ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਭਾਰਤ ਦੀਆਂ ਅਨੰਤ ਪਰੰਪਰਾਵਾਂ ਤੇ ਖ਼ੁਸ਼ਹਾਲ ਸਭਿਆਚਾਰਕ ਵਿਰਾਸਤ ਦੀ ਡੂੰਘੀ ਸਮਝ ਵਿਕਸਿਤ ਕਰਨ ਦੀ ਤਾਕੀਦ ਕੀਤੀ
ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਤੇ ਅਸਲ ’ਚ ਸਮਾਨ ਅਧਿਕਾਰਾਂ ਵਾਲੇ ਸਮਾਜ ਦੇ ਨਿਰਮਾਣ ਲਈ ਸਮੂਹਕ ਰੂਪ ’ਚ ਕੰਮ ਕਰੋ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਪੁਦੂਚੇਰੀ ’ਚ ਅਰਬਿੰਦੋ ਆਸ਼ਰਮ ਦਾ ਦੌਰਾ ਕੀਤਾ, ਇਸ ਨੂੰ ਇੱਕ ਖ਼ੁਸ਼ਹਾਲ ਅਨੁਭਵ ਦੱਸਿਆ
ਵਿਸ਼ਵ ਏਕਤਾ, ਸ਼ਾਂਤੀ ਤੇ ਅਧਿਆਤਮਕ ਤਰੱਕ ਲਈ ਆਪਣੇ ਦ੍ਰਿਸ਼ਟੀਕੋਣ ਦੇ ਮਾਧਿਅਮ ਰਾਹੀਂ ਸ਼੍ਰੀ ਅਰਬਿੰਦੋ ਮਨੁੱਖਤਾ ਲਈ ਇੱਕ ਸਦੀਵੀ ਪ੍ਰੇਰਣਾ
Posted On:
12 SEP 2021 5:56PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕੱਈਆ ਨਾਇਡੂ ਨੇ ਅੱਜ ਨੌਜਵਾਨਾਂ ਨੂੰ ਭਾਰਤ ਦੀਆਂ ਅਨੰਤ ਪਰੰਪਰਾਵਾਂ ਦੀ ਡੂੰਘੀ ਸਮਝ ਵਿਕਸਿਤ ਕਰਨ ਦਾ ਸੱਦਾ ਦਿੱਤਾ। ਸ਼੍ਰੀ ਨਾਇਡੂ ਨੇ ਸਮਕਾਲੀ ਜੀਵਨ ਦੀਆਂ ਗਤੀਵਿਧੀਆਂ ’ਚ ਭਾਰਤ ਦੀ ਸਭਿਆਚਾਰਕ ਪ੍ਰਤਿਭਾ ਦੇ ਵਿਭਿੰਨ ਪੱਖਾਂ ਨੂੰ ਲਾਗੂ ਕਰਨ ਦਾ ਸੱਦਾ ਦਿੱਤਾ।
ਰਾਸ਼ਟਰਪਤੀ ਨੇ ਅੱਜ ਪੁਦੂਚੇਰੀ ’ਚ ਅਰਬਿੰਦੋ ਆਸ਼ਰਮ ਦੇ ਆਪਣੇ ਦੌਰੇ ਮੌਕੇ ਇਹ ਟਿੱਪਣੀ ਕੀਤੀ। ਸ਼੍ਰੀ ਨਾਇਡੂ ਨੇ ਭਾਰਤ ਦੀ ਖ਼ੁਸ਼ਹਾਲ ਅਧਿਆਤਮਕ ਪਰੰਪਰਾ ਤੇ ਸਭਿਆਚਾਰਕ ਵਿਰਾਸਤ ’ਤੇ ਸ਼੍ਰੀ ਅਰਬਿੰਦੋ ਦੇ ਬਲ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਾਨੂੰ ਇੱਕ ਰਾਸ਼ਟਰ ਦੇ ਰੂਪ ਵਿੱਚ ਨਵੇਂ ਸਿਖ਼ਰਾਂ ਨੂੰ ਛੋਹਣ ਲਈ ਇਸ ਰਚਨਾਤਮਕ ਭਾਵਨਾ ਨੂੰ ਮੁੜ ਤੋਂ ਹਾਸਲ ਕਰਨ ਦੀ ਜ਼ਰੂਰਤ ਹੈ।
ਵੰਡ ਦੇ ਸਮੇਂ ਰਾਸ਼ਟਰੀ ਏਕਤਾ ਲਈ ਸ਼੍ਰੀ ਅਰਬਿੰਦੋ ਦੇ ਸੱਦੇ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਉਨ੍ਹਾਂ ਦੇ ਅਤੇ ਸਾਡੇ ਗਣਤੰਤਰ ਦੇ ਬਾਨੀ ਨੇਤਾਵਾਂ ਦੇ ਸੁਫ਼ਨੇ ਨੂੰ ਸਾਕਾਰ ਕਰਨ ਤੇ ਇੱਕ ਪੁਨਰ–ਉੱਥਾਨ ਵਾਲੇ ਭਾਰਤ ਦੇ ਨਿਰਮਾਣ ਲਈ ਅਸੀਂ ਸਭ ਨੂੰ ਸਾਡੇ ਮਹਾਨ ਰਾਸ਼ਟਰ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਅਣਥੱਕ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ,‘ਸਾਨੂੰ ਸਮਾਜਿਕ ਬੁਰਾਈਆਂ ਖ਼ਤਮ ਕਰਨ ਤੇ ਅਸਲ ’ਚ ਇੱਕ ਸਮਾਨ ਸਮਾਜ ਦੇ ਨਿਰਮਾਣ ਲਈ ਆਪਣਾ ਸਮੂਹਕ ਇੱਛਾ–ਸ਼ਕਤੀ ਪੈਦਾ ਕਰਨੀ ਚਾਹੀਦੀ ਹੈ।’ ਉਨ੍ਹਾਂ ਕਿਹਾ ਕਿ ਇਸ ਆਦਰਸ਼ ਸਥਿਤੀ ਨੂੰ ਹਾਸਲ ਕਰਨ ਦੀ ਦਿਸ਼ਾ ’ਚ ਕੰਮ ਕਰਨਾ ਇਸ ਮਹਾਨ ਸੰਤ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਆਸ਼ਰਮ ਦੀ ਆਪਣੀ ਯਾਤਰਾ ਨੂੰ ਇੱਕ ਖ਼ੁਸ਼ਹਾਲ ਅਨੁਭਵ ਦੱਸਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਆਸ਼ਰਮ ’ਚ ਭਾਈਚਾਰਕ ਜੀਵਨ ਦੀ ਜੀਵੰਤਤਾ ਤੇ ਗਤੀਸ਼ੀਲ ਚਰਿੱਤਰ ਸ਼੍ਰੀ ਅਰਬਿੰਦੋ ਦੀ ਅਧਿਆਤਮਕ ਵਿਰਾਸਤ ਵਿੱਚ ਮੌਜੂਦ ਮਿਸ਼ਨ ਨੂੰ ਦਰਸਾਉਂਦਾ ਹੈ।
ਯਾਤਰਾ ਦੌਰਾਨ ਉਪ ਰਾਸ਼ਟਰਪਤੀ ਨੇ ਸ਼੍ਰੀ ਅਰਬਿੰਦੋ ਦੀ ਸਮਾਧੀ ’ਤੇ ਸ਼ਰਧਾਂਜਲੀ ਭੇਟ ਕੀਤੀ। ਸ਼੍ਰੀ ਨਾਇਡੂ ਨੇ ਕਿਹਾ ਕਿ ਮਹਾਨ ਕ੍ਰਾਂਤੀਕਾਰੀ ਯੋਗੀ, ਕਵੀ ਤੇ ਦਾਰਸ਼ਨਿਕ ਸ਼੍ਰੀ ਅਰਬਿੰਦੋ, ਵਿਸ਼ਵ ਏਕਤਾ, ਸ਼ਾਂਤੀ ਤੇ ਅਧਿਆਤਮਕ ਉੱਥਾਨ ਲਈ ਆਪਣੇ ਦ੍ਰਿਸ਼ਟੀਕੋਣ ਦੇ ਮਾਧਿਅਮ ਰਾਹੀਂ ਮਨੁੱਖਤਾ ਲਈ ਇੱਕ ਸਦੀਵੀ ਪ੍ਰੇਰਣਾ ਬਣੇ ਹੋਏ ਹਨ।
**********
ਐੱਮਐੱਸ/ਆਰਕੇ/ਡੀਪੀ
(Release ID: 1754423)
Visitor Counter : 189