ਰੱਖਿਆ ਮੰਤਰਾਲਾ
azadi ka amrit mahotsav

ਭਾਰਤੀ ਫੌਜ ਮੁਖੀਆਂ ਦੇ ਸੰਮੇਲਨ ਦਾ 8ਵਾਂ ਸੰਸਕਰਣ 16 ਸਤੰਬਰ 2021 ਤੋਂ ਸ਼ੁਰੂ ਹੋਵੇਗਾ

प्रविष्टि तिथि: 15 SEP 2021 3:13PM by PIB Chandigarh

ਭਾਰਤੀ ਫੌਜ ਮੁਖੀਆਂ ਦੇ ਸੰਮੇਲਨ ਦਾ 8ਵਾਂ ਸੰਸਕਰਣ , ਨਵੀਂ ਦਿੱਲੀ ਵਿੱਚ 16 ਤੋਂ 18 ਸਤੰਬਰ 2021 ਨੂੰ ਆਯੋਜਿਤ ਕੀਤਾ ਜਾਵੇਗਾ  ਇਸ ਵਿੱਚ ਭਾਰਤੀ ਫੌਜ ਦੇ ਸਾਬਕਾ ਫੌਜ ਮੁਖੀ ਅਤੇ ਸੇਵਾ ਕਰ ਰਹੇ ਇਕੱਤਰ ਹੋਣਗੇ I 3 ਦਿਨਾ ਈਵੈਂਟ ਦੀ ਮੁੱਖ ਝਲਕੀ ਨੇਪਾਲੀ ਫੌਜ ਦੇ ਸਾਬਕਾ ਮੁਖੀਆਂ , ਜੋ ਭਾਰਤੀ ਫੌਜ ਦੇ ਆਨਰੇਰੀ ਮੁਖੀ ਸਨ , ਨੂੰ ਦਿੱਤਾ ਸੱਦਾ ਹੋਵੇਗਾ 
ਇਹ ਸੰਮੇਲਨ ਭਾਰਤੀ ਫੌਜ ਦੀ ਮੌਜੂਦਾ ਅਤੇ ਪੁਰਾਣੀ ਲੀਡਰਸਿ਼ੱਪ ਵਿਚਾਲੇ ਵਿਚਾਰਾਂ ਦੇ ਅਦਾਨਪ੍ਰਦਾਨ ਦਾ ਫੋਰਮ ਹੈ  ਇਸ ਵਿੱਚ ਭਾਰਤੀ ਫੌਜ ਵਿੱਚ ਤੇਜੀ ਨਾਲ ਹੋਏ ਬਦਲਾਅ , ਆਤਮਨਿਰਭਰ ਰਾਹੀਂ ਸਵੈ ਨਿਰਭਰਤਾ ਅਤੇ ਡਿਫੈਂਸ ਮੈਨੂਫੈਕਚਰਿੰਗ ਵਿੱਚ ਮੇਕ ਇਨ ਇੰਡੀਆ ਪਹਿਲਕਦਮੀਆਂ ਅਤੇ ਆਧੁਨਿਕ ਯੁੱਧਾਂ ਨੂੰ ਲੜਨ ਲਈ ਭਾਰਤੀ ਫੌਜੀਆਂ ਦੇ ਹੁਨਰ ਬਾਰੇ ਵਿਚਾਰ ਵਟਾਂਦਰਾ ਹੋਵੇਗਾ 
ਸਾਬਕਾ ਫੌਜੀ ਮੁਖੀ 16 ਸਤੰਬਰ 2021 ਨੂੰ ਰਾਸ਼ਟਰੀ ਜੰਗੀ ਯਾਦਗਾਰ ਤੇ ਫੁੱਲ ਮਾਲਾਵਾਂ ਭੇਟ ਕਰਨ ਦੇ ਸਮਾਗਮ ਦੌਰਾਨ ਸ਼ਹੀਦ ਬਹਾਦਰਾਂ ਨੂੰ ਸ਼ਰਧਾਂਜਲੀ ਦੇਣਗੇ  17 ਸਤੰਬਰ 2021 ਨੂੰ , ਇੱਕ ਸੰਵਾਦ ਸੈਸ਼ਨ ਵਿੱਚ ਭਾਰਤੀ ਫੌਜ ਦੇ ਸੀਨੀਅਰ ਅਧਿਕਾਰੀਆਂ ਨਾਲ ਵਿਚਾਰਾਂ ਦਾ ਅਦਾਨ ਪ੍ਰਦਾਨ ਅਤੇ ਭਾਰਤੀ ਫੌਜ ਦੇ ਵੱਖ ਵੱਖ ਪ੍ਰਸ਼ਾਸਕੀ ਅਤੇ ਮਨੁੱਖੀ ਸਰੋਤ ਪਹਿਲੂਆਂ ਬਾਰੇ ਵਿਚਾਰ ਕੀਤਾ ਜਾਵੇਗਾ  ਮੁਖੀ ਭਾਰਤੀ ਡਿਫੈਂਸ ਮੈਨੂਫੈਕਚਰਰਜ਼ ਦੀ ਸੁਸਾਇਟੀ ਦੇ ਮੈਂਬਰਾਂ ਨਾਲ ਵੀ ਗੱਲਬਾਤ ਕਰਨਗੇ , ਜਿੱਥੇ ਉਹਨਾਂ ਨੂੰ ਭਾਰਤੀ ਫੌਜ ਅਤੇ ਸਵਦੇਸ਼ੀ ਨਿਜੀ ਡਿਫੈਂਸ ਮੈਨੂਫੈਕਚਰਰਸ ਵਿਚਾਲੇ ਸੰਸਥਾਗਤ ਸਾਂਝ ਬਾਰੇ ਜਾਣੂ ਕਰਵਾਇਆ ਜਾਵੇਗਾ  ਮੁਖੀ ਉਹਨਾਂ ਸ਼ਾਨਦਾਰ ਸੈਨਿਕਾਂ ਨੂੰ ਵੀ ਮਿਲਣਗੇ ਜਿਹਨਾਂ ਨੇ ਹਾਲ ਹੀ ਵਿੱਚ ਟੋਕੀਓ ਵਿਖੇ ਹੋਈਆਂ ਓਲੰਪਿਕ ਖੇਡਾਂ ਵਿੱਚ ਰਾਸ਼ਟਰ ਲਈ ਸਨਮਾਨ ਪ੍ਰਾਪਤ ਕੀਤਾ ਹੈ । 

 

**************


ਐੱਸ ਸੀ / ਬੀ ਐੱਸ ਸੀ / ਵੀ ਬੀ ਵਾਈ


(रिलीज़ आईडी: 1755175) आगंतुक पटल : 187
इस विज्ञप्ति को इन भाषाओं में पढ़ें: English , Urdu , हिन्दी , Bengali , Tamil