ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾਕਟਰ ਭਾਰਤੀ ਪ੍ਰਵੀਣ ਪਵਾਰ ਨੇ ਜਨਸੰਖਿਆ, ਮਨੁੱਖੀ ਪੂੰਜੀ ਅਤੇ ਟਿਕਾਉਣਯੋਗ ਵਿਕਾਸ ਬਾਰੇ ਸੈਮੀਨਾਰ ਦਾ ਉਦਘਾਟਨ ਅਤੇ ਪ੍ਰਧਾਨਗੀ ਕੀਤੀ


ਦਿੱਲੀ ਵਿੱਚ ਆਰਥਿਕ ਉੱਨਤੀ ਲਈ ਸੰਸਥਾ ਵਿੱਚ ਡਿਜੀਟਲ ਜਨਸੰਖਿਆ ਕਲਾਕ ਦਾ ਉਦਘਾਟਨ ਕੀਤਾ


ਸਿਹਤ ਮੰਤਰਾਲਾ ਦੇਸ਼ ਭਰ ਵਿੱਚ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਪ੍ਰਧਾਨ ਮੰਤਰੀ ਦੀ ਦ੍ਰਿਸ਼ਟੀ “ਸਾਰਿਆਂ ਲਈ ਸਿਹਤ” ਲਈ ਵਚਨਬੱਧ ਹੈ : ਡਾਕਟਰ ਭਾਰਤੀ ਪ੍ਰਵੀਣ ਪਵਾਰ

Posted On: 10 SEP 2021 4:08PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਡਾਕਟਰ ਪ੍ਰਵੀਣ ਪਵਾਰ ਨੇ ਅੱਜ ਇੱਥੇ ਜਨਸੰਖਿਆ , ਮਨੁੱਖੀ ਪੂੰਜੀ ਅਤੇ ਟਿਕਾਉਣਯੋਗ ਵਿਕਾਸ (ਸਿਹਤਮੰਦ ਲੋਕ — ਸਿਹਤਮੰਦ ਭਵਿੱਖ) ਬਾਰੇ ਸੈਮੀਨਾਰ ਦਾ ਉਦਘਾਟਨ ਕੀਤਾ ਅਤੇ ਪ੍ਰਧਾਨਗੀ ਕੀਤੀ । ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਦੇ ਅੰਦਰ ਆਰਥਿਕ ਉੱਨਤੀ ਲਈ ਸੰਸਥਾ ਵਿੱਚ ਡਿਜੀਟਲ ਜਨਸੰਖਿਆ ਕਲਾਕ ਦਾ ਵੀ ਉਦਘਾਟਨ ਕੀਤਾ । ਕੇਂਦਰੀ ਮੰਤਰੀ ਨੇ ਡਾਕਟਰ ਦੀਪਾਂਜਲੀ ਹੈਲੋਏ ਅਤੇ ਡਾਕਟਰ ਸੁਰੇਸ਼ ਸ਼ਰਮਾ ਦੁਆਰਾ ਲਿਖੀ “ਅਸਾਮ ਵਿੱਚ ਇਨਫੈਂਟ ਅਤੇ ਬੱਚਿਆਂ ਦੀ ਮੌਤ ਦਰ — ਜਨਸੰਖਿਆ ਸਬੰਧੀ ਅਤੇ ਸਮਾਜਿਕ — ਆਰਥਿਕ ਅੰਤਰ ਸਬੰਧਾਂ” ਦੇ ਸਿਰਲੇਖ ਹੇਠ ਕਿਤਾਬ ਨੂੰ ਵੀ ਲਾਂਚ ਕੀਤਾ । ਇਸ ਮੌਕੇ ਇੱਕ ਐੱਚ ਐੱਮ ਆਈ ਐੱਸ ਕਿਤਾਬਚਾ / ਰੈਡੀ ਰੈਕਨਰ ਵੀ ਜਾਰੀ ਕੀਤਾ ।



https://ci3.googleusercontent.com/proxy/J3f0Fo9nUBT2ZknEIkhCLODCZXPypYgkoYSWsGAn2c1l7H-L3epWs3-CuatlTq6S5JQRCVfFB2RPM0xYDQTQ7wYdTpLg-PqnHc0pooQH7qwpMxTkvfbmjSoQRA=s0-d-e1-ft#https://static.pib.gov.in/WriteReadData/userfiles/image/image00103IC.jpg

ਸ਼੍ਰੀ ਗਣੇਸ਼ ਚਤੁਰਥੀ ਦੇ ਪਾਵਨ ਮੌਕੇ ਤੇ ਹਰੇਕ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਡਾਕਟਰ ਪਵਾਰ ਨੇ ਜਨਸੰਖਿਆ ਬਾਰੇ ਵੱਡੀ ਪੱਧਰ ਤੇ ਵਿਚਾਰ ਚਰਚਾ ਅਤੇ ਜਾਗਰੂਕਤਾ ਦੀ ਜਰੂਰਤ ਤੇ ਜ਼ੋਰ ਦਿੰਦਿਆਂ , ਕਿਉਂਕਿ ਭਾਰਤ ਅਨੁਮਾਨਾਂ ਅਨੁਸਾਰ 2027 ਤੱਕ ਸਭ ਤੋਂ ਵੱਧ ਜਨਸੰਖਿਆ ਵਾਲਾ ਦੇਸ਼ ਬਣਨ ਲਈ ਤਿਆਰ ਹੈ, ਕਿਹਾ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੇਸ਼ ਭਰ ਵਿੱਚ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਪ੍ਰਧਾਨ ਮੰਤਰੀ ਦੀ ਦ੍ਰਿਸ਼ਟੀ “ਸਾਰਿਆਂ ਲਈ ਸਿਹਤ” ਪੂਰੀ ਕਰਨ ਲਈ ਵਚਨਬੱਧ ਹੈ । ਉਨ੍ਹਾਂ ਕਿਹਾ , “ਜਨਸੰਖਿਆ ਨੀਤੀ ਦਾ ਇਰਾਦਾ ਜਨਸੰਖਿਆ ਨੂੰ ਸਥਿਰ ਕਰਨਾ ਹੋਣਾ ਚਾਹੀਦਾ ਹੈ ਅਤੇ ਇਨ੍ਹਾਂ ਦੋਨਾਂ ਲਈ ਮੈਕਰੋ ਤੇ ਮਾਈਕ੍ਰੋ ਪਹੁੰਚ ਦੀ ਲੋੜ ਹੈ । ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਸਾਫ਼ ਫਿਊਲ , ਘਰ , ਸਾਫ਼ ਪਾਣੀ ਅਤੇ ਸਿਹਤ ਹਰੇਕ ਨੂੰ ਮਿਲੇ “। ਜਨਸੰਖਿਆ ਦਾ ਅੰਦਾਜ਼ਾ ਜਨਤਕ ਵਸਤਾਂ ਦੀ ਪਹੁੰਚ ਅਤੇ ਵੰਡ ਵਿੱਚ ਕਿਵੇਂ ਮਹੱਤਵਪੂਰਨ ਹੋ ਸਕਦਾ ਹੈ , ਬਾਰੇ ਦੱਸਦਿਆਂ ਉਨ੍ਹਾਂ ਨੇ ਜਨਸੰਖਿਆ ਖੋਜ ਕੇਂਦਰਾਂ ਦੀ ਮਹੱਤਵਪੂਰਨ ਭੂਮਿਕਾ ਤੇ ਰੌਸ਼ਨੀ ਪਾਈ ਜੋ ਸਮਕਾਲੀ ਮੁੱਦਿਆਂ ਬਾਰੇ ਖੋਜ ਕਰਕੇ ਨਿਭਾ ਸਕਦਾ ਹੈ ।

https://ci6.googleusercontent.com/proxy/3LJspSi0tJItHj8HwfNR1CYpY9T2zS-sgX5GcyJifGx4t7Cef0uVvOogFS1_0HqmCgJWchyyNeWf76XqEOC0VlcAd6nkg8JrSj3XgGcTsTMSiO4ii9xtBkovKg=s0-d-e1-ft#https://static.pib.gov.in/WriteReadData/userfiles/image/image002OK0S.jpg

ਸਿਹਤ ਮੰਤਰੀ ਨੇ ਪੀ ਆਰ ਸੀਜ਼ ਦੁਆਰਾ ਵੱਡੀ ਰੇਂਜ ਤੇ ਕੀਤੇ ਅਧਿਐਨਾਂ ਦੀ ਪ੍ਰਸ਼ੰਸਾ ਕੀਤੀ , ਜੋ ਨੀਤੀ ਬਣਾਉਣ ਅਤੇ ਸਕੀਮਾਂ ਦੇ ਮੁਲਾਂਕਣ ਵਿੱਚ ਸਹਾਇਤਾ ਕਰਦੇ ਹਨ । ਉਨ੍ਹਾਂ ਨੋਟ ਕੀਤਾ ਕਿ ਪੀ ਆਰ ਸੀਜ਼ ਨੇ ਦੇਸ਼ ਭਰ ਦੇ ਹੈਲਥ ਅਤੇ ਵੈੱਲਨੈੱਸ ਸੈਂਟਰਾਂ ਦਾ ਦੌਰਾ ਕੀਤਾ । ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਭਾਰਤ ਸਰਕਾਰ ਦੇ ਵੱਖ ਵੱਖ ਫਲੈਗਸਿ਼ਪ ਪ੍ਰੋਗਰਾਮ ਜਿਵੇਂ ਲਕਸ਼ਯਾ , ਕਾਇਆਕਲਪ ਅਤੇ ਆਯੂਸ਼ਮਾਨ ਭਾਰਤ ਦੀ ਨਿਗਰਾਨੀ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਜਨਸੰਖਿਆ ਖੋਜ ਕੇਂਦਰ ਕਿਵੇਂ ਸਹਾਇਤਾ ਕਰ ਸਕਦੇ ਹਨ ।

ਡਾਕਟਰ ਪਵਾਰ ਨੇ ਜ਼ੋਰ ਦਿੱਤਾ ਕਿ ਜਨਸੰਖਿਆ ਕਲਾਕ ਹਰੇਕ ਲਈ ਫਾਇਦੇਮੰਦ ਹੋਵੇਗੀ , ਕਿਉਂਕਿ ਇਹ ਪੂਰੇ ਰਾਸ਼ਟਰ ਦੀ ਜਨਸੰਖਿਆ ਦੀ ਸੰਖੇਪ ਜਾਣਕਾਰੀ ਅਤੇ ਅੰਤਰਸਰਗਰਮੀ ਮੁਹੱਈਆ ਕਰਦੀ ਹੈ । ਉਨਾਂ ਕਿਹਾ ਕਿ ਜਨਸੰਖਿਆ ਕਲਾਕ ਭਾਰਤ ਦੀ ਜਨਸੰਖਿਆ ਦਾ ਮਿੰਟ ਦਰ ਮਿੰਟ ਅੰਦਾਜ਼ਾ ਮੁਹੱਈਆ ਕਰੇਗੀ । ਇਹ ਕੁੱਲ ਪ੍ਰਜਣਨ ਦਰ , ਇਨਫੈਂਟ ਮੌਤ ਦਰ ਅਤੇ ਜੱਚਾ ਬੱਚਾ ਮੌਤ ਦਰ ਬਾਰੇ ਡਾਟਾ ਕੈਪਚਰ ਕਰਨ ਵਿੱਚ ਵੀ ਮਦਦ ਕਰੇਗੀ । ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਹ ਕਲਾਕ ਖੋਜ ਦੇ ਵਿੱਚ ਆਪਣੇ ਮਹੱਤਵ ਤੋਂ ਇਲਾਵਾ ਨੌਜਵਾਨ ਪੀੜ੍ਹੀਆਂ ਵਿੱਚ ਜਾਗਰੂਕਤਾ ਪੈਦਾ ਕਰੇਗੀ ।

ਐੱਮ ਐੱਸ ਸੰਧਿਆ ਕ੍ਰਿਸ਼ਨਾਮੂਰਤੀ , ਡੀ ਜੀ (ਅੰਕੜਾ) , ਡੀ ਜੀ ਸ਼੍ਰੀ ਡੀ ਕੇ ਓਝਾ , ਡੀ ਡੀ ਜੀ (ਅੰਕੜਾ) ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਹਾਜ਼ਰ ਸਨ ।

********************

 

ਐੱਮ ਵੀ / ਏ ਐੱਲ / ਜੀ ਐੱਸ

ਐੱਚ ਐੱਫ ਡਬਲਿਊ / ਐੱਮ ਓ ਐੱਸ / ਜਨਸੰਖਿਆ / ਆਈ ਈ ਜੀ / 10 ਸਤੰਬਰ 2021 / 5



(Release ID: 1753889) Visitor Counter : 181