ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਦਿੱਵਿਯਾਂਗਜਨ ਅਤੇ ਸੀਨੀਅਰ ਨਾਗਰਿਕਾਂ ਲਈ ਸਮਾਜਿਕ ਅਧਿਕਾਰਿਤਾ ਸ਼ਿਵਿਰ ਦਾ ਆਯੋਜਨ

Posted On: 16 SEP 2021 6:12PM by PIB Chandigarh

ਭਾਰਤ ਸਰਕਾਰ  ਦੇ ਸਮਾਜਿਕ ਨਿਆਂ ਅਤੇ  ਸਸ਼ਕਤੀਕਰਨ ਮੰਤਰਾਲੇ ਦੀ ‘ਰਾਸ਼ਟਰੀ ਵਯੋਸ਼੍ਰੀ ਯੋਜਨਾ’  ਦੇ ਤਹਿਤ ਸੀਨੀਅਰ ਨਾਗਰਿਕਾਂ ਅਤੇ ਏਡੀਆਈਪੀ ਯੋਜਨਾ ਦੇ ਤਹਿਤ ਦਿੱਵਿਯਾਂਗਜਨਾਂ ਨੂੰ ਸਹਾਇਤਾ ਅਤੇ ਸਹਾਇਕ ਉਪਕਰਨ ਉਪਲੱਬਧ ਕਰਾਉਣ ਦੇ ਉਦੇਸ਼ ਨਾਲ ਕਾਨਪੁਰ ਵਿੱਚ ਇੱਕ ਸਮਾਜਿਕ ਅਧਿਕਾਰਿਤਾ ਸ਼ਿਵਿਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਆਯੋਜਨ ਦਿੱਵਿਯਾਂਗਜਨ ਸਸ਼ਕਤੀਕਰਨ ਵਿਭਾਗ (ਦਿੱਵਿਯਾਂਗਜਨ),  ਭਾਰਤ ਸਰਕਾਰ  ਦੇ ਪ੍ਰਸ਼ਾਸਨਿਕ ਕੰਟਰੋਲ ਵਾਲੇ ਜਨਤਕ ਖੇਤਰ  ਐਲਿਮਕੋ ਦੁਆਰਾ ਕਾਨਪੁਰ  ਦੇ ਸਰੋਜਿਨੀ ਨਗਰ ਸਥਿਤ ਗੋਲਡਨ ਪੈਲੇਸ ਵਿੱਚ 17.09.2021 ਨੂੰ ਕੀਤਾ ਜਾਵੇਗਾ ।

ਇਸ ਸ਼ਿਵਿਰ ਵਿੱਚ ਕੁੱਲ 3610 ਸਹਾਇਕ ਉਪਕਰਨ ਉਪਲੱਬਧ ਕਰਾਏ ਜਾਣਗੇ। 65.49ਲੱਖ ਰੁਪਏ ਦੀ ਲਾਗਤ ਦੇ ਇਹ ਉਪਕਰਨ 59 ਦਿੱਵਿਯਾਂਗਜਨਾਂ ਅਤੇ 357 ਸੀਨੀਅਰ ਨਾਗਰਿਕਾਂ ਵਿੱਚ ਮੁਫ਼ਤ ਵੰਡੇ ਜਾਣਗੇ। ਲਾਭਾਰਥੀਆਂ ਦੀ ਪਹਿਚਾਣ ਵਿਭਾਗ ਦੁਆਰਾ ਕੋਵਿਡ ਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਰਧਾਰਿਤ ਕੀਤੀ ਗਈ ਸਾਧਾਰਨ ਸੰਚਾਲਨ ਪ੍ਰਕਿਰਿਆ ਦੇ ਅਨੁਰੂਪ ਅਗਸਤ 2021 ਵਿੱਚ 6 ਅਲੱਗ - ਅਲੱਗ ਸਥਾਨਾਂ/ਵਿਕਾਸ ਬਲਾਕਾਂ ਵਿੱਚ ਕੀਤੀ ਗਈ ਸੀ ।

ਵੰਡ ਸਮਾਰੋਹ ਦਾ ਆਯੋਜਨ 17.09.2021 ਨੂੰ ਸਵੇਰੇ 10:30 ਤੋਂ 11:00 ਵਜੇ ਦੇ ਵਿੱਚ ਕੀਤਾ ਜਾਵੇਗਾ,  ਜਿਸ ਵਿੱਚ ਭਾਰਤ ਸਰਕਾਰ  ਦੇ ਕੇਂਦਰੀ ਸਮਾਜਿਕ ਨਿਆਂ ਅਤੇ ਸ਼ਸਕਤੀਕਰਣ ਮੰਤਰੀ ਡਾ.  ਵੀਰੇਂਦ੍ਰ ਕੁਮਾਰ,  ਮੁੱਖ ਮਹਿਮਾਨ  ਦੇ ਰੂਪ ਵਿੱਚ ਵਰਚੁਅਲੀ ਮੌਜੂਦ ਹੋਣਗੇ। ਇਸ ਦੌਰਾਨ ਸ਼੍ਰੀ ਸਤੀਸ਼ ਮਹਾਨਾ,  ਉਦਯੋਗਿਕ ਵਿਕਾਸ ਮੰਤਰੀ,  ਉੱਤਰ ਪ੍ਰਦੇਸ਼ ਸਰਕਾਰ ਸ਼੍ਰੀਮਤੀ ਨੀਲਿਮਾ ਕਟੀਆਰ,  ਉੱਚ ਸਿੱਖਿਆਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ,  ਉੱਤਰ ਪ੍ਰਦੇਸ਼ ਸਰਕਾਰ ਸ਼੍ਰੀਮਤੀ ਪ੍ਰਮਿਲਾ ਪਾਂਡੇ,  ਕਾਨਪੁਰ ਨਗਰ ਦੀ ਮੇਅਰ ਸ਼੍ਰੀ. ਸਤਿਅਦੇਵ ਪਚੌਰੀ ,  ਸਾਂਸਦ,  ਕਾਨਪੁਰ ਨਗਰਸ਼੍ਰੀ ਅਰੁਣ ਪਾਠਕ,  ਵਿਧਾਨ ਪਰਿਸ਼ਦ ਮੈਂਬਰਸ਼੍ਰੀ ਸਲਿਲ ਵਿਸ਼ਨੋਈ,  ਵਿਧਾਨ ਪਰਿਸ਼ਦ ਮੈਂਬਰਸ਼੍ਰੀ ਸੁਰੇਂਦ੍ਰ ਮੈਠਾਨੀ,  ਵਿਧਾਇਕ,  ਗੋਵਿੰਦ ਨਾਗਰ ਅਤੇ ਸ਼੍ਰੀ ਮਹੇਸ਼ ਤ੍ਰਿਵੇਦੀ ,  ਵਿਧਾਇਕ,  ਕਿਦਵਈ ਨਗਰ ਹੋਰ ਮੰਨੇ-ਪ੍ਰਮੰਨੇ ਵਿਅਕਤੀਆਂ  ਦੇ ਨਾਲ ਮੁੱਖ ਆਯੋਜਨ ਸਥਾਨ ‘ਤੇ ਮੌਜੂਦ ਰਹਿਣਗੇ ।

ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲੇ ਦੀ ਏਡੀਆਈਪੀ ਯੋਜਨਾ ਦੇ ਤਹਿਤ ‘ਦਿੱਵਿਯਾਂਗਜਨਾਂ’ ਨੂੰ ਸਹਾਇਤਾ ਅਤੇ ਸਹਾਇਕ ਉਪਕਰਨ ਉਪਲੱਬਧ ਕਰਾਉਣ ਲਈ ਦਿੱਵਿਯਾਂਗਜਨ ਸਸ਼ਕਤੀਕਰਨ ਵਿਭਾਗ,ਐਲਿਮਕੋਅਤੇ ਜੰਮੂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲਕੇ 17.09.2021 ਨੂੰ ਜੰਮੂ ਸਥਿਤ ਰਾਜਭਵਨ ਵਿੱਚ ਇੱਕ ‘ਸਮਾਜਿਕ ਅਧਿਕਾਰਿਤਾ ਸ਼ਿਵਿਰ’ ਦਾ ਆਯੋਜਨ ਕਰੇਗਾ।

ਇਸ ਵਿੱਚ ਕੁੱਲ 1124 ਸਹਾਇਕ ਉਪਕਰਨ ਉਪਲੱਬਧ ਕਰਾਏ ਜਾਣਗੇ।  46.03 ਲੱਖ ਰੁਪਏ ਦੀ ਲਾਗਤ ਦੇ ਇਹ ਉਪਕਰਨ 528 ਦਿੱਵਿਯਾਂਗਜਨਾਂ ਨੂੰ ਮੁਫ਼ਤ ਦਿੱਤੇ ਜਾਣਗੇ। ਲਾਭਾਰਥੀਆਂ ਦੀ ਪਹਿਚਾਣ ਵਿਭਾਗ ਦੁਆਰਾ ਕੋਵਿਡ ਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਰਧਾਰਿਤ ਕੀਤੀ ਗਈ ਆਮ ਸੰਚਾਲਨ ਪ੍ਰਕਿਰਿਆ ਦੇ ਅਨੁਸਾਰ ਵੱਖ-ਵੱਖ ਵਿਕਾਸ ਬਲਾਕਾਂ/ਪੰਚਾਇਤਾਂ ਦੁਆਰਾ ਕੀਤੀ ਗਈ ਹੈ।

ਸਹਾਇਤਾ ਉਪਕਰਨ ਵੰਡ ਲਈ 17.09.2021 ਨੂੰ 11.00 ਵਜੇ ਤੋਂ 11.30 ਵਜੇ  ਦੇ ਵਿੱਚ ਆਯੋਜਿਤ ਹੋਣ ਵਾਲੇ ਵੰਡ ਸਮਾਰੋਹ ਵਿੱਚ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ,  ਭਾਰਤ ਸਰਕਾਰ,  ਡਾ. ਵੀਰੇਂਦਰ ਕੁਮਾਰ  ਦੇ ਮੁੱਖ ਮਹਿਮਾਨ  ਦੇ ਰੂਪ ਵਿੱਚ ਮੌਜੂਦ ਹੋਣ ਦੀ ਆਸ ਹੈ ।  ਜੰਮੂ ਕਸ਼ਮੀਰ   ਦੇ ਉਪ ਰਾਜਪਾਲ ਸ਼੍ਰੀ ਮਨੋਜ ਸਿਨ੍ਹਾਂ,  ਹੋਰ ਮੰਨੇ-ਪ੍ਰਮੰਨੇ ਵਿਅਕਤੀਆਂ ਦੇ ਨਾਲ ਮੁੱਖ ਆਯੋਜਨ ਸਥਾਨ ਉੱਤੇ ਮੌਜੂਦ ਰਹਿਣਗੇ ।

ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲਾ ,  ਭਾਰਤ ਸਰਕਾਰ ਦੀ ਰਾਸ਼ਟਰੀ ਵਯੋਸ਼੍ਰੀ ਯੋਜਨਾ ਦੇ ਅਨੁਸਾਰ ਸੀਨੀਅਰ ਨਾਗਰਿਕਾਂ ਨੂੰ ਸਹਾਇਤਾ ਅਤੇ ਸਹਾਇਕ ਉਪਕਰਨ ਉਪਲੱਬਧ ਕਰਾਉਣ ਲਈ ਮੁਲਾਂਕਣ ਕੈਂਪ ਦਾ ਆਯੋਜਨ ਜ਼ਿਲ੍ਹਾ ਪ੍ਰਸ਼ਾਸਨ ਵਾਰਾਣਸੀ (ਉੱਤਰ ਪ੍ਰਦੇਸ਼) ਦੇ ਸਹਿਯੋਗ ਨਾਲਐਲਿਮਕੋਦੁਆਰਾ 17.09.2021 ਤੋਂ 30.09.2021 ਤੱਕ ਆਯੋਜਿਤ ਕਰੇਗਾ।  ਮੁਲਾਂਕਣ ਕੈਂਪ ਦਾ ਉਦਘਾਟਨ 17.09.2021 ਨੂੰ ਹੋਵੇਗਾ ਜਿਸ ਵਿੱਚ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ,  ਭਾਰਤ ਸਰਕਾਰਡਾ. ਵੀਰੇਂਦ੍ਰ ਕੁਮਾਰ ਵਰਚੁਅਲੀ ਸ਼ਾਮਿਲ ਹੋਣਗੇ। ਕੇਂਦਰੀ ਮੰਤਰੀ ਮੁਲਾਂਕਣ ਕੈਂਪ ਦੀ ਤਿਆਰੀ ਅਤੇ ਪ੍ਰਕਿਰਿਆ ਦੀ ਪ੍ਰਤੱਖ ਸਮੀਖਿਆ ਕਰਨ ਅਤੇ ਲਾਭਾਰਥੀਆਂ  ਦੇ ਨਾਲ ਵਿਅਕਤੀਗਤ ਗੱਲਬਾਤ ਕਰਨ ਲਈ 18.09.2021 ਨੂੰ ਵਾਰਾਣਸੀ ਵਿੱਚ ਮੌਜੂਦ ਰਹਿਣਗੇ ।

ਏਡੀਆਈਪੀ ਯੋਜਨਾ ਦੇ ਤਹਿਤ ਦਿੱਵਿਯਾਂਗਜਨਾਂ ਅਤੇ ਰਾਸ਼ਟਰੀ ਵਯੋਸ਼੍ਰੀ ਯੋਜਨਾ ਦੇ ਤਹਿਤ ਸੀਨੀਅਰ ਨਾਗਰਿਕਾਂ ਨੂੰ ਸਹਾਇਤਾ ਅਤੇ ਸਹਾਇਕ ਉਪਕਰਨ ਉਪਲੱਬਧ ਕਰਾਉਣ ਲਈ ਯੋਗ ਲਾਭਾਰਥੀਆਂ ਦੀ ਰਜਿਟ੍ਰੇਸ਼ਨ ਲਈ 17.09.2021 ਤੋਂ ਆਯੋਜਿਤ ਹੋਣ ਵਾਲੇ ਮੁਲਾਂਕਣ ਕੈਂਪ ਵਿੱਚ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀਭਾਰਤ ਸਰਕਾਰਵੀਡੀਓ ਕਾਨਫਰੰਸਿੰਗ  ਰਾਹੀਂ ਮੌਜੂਦ ਰਹਿਣਗੇ।

 

********

ਐੱਮਜੀ/ਆਰਐੱਮ



(Release ID: 1755826) Visitor Counter : 170


Read this release in: English , Urdu , Hindi , Tamil