ਕਿਰਤ ਤੇ ਰੋਜ਼ਗਾਰ ਮੰਤਰਾਲਾ

ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰੀ ਸ਼੍ਰੀ ਭੁਪੇਂਦਰ ਯਾਦਵ ਨੇ ਕਿਹਾ ਕਿ ਕਰਮਚਾਰੀਆਂ ਨੂੰ ਸਿਖਲਾਈ ਦੇ ਦੌਰਾਨ ਗੁਣਵੱਤਾ ਅਤੇ ਮਾਤਰਾ ਦੇ 2 ਗੁਣਾਂ 'ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ


ਨੌਜਵਾਨਾਂ ਅਤੇ ਕਰਮਚਾਰੀਆਂ ਵਿੱਚ ਰਾਸ਼ਟਰੀ ਕੈਰੀਅਰ ਸੇਵਾ (ਐੱਨਸੀਐੱਸ) ਪੋਰਟਲ ਬਾਰੇ ਜਾਗਰੂਕਤਾ ਵਧਾਉਣ ਦਾ ਸੱਦਾ


ਚਾਰ ਕਿਰਤ ਕੋਡਾਂ ਦਾ ਉਦੇਸ਼ ਮਜ਼ਦੂਰਾਂ ਦੀ ਸੁਰੱਖਿਆ ਅਤੇ ਭਲਾਈ ਨੂੰ ਵਧਾਉਣਾ ਹੈ:ਸ਼੍ਰੀ ਭੁਪੇਂਦਰ ਯਾਦਵ


ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ ਮਜ਼ਦੂਰ ਸਿੱਖਿਆ ਦਿਵਸ ਮਨਾਇਆ

Posted On: 16 SEP 2021 5:39PM by PIB Chandigarh

ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰੀ ਸ਼੍ਰੀ ਭੁਪੇਂਦਰ ਯਾਦਵ ਨੇ ਕਿਹਾ ਕਿ ਸਿਖਲਾਈ ਕਰਮਚਾਰੀਆਂ ਦਾ ਧਿਆਨ ਦੋ ਗੁਣਾਂ ਭਾਵ ਸਿਖਲਾਈ ਪ੍ਰੋਗਰਾਮਾਂ ਦੀ ਗੁਣਵੱਤਾ ਅਤੇ ਮਾਤਰਾ 'ਤੇ ਕੇਂਦਰਤ ਹੋਣਾ ਚਾਹੀਦਾ ਹੈ।

ਮਜ਼ਦੂਰ ਸਿੱਖਿਆ ਦਿਵਸ ਨੂੰ ਮਨਾਉਣ ਲਈ ਆਯੋਜਿਤ ਸਮਾਰੋਹ ਵਿੱਚ ਆਪਣੇ ਸੰਦੇਸ਼ ਵਿੱਚ ਸ਼੍ਰੀ ਭੁਪੇਂਦਰ ਯਾਦਵ ਨੇ ਕਿਹਾ ਕਿ ਦੇਸ਼ ਭਰ ਵਿੱਚ ਸਿਖਲਾਈ ਪ੍ਰੋਗਰਾਮਾਂ ਦਾ ਇੱਕ ਕੈਲੰਡਰ ਹੋਣਾ ਚਾਹੀਦਾ ਹੈਜੋ ਸਥਾਨਾਂਪ੍ਰਕਿਰਿਆਵਾਂਟੀਚਗਤ ਸਮੂਹਵਿਸ਼ਿਆਂ ਅਤੇ ਸਮੇਂ ਨੂੰ ਦਰਸਾਉਂਦਾ ਹੋਵੇ।

ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੇ ਅਧੀਨ ਇੱਕ ਖੁਦਮੁਖਤਿਆਰ ਸੰਸਥਾਦੱਤੋ ਪੰਤ ਥੇਂਗਾਡੀ ਨੈਸ਼ਨਲ ਬੋਰਡ ਫਾਰ ਵਰਕਰਜ਼ ਐਜੂਕੇਸ਼ਨ ਐਂਡ ਡਿਵੈਲਪਮੈਂਟ ਵਲੋਂ ਮਜ਼ਦੂਰ ਸਿੱਖਿਆ ਦਿਵਸ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ।

ਮੰਤਰੀ ਨੇ ਬੋਰਡ ਨੂੰ ਚਲਾਈਆਂ ਜਾ ਰਹੀਆਂ ਸਾਰੀਆਂ ਸਿਖਲਾਈਆਂ ਦਾ ਵਿਸ਼ਲੇਸ਼ਣ ਕਰਨ ਲਈ ਇੱਕ ਚਾਰਟਰ ਵਿਕਸਤ ਕਰਨ ਲਈ ਕਿਹਾ।

ਸ਼੍ਰੀ ਭੁਪੇਂਦਰ ਯਾਦਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਨੇ ਕਿਰਤੀਆਂ ਦੇ ਹਿੱਤ ਵਿੱਚ ਕਿਰਤ ਸੁਧਾਰਾਂ ਵੱਲ ਇਤਿਹਾਸਕ ਕਦਮ ਚੁੱਕੇ ਹਨ। ਸਰਕਾਰ ਵੱਲੋਂ ਹਾਲ ਹੀ ਵਿੱਚ ਲਾਂਚ ਕੀਤੇ 4 ਕਿਰਤ ਕੋਡਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਦੇਸ਼ ਵਿੱਚ ਸਮੁੱਚੇ 50 ਕਰੋੜ ਮਜ਼ਦੂਰਾਂ ਨੂੰ ਘੱਟੋ ਘੱਟ ਉਜਰਤਾਂ ਦੇ ਕਾਨੂੰਨੀ ਅਧਿਕਾਰ ਪ੍ਰਦਾਨ ਕਰਦੇ ਹਨ।

ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂਕਿੱਤਾਮੁਖੀ ਸੁਰੱਖਿਆ ਅਤੇ ਸਿਹਤ ਸੰਹਿਤਾ ਦੇ ਤਹਿਤ ਕਈ ਉਪਾਅ ਕੀਤੇ ਗਏ ਹਨ ਤਾਂ ਜੋ ਕਿਰਤ ਨੂੰ ਕੰਮ ਦਾ ਸੁਰੱਖਿਅਤ ਵਾਤਾਵਰਣ ਪ੍ਰਦਾਨ ਕੀਤਾ ਜਾ ਸਕੇ ਅਤੇ ਇਹ ਕਿ ਸਮਾਜਿਕ ਸੁਰੱਖਿਆ ਕੋਡ ਇੱਕ ਵਿਆਪਕ ਸਮਾਜਿਕ ਸੁਰੱਖਿਆ ਕਵਰੇਜ ਪ੍ਰਦਾਨ ਕਰਦਾ ਹੈ। ਸ਼੍ਰੀ ਯਾਦਵ ਨੇ ਕਿਹਾ ਕਿ ਉਦਯੋਗਿਕ ਸੰਬੰਧ ਕੋਡ ਇੱਕ ਪਾਰਦਰਸ਼ੀ ਵਿਵਾਦ ਨਿਪਟਾਰਾ ਵਿਧੀ ਪ੍ਰਦਾਨ ਕਰਦਾ ਹੈ।

ਉਨ੍ਹਾਂ ਕਿਹਾ ਕਿ ਕਿਰਤ ਕਾਨੂੰਨ ਮਾਲਕਾਂ ਅਤੇ ਕਰਮਚਾਰੀਆਂ ਦਰਮਿਆਨ ਆਪਸੀ ਸਹਿਯੋਗ ਅਤੇ ਸਦਭਾਵਨਾ ਦਾ ਮਾਹੌਲ ਪੈਦਾ ਕਰਦੇ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਕਿਰਤ ਸੁਧਾਰ ਦੇਸ਼ ਵਿੱਚ ਇੱਕ ਸਕਾਰਾਤਮਕ ਅਤੇ ਵਿਸ਼ਵਾਸ ਅਧਾਰਤ ਕਾਰਜ ਸੱਭਿਆਚਾਰ ਸਥਾਪਤ ਕਰਨਗੇ।

ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰੀ ਨੇ ਮੰਤਰਾਲੇ ਦੇ ਰਾਸ਼ਟਰੀ ਕੈਰੀਅਰ ਸੇਵਾ ਪੋਰਟਲ 'ਤੇ ਜਾਗਰੂਕਤਾ ਵਧਾਉਣ ਦਾ ਸੱਦਾ ਦਿੱਤਾ ਕਿਉਂਕਿ ਇਹ ਰੋਜ਼ਗਾਰ ਅਤੇ ਸਿਖਲਾਈ ਨਾਲ ਜੁੜੀ ਜਾਣਕਾਰੀ ਦਾ ਇੱਕ ਵੱਡਾ ਭੰਡਾਰ ਹੈ। 

ਉਨ੍ਹਾਂ ਨੇ ਬੋਰਡ ਨੂੰ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਵਲੋਂ ਲਾਂਚ ਕੀਤੇ ਗਏ ਈ-ਸ਼੍ਰਮ ਪੋਰਟਲ 'ਤੇ ਰਜਿਸਟਰ ਕਰਨ ਬਾਰੇ ਵੇਰਵੇ ਸ਼ਾਮਲ ਕਰਨ ਲਈ ਵੀ ਕਿਹਾ। ਇਸ ਪੋਰਟਲ ਦਾ ਉਦੇਸ਼ ਪਹਿਲੀ ਵਾਰ ਦੇਸ਼ ਵਿੱਚ 38 ਕਰੋੜ ਤੋਂ ਵੱਧ ਗੈਰ -ਸੰਗਠਿਤ ਕਾਮਿਆਂ ਦਾ ਡੇਟਾਬੇਸ ਬਣਾਉਣਾ ਹੈ।

****

ਵੀਆਰਆਰਕੇ



(Release ID: 1755604) Visitor Counter : 128


Read this release in: English , Urdu , Hindi