ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਵਧੇਰੇ ਸੁਆਹ ਵਾਲੇ ਕੋਲੇ ਨੂੰ ਮੀਥਾਨੌਲ ’ਚ ਤਬਦੀਲ ਕਰਨ ਵਾਲਾ ਭਾਰਤ ਦਾ ਪਹਿਲਾ ਪਾਇਲਟ ਪਲਾਂਟ ਜੋ ਸਵੱਛ ਟੈਕਨੋਲੋਜੀ ਵੱਲ ਦੇਸ਼ ਦੀ ਯਾਤਰਾ ਤੇਜ਼ ਕਰ ਸਕਦਾ ਹੈ

Posted On: 17 SEP 2021 4:51PM by PIB Chandigarh

ਭਾਰਤ ਨੇ ਦੇਸ਼ ਵਿੱਚ ਹੀ ਇੱਕ ਅਜਿਹੀ ਟੈਕਨੋਲੋਜੀ ਵਿਕਸਤ ਕੀਤੀ ਹੈ, ਜੋ ਵਧੇਰੇ ਸੁਆਹ ਵਾਲੇ ਭਾਰਤੀ ਕੋਲੇ ਨੂੰ ਮੀਥਾਨੌਲ ’ਚ ਤਬਦੀਲ ਕਰ ਸਕਦੀ ਹੈ ਅਤੇ ਇਸ ਦਾ ਪਹਿਲਾ ਪਾਇਲਟ ਪਲਾਂਟ ਹੈਦਰਾਬਾਦ ’ਚ ਸਥਾਪਤ ਕੀਤਾ ਗਿਆ ਹੈ। ਇਹ ਟੈਕਨੋਲੋਜੀ ਦੇਸ਼ ਦੀ ਸਵੱਛ ਟੈਕਨੋਲੋਜੀ ਅਪਨਾਉਣ ਦੀ ਮੁਹਿੰਮ ਵਿੱਚ ਮਦਦ ਕਰੇਗੀ ਤੇ ਮੀਥਾਨੌਲ ਨੂੰ (ਪੈਟਰੋਲ ਨਾਲ ਮਿਲਾ ਕੇ) ਆਵਾਜਾਈ ਦੇ ਈਂਧਨ ਵਜੋਂ ਵਰਤੋਂ ਨੂੰ ਉਤਸ਼ਾਹਿਤ ਕਰੇਗੀ, ਇੰਝ ਕੱਚੇ ਤੇਲ ਦੀਆਂ ਦਰਾਮਦਾਂ ਘਟਣਗੀਆਂ।

ਕੋਲੇ ਨੂੰ ਮੀਥਾਨੌਲ ’ਚ ਤਬਦੀਲ ਕਰਨ ਦੀ ਵਿਆਪਕ ਪ੍ਰਕਿਰਿਆ ਵਿੱਚ ਪਹਿਲਾਂ ਕੋਲੇ ਨੂੰ ਸਿੰਥੇਸਿਸ (ਸਿਨਗੈਸ) ਗੈਸ ਵਿੱਚ ਤਬਦੀਲ ਕੀਤਾ ਜਾਂਦਾ ਹੈ, ਫਿਰ ਸਿਨਗੈਸ ਦੀ ਸਫ਼ਾਈ ਤੇ ਕੰਡੀਸ਼ਨਿੰਗ ਹੁੰਦੀ ਹੈ, ਉਸ ਤੋਂ ਬਾਅਦ ਸਿਨਗੈਸ ਨੂੰ ਮੀਥਾਨੌਲ ’ਚ ਤਬਦੀਲ ਕੀਤਾ ਜਾਂਦਾ ਹੈ ਤੇ ਮੀਥਾਨੌਲ ਦਾ ਸ਼ੁੱਧੀਕਰਣ ਕੀਤਾ ਜਾਂਦਾ ਹੈ। ਜ਼ਿਆਦਾਤਰ ਦੇਸ਼ਾਂ ਵਿੱਚ ਕੋਲੇ ਤੋਂ ਮੀਥਾਨੌਲ ਬਣਾਉਣ ਵਾਲੇ ਪਲਾਂਟ ਘੱਟ ਸੁਆਹ ਵਾਲੇ ਕੋਲਿਆਂ ਨਾਲ ਚਲਾਏ ਜਾਂਦੇ ਹਨ। ਭਾਰਤੀ ਕੋਲੇ ਦੇ ਮਾਮਲੇ ’ਚ ਕਿਉਂਕਿ ਸੁਆਹ ਬਹੁਤ ਜ਼ਿਆਦਾ ਹੁੰਦੀ ਹੈ, ਇਸ ਲਈ ਇਸ ਇੰਨੀ ਜ਼ਿਆਦਾ ਸੁਆਹ ਦੀ ਮਾਤਰਾ ਨੂੰ ਪਿਘਲਾਉਣ ਲਈ ਤਪਸ਼ ਦੀ ਜ਼ਰੂਰਤ ਪੈਂਦੀ ਹੈ ਤੇ ਇਹ ਇੱਕ ਚੁਣੌਤੀ ਹੈ ਅਤੇ ਇਸ ਵਿੱਚ ਆਮ ਤੌਰ ’ਤੇ ਬਹੁਤ ਜ਼ਿਆਦਾ ਸਮੱਗਰੀ ਹੁੰਦੀ ਹੈ। 

Description: C:\Users\6121705\Downloads\IMG-20210906-WA0013.jpg

 

ਹੋਰ ਵੇਰਵਿਆਂ ਲਈ ਤਿਰੂਪਤੀ ਨਾਇਡੂ, ਚੀਫ਼ ਡਿਪਟੀ ਮੈਨੇਜਰ, ਆਈਸੀਸੀ ਡਿਪਾਰਟੀਮੈਂਟ। ਭੇਲ ਕਾਰਪੋਰੇਸ਼ਨ ਖੋਜ ਤੇ ਵਿਕਾਸ (tirupathi_naidu@bhel.in) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਚੁਣੌਤੀ ਦਾ ਮੁਕਾਬਲਾ ਕਰਨ ਲਈ ‘ਭਾਰਤ ਹੈਵੀ ਇਲੈਕਟ੍ਰੀਕਲਜ਼ ਲਿਮਿਟੇਡ’ (ਭੇਲ – BHEL) ਨੇ ਇੱਕ ਤਰਲੀਕ੍ਰਿਤ ਬੈੱਡ ਗੈਸੀਫ਼ਿਕੇਸ਼ਨ ਟੈਕਨੋਲੋਜੀ ਵਿਕਸਤ ਕੀਤੀ ਹੈ, ਜੋ ਸਿਨਗੈਸ ਤਿਆਰ ਕਰਨ ਅਤੇ ਫਿਰ 99% ਸ਼ੁੱਧਤਾ ਨਾਲ ਸਿਨਗੈਸ ਨੂੰ ਮੀਥਾਨੌਲ ਵਿੱਚ ਤਬਦੀਲ ਕਰਨ ਵਾਸਤੇ ਵਧੇਰੇ ਸੁਆਹ ਵਾਲੇ ਭਾਰਤੀ ਕੋਲਿਆਂ ਲਈ ਵਾਜਬ ਹੈ। BHEL ਨੇ ਹੈਦਰਾਬਾਦ ’ਚ ਮੌਜੂਦਾ ਕੋਲੇ ਨੂੰ ਸਿਨਗੈਸ ਪਾਇਲਟ ਪਲਾਂਟ ਵਿੱਚ ਸੰਗਠਤ ਕੀਤਾ ਹੈ। ਇਸ ਪਾਇਲਟ–ਪੱਧਰ ਦੇ ਪ੍ਰੋਜੈਕਟ ਦੀ ਰੋਜ਼ਾਨਾ 0.25 ਮੀਟ੍ਰਿਕ ਟਨ ਮੀਥਾਨੌਲ ਉਤਪਾਦਨ ਕਰਨ ਦੀ ਸਮਰੱਥਾ ਹੈ; ਜਿਸ ਦੀ ਸ਼ੁਰੂਆਤ ਨੀਤੀ ਆਯੋਗ ਵੱਲੋਂ ਕੀਤੀ ਗਈ ਹੈ ਤੇ ਇਸ ਨੂੰ ਫ਼ੰਡ ਸਵੱਛ ਊਰਜਾ ਖੋਜ ਪਹਿਲਕਦਮੀ ਅਧੀਨ ਵਿਗਿਆਨ ਤੇ ਟੈਕਨੋਲੋਜੀ ਵਿਭਾਗ (DST) ਵੱਲੋਂ ਮੁਹੱਈਆ ਕਰਵਾਏ ਗਏ ਹਨ।

ਇਸ ਵੇਲੇ ਇਹ ਪਾਇਲਟ ਪਲਾਂਟ 99% ਤੋਂ ਵੱਧ ਸ਼ੁੱਧਤਾ ਨਾਲ ਮੀਥਾਨੌਲ ਤਿਆਰ ਕਰ ਰਿਹਾ ਹੇ। ਇਸ ਦੀ ਸਮਰੱਥਾ ਵਧਣ ਲਾਲ ਦੇਸ਼ ਦੇ ਊਰਜਾ ਭੰਡਾਰਾਂ ਦੀ ਵਧੀਆ ਤਰੀਕੇ ਉਪਯੋਗਤਾ ਲੈਣ ਵਿੱਚ ਮਦਦ ਮਿਲੇਗੀ ਤੇ ਆਤਮ–ਨਿਰਭਰਤਾ ਵੱਲ ਦੇਸ਼ ਦੀ ਆਤਮ–ਨਿਰਭਰਤਾ ਦੀ ਰਫ਼ਤਾਰ ਤੇਜ਼ ਹੋਵੇਗੀ।

<><><><><>

ਐੱਸਐੱਨਸੀ/ਆਰਆਰ


(Release ID: 1755903) Visitor Counter : 241


Read this release in: English , Urdu , Hindi