ਵਿੱਤ ਮੰਤਰਾਲਾ

ਔਰੰਗਾਬਾਦ ਵਿੱਚ ਦਿਨ ਭਰ ਚੱਲੇ ਮੰਥਨ ਸੰਮੇਲਨ ਵਿੱਚ ਟੈਕਨੋਲੋਜੀ ਰਾਹੀਂ ਵਿੱਤੀ ਸ਼ਮੂਲੀਅਤ ਨੂੰ ਅੱਗੇ ਲਿਜਾਣ ਬਾਰੇ ਵਿਚਾਰ ਵਟਾਂਦਰਾ


ਜੇ ਏ ਐੱਮ ਟ੍ਰੇਨਿਟੀ ਨੇ ਸਾਡੀ ਬੈਕਿੰਗ ਨੂੰ ਇੱਕ ਵੱਖਰੇ ਪੱਧਰ ਤੇ ਪਹੁੰਚਾਇਆ ਹੈ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ


ਰਾਜ ਮੰਤਰੀ ਵਿੱਤ ਭਾਗਵਤ ਕਰਾਡ ਨੇ ਬੈਕਾਂ ਨੂੰ ਅਜੇ ਵੀ ਵਿੱਤੀ ਸ਼ਮੂਲੀਅਤ ਦੇ ਟੀਚੇ ਪ੍ਰਾਪਤ ਕਰਨ ਲਈ ਉਤਸ਼ਾਹੀ ਜਿ਼ਲਿ੍ਆਂ ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ

Posted On: 16 SEP 2021 2:01PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਹੈ ਕਿ ਜੇ  ਐੱਮ (ਜਨਧਨ — ਅਧਾਰ — ਮੋਬਾਈਲਟ੍ਰੇਨਿਟੀ ਭਾਰਤ ਲਈ ਇੱਕ ਗੇਮ ਚੇਂਜਰ ਰਹੀ ਹੈ  ਜਿਸ ਨਾਲ ਅਸੀਂ ਵਿੱਤੀ ਸ਼ਮੂਲੀਅਤ ਨੂੰ ਅੱਗੇ ਭਵਿੱਖਤ ਫਾਰਮੈਟ ਵਿੱਚ ਲਿਜਾਣ ਯੋਗ ਹੋਏ ਹਾਂ  ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਅੱਜ ਮੰਥਨ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ,"ਵਿੱਤ ਤੋਂ ਬਾਹਰ ਵਾਲਿਆਂ ਨੂੰ ਅੰਦਰ ਲਿਆ ਕੇ ਬਚਤ ਕਰਨ ਅਤੇ ਸਹੀ ਲਾਭਪਾਤਰੀਆਂ ਨੂੰ ਸਰਕਾਰੀ ਫਾਇਦੇ ਦੇਣ  ਆਪਣੇ ਬੈਂਕਾਂ ਦੇ ਲੈਣ ਦੇਣ ਬਾਰੇ ਨਾਗਰਿਕਾਂ ਨੂੰ ਐੱਸ ਐੱਮ ਐੱਸ ਰਾਹੀਂ ਅਪਡੇਟ ਦੇਣ ਨਾਲ ਜੈਮ ਟ੍ਰਿਨਿਟੀ ਨੇ ਸਾਡੀ ਬੈਕਿੰਗ ਨੂੰ ਬਿਲਕੁੱਲ ਇੱਕ ਵੱਖਰੇ ਪੱਧਰ ਤੇ ਪਹੁੰਚਾਇਆ ਹੈ"



ਵਿੱਤ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸਪਸ਼ਟ ਸਨ ਕਿ ਬਿਨਾਂ ਕਿਸੇ ਨੂੰ ਦਿੱਕਤ ਦਿੱਤਿਆਂ ਜੈਮ ਟ੍ਰਿਨਿਟੀ ਨੂੰ ਵਰਤਣ ਦੁਆਰਾ ਵਿੱਤੀ ਸ਼ਮੂਲੀਅਤ ਨੂੰ ਬੇਹਤਰ ਢੰਗ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ  ਉਹਨਾਂ ਕਿਹਾ ,"ਜੈਮ ਟ੍ਰਿਨਿਟੀ ਭਾਰਤ ਵਰਗੇ ਮੁਲਕ ਲਈ ਇੱਕ ਗੇਮ ਚੇਂਜਰ ਹੈ  ਇਹ ਭਵਿੱਖਤ ਲਈ ਹੈ ਅਤੇ ਸਬਕਾ ਸਾਥ , ਸਬਕਾ ਵਿਕਾਸ ਅਤੇ ਸਬਕਾ ਵਿਸ਼ਵਾਸ ਦੇ ਦਰਸ਼ਨ ਅਨੁਸਾਰ ਹੈ  ਇਸ ਦਾ ਮਕਸਦ ਕਤਾਰ ਵਿੱਚ ਖੜੇ ਆਖਰੀ ਆਦਮੀ ਤੱਕ ਪਹੁੰਚਣਾ , ਦੂਰ ਦੁਰਾਡੇ ਇਲਾਕਿਆਂ ਅਤੇ ਅਪਹੁੰਚ ਖੇਤਰ ਵਿਚਲੇ ਲੋਕਾਂ ਅਤੇ ਬਿਨਾਂ ਕਿਸੇ ਭੇਦਭਾਵ ਤੋਂ ਮੁੱਖ ਧਾਰਾ ਤੋਂ ਪਰੇ ਨਾਗਕਿਰਾਂ ਤੱਕ ਪਹੁੰਚਣਾ ਹੈ "



ਸ਼੍ਰੀਮਤੀ ਸੀਤਾਰਮਣ ਨੇ ਦੱਸਿਆ ਕਿ ਕਿਵੇਂ ਸ਼ਮੂਲੀਅਤ ਦੀ ਫਿਲਾਸਫੀ ਰਾਹੀਂ ਪ੍ਰਧਾਨ ਮੰਤਰੀ ਨੇ ਇੱਥੋਂ ਤੱਕ ਕਿ ਉਹਨਾਂ ਲੋਕਾਂ ਨੂੰ ਵਿਸ਼ਵਾਸ ਦਿੱਤਾਜੋ ਵਿੱਤੀ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਤੋਂ ਝਿਜਕਦੇ ਸਨ ਅਤੇ ਵਿੱਤੀ ਸ਼ਮੂਲੀਅਤ ਦਾ ਟੀਚਾ ਪ੍ਰਾਪਤ ਕਰਨ ਲਈ ਮਦਦ ਕੀਤੀ  ਉਹਨਾਂ ਕਿਹਾ ,"ਪੀ ਐੱਮ ਜੇ ਡੀ ਵਾਈ ਖਾਤਿਆਂ ਦੇ ਹਰੇਕ ਤੱਕ ਪਹੁੰਚਣ ਲਈ ਮਦਦ ਕੀਤੀ ਸੀ  ਇੱਥੋਂ ਤੱਕ ਕਿ ਭਾਵੇਂ ਇਹ ਖਾਤੇ ਜ਼ੀਰੋ ਬੈਂਲੇਂਸ ਖਾਤੇ ਸਨ , ਉਹਨਾਂ ਲੋਕਾਂ ਨੂੰ ਜੋ ਮੁੱਖ ਧਾਰਾ ਵਿੱਚ ਆਉਣ ਤੋਂ ਝਿਜਕਦੇ ਸਨ , ਨੂੰ ਵੀ ਘੇਰੇ ਵਿੱਚ ਲਿਆਂਦਾ ਗਿਆ ਅਤੇ ਉਹਨਾਂ ਦੇ ਖਾਤੇ ਖੋਲ੍ਹ ਕੇ , ਰੁਪੇ ਕਾਰਡਸ ਵੰਡ ਕੇ ਅਤੇ ਇੰਸ਼ੋਰੈਂਸ ਕਵਰ ਦੇ ਕੇ ਵਿਸ਼ਵਾਸ ਦਿੱਤਾ ਗਿਆ"
ਮੰਤਰੀ ਨੇ ਅੱਗੇ ਕਿਹਾ ਕਿ ਜਨਧਨ ਦੁਆਰਾ ਲਿਆਂਦੀ ਗਈ ਵਿੱਤ, ਕੋਵਿਡ 19 ਮਹਾਮਾਰੀ ਦੇ ਸੰਕਟ ਭਰੇ ਸਮੇਂ ਦੌਰਾਨ ਸਾਡੇ ਨਾਲ ਖੜੀ ਰਹੀ  ਉਹਨਾਂ ਕਿਹਾ ਕਿ ਇਹ ਕੇਵਲ ਜਨਧਨ ਕਰਕੇ ਹੀ ਹੋ ਸਕਿਆ ਹੈ ਕਿ ਕਈ ਲੋਕਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਕੋਲੈਟਰਲ ਮੁਕਤ ਕਰਜ਼ੇ ਮਿਲੇ 
ਸ਼੍ਰੀਮਤੀ ਸੀਤਾਰਮਣ ਨੇ ਨੋਟ ਕੀਤਾ ਕਿ ਆਧਾਰ ਲਿੰਕੇਜ ਨੇ ਦੇਸ਼ ਲਈ ਕਾਫ਼ੀ ਚੋਰੀ ਬਚਾਈ ਹੈ ਅਤੇ ਸਾਨੂੰ ਸਹੀ ਲਾਭਪਾਤਰੀਆਂ ਨੂੰ ਸਿੱਧਾ ਧਨ ਦੇਣ ਯੋਗ ਬਣਾਇਆ ਹੈ  ਉਹਨਾਂ ਕਿਹਾ ,"ਆਧਾਰ ਨਾਲ ਜੁੜੇ ਬੈਂਕ ਖਾਤਿਆਂ ਨੇ ਸਾਨੂੰ ਕੇ ਵੀ ਸੀ ਫਾਇਦੇ ਦਿੱਤੇ ਹਨ , ਇਸ ਨਾਲ ਲਾਭਪਾਤਰੀਆਂ ਦੇ ਜਨਧਨ ਅਤੇ ਕੇ ਵੀ ਸੀ ਪ੍ਰਮਾਣਿਤ ਖਾਤਿਆਂ ਵਿੱਚ ਸਿੱਧੇ ਲਾਭ ਦੇਣ ਯੋਗ ਹੋਏ ਹਾਂ"


 

 

 


ਇਕੱਠ ਨੂੰ ਸੰਬੋਧਨ ਕਰਦਿਆਂ ਕੇਂਦਰੀ ਰਾਜ ਵਿੱਤ ਮੰਤਰੀ ਡਾਕਟਰ ਭਾਗਵਤ ਕਰਾਡ ਨੇ ਭਾਰਤ ਸਰਕਾਰ ਦੇ ਵਿੱਤੀ ਸ਼ਮੂਲੀਅਤ ਦੇ ਪ੍ਰੋਗਰਾਮਾਂ ਦੁਆਰਾ ਲਿਆਂਦੇ ਬਦਲਾਅ ਨੂੰ ਉਜਾਗਰ ਕੀਤਾ  ਉਹਨਾਂ ਕਿਹਾ ,"ਅੱਜ ਅਸੀਂ ਇਸ ਤੇ ਕੇਂਦਰਿਤ ਕਰਾਂਗੇ ਕਿ ਇਸ ਯੋਜਨਾ ਤਹਿਤ ਕਿਵੇਂ ਵੱਧ ਤੋਂ ਵੱਧ ਲੋਕਾਂ ਨੂੰ ਲਿਆਂਦਾ ਜਾ ਸਕਦਾ ਹੈ ਤਾਂ ਜੋ ਉਹ ਸਰਕਾਰ ਦੇ ਹਰੇਕ ਪ੍ਰੋਗਰਾਮ ਤੋਂ ਲਾਭ ਲੈ ਸਕਣ" ਮੰਤਰੀ ਨੇ ਬੈਂਕਰਜ਼ ਨੂੰ ਅਜੇ ਵੀ ਵਿੱਤੀ ਸ਼ਮੂਲੀਅਤ ਦੇ ਟੀਚੇ ਪ੍ਰਾਪਤ ਕਰਨ ਲਈ ਉਤਸ਼ਾਹੀ ਜਿ਼ਲਿ੍ਆਂ ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ 



ਸ਼੍ਰੀ ਕਰਾਡ ਨੇ ਇਹ ਵੀ ਜਿ਼ਕਰ ਕੀਤਾ ਕਿ ਮੁਦਰਾ ਕਰਜ਼ੇ ਨੂੰ ਹੋਰ ਆਸਾਨ ਬਣਾਉਣ ਲਈ ਫੈਸਲਾ ਲਿਆ ਜਾਵੇਗਾ ਅਤੇ ਉਹਨਾਂ ਨੂੰ ਉਪਲਬੱਧ ਕਰਵਾਇਆ ਜਾਵੇਗਾ ਜੋ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ  ਇਸ ਵੇਲੇ ਪੀ ਐੱਮ ਜੇ ਡੀ ਵਾਈ ਤਹਿਤ ਭਾਰਤ ਵਿੱਚ 43.23 ਕਰੋੜ ਲਾਭਪਾਤਰੀ ਖਾਤੇ ਹਨ  ਭਾਰਤ ਸਰਕਾਰ ਨੇ ਹਾਲ ਹੀ ਦੇ ਸਾਲਾਂ ਵਿੱਚ ਤੁਰੰਤ , ਸੁਰੱਖਿਅਤ ਅਤੇ ਬਰਾਬਰ ਬੈਕਿੰਗ ਦੀਆਂ ਸਹੂਲਤਾਂ ਲਈ ਸਵਦੇਸ਼ੀ ਪਲੇਟਫਾਰਮਾਂ ਦੀ ਇੱਕ ਲੜੀ ਚਲਾਈ ਹੈ  ਉਦਾਹਰਣ ਦੇ ਤੌਰ ਤੇ ਬੀ ਐੱਚ ਆਈ ਐੱਮ ਯੂ ਪੀ ਆਈ (ਭੀਮਐਪਲੀਕੇਸ਼ਨ ਭਾਰਤੀ ਬਜ਼ਾਰ ਦਾ ਹੁਣ ਇੱਕ ਉੱਤਮ ਹਿੱਸਾ ਹੈ  ਇਸ ਨੇ ਹਾਲ ਹੀ ਵਿੱਚ ਵਿੱਤੀ ਲੈਣ ਦੇਣ ਲਈ ਇੰਟਰਨੈੱਟ ਦੀ ਜ਼ਰੂਰਤ ਨੂੰ ਘਟਾਉਂਦੇ ਹੋਏ ਰੂਪੀ ਵਾਊਚਰ ਸਹੂਲਤ ਵੀ ਸ਼ੁਰੂ ਕੀਤੀ ਹੈ  ਔਰੰਗਾਬਾਦ ਵਿੱਚ ਮੰਥਨ ਸੰਮੇਲਨ ਦਾ ਉਦੇਸ਼ ਟੈਕਨੋਲੋਜੀ ਰਾਹੀਂ ਵਿੱਤੀ ਸ਼ਮੂਲੀਅਤ ਦੇ ਸਰਕਾਰ ਦੇ ਟੀਚੇ ਨੂੰ ਅੱਗੇ ਲਿਜਾਣਾ ਹੈ 

 

*********************

 

ਪੀ ਆਈ ਬੀ ਮੁੰਬਈ / 001 / ਧਨ ਲਕਸ਼ਮੀ / ਐੱਨ ਸੀ / ਡੀ ਜੇ ਐੱਮ



(Release ID: 1755609) Visitor Counter : 120