ਘੱਟ ਗਿਣਤੀ ਮਾਮਲੇ ਮੰਤਰਾਲਾ
azadi ka amrit mahotsav

ਕੌਮੀ ਘੱਟ ਗਿਣਤੀ ਕਮਿਸ਼ਨ ਨੇ ਨੀਟ 2021 ਦੀ ਪ੍ਰੀਖਿਆ ਵਿੱਚ ਕਿਸੇ ਉਮੀਦਵਾਰ ਨੂੰ ਕੜਾ ਪਹਿਨਣ ਦੀ ਇਜਾਜ਼ਤ ਨਾ ਦੇਣ ਦੀ ਸ਼ਿਕਾਇਤ ਦਾ ਨੋਟਿਸ ਲਿਆ

Posted On: 15 SEP 2021 7:18PM by PIB Chandigarh

ਕੌਮੀ ਘੱਟ ਗਿਣਤੀ ਕਮਿਸ਼ਨ (ਐੱਨਸੀਐੱਮ) ਨੇ ਸ਼੍ਰੀ ਭੁਪਿੰਦਰ ਸਿੰਘ ਦੀ ਸਰਕਾਰੀ ਮਾਡਲ ਸਕੂਲਸੈਕਟਰ 19-ਡੀਚੰਡੀਗੜ੍ਹ ਵਿੱਚ ਨੀਟ 2021 ਦੀ ਪ੍ਰੀਖਿਆ ਵਿੱਚ ਆਪਣੇ ਬੇਟੇ ਨੂੰ ਕੜਾ ਨਾ ਪਾਉਣ ਦੀ ਇਜਾਜ਼ਤ ਨਾ ਦੇਣ ਦੀ ਸ਼ਿਕਾਇਤ ਦਾ ਨੋਟਿਸ ਲਿਆ ਹੈਜਦ ਕਿ ਚਾਂਦੀ ਦਾ ਕੜਾ ਪਹਿਨਣ ਵਾਲੇ ਹੋਰ ਵਿਦਿਆਰਥੀਆਂ ਨੂੰ ਟੇਪ ਫਿਕਸਿੰਗ ਦੇ ਨਾਲ ਇਜਾਜ਼ਤ ਦਿੱਤੀ ਗਈ ਸੀ।

ਐੱਨਸੀਐੱਮ ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਨੋਟ ਵਿੱਚ ਕਿਹਾਕਿਉਂਕਿ ਇਸ ਘਟਨਾ ਵਿੱਚ ਘੱਟ ਗਿਣਤੀ ਭਾਈਚਾਰੇ ਦੇ ਲੋਕ ਸ਼ਾਮਲ ਹਨਇਸ ਲਈ ਕਮਿਸ਼ਨ ਨੇ ਇਸ ਮਾਮਲੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਅਤੇ ਨੈਸ਼ਨਲ ਟੈਸਟਿੰਗ ਏਜੰਸੀ ਤੋਂ ਤੱਥਾਂ ਦੀ ਰਿਪੋਰਟ ਮੰਗੀ ਹੈਜਿਨ੍ਹਾਂ ਨੇ ਨੀਟ, 2021 ਦੀ ਪ੍ਰੀਖਿਆ ਲਈ ਸੀ।

ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ ਐੱਨਸੀਐੱਮ ਐਕਟ, 1992 ਦੇ ਅਧੀਨ ਗਠਿਤ ਐੱਨਸੀਐੱਮ ਨੂੰ,  ਇਹ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਉਹ ਘੱਟ ਗਿਣਤੀਆਂ ਦੇ ਅਧਿਕਾਰਾਂ ਅਤੇ ਸੁਰੱਖਿਆ ਤੋਂ ਵਾਂਝੇ ਹੋਣ ਸੰਬੰਧੀ ਵਿਸ਼ੇਸ਼ ਸ਼ਿਕਾਇਤਾਂ ਦੀ ਜਾਂਚ ਕਰੇ ਅਤੇ ਅਜਿਹੇ ਮਾਮਲੇ ਉੱਚ ਅਧਿਕਾਰੀਆਂ ਕੋਲ ਚੁੱਕੇ।

*****

ਐੱਨ.ਏਓ/(ਮੋਮਾ ਰੀਲੀਜ਼)


(Release ID: 1755279) ਵਿਜ਼ੀਟਰ ਕਾਊਂਟਰ : 183