ਇਸਪਾਤ ਮੰਤਰਾਲਾ
azadi ka amrit mahotsav

ਕੇਂਦਰੀ ਇਸਪਾਤ ਮੰਤਰੀ ਸ਼੍ਰੀ ਆਰਸੀਪੀ ਸਿੰਘ ਨੇ ਬੀਆਈਐੱਸ ਅਤੇ ਇਸਪਾਤ ਮੰਤਰਾਲੇ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ


ਸ਼੍ਰੀ ਸਿੰਘ ਨੇ ਇਸਪਾਤ ਦੇ ਲਈ ਭਾਰਤੀ ਮਾਨਕਾਂ ਦੀ ਸਮੀਖਿਆ ਕੀਤੀ

ਇਸਪਾਤ ਮੰਤਰੀ ਨੇ ਆਯਾਤ ਕੀਤੇ ਜਾਣ ਵਾਲੇ ਇਸਪਾਤ ਲਈ ਮਾਨਕ ਤਿਆਰ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ

Posted On: 15 SEP 2021 7:44PM by PIB Chandigarh

ਕੇਂਦਰੀ ਇਸਪਾਤ ਮੰਤਰੀ ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਦੀ ਅਗਵਾਈ ਹੇਠ ਅੱਜ ਇੱਥੇ ਇਸਪਾਤ ਅਤੇ ਬੈਂਚਮਾਰਕਿੰਗ ਲਈ ਭਾਰਤੀ ਮਾਨਕਾਂ ਦੀ ਸਮੀਖਿਆ ਕਰਨ ਲਈ ਬੀਆਈਐੱਸ ਅਤੇ ਇਸਪਾਤ ਮੰਤਰਾਲੇ ਦੇ ਅਧਿਕਾਰੀਆਂ ਦੇ ਨਾਲ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਦੇ ਅਧਾਰ ‘ਤੇ ਮਾਨਕਾਂ ਨੂੰ ਨਿਰਧਾਰਤ ਕੀਤਾ ਜਾਂਦਾ ਹੈ।

ਮੰਤਰੀ ਦੁਆਰਾ ਇਸਪਾਤ ਖੇਤਰ ਦੀ ਮੌਜੂਦਾ ਭਾਰਤੀ ਮਾਨਕਾਂ ਦੀ ਗਤੀਸ਼ੀਲ ਪ੍ਰਵਰਤੀ ਨੂੰ ਨਿਯਮਿਤ ਰੂਪ ਤੋਂ ਬਣਾਏ ਰੱਖਣ ਅਤੇ ਸਮੇਂ-ਸਮੇਂ ‘ਤੇ ਇਸ ਦਾ ਸੰਸ਼ੋਧਨ ਕਰਨ ਅਤੇ ਆਯਾਤ ਕੀਤੇ ਜਾ ਰਹੇ ਇਸਪਾਤ ਗ੍ਰੇਡ ਲਈ ਨਵੇਂ ਮਾਨਕ ਤਿਆਰ ਕਰਨ ‘ਤੇ ਬਲ ਦਿੱਤਾ ਗਿਆ, ਜਿਸ ਲਈ ਵਰਤਮਾਨ ਸਮੇਂ ਵਿੱਚ ਕੋਈ ਵੀ ਭਾਰਤੀ ਮਾਨਕ ਹੋਂਦ ਵਿੱਚ ਨਹੀਂ ਹੈ। ਉਨ੍ਹਾਂ ਨੇ ਬੀਆਈਐੱਸ ਨੂੰ ਤਾਕੀਦ ਕੀਤੀ ਕਿ ਉਹ ਸੰਸਾਰਿਕ ਰੂਪ ਤੋਂ ਇਸਪਾਤ ਖੇਤਰ ਵਿੱਚ ਚਲ ਰਹੇ ਨਵੇਂ ਘਟਨਾਕ੍ਰਮਾਂ ਦੇ ਨਾਲ ਭਾਰਤੀ ਮਾਨਕਾਂ ਨੂੰ ਪ੍ਰਸਤਾਵਿਤ ਕਰਨ ਲਈ ਅਧਿਕ ਤੋਂ ਅਧਿਕ ਧਿਆਨ ਨਾਲ ਨਵੇਂ ਮਾਨਕਾਂ ਨੂੰ ਤਿਆਰ ਕਰਨ ਦੀ ਦਿਸ਼ਾ ਵਿੱਚ ਕੰਮ ਕਰੇ।

ਮੰਤਰੀ ਨੇ ਅਧਿਕਾਰੀਆਂ ਨੂੰ ਇਹ ਵੀ ਸੁਨਿਸ਼ਚਿਤ ਕਰਨ ਦਾ ਨਿਰਦੇਸ਼ ਦਿੱਤਾ ਕਿ ਗੁਣਵੱਤਾ ਕੰਟਰੋਲ ਆਦੇਸ਼ ਦੇ ਤਹਿਤ ਅਧਿਸੂਚਿਤ ਕੀਤੇ ਗਏ 145 ਮਾਨਕਾਂ ਤੋਂ 16 ਮਾਨਕਾਂ ਨੂੰ ਤੁਰੰਤ ਲਾਗੂ ਕੀਤਾ ਜਾਏ ਅਤੇ ਬਾਕੀ ਬਚੇ ਹੋਏ 23 ਭਾਰਤੀ ਮਾਨਕਾਂ ‘ਤੇ ਤੁਰੰਤ ਕਾਰਵਾਈ ਕੀਤੀ ਜਾਏ, ਜਿਨ੍ਹਾਂ ਨੂੰ ਹੁਣ ਗੁਣਵੱਤਾ ਕੰਟਰੋਲ ਆਦੇਸ਼ ਦੇ ਤਹਿਤ ਲਿਆਉਣਾ ਹੈ।

 

C:\Users\Punjabi\Desktop\Gurpreet Kaur\2021\September 2021\15-09-2021\DSC_6915R63R.jpg

============

ਐੱਮਵੀ/ਐੱਸਐੱਸ
 


(Release ID: 1755482) Visitor Counter : 162


Read this release in: English , Urdu , Hindi