ਸੜਕੀ ਆਵਾਜਾਈ ਅਤੇ ਰਾਜਮਾਰਗ  ਮੰਤਰਾਲਾ
                
                
                
                
                
                    
                    
                        ਸ਼੍ਰੀ ਨਿਤਿਨ ਗਡਕਰੀ ਨੇ ਹਰਿਆਣਾ ਵਿੱਚ ਸੋਹਨਾ,  ਰਾਜਸਥਾਨ ਵਿੱਚ ਦੌਸਾ ਅਤੇ ਬੂੰਦੀ ਅਤੇ ਮੱਧ  ਪ੍ਰਦੇਸ਼ ਵਿੱਚ ਰਤਲਾਮ ਵਿੱਚ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ‘ਤੇ ਕੰਮ ਦੀ ਪ੍ਰਗਤੀ ਦੀ ਸਮੀਖਿਆ ਕੀਤੀ
                    
                    
                        
                    
                
                
                    Posted On:
                16 SEP 2021 8:38PM by PIB Chandigarh
                
                
                
                
                
                
                ਦੋ ਦਿਨਾਂ ਦੌਰੇ ਦੇ ਦੌਰਾਨ ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਹਰਿਆਣਾ ਵਿੱਚ ਸੋਹਨਾ, ਰਾਜਸਥਾਨ ਵਿੱਚ ਦੌਸਾ ਅਤੇ ਬੂੰਦੀ, ਮੱਧ ਪ੍ਰਦੇਸ਼ ਵਿੱਚ ਰਤਲਾਮ ਵਿੱਚ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਦੇ ਕਾਰਜ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਸੋਹਨਾ ਵਿੱਚ, ਸ਼੍ਰੀ ਗਡਕਰੀ ਦੇ ਨਾਲ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਐੱਮ.ਐੱਲ. ਖੱਟਰ ਅਤੇ ਕੇਂਦਰੀ ਮੰਤਰੀ ਸ਼੍ਰੀ ਰਾਓ ਇੰਦਰਜੀਤ ਸਿੰਘ ਨੇ ਵੀ ਐਕਸਪ੍ਰੈੱਸਵੇਅ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਹਰਿਆਣਾ ਵਿੱਚ, 160 ਕਿਲੋਮੀਟਰ ਸੜਕ ਦਾ ਨਿਰਮਾਣ ਹੋਵੇਗਾ, ਜਿਸ ਵਿਚੋਂ 130 ਕਿਲੋਮੀਟਰ ਦਾ ਕੰਮ ਪਹਿਲਾਂ ਹੀ ਸੌਂਪਿਆ ਜਾ ਚੁੱਕਿਆ ਹੈ। ਮੰਤਰੀ ਨੇ ਕਿਹਾ ਕਿ ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਦੇ ਜੁੜਣ ਨਾਲ , ਇਸ ਐਕਸਪ੍ਰੈੱਸਵੇਅ ਨਾਲ ਖੇਤਰ ਵਿੱਚ ਸੰਪੰਨਤਾ ਅਤੇ ਵਿਕਾਸ ਨੂੰ ਪ੍ਰੋਤਸਾਹਨ ਮਿਲੇਗਾ। ਸ਼੍ਰੀ ਗਡਕਰੀ ਨੇ ਕਿਹਾ ਕਿ ਦਿੱਲੀ ਐੱਨਸੀਆਰ ਵਿੱਚ 53,000 ਕਰੋੜ ਰੁਪਏ ਦੇ 15 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ, ਜਿਨ੍ਹਾਂ ਵਿਚੋਂ 14 ਪ੍ਰੋਜੈਕਟਾਂ ’ਤੇ ਕੰਮ ਜਾਰੀ ਹੈ । ਇਨ੍ਹਾਂ ਪ੍ਰੋਜੈਕਟਾਂ ਦੇ ਪੂਰਾ ਹੋਣ ਦੇ ਨਾਲ ਦਿੱਲੀ ਐੱਨਸੀਆਰ ਵਿੱਚ ਵਾਯੂ ਪ੍ਰਦੂਸ਼ਣ ਵਿੱਚ ਖਾਸੀ ਕਮੀ ਆਵੇਗੀ ਅਤੇ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਸਮਾਧਾਨ ਨਿਕਲੇਗਾ। ਉਨ੍ਹਾਂ ਨੇ ਕਿਹਾ ਕਿ 1,380 ਕਿਲੋਮੀਟਰ ਲੰਮਾ ਦਿੱਲੀ - ਮੁੰਬਈ ਐਕਸਪ੍ਰੈੱਸਵੇਅ ਦੇਸ਼ ਦਾ ਸਭ ਤੋਂ ਲੰਮਾ ਐਕਸਪ੍ਰੈੱਸ ਵੇਅ ਹੈ ਅਤੇ ਇਹ ਮਾਰਚ , 2023 ਤੱਕ ਤਿਆਰ ਹੋ ਜਾਵੇਗਾ ।

ਰਾਜਸਥਾਨ ਦੇ ਦੌਸਾ ਵਿੱਚ , ਸ਼੍ਰੀ ਗਡਕਰੀ ਦੇ ਨਾਲ ਰਾਜ ਦੇ ਮੰਤਰੀ ਡਾ. ਬੀ. ਡੀ. ਕੱਲਾ ਅਤੇ ਸੰਸਦ ਮੈਂਬਰ ਸ਼੍ਰੀਮਤੀ ਜਸਕੌਰ ਮੀਣਾ, ਡਾ. ਕਿਰੋੜੀ ਲਾਲ ਮੀਣਾ ਅਤੇ ਸਾਬਕਾ ਸਾਂਸਦ ਸ਼੍ਰੀ ਰਾਮਨਾਰਾਇਣ ਮੀਣਾ ਜੁੜੇ । ਰਾਜਸਥਾਨ ਵਿੱਚ , 16,600 ਕਰੋੜ ਰੁਪਏ ਦੀ ਲਾਗਤ ਨਾਲ 374 ਕਿਲੋਮੀਟਰ ਸੜਕ ਦਾ ਨਿਰਮਾਣ ਹੋਵੇਗਾ। ਸ਼੍ਰੀ ਗਡਕਰੀ ਨੇ ਕਿਹਾ ਕਿ ਇਸ ਐਕਸਪ੍ਰੈੱਸਵੇਅ ਤੋਂ ਅਲਵਰ, ਭਰਤਪੁਰ, ਦੌਸਾ , ਸਵਾਈ ਮਾਧੋਪੁਰ ਟੋਂਕ , ਬੂੰਦੀ ਅਤੇ ਕੋਟਾ ਜ਼ਿਲ੍ਹਿਆਂ ਦੇ ਵਿਕਾਸ ਵਿੱਚ ਸਹਾਇਤਾ ਮਿਲੇਗੀ । ਉਨ੍ਹਾਂ ਨੇ ਕਿਹਾ ਕਿ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਦੇ ਇਸ ਸੈਕਸ਼ਨ ਦੇ ਵਿਕਾਸ ਦੇ ਨਾਲ ਦਿੱਲੀ ਤੋਂ ਜੈਪੁਰ ਦੀ ਦੂਰੀ ਤੈਅ ਕਰਨ ਵਿੱਚ ਸਿਰਫ ਦੋ ਘੰਟੇ ਲੱਗਣਗੇ ।

ਸ਼੍ਰੀ ਗਡਕਰੀ ਨੇ ਮੱਧ ਪ੍ਰਦੇਸ਼ ਦੇ ਰਤਲਾਮ ਵਿੱਚ ਸੰਸਦ ਮੈਂਬਰ ਸ਼੍ਰੀ ਸੁਧੀਰ ਗੁਪਤਾ, ਸ਼੍ਰੀ ਗੁਮਾਨ ਸਿੰਘ, ਸ਼੍ਰੀ ਅਨਿਲ ਫਿਰੋਜੀਆ ਦੇ ਨਾਲ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਦੀ ਪ੍ਰਗਤੀ ਦਾ ਨਿਰੀਖਣ ਕੀਤਾ। ਸ਼੍ਰੀ ਗਡਕਰੀ ਨੇ ਕਿਹਾ ਕਿ ਰਾਜ ਵਿੱਚ ਐਕਸਪ੍ਰੈੱਸਵੇਅ ਦੇ 245 ਕਿਲੋਮੀਟਰ ਹਿੱਸੇ ਦਾ ਨਿਰਮਾਣ 11,000 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਅਤੇ ਚੰਬਲ ਐਕਸਪ੍ਰੈੱਸਵੇਅ ਮੱਧ ਪ੍ਰਦੇਸ਼ ਲਈ ਵਿਕਾਸ ਦਾ ਇੰਜਨ ਸਾਬਤ ਹੋਣਗੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਤੋਂ ਰੋਜ਼ਗਾਰ ਦੇ ਕਈ ਰਸਤੇ ਖੁੱਲ੍ਹਣਗੇ ਅਤੇ ਖੇਤਰ ਵਿੱਚ ਖੱਡੀ (Handloom) ਅਤੇ ਹਸਤਸ਼ਿਲਪ ਅਤੇ ਹੋਰ ਉਪਕ੍ਰਮਾਂ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਨੇ ਕਿਹਾ, ਰਤਲਾਮ ਦਿੱਲੀ- ਮੁੰਬਈ ਐਕਸਪ੍ਰੈੱਸਵੇਅ ਦਾ ਮੁੱਖ ਕੇਂਦਰ ਹੈ ਅਤੇ ਰਾਜ ਸਰਕਾਰ ਦੇ ਸਮਰਥਨ ਨਾਲ ਉਦਯੋਗਿਕ ਵਿਕਾਸ ਦੇ ਉਦੇਸ਼ ਨਾਲ ਲੌਜਿਸਟਿਕ ਹਬ ਵਿਕਾਸ ਲਈ ਸਾਰੇ ਯਤਨ ਕੀਤੇ ਜਾਣਗੇ ।

******
ਐੱਮਜੇਪੀਐੱਸ
                
                
                
                
                
                (Release ID: 1755764)
                Visitor Counter : 155