ਖਾਣ ਮੰਤਰਾਲਾ
ਖਣਿਜ ਖੋਜ ਨੂੰ ਵਧਾਉਣ ਬਾਰੇ ਵਰਕਸ਼ਾਪ
ਨੈਸ਼ਨਲ ਮਿਨਰਲ ਐਕਸਪਲੋਰੇਸ਼ਨ ਟਰੱਸਟ (ਐਨਐਮਈਟੀ) ਰਾਹੀਂ
Posted On:
16 SEP 2021 4:02PM by PIB Chandigarh
ਖਣਨ ਮੰਤਰਾਲੇ ਨੇ ਜੀਓਲੌਜੀਕਲ ਸਰਵੇ ਆਫ ਇੰਡੀਆ (ਜੀਐਸਆਈ) ਅਤੇ ਮਿਨਰਲ ਐਕਸਪਲੋਰੇਸ਼ਨ ਕਾਰਪੋਰੇਸ਼ਨ ਲਿਮਟਿਡ (ਐਮਈਸੀਐਲ) ਦੇ ਸਹਿਯੋਗ ਨਾਲ ਅੱਜ ਭੁਵਨੇਸ਼ਵਰ ਵਿੱਚ ਰਾਸ਼ਟਰੀ ਖਣਿਜ ਖੋਜ ਟਰੱਸਟ (ਐਨਐਮਈਟੀ) ਦੀਆਂ ਖਣਿਜ ਖੋਜ ਪਹਿਲਕਦਮੀਆਂ ਬਾਰੇ ਬਿਹਾਰ, ਝਾਰਖੰਡ, ਪੱਛਮੀ ਬੰਗਾਲ ਅਤੇ ਉੜੀਸਾ ਰਾਜਾਂ ਦੇ ਖਾਣਾਂ ਤੇ ਭੂ -ਵਿਗਿਆਨ ਅਤੇ ਰਾਜ ਖਣਿਜ ਵਿਕਾਸ ਕਾਰਪੋਰੇਸ਼ਨਾਂ ਦੇ ਰਾਜ ਵਿਭਾਗਾਂ ਦੇ ਲਾਭ ਅਤੇ ਖਣਨ ਲਈ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ।
ਐੱਨਐੱਮਈਟੀ ਵੱਲੋਂ "ਐੱਨਐੱਮਈਟੀ ਰਾਹੀਂ ਖੋਜ ਨੂੰ ਵਧਾਉਣ" ਦੇ ਵਿਸ਼ੇ ਤੇ ਰਾਜਸਥਾਨ ਅਤੇ ਗੁਜਰਾਤ ਲਈ ਜੈਪੁਰ ਵਿੱਚ, ਹਿਮਾਚਲ ਪ੍ਰਦੇਸ਼, ਜੰਮੂ -ਕਸ਼ਮੀਰ, ਲੱਦਾਖ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਲਈ ਲਖਨਊ ਵਿੱਚ ਅਤੇ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਮਹਾਰਾਸ਼ਟਰ ਲਈ ਭੋਪਾਲ ਵਿੱਚ ਅਜਿਹੀਆਂ ਵਰਕਸ਼ਾਪਾਂ ਆਯੋਜਤ ਕਰਨ ਤੋਂ ਬਾਅਦ ਇਹ ਚੌਥੀ ਵਰਕਸ਼ਾਪ ਸੀ।
ਵਰਕਸ਼ਾਪ ਨੇ ਇੱਕ ਗਿਆਨ ਸਾਂਝਾ ਕਰਨ ਵਾਲਾ ਪਲੇਟਫਾਰਮ ਪ੍ਰਦਾਨ ਕੀਤਾ ਹੈ ਜੋ ਕਿ ਉਦੇਸ਼ਾਂ ਵਿੱਚੋਂ ਇੱਕ ਹੈ ਅਤੇ ਇਸ ਨੇ ਐਨਐਮਈਟੀ ਫੰਡਿੰਗ ਰਾਹੀਂ ਦੇਸ਼ ਵਿੱਚ ਖੋਜ ਵਧਾਉਣ ਵਿੱਚ ਮਾਈਨਿੰਗ ਅਤੇ ਜੀਓਲੋਜੀ ਅਤੇ ਮਾਈਨਿੰਗ ਕਾਰਪੋਰੇਸ਼ਨਾਂ ਦੇ ਰਾਜ ਡਾਇਰੇਕਟੋਰੇਟਾਂ ਦੀ ਭੂਮਿਕਾ ਨੂੰ ਉਜਾਗਰ ਕੀਤਾ ਹੈ। ਰਾਜਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਉਹ ਖਣਿਜ ਖੇਤਰ ਵਿੱਚ ਲੋੜੀਂਦਾ ਪ੍ਰਭਾਵ ਪੈਦਾ ਕਰਨ ਲਈ ਖੋਜ ਕਾਰਜਾਂ ਦੀ ਯੋਜਨਾ ਬਣਾਉਣ। ਰਾਜਾਂ ਨੂੰ ਅੱਗੇ ਬੇਨਤੀ ਕੀਤੀ ਗਈ ਸੀ ਕਿ ਉਹ ਅਣਵਰਤੇ ਖਣਿਜ ਸਰੋਤਾਂ ਲਈ ਨੋਟੀਫਾਈਡ ਐਕਸਪਲੋਰੇਸ਼ਨ ਏਜੰਸੀਆਂ ਦੀਆਂ ਸੇਵਾਵਾਂ ਦੀ ਵਰਤੋਂ ਕਰਨ ਅਤੇ ਖਾਣ ਮੰਤਰਾਲਾ ਰਾਜ ਸਰਕਾਰਾਂ ਨੂੰ ਹਰ ਸੰਭਵ ਸਹਿਯੋਗ ਦੇਵੇਗਾ।
ਐਨਐਮਈਟੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਭਾਰਤ ਖਣਿਜ ਸਰੋਤਾਂ ਨਾਲ ਭਰਪੂਰ ਹੈ ਫੇਰ ਵੀ ਅਸੀਂ ਇਸ ਦੀ ਵੱਡੀ ਮਾਤਰਾ ਵਿੱਚ ਦਰਾਮਦ ਕਰ ਰਹੇ ਹਾਂ। ਨਿਰਮਾਣ ਖੇਤਰ ਦੀ ਹਿੱਸੇਦਾਰੀ ਵਧਣ ਨਾਲ ਦੇਸ਼ ਦੀ ਖਣਿਜ ਜ਼ਰੂਰਤਾਂ ਵਧਣ ਦੀ ਉਮੀਦ ਹੈ। ਵਧੀ ਹੋਈ ਮੰਗ ਨੂੰ ਪੂਰਾ ਕਰਨ ਅਤੇ ਦਰਾਮਦ ਬਿੱਲ ਨੂੰ ਘੱਟ ਰੱਖਣ ਲਈ, ਖੋਜ ਕਾਰਜਾਂ ਨੂੰ ਫੌਰੀ ਤੌਰ ਤੇ ਵਧਾਉਣ ਦੀ ਲੋੜ ਹੈ, ਜਿਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ।
ਵਰਕਸ਼ਾਪ ਵਿੱਚ ਐਨਐਮਈਟੀ ਫੰਡਿੰਗ ਰਾਹੀਂ ਖਣਿਜ ਖੋਜ ਪ੍ਰੋਜੈਕਟ ਦੇ ਨਿਰਮਾਣ, ਪ੍ਰਵਾਨਗੀ ਅਤੇ ਕਾਰਜ ਪ੍ਰਣਾਲੀ ਨੂੰ ਸ਼ਾਮਲ ਕਰਦੇ ਹੋਏ ਐਨਐਮਈਟੀ ਬਾਰੇ ਵਿਸਥਾਰਤ ਪੇਸ਼ਕਾਰੀਆਂ ਕੀਤੀਆਂ ਗਈਆਂ। ਜੀਐਸਆਈ ਨੇ ਬਿਹਾਰ, ਝਾਰਖੰਡ, ਪੱਛਮੀ ਬੰਗਾਲ ਅਤੇ ਉਡੀਸ਼ਾ ਵਿੱਚ ਖਣਿਜ ਖੋਜ ਦੇ ਸੰਭਾਵਤ ਖੇਤਰਾਂ ਬਾਰੇ ਇੱਕ ਪੇਸ਼ਕਾਰੀ ਕੀਤੀ।
ਇਹ ਵੀ ਦੱਸਿਆ ਗਿਆ ਕਿ ਨੈਸ਼ਨਲ ਮਿਨਰਲ ਐਕਸਪਲੋਰੇਸ਼ਨ ਟਰੱਸਟ (ਐਨਐਮਈਟੀ) ਨੇ ਨੋਟੀਫਾਈਡ ਐਕਸਪਲੋਰੇਸ਼ਨ ਏਜੰਸੀਆਂ (ਐਨਈਏਜ) ਰਾਹੀਂ ਰਾਜ ਸਰਕਾਰਾਂ ਨੂੰ ਖੋਜ ਗਤੀਵਿਧੀਆਂ ਸ਼ੁਰੂ ਕਰਕੇ ਇਸ ਉਦੇਸ਼ ਲਈ ਐਨਐਮਈਟੀ ਫੰਡ ਦੀ ਵਰਤੋਂ ਕਰਕੇ ਆਪਣੇ ਖਣਿਜ ਸਰੋਤਾਂ ਦੀ ਵਰਤੋਂ ਕਰਨ ਅਤੇ ਲਾਭ ਉਠਾਉਣ ਦਾ ਇੱਕ ਵੱਡਾ ਮੌਕਾ ਉਪਲਬਧ ਕਰਵਾਇਆ ਹੈ। ਰਾਜ ਦੇ ਡੀਜੀਐਮਜ ਅਤੇ ਰਾਜਾਂ ਦੇ ਪੀਐਸਯੂ ਨੂੰ ਬੇਨਤੀ ਕੀਤੀ ਗਈ ਸੀ ਕਿ ਉਹ ਖੋਜ ਕਾਰਜਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਐਨਐਮਈਟੀ ਫੰਡਿੰਗ ਲਈ ਖੋਜ ਪ੍ਰਸਤਾਵ ਪੇਸ਼ ਕਰਨ। ਵਰਕਸ਼ਾਪ ਨੇ ਖਣਿਜ ਖੋਜ ਨੂੰ ਵਧਾਉਣ ਲਈ ਇੱਕ ਵਿਚਾਰ ਸਾਂਝੇ ਕਰਨ ਵਾਲੇ ਪਲੇਟਫਾਰਮ ਵਜੋਂ ਕੰਮ ਕੀਤਾ ਜੋ ਕਿ ਖਣਨ ਖੇਤਰ ਦੇ ਵਿਕਾਸ ਦੀ ਬੁਨਿਆਦੀ ਜਰੂਰਤ ਹੈ।
ਓਡੀਸ਼ਾ ਸਰਕਾਰ ਦੇ ਸਟੀਲ ਅਤੇ ਖਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਦੇਵਰੰਜਨ ਕੁਮਾਰ ਸਿੰਘ ਅਤੇ ਖਾਣ ਮੰਤਰਾਲਾ ਦੇ ਸੰਯੁਕਤ ਸਕੱਤਰ ਸ਼੍ਰੀ ਯੂ ਸੀ ਜੋਸ਼ੀ ਨੇ ਵਰਕਸ਼ਾਪ ਦੀ ਪ੍ਰਧਾਨਗੀ ਕੀਤੀ। ਡਾ: ਰਣਜੀਤ ਰੱਥ, ਸੀਐਮਡੀ, ਮਿਨਰਲ ਐਕਸਪਲੋਰੇਸ਼ਨ ਕਾਰਪੋਰੇਸ਼ਨ ਲਿਮਟਿਡ, ਭਾਰਤ ਸਰਕਾਰ ਦੇ ਖਾਣ ਮੰਤਰਾਲਾ ਦੇ ਡਾਇਰੈਕਟਰ ਸ਼੍ਰੀ ਅਮਿਤ ਸਰਨ ਅਤੇ ਸ਼੍ਰੀ ਜਯਾ ਲਾਲ, ਐਚਓਡੀ, ਪੂਰਬੀ ਖੇਤਰ, ਜੀਐਸਆਈ, ਸ਼੍ਰੀ ਜਨਾਰਧਾ ਪ੍ਰਸਾਦ ਏਡੀਜੀ ਅਤੇ ਚੇਅਰਮੈਨ ਟੀਸੀਸੀ, ਐੱਨਐੱਮਈਟੀ ਦੇ ਨਾਲ ਖਾਣ ਮੰਤਰਾਲਾ, ਭਾਰਤੀ ਭੂ -ਵਿਗਿਆਨ ਸਰਵੇਖਣ, ਐਮਈਸੀਐਲ ਅਤੇ ਸੀਐਮਪੀਡੀਆਈਐਲ ਦੇ ਹੋਰ ਅਧਿਕਾਰੀ ਵਰਕਸ਼ਾਪ ਦੌਰਾਨ ਮੌਜੂਦ ਸਨ।
--------------------------
ਐਮਵੀ/ਆਰਕੇਪੀ
(Release ID: 1755552)
Visitor Counter : 158