ਇਸਪਾਤ ਮੰਤਰਾਲਾ
azadi ka amrit mahotsav

ਰਾਸ਼ਟਰੀ ਇਸਪਾਤ ਨਿਗਮ ਨੂੰ ‘ਰਾਜਭਾਸ਼ਾ ਕੀਰਤੀ ਪੁਰਸਕਾਰ’- ਸਨਮਾਨ ਪ੍ਰਦਾਨ ਕੀਤਾ ਗਿਆ

Posted On: 15 SEP 2021 1:23PM by PIB Chandigarh

ਇਸਪਾਤ ਮੰਤਰਾਲੇ ਦੇ ਤਹਿਤ ਰਾਸ਼ਟਰੀ ਇਸਪਾਤ ਨਿਗਮ ਲਿਮਿਟੇਡ (ਆਰਆਈਐੱਨਐੱਲ) – ਵਿਸ਼ਾਖਾਪਟਨਮ ਇਸਪਾਤ ਪਲਾਂਟ (ਵੀਐੱਸਪੀ) ਨੂੰ ਸਾਲ 2020-21 ਦੇ ਦੌਰਾਨ ਰਾਜਭਾਸ਼ਾ ਹਿੰਦੀ ਦੇ ਪ੍ਰਭਾਵੀ ਲਾਗੂਕਰਨ ਲਈ ਪਹਿਲਾ ਪੁਰਸਕਾਰ ‘ਰਾਜਭਾਸ਼ਾ ਕੀਰਤੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ ਹੈ। ਸ਼੍ਰੀ ਡੀਕੇ ਮੋਹੰਤੀ ਡੀ (ਸੀ) ਐਂਡ ਡੀ (ਪੀ) ਅਤਿਰਿਕਤ ਪ੍ਰਭਾਵ ਆਰਆਈਐੱਨਐੱਲ ਨੇ ਨਵੀਂ ਦਿੱਲੀ ਵਿੱਚ ਰਾਸ਼ਟਰੀ ਹਿੰਦੀ ਦਿਵਸ ਸਮਾਰੋਹ ਦੇ ਅਵਸਰ ਤੇ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਿਆਨੰਦ ਰਾਏ ਨੇ ਇਹ ਪੁਰਸਕਾਰ ਪ੍ਰਾਪਤ ਕੀਤਾ।

ਟੌਲਿਕ (ਨਗਰ ਰਾਜਭਾਸ਼ਾ ਲਾਗੂਕਰਨ ਕਮੇਟੀ)– ਉਪਕ੍ਰਮ ਵਿਸ਼ਾਖਾਪਟਨਮ ਨੇ ਵੀ ਆਰਆਈਐੱਨਐੱਲ ਦੇ ਤਤਵਾਵਧਾਨ ਵਿੱਚ ਸਾਲ 2020-21 ਲਈ ਪਹਿਲਾ ਪੁਰਸਕਾਰ ‘ਰਾਜਭਾਸ਼ਾ ਕੀਰਤੀ ਪੁਰਸਕਾਰ’ ਪ੍ਰਾਪਤ ਕੀਤਾ।

C:\Users\Punjabi\Desktop\Gurpreet Kaur\2021\September 2021\16-09-2021\image0010OWW.jpg

ਇਹ ਪੁਰਸਕਾਰ ਟੌਲਿਕ (ਪੀਐੱਸਯੂ) ਚੇਅਰਮੈਨ ਅਤੇ ਡੀ(ਸੀ) ਅਤੇ ਡੀ(ਪੀ) ਅਤਿਰਿਕਤ ਚਾਰਜ ਆਰਆਈਐੱਨਐੱਲ ਸ਼੍ਰੀ ਡੀਕੇ ਮੋਹੰਤੀ ਨੇ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਸ਼ਿਤ ਪ੍ਰਮਾਣਿਕ ਤੋਂ ਪ੍ਰਾਪਤ ਕੀਤਾ। ਹਿੰਦੀ ਦਿਵਸ ਸਮਾਰੋਹ ਦੀ ਪ੍ਰਧਾਨਗੀ ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕੀਤੀ।

ਸਾਲ 2019-20 ਵਿੱਚ ਹਿੰਦੀ ਦੇ ਪ੍ਰਭਾਵੀ ਲਾਗੂਕਰਨ ਲਈ ਵੀ ਆਰ ਆਈ ਐੱਨ ਐੱਲ-ਵੀਐੱਸਪੀ ਨੂੰ ਪਹਿਲਾ ਪੁਰਸਕਾਰ ‘ਰਾਜਭਾਸ਼ਾ ਕੀਰਤੀ ਪੁਰਸਕਾਰ’ ਪ੍ਰਾਪਤ ਹੋਇਆ ਹੈ। ਆਰਆਈਐੱਨਐੱਲ ਦੇ ਮੁੱਖ ਜਨਰਲ ਮੈਨੇਜਰ (ਮਾਨਵ ਸੰਸਾਧਨ) ਅਤੇ ਪ੍ਰਸ਼ਾਸਨ ਸ਼੍ਰੀ ਜੀ. ਗਾਂਧੀ ਨੇ ਇਹ ਪੁਰਸਕਾਰ ਪ੍ਰਾਪਤ ਕੀਤਾ।

ਆਰਆਈਐੱਨਐੱਲ- ਵੀਐੱਸਪੀ ਦੀ ਇਨ-ਹਾਊਸ ਪੱਤਿਰਕਾ ‘ਸੁਗੰਧ’ ਨੇ ਸਾਲ 2018-19 ਲਈ ਪਹਿਲਾ ਪੁਰਸਕਾਰ – ‘ਰਾਜਭਾਸ਼ਾ ਕੀਰਤੀ ਪੁਰਸਕਾਰ’ ਪ੍ਰਾਪਤ ਕੀਤਾ। ਜਨਰਲ ਮੈਨੇਜਰ (ਰਾਜਭਾਸ਼ਾ) ਅਤੇ ਪ੍ਰਸ਼ਾਸਨਿਕ ਪ੍ਰਭਾਵੀ ਆਰਆਈਐੱਨਐੱਲ ਅਤੇ ਮੈਂਬਰ ਸਕੱਤਰ ਟੌਲਿਕ (ਪੀਐੱਸਯੂ) ਵਿਸ਼ਾਖਾਪਟਨਮ ਸ਼੍ਰੀ ਲਲਨ ਕੁਮਾਰ ਇਸ ਪੁਰਸਕਾਰ ਦੇ ਪ੍ਰਾਪਤਕਰਤਾ ਸਨ। ਉਨ੍ਹਾਂ ਨੂੰ ਮਾਨਤਾ ਪ੍ਰਮਾਣ ਪੱਤਰ ਵੀ ਪ੍ਰਦਾਨ ਕੀਤਾ ਗਿਆ 

 

 

C:\Users\Punjabi\Desktop\Gurpreet Kaur\2021\September 2021\16-09-2021\image002CPMJ.jpg

 

ਇਸ ਅਵਸਰ ‘ਤੇ ਆਰਆਈਐੱਨਐੱਲ ਦੇ ਪ੍ਰਧਾਨ ਅਤੇ ਪ੍ਰਬੰਧ ਨਿਦੇਸ਼ਕ ਸ਼੍ਰੀ ਅਤੁਲ ਭੱਟ ਨੇ ਆਰਆਈਐੱਨਐੱਲ ਨੂੰ ਵਧਾਈ ਦਿੱਤੀ। 

 

*****

ਐੱਮਵੀ/ਐੱਸਕੇ


(Release ID: 1755610)