ਕਿਰਤ ਤੇ ਰੋਜ਼ਗਾਰ ਮੰਤਰਾਲਾ

ਈ—ਸ਼੍ਰਮ ਪੋਰਟਲ : ਮੁੱਖ ਕਿਰਤ ਕਮਿਸ਼ਨਰ (ਕੇਂਦਰ) ਨੇ ਮਥੁਰਾ ਰਿਫਾਇਨਰੀ ਵਿਖੇ ਟਰੇਡ ਯੁਨੀਅਨਾਂ ਅਤੇ ਮੀਡੀਆ ਨਾਲ ਗੱਲਬਾਤ ਕੀਤੀ

Posted On: 11 SEP 2021 7:17PM by PIB Chandigarh

ਸ਼੍ਰੀ ਡੀ ਪੀ ਐੱਸ ਨੇਗੀ , ਮੁੱਖ ਕਿਰਤ ਕਮਿਸ਼ਨਰ (ਕੇਂਦਰਨੇ ਅੱਜ ਮਥੁਰਾ ਰਿਫਾਇਨਰੀ , ਆਈ  ਸੀ ਆਈ , ਵੀ ਪੀ ਸੀ ਐੱਲ , ਐੱਚ ਪੀ ਸੀ ਐੱਲ , ਪੀ ਜੀ ਸੀ ਆਈ ਐੱਲ , ਗੇਲ ਦੇ ਸਰਵਉੱਚ ਪ੍ਰਬੰਧਨ , ਐੱਸ ਬੀ ਆਈ , ਪੀ ਐੱਨ ਬੀ , ਬੀ  ਬੀ ਅਤੇ ਅਰਬਰਾਤ ਦੇ ਸੀਨੀਅਰ ਅਧਿਕਾਰੀਆਂ ਅਤੇ ਟਰੇਡ ਯੂਨੀਅਨ ਨੇਤਾਵਾਂ ਨਾਲ ਮੁਲਕਾਤ ਕੀਤੀ ਅਤੇ ਉਹਨਾਂ ਨੇ ਅਸੰਗਠਿਤ ਖੇਤਰ ਕਾਮਿਆਂ ਦਾ ਕੌਮੀ ਡਾਟਾਬੇਸ ਕਾਇਮ ਕਰਨ ਲਈ ਹਾਲ ਹੀ ਵਿੱਚ ਲਾਂਚ ਕੀਤੇ ਸ਼੍ਰਮ ਪੋਰਟਲ ਦੇ ਫਾਇਦੇ ਅਤੇ ਵਿਸ਼ੇਸ਼ਤਾਵਾਂ ਦੀ ਸੰਵੇਦਨਸ਼ੀਲਤਾ ਬਾਰੇ ਅੱਜ ਮੀਡੀਆ ਨਾਲ ਗੱਲਬਾਤ ਕੀਤੀ  ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ ਐੱਨ ਆਈ ਸੀ ਦੀ ਤਕਨੀਕੀ ਸਾਂਝ ਨਾਲ ਆਧਾਰ ਨਾਲ ਜੁੜੇ ਗੈਰ ਸੰਗਠਿਤ ਕਾਮਿਆਂ ਦੇ ਸਮੁੱਚੇ ਕੌਮੀ ਡਾਟਾਬੇਸ ਕਾਇਮ ਕਰਨ ਲਈ ਗੈਰ ਸੰਗਠਿਤ ਕਾਮਿਆਂ ਦੀ ਆਨਲਾਈਨ ਪੰਜੀਕਰਨ ਲਈ ਸ਼੍ਰਮ ਪੋਰਟਲ ਵਿਕਸਿਤ ਕੀਤਾ ਹੈ  ਇਸ ਗੇਮਚੇਂਜਰ ਪਹਿਲਕਦਮੀ ਨੂੰ ਕੇਂਦਰੀ ਕਿਰਤ ਅਤੇ ਰੋਜ਼ਗਾਰ ਅਤੇ ਵਾਤਾਵਰਣ , ਵਣ ਅਤੇ ਜਲਵਾਯੁ  ਪਰਿਵਰਤਣ ਮੰਤਰੀ ਸ਼੍ਰੀ ਭੁਪੇਂਦਰ ਯਾਦਵ ਨੇ 26 ਅਗਸਤ 2021 ਨੂੰ ਲਾਂਚ ਕੀਤਾ ਸੀ ਅਤੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਪੁਰਦ ਕੀਤਾ ਸੀ  ਗੈਰ ਸੰਗਠਿਤ ਕਾਮਿਆਂ ਦਾ ਇਹ ਕੇਂਦਰੀ ਡਾਟਾਬੇਸ ਸੂਬਾ ਸਰਕਾਰਾਂ ਦੇ ਸਹਿਯੋਗ ਨਾਲ ਤਿਆਰ ਕੀਤਾ ਜਾਵੇਗਾ  ਮਥੁਰਾ ਰਿਫਾਇਨਰੀ ਦੇ ਸੀਨੀਅਰ ਪ੍ਰਬੰਧਨ ਨੇ ਵੀ ਰਿਫਾਇਨਰੀ ਵਿਖੇ ਉਦਯੋਗਿਕ ਸੰਬੰਧਾਂ ਬਾਰੇ ਇੱਕ ਵਿਸਥਾਰਪੂਰਵਕ ਪੇਸ਼ਕਾਰੀ ਦਿੱਤੀ , ਜਿਸ ਨੂੰ ਬਹੁਤ ਸੰਤੋਸ਼ਜਨਕ ਪਾਇਆ ਗਿਆ ।  
ਸ਼੍ਰੀ ਨੇਗੀ ਨੇ ਟਰੇਡ ਯੂਨੀਅਨ ਨੇਤਾਵਾਂ ਨੂੰ ਸੂਬੇ ਵਿੱਚ ਗੈਰ ਸੰਗਠਿਤ ਕਾਮਿਆਂ ਦਾ ਪੋਰਟਲ ਤੇ ਪੰਜੀਕਰਣ ਦੀ ਸਹੂਲਤ ਲਈ ਆਪਣਾ ਬੇਹਿਜਕ ਸਮਰਥਨ ਦੇਣ ਦੀ ਅਪੀਲ ਕੀਤੀ  ਉਹਨਾਂ ਦੱਸਿਆ ਕਿ ਸਰਕਾਰ ਦੁਆਰਾ ਇੱਕ ਬੇਮਿਸਾਲ ਉਪਾਅ ਗੈਰ ਸੰਗਠਿਤ ਖੇਤਰ ਕਾਮਿਆਂ ਦੇ ਕਲਿਆਣ ਲਈ ਸਰਕਾਰ ਦੁਆਰਾ ਕੀਤਾ ਗਿਆ ਹੈ  ਸ਼੍ਰਮ ਪੋਰਟਲ ਦੇਸ਼ ਵਿੱਚ 38 ਕਰੋੜ ਤੋਂ ਵੱਧ ਗੈਰ ਸੰਗਠਿਤ ਕਾਮਿਆਂ ਨੂੰ ਮੁਫ਼ਤ ਪੰਜੀਕਰਣ ਮੁਹੱਈਆ ਕਰੇਗਾ ਅਤੇ ਉਹਨਾਂ ਨੂੰ ਸਮਾਜਿਕ ਸੁਰੱਖਿਆ ਸਕੀਮਾਂ ਦੀ ਸਪੁਰਦਗੀ ਵਿੱਚ ਮਦਦ ਕਰੇਗਾ  ਇਹ ਪੋਰਟਲ ਕੰਸਟਰਕਸ਼ਨ ਕਾਮਿਆਂ , ਪ੍ਰਵਾਸੀ ਕਾਮਿਆਂ , ਗਿੱਗ ਅਤੇ ਪਲੇਟਫਾਰਮ ਵਰਕਰਾਂ , ਰੇਹੜੀ ਫੜ੍ਹੀ ਵਾਲਿਆਂ , ਘਰੇਲੂ ਕਾਮਿਆਂ , ਖੇਤੀ ਕਾਮਿਆਂ , ਦੋਧੀਆਂ , ਮਛੇਰਿਆਂ ਸਮੇਤ ਸਾਰੇ ਗੈਰ ਸੰਗਠਿਤ ਖੇਤਰ ਕਾਮਿਆਂ ਨੂੰ ਸੇਵਾ ਦੇਵੇਗਾ  ਉਹਨਾਂ ਕਿਹਾ ,"ਹਰੇਕ ਪੰਜੀਕ੍ਰਿਤ ਕਾਮੇ ਨੂੰ ਇੱਕ ਸ਼੍ਰਮ  ਕਾਰਡ ਜਿਸ ਤੇ ਉਸ ਦਾ ਵਿਲੱਖਣ ਯੁਨੀਵਰਸਲ ਅਕਾਉਂਟ ਨੰਬਰ (ਯੂ  ਐੱਨਹੋਵੇਗਾ , ਦਿੱਤਾ ਜਾਵੇਗਾ  ਜੋ ਉਸ ਨੂੰ ਦੇਸ਼ ਭਰ ਵਿੱਚ ਇਸ ਕਾਰਡ ਰਾਹੀਂ ਵੱਖ ਵੱਖ ਸਮਾਜਿਕ ਸੁਰੱਖਿਆ ਸਕੀਮਾਂ ਦੇ ਲਾਭਾਂ ਦੀ ਪਹੁੰਚ ਲਈ ਪ੍ਰਵਾਨਗੀ ਦੇਵੇਗਾ ਅਤੇ ਸਮਾਜਿਕ ਸੁਰੱਖਿਆ ਸਕੀਮਾਂ ਦੀ ਸਪੁਰਦਗੀ ਵਿੱਚ ਸਹਾਇਤਾ ਕਰੇਗਾ
ਸ਼੍ਰੀ ਨੇਗੀ ਨੇ ਉਜਾਗਰ ਕੀਤਾ ਕਿ ਕੇਂਦਰਿਤ ਸੁਭਾਅ ਦਾ ਡਾਟਾਬੇਸ ਕੰਸਟ੍ਰਕਸ਼ਨ ਕਾਮਿਆਂ ਅਤੇ ਪ੍ਰਵਾਸੀ ਕਾਮਿਆਂ ਵਰਗੇ ਕਾਮਿਆਂ ਲਈ ਲੋੜੀਂਦੇ ਕਲਿਆਣਕਾਰੀ ਫਾਇਦੇ ਅਤੇ ਸਮਾਜਿਕ ਸੁਰੱਖਿਆ ਦੀ ਪੋਰਟੀਬਿਲਿਟੀ ਦੁਆਰਾ ਦੇਸ਼ ਭਰ ਵਿੱਚ ਲਾਭਾਂ ਦੀ ਪਹੁੰਚ ਨੂੰ ਯਕੀਨੀ ਬਣਾਏਗਾ  ਇਸ ਤੋਂ ਇਲਾਵਾ ਇਸ ਵਿੱਚ 2.0 ਲੱਖ ਦੁਰਘਟਨਾ ਬੀਮਾ ਕਵਰ ਦੀ ਸ਼੍ਰਮ ਪੋਰਟਲ ਤੇ ਹਰੇਕ ਪੰਜੀਕ੍ਰਿਤ ਗੈਰ ਸੰਗਠਿਤ ਕਾਮੇ ਲਈ ਵਿਵਸਥਾ ਵੀ ਹੈ  ਜੇਕਰ ਇੱਕ ਕਾਮਾ ਸ਼੍ਰਮ ਪੋਰਟਲ ਤੇ ਪੰਜੀਕ੍ਰਿਤ ਹੈ ਅਤੇ ਉਸ ਦੀ ਸੜਕ ਦੁਰਘਟਨਾ ਹੋ ਜਾਂਦੀ ਹੈ ਤਾਂ ਉਹ ਮੌਤ ਜਾਂ ਪੱਕੇ ਤੌਰ ਤੇ ਜਾਂ ਪਰਮਾਨੈਂਟ ਡਿਸਐਬਿਲਟੀ ਹੁੰਦੀ ਹੈ ਤਾਂ 2.0 ਲੱਖ ਦੇ ਯੋਗ ਹੋਵੇਗਾ ਅਤੇ ਅੰਸਿ਼ਕ ਡਿਸਐਬਿਲਟੀ ਲਈ 1.0 ਲੱਖ ਮਿਲੇਗਾ 
ਮੀਡੀਆ ਵਿਅਕਤੀਆਂ ਅਤੇ ਟਰੇਡ ਯੂਨੀਅਨ ਨਾਲ ਗੱਲਬਾਤ ਕਰਦਿਆਂ ਉਹਨਾਂ ਗੈਰ ਸੰਗਠਿਤ ਕਾਮਿਆਂ ਲਈ ਇਸ ਡਾਟਾਬੇਸ ਨੂੰ ਬਣਾਉਣ ਵਿੱਚ ਸੂਬਾ ਸਰਕਾਰਾਂ ਦੀ ਭੂਮਿਕਾ ਤੇ ਵੀ ਜ਼ੋਰ ਦਿੱਤਾ  ਉਹਨਾਂ ਕਿਹਾ ,"ਸੂਬੇ/ਕੇਂਦਰ ਸ਼ਾਸਤ ਪ੍ਰਦੇਸ਼ ਕੋਲ ਆਪਣਾ ਡਾਟਾ ਹੋਵੇਗਾ ਅਤੇ ਸੂਬਾ / ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਮੁੱਢਲੇ ਤੌਰ ਤੇ ਆਪੋ ਆਪਣੇ ਸੂਬਿਆਂਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸ਼੍ਰਮ ਪੋਰਟਲ ਤੇ ਗੈਰ ਸੰਗਠਿਤ ਖੇਤਰ ਕਾਮਿਆਂ ਨੂੰ ਪੰਜੀਕਰਨ ਕਰਨ ਲਈ ਲਾਮਬੰਦ ਕਰਨਗੀਆਂ ਅਤੇ ਇਹ ਡਾਟਾ ਸੂਬਾ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਗੈਰ ਸੰਗਠਿਤ ਕਾਮਿਆਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਵੱਖ ਵੱਖ ਸਮਾਜਿਕ ਸੁਰੱਖਿਆ ਸਕੀਮਾਂ ਦੀ ਸਪੁਰਦਗੀ ਲਈ ਵੀ ਵਰਤਿਆ ਜਾ ਸਕਦਾ ਹੈ 
ਸ਼੍ਰਮ ਪੋਰਟਲ ਤੇ ਪੰਜੀਕਰਨ ਕਰਨ ਨਾਲ ਕਾਮਿਆਂ ਨੂੰ ਹੋਣ ਵਾਲੇ ਵੱਖ ਵੱਖ ਫਾਇਦਿਆਂ ਨੂੰ ਉਜਾਗਰ ਕਰਦਿਆਂ ਸ਼੍ਰੀ ਨੇਗੀ ਨੇ ਕਿਹਾ ਕਿ ਰਿਫਾਇਨਰੀ , ਪੈਟਰੋ ਕੰਪਨੀਆਂ ਅਤੇ ਰਾਸ਼ਟਰੀ ਬੈਂਕਾਂ ਵਿੱਚ ਗੈਰ ਸੰਗਠਿਤ ਕਾਮਿਆਂ (ਸਿੱਧੇ ਅਤੇ ਅਸਿੱਧੇਵੱਡੀ ਗਿਣਤੀ ਵਿੱਚ ਹਾਜ਼ਰ ਹਨ  ਇਸ ਲਈ ਸੰਬੰਧਿਤ ਪ੍ਰਬੰਧਨਾਂ ਨੂੰ ਜਲਦੀ ਤੋਂ ਜਲਦੀ ਇਸ ਪੋਰਟਲ ਤੇ ਪੰਜੀਕਰਨ ਕਰਨ ਲਈ ਸਾਰੇ ਯਤਨਾਂ ਨਾਲ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਇਸ ਤੋਂ ਫਾਇਦਾ ਲੈ ਸਕਣ  ਉਹਨਾਂ ਨੇ ਇਹ ਵੀ ਦੱਸਿਆ ਕਿ ਸ਼੍ਰਮ ਪੋਰਟਲ ਤੇ ਪੰਜੀਕਰਨ ਦੇ ਫਾਇਦਿਆਂ ਅਤੇ ਲੋੜਾਂ ਬਾਰੇ ਵੱਖ ਵੱਖ ਭਾਗੀਦਾਰਾਂ ਨੂੰ ਸੰਵੇਦਨਸ਼ੀਲ ਕਰਨ ਲਈ ਦੇਸ਼ ਭਰ ਵਿੱਚ ਕਈ ਅਜਿਹੇ ਆਊਟਰੀਚ ਯਤਨ ਕਰਨ ਦੀ ਯੋਜਨਾ ਬਣਾਈ ਗਈ ਹੈ 

 

 

***************

ਵੀ ਆਰ ਆਰ ਕੇ / ਜੀ ਕੇ



(Release ID: 1754216) Visitor Counter : 199


Read this release in: English , Urdu , Hindi