ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ . ਜਿਤੇਂਦਰ ਸਿੰਘ ਨੇ ਕਿਹਾ-ਆਈਏਐੱਸ/ਸਿਵਿਲ ਸੇਵਾਵਾਂ ਲਈ ਪਾਠਕ੍ਰਮ ਭਾਰਤ ਦੇ ਬਦਲਦੇ ਪਰਿਦ੍ਰਿਸ਼ ਦੇ ਅਨੁਰੂਪ ਹੋਣਾ ਚਾਹੀਦਾ ਹੈ ਅਤੇ ਇਸ ਲਈ ਸਮੇਂ - ਸਮੇਂ ‘ਤੇ ਇਸ ਵਿੱਚ ਲਗਾਤਾਰ ਸੋਧ ਦੀ ਲੋੜ ਹੈ

ਮਸੂਰੀ ਵਿੱਚ ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ (ਐੱਲਬੀਐੱਸਐੱਨਏਏ) ਵਿੱਚ ਆਯੋਜਿਤ ਸੰਯੁਕਤ ਨਾਗਰਿਕ -ਸੈਨਾ ਪ੍ਰੋਗਰਾਮ (ਜੇਸੀਐੱਮ) ਦੇ ਸਮਾਪਤੀ ਸੈਸ਼ਨ ਨੂੰ ਸੰਬੋਧਿਤ ਕੀਤਾ

Posted On: 11 SEP 2021 6:32PM by PIB Chandigarh

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ;  ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ ;  ਪ੍ਰਧਾਨ ਮੰਤਰੀ ਦਫ਼ਤਰ ,  ਪਰਸੋਨਲ,  ਲੋਕ ਸ਼ਿਕਾਇਤਾਂ ਅਤੇ ਪੈਂਸ਼ਨਾਂ ,  ਪ੍ਰਮਾਣੁ ਊਰਜਾ ਅਤੇ ਪੁਲਾੜ ਡਾ. ਜਿਤੇਂਦਰ ਸਿੰਘ  ਨੇ ਅੱਜ ਲਾਲ ਬਹਾਦੁਰ ਸ਼ਾਸਤਰੀ  ਰਾਸ਼ਟਰੀ ਪ੍ਰਸ਼ਾਸਨ ਅਕਾਦਮੀ (ਐੱਲਬੀਐੱਸਐੱਨਏਏ)  ਵਿੱਚ ਕਿਹਾ ਕਿ ਆਈਏਐੱਸ/ਸਿਵਿਲ ਸੇਵਾਵਾਂ ਲਈ ਕੋਰਸ ਭਾਰਤ ਦੇ ਬਦਲਦੇ ਪਰਿਦ੍ਰਿਸ਼  ਦੇ ਅਨੁਰੂਪ ਹੋਣਾ ਚਾਹੀਦਾ ਹੈ ਅਤੇ ਇਸ ਲਈ ਵਰਤਮਾਨ ਪਰਿਸਥਿਤੀਆਂ ਵਿੱਚ ਲੋੜ ਹੈ ਕਿ ਲਗਾਤਾਰ ਅਤੇ ਸਮੇਂ - ਸਮੇਂ ‘ਤੇ ਇਸ ਨੂੰ ਸੋਧਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਇਹ ਵਰਤਮਾਨ ਅਤੇ ਭਵਿੱਖ  ਦੇ ਪ੍ਰਸ਼ਾਸਕਾਂ ਨੂੰ ਉਸ ਦੂਰਦਰਸ਼ੀ ਰੋਡਮੈਪ ਲਈ ਫਿਰ ਤੋਂ ਦਿਸ਼ਾ ਦੇਣ ਲਈ ਵੀ ਮਹੱਤਵਪੂਰਣ ਹੈ ,  ਜੋ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਗਲੇ 25 ਵਰ੍ਹਿਆਂ ਲਈ ਸੁਤੰਤਰ ਭਾਰਤ ਦੇ 100 ਵਰ੍ਹੇ ਹੋਣ ਤੱਕ ਸਾਡੇ ਸਾਹਮਣੇ ਰੱਖਿਆ ਹੈ। 

ਅੱਜ ਅਕਾਦਮੀ ਵਿੱਚ ਸੰਯੁਕਤ ਨਾਗਰਿਕ - ਸੈਨਾ ਪ੍ਰੋਗਰਾਮ  ( ਜੇਸੀਐੱਮ)  ਦੇ ਸਮਾਪਤੀ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਐੱਲਬੀਐੱਸਐੱਨਏਏ ,  ਰਾਸ਼ਟਰੀ ਸੁਸ਼ਾਸਨ ਕੇਂਦਰ  (ਐੱਨਸੀਜੀਜੀ),  ਭਾਰਤੀ ਲੋਕ ਪ੍ਰਸ਼ਾਸਨ ਸੰਸਥਾਨ (ਆਈਆਈਪੀਏ),  ਇੰਸਟੀਟਿਊਟ ਆਵ੍ ਸੈਕ੍ਰਟੇਰਿਅਲ ਟ੍ਰੇਨਿੰਗ ਐਂਡ ਮੈਨੇਜਮੈਂਟ (ਆਈਐੱਸਟੀਐੱਮ) ਵਰਗੇ ਉਨ੍ਹਾਂ ਸੰਸਥਾਨਾਂ ਦੁਆਰਾ ਸੰਯੁਕਤ ਪ੍ਰੋਗਰਾਮਾਂ ਦਾ ਸੱਦਾ ਦਿੱਤਾ ਜੋ ਸੁਸ਼ਾਸਨ ਲਈ ਸਮਰੱਥਾ ਨਿਰਮਾਣ ਲਈ ਸਮਰਪਿਤ ਹਨ,  ਇਸ ਤੋਂ ਸਾਇਲੋ ਵਿੱਚ ਕੰਮ ਕਰਨ ਦੀ ਬਜਾਏ ਸਹਿਕਿਰਿਆਤਮਕ ਪ੍ਰੋਗਰਾਮ ਆਯੋਜਿਤ ਹੋ ਸਕਣ ਜੋ ਇਨ੍ਹਾਂ ਸੰਸਥਾਨਾਂ ਦੁਆਰਾ ਕੀਤੇ ਗਏ ਵਿਅਕਤੀਗਤ ਯਤਨਾਂ ਦਾ ਪੂਰਕ ਹੋਵੇਗਾ ।  ਉਨ੍ਹਾਂ ਨੇ ਮਸੂਰੀ ਅਕਾਦਮੀ ਵਿੱਚ ਵਿਜ਼ਟਿੰਗ ਫੈਕਲਟੀ ਦਾ ਦਾਇਰਾ ਵਧਾਉਣ ਅਤੇ ਗੈਸਟ ਫੈਕਲਟੀ ਨੂੰ ਵਿਗਿਆਨਿਕ ਮਾਹਰਾਂ,  ਉਦਯੋਗਕ ਉੱਦਮੀਆਂ,  ਸਫਲ ਸਟਾਰਟ-ਅਪ ਅਤੇ ਉਪਲੱਬਧੀ ਹਾਸਲ ਕਰਨ ਵਾਲੀਆਂ ਮਹਿਲਾਵਾਂ ਨੂੰ ਹੋਰ ਅਧਿਕ ਸਮਾਵੇਸ਼ੀ ਬਣਾਉਣ ਦਾ ਵੀ ਸੁਝਾਅ ਦਿੱਤਾ।

 

https://static.pib.gov.in/WriteReadData/userfiles/image/image0018DMF.jpg

ਪ੍ਰਮੁੱਖ ਸੁਧਾਰਾਂ ਦੀ ਦਿਸ਼ਾ ਵਿੱਚ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ  (ਡੀਓਪੀਟੀ )  ਦੁਆਰਾ ਉਠਾਏ ਗਏ ਇੱਕ ਕਦਮ  ਬਾਰੇ ਜਾਣਕਾਰੀ ਦਿੰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ,  “ਮਿਸ਼ਨ ਕਰਮਯੋਗੀ” ਦੀ ਸਥਾਪਨਾ ਕੀਤੀ ਜਾ ਰਹੀ ਸੀ,  ਜਿਸ ਨੂੰ ਪਰਿਭਾਸ਼ਿਤ ਕਰਨ ‘ਤੇ “ਨਿਯਮ ਤੋਂ ਭੂਮਿਕਾ” ਦੇ ਕੰਮਕਾਜ ‘ਤੇ ਜ਼ੋਰ ਦਿੱਤਾ ਜਾਵੇਗਾ । 

ਇੱਕ ਹਫ਼ਤੇ ਦੇ ਸੰਯੁਕਤ ਨਾਗਰਿਕ-ਸੈਨਾ ਪ੍ਰੋਗਰਾਮ  ਦੇ ਸਫਲਤਾਪੂਰਵਕ ਸੰਚਾਲਨ ਲਈ ਅਕਾਦਮੀ  ਦੇ ਕੋਰਸ ਦੇ ਸੰਚਾਲਕ  ਅਤੇ ਕਰਮਚਾਰੀਆਂ ਨੂੰ ਵਧਾਈ ਦਿੰਦੇ ਹੋਏ ਡਾ.  ਜਿਤੇਂਦਰ ਸਿੰਘ  ਨੇ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਅਧਿਕਾਰੀਆਂ ਦੀ ਵੀ ਪ੍ਰਸ਼ੰਸਾ ਕੀਤੀ, ਇਸ ਦਾ ਉਦੇਸ਼ ਸਿਵਿਲ ਸਰਵਿਸ ਅਧਿਕਾਰੀਆਂ ਅਤੇ ਆਰਮਡਫੋਰਸਿਸ ਦੇ ਅਧਿਕਾਰੀਆਂ  ਦਰਮਿਆਨ ਸੰਰਚਨਾਤਮਕ ਇੰਟਰਫੇਸ ਪ੍ਰਦਾਨ ਕਰਨਾ ਹੈ। ਜਿਸ ਦਾ ਮਕਸਦ ਸੰਯੁਕਤ ਕਰਤੱਵਾਂ ਦੇ ਦੌਰਾਨ ਇੱਕ ਬਿਹਤਰ ਅਤੇ ਸਾਂਝੀ ਸਮਝ ,  ਤਾਲਮੇਲ ਅਤੇ ਸਹਿਯੋਗ ਅਤੇ ਦੇਸ਼ ਦੀ ਰਾਸ਼ਟਰੀ ਸੁਰੱਖਿਆ ਸੇਵਾ ਕਰਨਾ ਹੈ । 

ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਪ੍ਰੋਗਰਾਮ 2001 ਵਿੱਚ ਕਾਰਗਿਲ ਯੁੱਧ ਦੇ ਬਾਅਦ ਸ਼ੁਰੂ ਕੀਤਾ ਗਿਆ ਸੀ ਅਤੇ ਪ੍ਰਤੀਭਾਗੀਆਂ ਨੂੰ ਬਾਹਰੀ ਅਤੇ ਅੰਦਰੂਨੀ ਸੁਰੱਖਿਆ ਦੀਆਂ ਚੁਣੌਤੀਆਂ ਤੋਂ ਜਾਣੂ ਕਰਾਉਣ ਵਿੱਚ ਇੱਕ ਲੰਮਾ ਸਫਰ ਤੈਅ ਕੀਤਾ ਹੈ ਅਤੇ ਭਾਗ ਲੈਣ ਵਾਲੇ ਅਧਿਕਾਰੀਆਂ ਨੂੰ ਲਾਜ਼ਮੀ ਸਿਵਿਲ - ਮਿਲਟਰੀ ਦੇ ਸਾਹਮਣੇ ਲਿਆਉਣ ਵਿੱਚ ਵਿਆਪਕ ਭੂਮਿਕਾ ਨਿਭਾਉਂਦਾ ਹੈ। 

ਡਾ. ਜਿਤੇਂਦਰ ਸਿੰਘ  ਨੇ ਕਿਹਾ ਕਿ ਭਾਰਤ ਆਪਣੀ ਆਜ਼ਾਦੀ ਦੇ 75 ਸਾਲ ਵਿੱਚ ਪ੍ਰਵੇਸ਼  ਕਰ ਰਿਹਾ ਹੈ ,  ਅਤੇ ਅਗਲੇ 25 ਵਰ੍ਹਿਆਂ ਦੀ ਯੋਜਨਾ ਬਣਾ ਰਿਹਾ ਹੈ ,  ਤਾਂ ਅਜਿਹੇ ਪ੍ਰੋਗਰਾਮ ਸਾਨੂੰ ਨਾਗਰਿਕ ਅਤੇ ਸੈਨਾ ਅਧਿਕਾਰੀਆਂ ਨੂੰ ਅੰਦਰੂਨੀ ਅਤੇ ਬਾਹਰੀ ਰੂਪ ਨਾਲ ਕਈ ਸੰਘਰਸ਼ ਸਥਿਤੀਆਂ ਵਿੱਚ ਸੰਯੁਕਤ ਰੂਪ ਨਾਲ ਕੰਮ ਕਰਨ ਲਈ ਤਿਆਰ ਕਰਨ ਵਿੱਚ ਸਮਰੱਥ ਬਣਾਉਂਦੇ ਹਨ । 

ਇਸ ਤੋਂ ਪਹਿਲਾਂ ਐੱਲਬੀਐੱਸਐੱਨਏਏ  ਦੇ ਡਾਇਰੈਕਟਰ  ਦੇ ਸ਼੍ਰੀਨਿਵਾਸ  ਨੇ ਨਾਗਰਿਕ - ਸੈਨਾ ਪ੍ਰੋਗਰਾਮ ਅਤੇ ਉਸ ਦੇ ਉਦੇਸ਼ਾਂ ਬਾਰੇ ਇੱਕ ਰੂਪ ਰੇਖਾ ਦਿੱਤੀ ।

 <><><><><>

ਐੱਸਐੱਨਸੀ/ਪੀਕੇ/ਆਰਆਰ(Release ID: 1754626) Visitor Counter : 28


Read this release in: English , Urdu , Hindi