ਕੋਲਾ ਮੰਤਰਾਲਾ
azadi ka amrit mahotsav

ਸ਼੍ਰੀ ਪ੍ਰਹਲਾਦ ਜੋਸ਼ੀ ਨੇ ਸ਼ਿਵਾਨੀ ਮੀਣਾ ਨੂੰ ਸੀ ਸੀ ਐੱਲ ਦੇ ਰਾਜਰੱਪਾ ਪ੍ਰਾਜੈਕਟ ਵਿੱਚ ਖੁਦਾਈ ਇੰਜੀਨੀਅਰ ਵਜੋਂ ਸ਼ਾਮਲ ਹੋਣ ਲਈ ਵਧਾਈ ਦਿੱਤੀ


ਕੋਲਾ ਉਦਯੋਗ ਵਿੱਚ ਕੱਚ ਦੀਆਂ ਸੀਲਿੰਗਸ ਲਗਾਤਾਰ ਟੁੱਟ ਰਹੀਆਂ ਹਨ


ਐੱਮਐੱਸ. ਸ਼ਿਵਾਨੀ ਓਪਨ ਕਾਸਟ ਖਾਣ ਵਿੱਚ ਕੰਮ ਕਰਨ ਵਾਲੀ ਪਹਿਲੀ ਖੁਦਾਈ ਇੰਜੀਨੀਅਰ ਬਣ ਗਈ ਹੈ

Posted On: 10 SEP 2021 5:07PM by PIB Chandigarh

ਕੇਂਦਰੀ ਕੋਲਾ , ਖਾਣਾਂ ਅਤੇ ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਕੋਲਾ ਮੰਤਰਾਲਾ ਤਹਿਤ ਸੈਂਟਰਲ ਕੋਲ ਫੀਲਡਸ ਲਿਮਟਡ (ਸੀ ਸੀ ਐੱਲ) ਪ੍ਰਬੰਧਨ ਵਿੱਚ ਪਹਿਲੀ ਖੁਦਾਈ ਇੰਜੀਨੀਅਰ ਨੂੰ ਵਧਾਈ ਦਿੱਤੀ ਹੈ । ਉਨ੍ਹਾਂ ਆਪਣੇ ਟਵੀਟ ਵਿੱਚ ਆਸ ਪ੍ਰਗਟ ਕੀਤੀ ਹੈ ਕਿ ਇਹ ਖਾਣਾਂ ਖੇਤਰ ਵਿੱਚ ਹੋਰ ਮਹਿਲਾ ਪੇਸ਼ੇਵਰਾਂ ਨੂੰ ਸ਼ਾਮਲ ਹੋਣ ਲਈ ਮੌਕੇ ਖੋਲ੍ਹੇਗੀ । ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਇਰਾਨੀ ਨੇ ਵੀ ਸ਼ਿਵਾਨੀ ਦੀ ਇਸ ਪ੍ਰਾਪਤੀ ਦੀ ਸ਼ਲਾਘਾ ਕੀਤੀ ਹੈ ।



ਐੱਮਐੱਸ. ਸ਼ਿਵਾਨੀ ਮੀਣਾ ਰਾਜਰੱਪਾ ਪ੍ਰਾਜੈਕਟ , ਸੀ ਸੀ ਐੱਲ ਦੇ ਰਾਜਰੱਪਾ ਖੇਤਰ ਵਿੱਚ ਇੱਕ ਮਸ਼ੀਨੀਕਰਨ ਓਪਨ ਕਾਸਟ ਮਾਈਨ ਵਿੱਚ ਖੁਦਾਈ ਇੰਜੀਨੀਅਰ ਵਜੋਂ ਸ਼ਾਮਲ ਹੋਈ ਹੈ । ਇਹ ਬੇਮਿਸਾਲ ਹੈ , ਕਿਉਂਕਿ ਐੱਮਐੱਸ. ਸ਼ਿਵਾਨੀ ਓਪਨ ਕਾਸਟ ਖਾਣ ਵਿੱਚ ਕੰਮ ਕਰਨ ਲਈ ਖੁਦਾਈ ਕਾਡਰ ਦੀ ਪਹਿਲੀ ਮਹਿਲਾ ਇੰਜੀਨੀਅਰ ਹੈ । ਉਸ ਨੂੰ ਹੈਵੀ ਅਰਥ ਮੂਵਿੰਗ ਮਸ਼ੀਨਰੀ (ਐੱਚ ਈ ਐੱਮ ਐੱਮ) ਦੀ ਮੁਰੰਮਤ ਅਤੇ ਰੱਖ ਰਖਾਵ ਦੀ ਜਿ਼ੰਮੇਵਾਰੀ ਦਿੱਤੀ ਗਈ ਹੈ । ਇਹ ਵੀ ਨੋਟ ਕੀਤਾ ਜਾਵੇ ਕਿ  ਰਾਜਰੱਪਾ ਸੀ ਸੀ ਐੱਲ ਦਾ ਮਹੱਤਵਪੂਰਨ ਪ੍ਰਾਜੈਕਟ ਹੈ , ਜਿਸ ਨੂੰ ਸਵੱਛਤਾ ਮੁਹਿੰਮ ਤਹਿਤ ਸ਼ਾਨਦਾਰ ਕੰਮ ਕਰਨ ਲਈ ਕੋਲਾ ਮੰਤਰਾਲੇ ਦੁਆਰਾ ਹਾਲ ਹੀ ਵਿੱਚ ਪੁਰਸਕਾਰ ਦਿੱਤਾ ਗਿਆ ਹੈ ।



ਰਾਜਸਥਾਨ ਦੇ ਭਰਤਪੁਰ ਵਾਸੀ ਨੇ ਆਪਣੀ ਇੰਜੀਨੀਅਰਿੰਗ ਆਈ ਆਈ ਟੀ ਜੋਧਪੁਰ ਤੋਂ ਮੁਕੰਮਲ ਕੀਤੀ ਹੈ । ਐੱਮਐੱਸ. ਸ਼ਿਵਾਨੀ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਪਰਿਵਾਰ ਸਿਰ ਬੰਨ੍ਹਦੀ ਹੈ ਅਤੇ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਅਟੁੱਟ ਸਮਰਥਨ ਸੀ , ਜਿਸ ਨੇ ਉਸ ਨੂੰ ਉਤਸ਼ਾਹਤ ਕੀਤਾ । ਉਸ ਨੇ ਅੱਗੇ ਕਿਹਾ ਕਿ ਉਹ ਆਪਣਾ ਸਭ ਤੋਂ ਵਧੀਆ ਯੋਗਦਾਨ ਕੰਪਨੀ ਨੂੰ ਦੇਣਾ ਚਾਹੁੰਦੀ ਹੈ ।

 

******************


ਐੱਮ ਵੀ / ਐੱਸ ਕੇ 


(Release ID: 1754052) Visitor Counter : 170


Read this release in: English , Urdu , Hindi , Tamil , Telugu