ਹੈ  ਵਧ ਰਹੀ ਮੰਗ ਨੂੰ ਪੂਰਾ ਕਰਨ ਦੀ ਨੀਤੀ ਉਤਪਾਦਕਤਾ ਵਧਾਉਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਆਲੇ ਦੁਆਲੇ ਘੁੰਮਦੀ ਹੈ  ਖੇਤੀਬਾੜੀ 21ਵੀਂ ਸਦੀ ਦੀਆਂ 3 ਚੁਣੌਤੀਆਂ ਲਈ ਯੋਗਦਾਨ ਪਾ ਰਹੀ ਹੈ — ਫੂਡ ਸੁਰੱਖਿਆ ਪ੍ਰਾਪਤ ਕਰਨਾ , ਜਲਵਾਯੂ ਪਰਿਵਰਤਨ ਨੂੰ ਅਪਣਾਉਣਾ ਅਤੇ ਜਲਵਾਯੂ ਪਰਿਵਰਤਨ ਨੂੰ ਘੱਟ ਕਰਨਾ  ਮਹੱਤਵਪੂਰਨ ਸ੍ਰੋਤ ਜਿਵੇਂ ਪਾਣੀ , ਊਰਜਾ ਅਤੇ ਭੂਮੀ ਤੇਜ਼ੀ ਨਾਲ ਘਟ ਰਹੇ ਹਨ  ਉਤਪਾਦਨ ਅਤੇ ਆਮਦਨ ਨੂੰ ਨਾਲੋ ਨਾਲ ਵਧਾਉਣ ਦੇ ਨਾਲ ਖੇਤੀਬਾੜੀ ਵਿੱਚ ਟਿਕਾਉਣਯੋਗਤਾ ਦੀ ਲੋੜ ਹੈ , ਇਹ ਫ਼ਸਲਾਂ ਦਾ ਸੰਤੁਲਨ , ਪਸ਼ੂ ਧਨ ਫਿਸ਼ਰੀਸ ਅਤੇ ਐਗਰੋ ਫ੍ਰਸਟ੍ਰੀ ਪ੍ਰਣਾਲੀਆਂ ਸ੍ਰ੍ਰੋਤ ਕੁਸ਼ਲਤਾ ਵਧਾਉਣ , ਵਾਤਾਵਰਨ ਨੂੰ ਸੁਰੱਖਿਅਤ ਕਰਨ ਅਤੇ ਵਾਤਾਵਰਨ ਪ੍ਰਣਾਲੀ ਸੇਵਾਵਾਂ ਨੂੰ ਕਾਇਮ ਰੱਖਣ ਨੂੰ ਅਪਣਾ ਕੇ ਕੀਤਾ ਜਾ ਸਕਦਾ ਹੈ 

ਸ਼੍ਰੀ ਤੋਮਰ ਨੇ ਕਿਹਾ ਕਿ ਦੇਸ਼ ਨੂੰ ਸਵੈਨਿਰਭਰ ਬਣਾਉਣ ਲਈ ਜਿਨੌਮਿਕਸ , ਡਿਜੀਟਲ ਖੇਤੀ , ਜਲਵਾਯੂ ਸਮਾਰਟ ਤਕਨਾਲੋਜੀਆਂ ਅਤੇ ਵਿਧੀਆਂ , ਕੁਸ਼ਲ ਪਾਣੀ ਵਰਤੋਂ ਉਪਕਰਨ , ਵਧੇਰੇ ਝਾੜ ਅਤੇ ਬਾਇਓ ਦੋਸਤਾਨਾ ਕਿਸਮਾਂ ਦਾ ਵਿਕਾਸ , ਸਿਸਟਮੈਟਿਕ ਉਤਪਾਦਨ , ਗੁਣਵੱਤਾ ਅਤੇ ਸੁਰੱਖਿਅਤ ਮਾਣਕਾਂ ਵਿੱਚ ਖੇਤੀਬਾੜੀ ਖੋਜ ਵਿੱਚ ਏਕੀਕ੍ਰਿਤ ਯਤਨ ਜਾਰੀ ਰਹਿਣਗੇ  ਇਸ ਤੇ ਫਿਰ ਤੋਂ ਸੋਚਣ ਦੀ ਜਰੂਰਤ ਹੈ ਅਤੇ ਖੇਤੀ ਖੋਜ ਤੇ ਵਿਕਾਸ ਦੇ ਨਾਲ ਨਾਲ ਵਿਗਿਆਨਕ ਖੋਜ ਵਿੱਚ ਨਿਵੇਸ਼ ਨੂੰ ਵਧਾਉਣਾ , ਕਾਫੀ ਅਤੇ ਪੌਸ਼ਟਿਕ ਫੂਡ ਪ੍ਰਾਪਤ ਕਰਨ ਦੇ ਨਾਲ ਨਾਲ ਵਾਤਾਵਰਨ ਟਿਕਾਉਣਯੋਗਤਾ ਨੂੰ ਅਪਣਾਉਣ ਦੀ ਜਰੂਰਤ ਹੈ  ਇਸ ਦਿਸ਼ਾ ਵਿੱਚ ਕੰਮ ਕਰਦਿਆਂ ਅਸੀਂ ਵੱਖ ਵੱਖ ਫ਼ਸਲਾਂ ਦੀਆਂ 17 ਕਿਸਮਾਂ ਵਿਕਸਤ ਅਤੇ ਜਾਰੀ ਕੀਤੀਆਂ ਹਨ , ਜੋ ਬਾਇਓਟੈਕ ਅਤੇ ਅਬਾਇਓਟੈਕ ਦਬਾਅ ਪ੍ਰਤੀਰੋਧਕ ਹਨ  ਇਸੇ ਤਰ੍ਹਾਂ ਆਈ ਸੀ  ਆਰ ਲੋਕਾਂ ਦੀ ਪੌਸ਼ਟਿਕਤਾ ਜ਼ਰੂਰਤ ਨੂੰ ਪੂਰਾ ਕਰਨ ਲਈ ਬਾਇਓਫੌਰਟੀਫਾਇਡ ਕਿਸਮਾਂ ਵਿਕਸਤ ਕਰ ਰਹੀ ਹੈ  ਟਿਕਾਉਣਯੋਗ ਖੇਤੀ ਬਾਰੇ ਕੌਮੀ ਮਿਸ਼ਨ ਨੂੰ ਲਾਂਚ ਕੀਤਾ ਗਿਆ ਹੈ , ਜੋ ਖੇਤੀ ਵਿੱਚ ਏਕੀਕ੍ਰਿਤ ਫਾਰਮਿੰਗ ਪ੍ਰਣਾਲੀਆਂ ਨੂੰ ਉਤਸ਼ਾਹਤ ਕਰਦਾ ਹੈ  ਭਾਰਤ ਲੋਕਾਂ ਦੇ ਫਾਇਦੇ ਲਈ ਕੁਦਰਤੀ ਸ੍ਰੋਤਾਂ ਦੀ ਟਿਕਾਉਣਯੋਗ ਵਰਤੋਂ , ਖੇਤੀਬਾੜੀ ਵੈਲਿਊਚੇਨਸ ਦੇ ਵਿਕਾਸ ਅਤੇ ਵਪਾਰ ਪ੍ਰੋਤਸਾਹਨ ਰਾਹੀਂ ਉਤਪਾਦਕਤਾ ਨੂੰ ਵਧਾਉਣ ਲਈ ਖੋਜ ਅਤੇ ਵਿਕਾਸ ਅਤੇ ਪ੍ਰੋਗਰਾਮੈਟਿਕ ਦਖ਼ਲਾਂ ਵਿੱਚ ਚੰਗੇ ਅਭਿਆਸਾਂ ਦੇ ਅਦਾਨ ਪ੍ਰਦਾਨ ਵਿੱਚ ਸਹਿਯੋਗ ਲਈ ਆਪਣੇ ਯਤਨ ਜਾਰੀ ਰੱਖੇਗਾ 

ਸ਼੍ਰੀ ਤੋਮਰ ਤੋਂ ਇਲਾਵਾ ਭਾਰਤੀ ਵਫਦ ਵਿੱਚ ਡਾਕਟਰ ਅਭਿਲਾਸ਼ ਲਿਖੀ , ਵਧੀਕ ਸਕੱਤਰ , ਖੇਤੀਬਾੜੀ ਤੇ ਕਿਸਾਨ ਭਲਾਈ ਕੇਂਦਰੀ ਮੰਤਰਾਲਾ , ਸੰਯੁਕਤ ਸਕੱਤਰ ਐੱਮ ਐੱਸ ਅਲਕਨੰਦਾ ਦਿਆਲ , ਡਾਕਟਰ ਬੀ ਰਾਜੇਂਦਰ ਅਤੇ ਭਾਰਤੀ ਰਾਜਦੂਤ ਅਤੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਸਨ 


 

**********************

 ਪੀ ਐੱਸ / ਜੇ ਕੇ(Release ID: 1756159) Visitor Counter : 119