ਵਿੱਤ ਮੰਤਰਾਲਾ

ਡੀਈਏ ਨੇ ਰਾਜਾਂ ਲਈ ਸਮਰੱਥਾ ਨਿਰਮਾਣ ਪਹਿਲਕਦਮੀ ਲਈ ਜਨਤਕ ਪ੍ਰਾਈਵੇਟ ਭਾਈਵਾਲੀ (ਪੀਪੀਪੀ) ਵਿੱਚ 2-ਹਫ਼ਤੇ ਦੇ ਅਡਵਾਂਸ ਲੈਵਲ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ

Posted On: 13 SEP 2021 5:56PM by PIB Chandigarh

ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ (ਡੀਈਏ) ਅਤੇ ਭਾਰਤੀ ਪ੍ਰਬੰਧਨ ਸੰਸਥਾਨ ਬੰਗਲੌਰ ਵਲੋਂ 'ਜਨਤਕ ਪ੍ਰਾਈਵੇਟ ਭਾਈਵਾਲੀ' 'ਤੇ ਦੋ ਹਫਤਿਆਂ ਦਾ ਵਰਚੁਅਲ ਐਡਵਾਂਸ ਲੈਵਲ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ। ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਵਧੀਕ ਸਕੱਤਰ ਡੀਈਏਸ਼੍ਰੀ ਕੇ ਰਾਜਾਰਮਨ ਨੇ ਕੀਤਾ ਅਤੇ ਸਮਾਗ਼ਮ ਦਾ ਸ਼ੁਰੂਆਤੀ ਅਤੇ ਸਵਾਗਤੀ ਭਾਸਣ ਡੀਈਏ ਦੇ ਸੰਯੁਕਤ ਸਕੱਤਰ ਸ਼੍ਰੀ ਬਲਦਿਓ ਪੁਰਸ਼ਾਰਥ ਨੇ ਦਿੱਤਾ। ਵਿਸ਼ੇਸ਼ ਸੰਬੋਧਨ ਕਰਨ ਵਾਲਿਆਂ ਵਿੱਚ ਪ੍ਰੋਫੈਸਰ ਜੀ ਸ਼ੈਨੇਸ਼ਚੇਅਰਪਰਸਨ ਕਾਰਜਕਾਰੀ ਸਿੱਖਿਆ ਪ੍ਰੋਗਰਾਮਾਂਆਈਆਈਐੱਮਬੀਆਈਆਈਐੱਮਬੀ ਪ੍ਰੋਫੈਸਰ ਜੀ ਰਘੁਰਾਮਪ੍ਰੋਫੈਸਰ ਅਨਿਲ ਬੀ ਸੂਰਜਪ੍ਰੋਫੈਸਰ ਆਰ ਟੀ ਕ੍ਰਿਸ਼ਨਨ ਸ਼ਾਮਲ ਸਨ। ਧੰਨਵਾਦ ਮਤਾ ਡਾ.ਮੋਲਿਸ਼੍ਰੀਡਿਪਟੀ ਸਕੱਤਰਡੀਈਏ ਨੇ ਪੇਸ਼ ਕੀਤਾ।

ਇਹ ਸਿਖਲਾਈ ਪ੍ਰੋਗਰਾਮ ਰਾਜ ਸਰਕਾਰਾਂ ਦੇ ਸੀਨੀਅਰ ਅਧਿਕਾਰੀਆਂ ਜੋ ਬੁਨਿਆਦੀ ਢਾਂਚੇ ਦੇ ਖੇਤਰ ਨਾਲ ਜੁੜੇ ਹਨਲਈ ਆਯੋਜਿਤ ਇੱਕ ਅਗਾਊਂ ਪੱਧਰ ਦਾ ਸਿਖਲਾਈ ਪ੍ਰੋਗਰਾਮ ਹੈ। ਇਸ ਸਿਖਲਾਈ ਪ੍ਰੋਗਰਾਮ ਵਿੱਚ ਗੁਜਰਾਤਦਿੱਲੀਕਰਨਾਟਕ,  ਰਾਜਸਥਾਨਉੱਤਰ ਪ੍ਰਦੇਸ਼ਹਰਿਆਣਾਝਾਰਖੰਡਮੇਘਾਲਿਆਅਸਾਮ ਅਤੇ ਮਨੀਪੁਰਸਿੱਕਮ ਸਣੇ ਕੁੱਲ 25 ਅਧਿਕਾਰੀਆਂ ਨੇ ਹਿੱਸਾ ਲਿਆ ਹੈ।

ਡੀਈਏ ਨੇ ਅਤੀਤ ਵਿੱਚ ਹਮੇਸ਼ਾਂ ਰਾਜ ਦੇ ਅਧਿਕਾਰੀਆਂ ਦੀ ਸਮਰੱਥਾ ਨਿਰਮਾਣ ਦੀਆਂ ਕਈ ਪਹਿਲਕਦਮੀਆਂ ਕੀਤੀਆਂ ਹਨ ਤਾਂ ਜੋ ਸਮਾਜ ਦੇ ਹਿੱਤ ਵਿੱਚ ਕੇਂਦਰ ਅਤੇ ਰਾਜਾਂ ਦੇ ਉਦੇਸ਼ਾਂ ਨੂੰ ਇਕਸਾਰ ਕੀਤਾ ਜਾ ਸਕੇਜੋ ਕਿ ਦੇਸ਼ ਦੇ ਸਰਵਪੱਖੀ ਵਿਕਾਸ ਲਈ ਰਾਹ ਪੱਧਰਾ ਕਰੇਗਾ। ਰਾਸ਼ਟਰੀ ਬੁਨਿਆਦੀ ਢਾਂਚਾ ਪਾਈਪਲਾਈਨ (ਐੱਨਆਈਪੀ) ਦੇਸ਼ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਇੱਕ ਵੱਡੀ ਪ੍ਰੇਰਣਾ ਪੈਦਾ ਕਰ ਰਹੀ ਹੈ। ਰਾਸ਼ਟਰੀ ਮੁਦਰੀਕਰਨ ਪਾਈਪਲਾਈਨ (ਐੱਨਐੱਮਪੀ) ਅਤੇ ਗਤੀ ਸ਼ਕਤੀ ਦੇ ਨਾਲਪ੍ਰਾਈਵੇਟ ਸੈਕਟਰ ਦੀ ਕੁਸ਼ਲਤਾ ਅਤੇ ਸਰੋਤ ਲਿਆਉਣ ਲਈ ਹੋਰ ਉਤਸ਼ਾਹ ਦਿੱਤਾ ਗਿਆ ਹੈ।

ਨਿੱਜੀ ਖੇਤਰ ਦੇ ਸਰੋਤਾਂ ਅਤੇ ਕਾਰਜਕੁਸ਼ਲਤਾ ਨੂੰ ਹਾਸਲ ਕਰਨ ਵਿੱਚ ਪੀਪੀਪੀ ਦੀ ਮਹੱਤਤਾ ਦੇ ਮੱਦੇਨਜ਼ਰਲਾਗੂ ਕਰਨ ਦਾ ਇੱਕ ਚੁਣਿਆ ਢੰਗ ਪ੍ਰਮਾਣ ਅਤੇ ਢੁਕਵੇਂ ਆਰਥਿਕ ਵਿਸ਼ਲੇਸ਼ਣ ਦੇ ਅਧਾਰ 'ਤੇ ਹੋਣਾ ਚਾਹੀਦਾ ਹੈ। ਇੱਕ ਠੋਸ ਵਿੱਤੀ ਅਤੇ ਆਰਥਿਕ ਫੈਸਲਾ ਲੈਣ ਲਈਨੀਤੀ ਨਿਰਮਾਤਾਵਾਂ ਦੀ ਸਮਰੱਥਾ ਨਿਰਮਾਣ ਇੱਕ ਮਹੱਤਵਪੂਰਨ ਲੋੜ ਹੈ। ਇਹ ਸਿਖਲਾਈ ਪ੍ਰੋਗਰਾਮ ਪੀਪੀਪੀ ਦੀ ਢੁਕਵੀਂ ਸਮਝ ਬਣਾਉਣ ਅਤੇ ਪੀਪੀਪੀ ਪ੍ਰੋਜੈਕਟਾਂ ਦੇ ਬਿਹਤਰ ਸੰਕਲਪ ਅਤੇ ਢਾਂਚੇ ਲਈ ਅਧਿਕਾਰੀਆਂ ਦੀ ਮੁਲਾਂਕਣ ਸਮਰੱਥਾ ਨੂੰ ਵਧਾਉਣ ਦੀ ਕੋਸ਼ਿਸ਼ ਹੈ। ਇਸ ਵਿੱਚ ਦ੍ਰਿਸ਼ਟੀਗਤ ਸੋਚਪ੍ਰੋਜੈਕਟ ਦੀ ਪਛਾਣ ਅਤੇ ਪ੍ਰਬੰਧਨਸਹਿਭਾਗੀ ਚੋਣ ਅਤੇ ਪ੍ਰਬੰਧਨ ਅਤੇ ਜਨਤਕ ਬੁਨਿਆਦੀ ਢਾਂਚੇ ਦੀ ਸਪਲਾਈ ਨੂੰ ਸਥਾਈ ਅਤੇ ਕੁਸ਼ਲਤਾ ਨਾਲ ਵਧਾਉਣ ਲਈ ਬੁਨਿਆਦੀ ਢਾਂਚੇ ਵਿੱਚ ਸਟਾਰਟਅੱਪਸ ਦੀ ਮੁੱਖ ਧਾਰਾ ਦੀ ਭਾਗੀਦਾਰੀ ਦੇ ਪੀਪੀਪੀ ਦੇ ਹੋਰ ਨਾਜ਼ੁਕ ਪਹਿਲੂਆਂ ਦੀ ਸਿਖਲਾਈ ਸ਼ਾਮਲ ਹੈ।

ਅਗਾਊਂ ਪੱਧਰੀ ਸਿਖਲਾਈ ਪ੍ਰੋਗਰਾਮ ਫੈਸਲੇ ਲੈਣ ਦੇ ਮਹੱਤਵਪੂਰਣ ਖੇਤਰਾਂ ਬਾਰੇ ਵਿਚਾਰ ਵਟਾਂਦਰਾ ਕਰੇਗਾਜਿਸ ਵਿੱਚ ਪੀਪੀਪੀਜ਼ ਦਾ ਡਿਜ਼ਾਈਨ ਅਤੇ ਢਾਂਚਾਖਰੀਦ ਅਤੇ ਬੋਲੀ ਪ੍ਰਕਿਰਿਆ ਅਭਿਆਸਾਂਪ੍ਰੋਜੈਕਟ ਜੋਖਮ ਪ੍ਰਬੰਧਨਨਿਗਰਾਨੀ ਅਤੇ ਨਿਯੰਤਰਣ,  ਪ੍ਰੋਜੈਕਟ ਲਾਗਤ ਅਨੁਮਾਨ ਅਤੇ ਬਜਟਬੰਦੀਪ੍ਰੋਜੈਕਟ ਦੀ ਸੰਭਾਵਨਾ ਵਿਸ਼ਲੇਸ਼ਣਲੰਮੇ ਸਮੇਂ ਦੇ ਇਕਰਾਰਨਾਮੇ ਦੇ ਜੋਖਮ ਪ੍ਰਬੰਧਨ ਅਤੇ ਵਿਵਾਦ ਨਿਪਟਾਰਾ ਆਦਿ ਸ਼ਾਮਲ ਹਨ।

****

ਆਰਐੱਮ/ਕੇਐੱਮਐੱਨ



(Release ID: 1754636) Visitor Counter : 146


Read this release in: English , Urdu , Hindi , Tamil