ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ, ਸ਼੍ਰੀ ਪਸ਼ੂਪਤੀ ਕੁਮਾਰ ਪਾਰਸ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ, ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ 7 ਫੂਡ ਪ੍ਰੋਸੈਸਿੰਗ ਪ੍ਰੋਜੈਕਟਾਂ ਦਾ ਵਰਚੁਅਲ ਤੌਰ ਤੇ ਉਦਘਾਟਨ ਕੀਤਾ
ਐਸਆਰਐਲਐਮ ਦੇ 74 ਐਸਐਚਜੀ ਮੈਂਬਰਾਂ ਲਈ ਜ਼ਿਲ੍ਹਾ ਪ੍ਰੋਜੈਕਟ ਮੈਨੇਜਮੈਂਟ ਯੂਨਿਟ (ਡੀਪੀਐਮਯੂ) ਨੂੰ 22.02 ਲੱਖ ਰੁਪਏ ਅਤੇ 1250 ਐਸਐਚਜੀ ਮੈਂਬਰਾਂ ਲਈ 213 ਕਮਿਊਨਿਟੀ ਅਧਾਰਤ ਸੰਗਠਨਾਂ ਨੂੰ 2.1 ਕਰੋੜ ਰੁਪਏ ਪੀਐਮਐਫਐਮਈ ਸਕੀਮ ਅਧੀਨ ਕ੍ਰਮਵਾਰ ਮੇਘਾਲਿਆ ਅਤੇ ਅਸਾਮ ਵਿੱਚ ਸੀਡ ਪੂੰਜੀ ਵੱਜੋਂ ਟਰਾਂਸਫਰ ਕੀਤੇ ਗਏ
ਪੰਜਾਬ ਦੇ ਬਠਿੰਡਾ ਵਿਖੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ ਵੱਲੋਂ 'ਇੱਕ ਜ਼ਿਲ੍ਹਾ ਇੱਕ ਉਤਪਾਦ' ਦੇ ਅਧੀਨ ਹਨੀ ਪ੍ਰੋਸੈਸਿੰਗ ਬਾਰੇ ਵਰਕਸ਼ਾਪ ਦਾ ਆਯੋਜਨ
ਮੰਤਰਾਲਾ ਦੀ ਵੈਬਸਾਈਟ 'ਤੇ' ਆਤਮਨਿਰਭਰ ਇੰਟਰਪ੍ਰਾਈਜਿਜ਼' ਲੜੀ ਵਿੱਚ ਅੰਨਪੂਰਨਾ ਫੂਡਜ਼ ਇੰਡੀਆ ਦੀ ਸ਼੍ਰੀਮਤੀ ਸੁਧਾ ਮਹੀਪਾਲ ਦੀ ਸਫਲਤਾ ਦੀ ਕਹਾਣੀ ਪ੍ਰਕਾਸ਼ਤ ਕਰਨਾ
ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ ਵੱਲੋਂ 'ਅਜ਼ਾਦੀ ਕਾ ਅੰਮ੍ਰਿਤ ਮਹੋਤਸਵ' ਤਹਿਤ ਫੂਡ ਪ੍ਰੋਸੈਸਿੰਗ ਹਫਤਾ ਆਯੋਜਿਤ ਕੀਤਾ ਗਿਆ
Posted On:
10 SEP 2021 7:41PM by PIB Chandigarh
ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ਼੍ਰੀ ਪਸ਼ੂਪਤੀ ਕੁਮਾਰ ਪਾਰਸ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅੱਜ ਇੱਥੇ 'ਅਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦੇ ਜਸ਼ਨਾਂ ਦੇ ਹਿੱਸੇ ਵੱਜੋਂ ਵੀਡੀਓ ਕਾਨਫਰੰਸਿੰਗ ਰਾਹੀਂ ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਵਿਖੇ 7 ਫੂਡ ਪ੍ਰੋਸੈਸਿੰਗ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।
ਇਨ੍ਹਾਂ 7 ਪ੍ਰੋਜੈਕਟਾਂ ਦੀ ਕੁੱਲ ਲਾਗਤ ਲਗਭਗ 164.46 ਕਰੋੜ ਰੁਪਏ ਹੈ ਅਤੇ ਮੰਤਰਾਲਾ ਵੱਲੋਂ 27.99 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਮਨਜੂਰ ਕੀਤੀ ਗਈ ਹੈ। ਇਸ ਨਾਲ 3,100 ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ 'ਤੇ ਰੋਜ਼ਗਾਰ ਮਿਲੇਗਾ, ਅਤੇ 16,500 ਕਿਸਾਨਾਂ ਅਤੇ ਉੱਦਮੀਆਂ ਨੂੰ ਇਨ੍ਹਾਂ ਪ੍ਰੋਜੈਕਟਾਂ ਤੋਂ ਲਾਭ ਪ੍ਰਾਪਤ ਹੋਵੇਗਾ।
ਇਸ ਮੌਕੇ ਬੋਲਦਿਆਂ, ਸ਼੍ਰੀ ਪਸ਼ੂਪਤੀ ਕੁਮਾਰ ਪਾਰਸ ਨੇ ਕਿਹਾ ਕਿ ਮੈਂ ਇਨ੍ਹਾਂ ਪ੍ਰੋਜੈਕਟਾਂ ਦੇ ਪ੍ਰਮੋਟਰਾਂ ਨੂੰ ਅਤਿ ਆਧੁਨਿਕ ਪ੍ਰੋਸੈਸਿੰਗ ਸਹੂਲਤਾਂ ਵਿਕਸਤ ਕਰਨ ਲਈ ਆਪਣੀ ਪ੍ਰਸ਼ੰਸਾ ਪਹੁੰਚਾਉਣਾ ਚਾਹੁੰਦਾ ਹਾਂ, ਜੋ ਫੂਡ ਪ੍ਰੋਸੈਸਿੰਗ ਖੇਤਰ ਦੇ ਵਿਕਾਸ ਵਿੱਚ ਮੀਲ ਪੱਥਰ ਸਾਬਤ ਹੋਣਗੀਆਂ, ਸੰਬੰਧਤ ਖੇਤਰਾਂ ਅਤੇ ਨੇੜਲੇ ਖੇਤਰਾਂ ਦੇ ਕਿਸਾਨਾਂ, ਉਤਪਾਦਕਾਂ, ਪ੍ਰੋਸੈਸਰਾਂ ਅਤੇ ਖਪਤਕਾਰਾਂ ਨੂੰ ਵੱਡੀ ਪੱਧਰ ਤੇ ਲਾਭ ਪਹੁੰਚਾਉਣਗੀਆਂ।
ਸਮਾਰੋਹ ਨੂੰ ਸੰਬੋਧਨ ਕਰਦਿਆਂ, ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਕਿਹਾ ਕਿ ਜੇ ਵਾਧੂ ਫਸਲਾਂ/ਉਤਪਾਦਾਂ ਦੀ ਸਥਾਨਕ ਪੱਧਰ 'ਤੇ ਪ੍ਰੋਸੈਸਿੰਗ ਕੀਤੀ ਜਾਂਦੀ ਹੈ, ਤਾਂ ਇਹ ਆਦਰਸ਼ ਹੋਵੇਗਾ ਅਤੇ ਹਰ ਕੋਈ ਇਸ ਤੋਂ ਲਾਭ ਪ੍ਰਾਪਤ ਕਰੇਗਾ। ਪ੍ਰਮੋਟਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਆਪਣੇ ਬ੍ਰਾਂਡਾਂ ਦੀ ਮੌਜੂਦਗੀ ਸਥਾਪਤ ਕਰਨ ਲਈ ਇੱਕਜੁੱਟ ਹੋ ਕੇ ਕੰਮ ਕਰਨਾ ਪਏਗਾ ਤਾਂ ਜੋ ਸਾਡੇ ਪ੍ਰੋਸੈਸਡ ਉਤਪਾਦਾਂ ਦੀ ਮਾਨਤਾ ਨੂੰ ਯਕੀਨੀ ਬਣਾਇਆ ਜਾ ਸਕੇ।
ਅੱਜ ਸੱਤ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ, ਉਹ ਹੇਠ ਲਿਖੇ ਅਨੁਸਾਰ ਹਨ -
Project Name
|
District, State
|
Scheme
|
Project Cost
(in Rs. crores)
|
Grant fromthe Ministry
(in Rs. crores)
|
M/s Paakhi Business Pvt. Ltd.
|
Meerut, Uttar Pradesh
|
BFL
|
17.01
|
5.00
|
M/s Bikanerwala Foods
|
Gautam Buddh Nagar, Uttar Pradesh
|
CEFPPC
|
67.92
|
5.00
|
M/s MouryaAquax
|
West Godavari, Andhra Pradesh
|
Cold Chain Scheme
|
44.77
|
9.83
|
M/s SKM Egg Product Export (India) Ltd.
|
Erode, Tamil Nadu
|
CEFPPC
|
19.99
|
5.00
|
M/s Samson CNO Industries
|
Tiruppur, Tamil Nadu
|
CEFPPC
|
9.47
|
3.16
|
Centre for Excellence in Grain Sciences
|
Thanjavur, Tamil Nadu
|
IIFPT
|
2.70
|
---
|
School of Sensory Science
|
Thanjavur, Tamil Nadu
|
IIFPT
|
2.50
|
---
|
ਭਾਰਤ ਸਰਕਾਰ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਦੀ ਯਾਦ ਵਿੱਚ, 'ਅਜ਼ਾਦੀ ਕਾ ਅੰਮ੍ਰਿਤ ਮਹੋਤਸਵ' ਮਨਾ ਰਹੀ ਹੈ। ਜਸ਼ਨ ਦੇ ਹਿੱਸੇ ਵਜੋਂ, ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ 6 ਸਤੰਬਰ 2021 ਤੋਂ 12 ਸਤੰਬਰ 2021 ਤੱਕ ਫੂਡ ਪ੍ਰੋਸੈਸਿੰਗ ਹਫਤਾ ਮਨਾ ਰਿਹਾ ਹੈ, ਜਿਸ ਦੇ ਤਹਿਤ ਮੰਤਰਾਲਾ ਵੱਖ -ਵੱਖ ਪ੍ਰੋਗਰਾਮਾਂ ਦਾ ਆਯੋਜਨ ਕਰ ਰਿਹਾ ਹੈ।
ਇਸੇ ਦੌਰਾਨ, ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ ਵੱਲੋਂ ਅੱਜ ਪੰਜਾਬ ਦੇ ਬਠਿੰਡਾ ਵਿਖੇ 'ਇੱਕ ਜ਼ਿਲ੍ਹਾ ਇੱਕ ਉਤਪਾਦ' ਦੇ ਅਧੀਨ ਹਨੀ ਪ੍ਰੋਸੈਸਿੰਗ ਬਾਰੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਐਸਆਰਐਲਐਮ ਦੇ 74 ਐਸਐਚਜੀ ਮੈਂਬਰਾਂ ਲਈ ਜ਼ਿਲ੍ਹਾ ਪ੍ਰੋਜੈਕਟ ਮੈਨੇਜਮੈਂਟ ਯੂਨਿਟ (ਡੀਪੀਐਮਯੂ) ਨੂੰ 22.02 ਲੱਖ ਰੁਪਏ ਅਤੇ ਪੀਐਮਐਫਐਮਈ ਸਕੀਮ ਅਧੀਨ 1,250 ਐਸਐਚਜੀ ਮੈਂਬਰਾਂ ਲਈ 213 ਕਮਿਊਨਿਟੀ ਅਧਾਰਤ ਸੰਸਥਾਵਾਂ ਨੂੰ 2.01 ਕਰੋੜ ਰੁਪਏ ਕ੍ਰਮਵਾਰ ਮੇਘਾਲਿਆ ਅਤੇ ਅਸਾਮ ਵਿੱਚ ਸੀਡੀ ਪੂੰਜੀ ਦੇ ਰੂਪ ਵਿੱਚ ਟਰਾਂਸਫਰ ਕੀਤੇ ਗਏ ਹਨ।
'ਫੂਡ ਪ੍ਰੋਸੈਸਿੰਗ ਵੀਕ' ਮੁਹਿੰਮ ਦੇ ਹਿੱਸੇ ਵਜੋਂ, ਪੀਐਮਐਫਐਮਈ ਸਕੀਮ ਦੀ ਲਾਭਪਾਤਰੀ, ਅੰਨਪੂਰਨਾ ਫੂਡਜ਼ ਇੰਡੀਆ ਦੀ ਸ਼੍ਰੀਮਤੀ ਸੁਧਾ ਮਹੀਪਾਲ ਦੀ ਸਫਲਤਾ ਦੀ ਕਹਾਣੀ ਨੂੰ ਵੀ 'ਆਤਮਨਿਰਭਰ ਇੰਟਰਪ੍ਰਾਈਜ਼ਜ਼' ਲੜੀ ਵਿੱਚ ਮੰਤਰਾਲਾ ਦੀ ਵੈਬਸਾਈਟ 'ਤੇ ਪ੍ਰਕਾਸ਼ਤ ਕੀਤਾ ਗਿਆ ।
------------------
ਐੱਸ ਐੱਨ ਸੀ/ਪੀ ਕੇ/ਆਰ ਆਰ
(Release ID: 1754042)
Visitor Counter : 285