ਰੱਖਿਆ ਮੰਤਰਾਲਾ
ਥਲ ਸੈਨਾ ਮੁਖੀ ਨੇ ਚੰਡੀਮੰਦਰ ਮਿਲਟਰੀ ਸਟੇਸ਼ਨ ਦਾ ਦੌਰਾ ਕੀਤਾ
Posted On:
10 SEP 2021 5:20PM by PIB Chandigarh
ਥਲ ਸੈਨਾ ਮੁਖੀ ਜਨਰਲ ਐਮ ਐਮ ਨਰਵਣੇ ਨੇ 10 ਸਤੰਬਰ 2021 ਨੂੰ ਚੰਡੀਮੰਦਰ ਵਿਖੇ ਪੱਛਮੀ ਕਮਾਂਡ ਦੇ ਹੈੱਡਕੁਆਰਟਰ ਦਾ ਦੌਰਾ ਕੀਤਾ। ਸੈਨਾ ਮੁਖੀ ਨੂੰ ਪੱਛਮੀ ਕਮਾਂਡ ਦੇ ਆਰਮੀ ਕਮਾਂਡਰ ਲੈਫਟੀਨੈਂਟ ਜਨਰਲ ਆਰ ਪੀ ਸਿੰਘ ਵੱਲੋਂ ਵੱਖ -ਵੱਖ ਕਾਰਜਸ਼ੀਲ ਅਤੇ ਸਿਖਲਾਈ ਸੰਬੰਧੀ ਮੁੱਦਿਆਂ ਬਾਰੇ ਅਪਡੇਟ ਕੀਤਾ ਗਿਆ। ਸੀਓਏਐਸ ਨੇ ਪੱਛਮੀ ਕਮਾਂਡ ਦੇ ਅਧਿਕਾਰੀਆਂ ਨੂੰ ਸੰਬੋਧਿਤ ਕੀਤਾ, ਜਿਸ ਦੌਰਾਨ ਉਨ੍ਹਾਂ ਨੇ ਉਨ੍ਹਾਂ ਨੂੰ ਮਾਣ ਨਾਲ ਸੇਵਾ ਕਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਅਜਿਹਾ ਕਰਕੇ ਸੈਨਾ ਦੀਆਂ ਨੈਤਿਕ ਕਦਰਾਂ ਕੀਮਤਾਂ ਅਤੇ ਭਾਰਤੀ ਫੌਜ ਦੇ ਅਮੀਰ ਸੱਭਿਆਚਾਰ ਨੂੰ ਬਰਕਰਾਰ ਰੱਖਣ। ਭਾਰਤੀ ਸੈਨਾ ਵੱਲੋਂ ਸੈਨਾ ਦੇ ਆਧੁਨਿਕੀਕਰਨ ਲਈ ਕੀਤੇ ਜਾ ਰਹੇ ਵੱਖ -ਵੱਖ ਉਪਾਵਾਂ ਨੂੰ ਉਜਾਗਰ ਕਰਦਿਆਂ, ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸੈਨਿਕਾਂ ਨੂੰ ਸੂਚਨਾ ਟੈਕਨੋਲੋਜੀ ਦੇ ਨਵੇਂ ਰੁਝਾਨਾਂ, ਉਭਰ ਰਹੇ ਸਾਈਬਰ ਖਤਰਿਆਂ ਅਤੇ ਵਿਰੋਧੀ ਉਪਾਵਾਂ ਦੇ ਨਾਲ ਆਪਣੇ ਆਪ ਨੂੰ ਸਮੇਂ ਦੇ ਅਨੁਕੂਲ ਰੱਖਣਾ ਚਾਹੀਦਾ ਹੈ।
ਬਾਅਦ ਵਿੱਚ, ਜਨਰਲ ਨਰਵਣੇ ਨੇ ਸੈਨਿਕਾਂ ਨਾਲ ਉਨ੍ਹਾਂ ਦੀ ਪੇਸ਼ੇਵਰਤਾ ਅਤੇ ਕੋਵਿਡ -19 ਮਹਾਮਾਰੀ ਦੇ ਮੱਦੇਨਜ਼ਰ ਲਗਾਈਆਂ ਗਈਆਂ ਪਾਬੰਦੀਆਂ ਦੇ ਬਾਵਜੂਦ ਲੜਾਈ ਦੀ ਤਿਆਰੀ ਦੀ ਉੱਚ ਅਵਸਥਾ ਨੂੰ ਕਾਇਮ ਰੱਖਣ ਲਈ ਉਨ੍ਹਾਂ ਦੀ ਸਾਹਸੀ ਭਾਵਨਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਾਰੇ ਰੈਂਕਾਂ ਨੂੰ ਜੋਸ਼ ਨਾਲ ਕੰਮ ਕਰਦੇ ਰਹਿਣ ਅਤੇ ਭਵਿੱਖ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਕਾਰਜਸ਼ੀਲ ਚੁਣੌਤੀਆਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।
------------------------
ਐਸਸੀ, ਬੀਐਸਸੀ, ਵੀਬੀਵਾਈ
(Release ID: 1754048)
Visitor Counter : 224