ਸੂਚਨਾ ਤੇ ਪ੍ਰਸਾਰਣ ਮੰਤਰਾਲਾ

“ਪੋਸ਼ਣ ਅਭਿਯਾਨ - ਸਹੀ ਪੋਸ਼ਣ ਦੇਸ਼ ਰੌਸ਼ਨ” ‘ਤੇ ਵੈਬੀਨਾਰ ਦਾ ਆਯੋਜਨ

Posted On: 10 SEP 2021 4:45PM by PIB Chandigarh

ਪ੍ਰਾਦੇਸ਼ਿਕ ਜਨਸੰਪਰਕ ਬਿਊਰੋ (ਆਰਓਬੀ) ਅਤੇ ਪੱਤਰ ਸੂਚਨਾ ਦਫ਼ਤਰ (ਪੀਆਈਬੀ),  ਚੰਡੀਗੜ੍ਹ, ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ ਦੁਆਰਾ ਅੱਜ ਪੋਸ਼ਣ ਅਭਿਯਾਨ-  ਸਹੀ ਪੋਸ਼ਣ ਦੇਸ਼ ਰੌਸ਼ਨ ‘ਤੇ ਇੱਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ।  ਸੁਸ਼੍ਰੀ ਸਰਿਤਾ ਗੋਡਵਾਨੀ,  ਸਲਾਹਕਾਰ, ਸਮਾਜ ਭਲਾਈ ਵਿਭਾਗ, ਯੂਟੀ ਚੰਡੀਗੜ੍ਹ ਅਤੇ ਸੁਸ਼੍ਰੀ ਸਬਾ ਮਲਿਕ, ਸੀਨੀਅਰ ਆਹਾਰ ਮਾਹਰ, ਸਿਵਲ ਹਸਪਤਾਲ, ਸੋਨੀਪਤ, ਹਰਿਆਣਾ ਨੇ ਮਹਿਮਾਨ ਬੁਲਾਰਿਆਂ ਦੇ ਰੂਪ ਵਿੱਚ ਭਾਗ ਲਿਆ।

ਤਸਵੀਰ:  “ਪੋਸ਼ਣ ਅਭਿਯਾਨ -ਸਹੀ ਪੋਸ਼ਣ ਦੇਸ਼ ਰੌਸ਼ਨ”‘ਤੇ ਵੈਬੀਨਾਰ ਦੀ ਇੱਕ ਝਲਕ

ਸੁਸ਼੍ਰੀ ਸਰਿਤਾ ਗੋਡਵਾਨੀ ਨੇ ਪੋਸ਼ਣ ਅਭਿਯਾਨ ਦੇ ਲਾਗੂਕਰਨ‘ਤੇ ਆਪਣੇ ਵਡਮੁੱਲੇ ਅਨੁਭਵ ਸਾਂਝੇ ਕੀਤੇ। ਉਨ੍ਹਾਂ ਨੇ ਕਿਹਾ ਕਿ ਆਂਗਨਵਾੜੀ ਵਰਕਰਾਂ ਦੇ ਵਿੱਚ ‘ਪੋਸ਼ਣ ਵਾਟਿਕਾ’ ਦੀ ਜ਼ਿਕਰਯੋਗ ਪਹਿਲ ਨੇ ਸੰਤੁਲਿਤ ਆਹਾਰ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕੀਤੀ ਹੈ। ਉਨ੍ਹਾਂ ਨੇ ਪ੍ਰਤਿਭਾਗੀਆਂ ਨੂੰ ਇਨ੍ਹਾਂ ਪੋਸ਼ਣ ਵਾਟਿਕਾ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਪੋਸ਼ਣ ਮਾਹ ਵਿੱਚ ਸਰਵਸ੍ਰੇਸ਼ਠ ਪੋਸ਼ਣ ਵਾਟਿਕਾ ਵਾਲੀਆਂ ਆਂਗਨਵਾੜੀ ਵਰਕਰਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। 

ਸੁਸ਼੍ਰੀ ਸਬਾ ਮਲਿਕ, ਸੀਨੀਅਰ ਆਹਾਰ ਮਾਹਰ,ਸਿਵਲ ਹਸਪਤਾਲ, ਸੋਨੀਪਤ, ਹਰਿਆਣਾ ਨੇ ਵਿਸ਼ੇਸ਼ ਰੂਪ ਨਾਲ ਗਰਭਵਤੀ ਮਹਿਲਾਵਾਂ ਲਈ ਸੰਤੁਲਿਤ ਆਹਾਰ ਦੇ ਮਹੱਤਵ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਉਚਿਤ ਮਾਤ੍ਰ ਆਹਾਰ ਪ੍ਰੋਟੀਨ ਸੇਵਨ‘ਤੇ ਜ਼ੋਰ ਦਿੱਤਾ ਅਤੇ ਪ੍ਰਤਿਭਾਗੀਆਂ ਨੂੰ ਗਰਭ ਅਵਸਥਾ ਦੌਰਾਨ ਐਨੀਮੀਆ ਨੂੰ ਰੋਕਣ ਲਈ ਸੰਤੁਲਿਤ ਆਹਾਰ ਦੀ ਲੋੜ  ਬਾਰੇ ਦੱਸਿਆ । 

ਆਪਣੇ ਸੁਆਗਤ ਭਾਸ਼ਣ ਵਿੱਚ ਸ਼੍ਰੀ ਹਿਮਾਂਸ਼ੁ ਪਾਠਕ, ਸਹਾਇਕ ਡਾਇਰੈਕਟਰ, ਪੀਆਈਬੀ,  ਚੰਡੀਗੜ੍ਹ ਨੇ ਕਿਹਾ ਕਿ ਪੋਸ਼ਣ ਅਭਿਯਾਨ ਬੱਚਿਆਂ, ਬਾਲਗਾਂ, ਗਰਭਵਤੀ ਮਹਿਲਾਵਾਂ ਅਤੇ ਸਤਨਪਾਨ ਕਰਾਉਣ ਵਾਲੀਆਂ ਮਾਤਾਵਾਂ ਲਈ ਪੋਸ਼ਣ ਸੰਬੰਧੀ ਨਤੀਜਿਆਂ ਵਿੱਚ ਸੁਧਾਰ ਲਈ ਭਾਰਤ ਸਰਕਾਰ ਦਾ ਪ੍ਰਮੁੱਖ ਪ੍ਰੋਗਰਾਮ ਹੈ। ਸੁਸ਼੍ਰੀ ਸਪਨਾ, ਸਹਾਇਕ ਡਾਇਰੈਕਟਰ, ਆਰਓਬੀ ਚੰਡੀਗੜ੍ਹ ਨੇ ਸੈਸ਼ਨ ਦਾ ਸੰਚਾਲਨ ਕੀਤਾ। ਸ਼੍ਰੀਮਤੀ ਸੰਗੀਤਾ ਜੋਸ਼ੀ,ਸਹਾਇਕ ਡਾਇਰੈਕਟਰ,ਆਰਓਬੀ ਚੰਡੀਗੜ੍ਹ ਨੇ ਬੁਲਾਰਿਆਂ ਅਤੇ ਮੌਜੂਦ ਪ੍ਰਤਿਭਾਗੀਆਂ ਦੇ ਧੰਨਵਾਦ ਪ੍ਰਸਤਾਵ ਨਾਲ ਵੈਬੀਨਾਰ ਦਾ ਸਾਰਾਂਸ਼ ਕਰਕੇ ਸਮਾਪਤੀ ਕੀਤੀ।  ਇਸ ਵੈਬੀਨਾਰ ਵਿੱਚ ਖੇਤਰ ਦੀਆਂ ਆਂਗਨਵਾੜੀ ਵਰਕਰਾਂ ਆਈਸੀਡੀਐੱਸ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧਿਕਾਰੀਆਂ ਨੇ ਹਿੱਸਾ ਲਿਆ ।

*********

ਡੀਐੱਸ/ਐੱਚਪੀ/ਐੱਚਆਰ/ਐੱਚਐੱਨ



(Release ID: 1753894) Visitor Counter : 202


Read this release in: Hindi , Urdu , English