ਇਸਪਾਤ ਮੰਤਰਾਲਾ
azadi ka amrit mahotsav

ਐੱਨਐੱਮਡੀਸੀ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਮਾਰੋਹ ਦੇ ਭਾਗ ਦੇ ਰੂਪ ਵਿੱਚ ਫ੍ਰੀਡਮ ਰਣ 2021 ਲਈ ਗ੍ਰੇਸ ਕੈਂਸਰ ਫਾਉਂਡੇਸ਼ਨ ਦੇ ਨਾਲ ਸਾਂਝੇਦਾਰੀ ਕੀਤੀ

प्रविष्टि तिथि: 10 SEP 2021 12:09PM by PIB Chandigarh

ਸਟੀਲ ਮੰਤਰਾਲੇ ਦੇ ਤਹਿਤ ਰਾਸ਼ਟਰੀ ਖਣਿਜ ਵਿਕਾਸ ਨਿਗਮ ਲਿਮਿਟੇਡ (ਐੱਨਐੱਮਡੀਸੀ) ਨੇ ਕੱਲ੍ਹ ਹੈਦਰਾਬਾਦ ਵਿੱਚ ਗਲੋਬਲ ਗ੍ਰੇਸ ਕੈਂਸਰ ਰਣ 2021 ਦਾ ਸ਼ੁਭਾਰੰਭ ਕੀਤਾ। ਇਸ ਪ੍ਰੋਗਰਾਮ ਵਿੱਚ ਤੇਲੰਗਾਨਾ ਦੇ ਰਾਜਪਾਲ ਅਤੇ ਪੁਡੂਚੇਰੀ ਦੇ ਉਪ ਰਾਜਪਾਲ ਡਾ. ਤਮਿਲਿਸਾਈ ਸੁੰਦਰਰਾਜਨ ਮੁੱਖ ਮਹਿਮਾਨ ਵਜੋਂ,  ਐੱਨਐੱਮਡੀਸੀ  ਦੇ ਸੀਐੱਮਡੀ ਸ਼੍ਰੀ ਸੁਮਿਤ ਦੇਬ ਸਨਮਾਨਿਤ ਮਹਿਮਾਨ ਵਜੋਂ ਅਤੇ ਗ੍ਰੇਸ ਕੈਂਸਰ ਫਾਉਂਡੇਸ਼ਨ ਦੇ ਸੀਈਓ ਡਾ. ਚਿੰਨਾਬਾਬੂ ਸੁਨਕਵੱਲੀ ਮੌਜੂਦ ਸਨ। ਫਿਟ ਇੰਡੀਆ ਮੂਵਮੈਂਟ ਨੂੰ ਧਿਆਨ ਵਿੱਚ ਰੱਖਦੇ ਹੋਏ ,  ਐੱਨਐੱਮਡੀਸੀ ਭਾਰਤ ਦਾ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਮਾਰੋਹ  ਦੇ ਹਿੱਸੇ ਦੇ ਰੂਪ ਵਿੱਚ 10 ਅਕਤੂਬਰ, 2021 ਨੂੰ ਹੈਦਰਾਬਾਦ ਵਿੱਚ ਆਯੋਜਿਤ ਹੋਣ ਵਾਲੇ ਕੈਂਸਰ ਜਾਗਰੂਕਤਾ ਰਣ ਦਾ ਸਮਰਥਨ ਕਰ ਰਿਹਾ ਹੈ। 

 

ਡਾ. ਤਮਿਲਸਾਈ ਸੁੰਦਰਰਾਜਨ ਨੇ ਇਸ ਪ੍ਰੋਗਰਾਮ ਨੂੰ ਕੈਂਸਰ ਰੋਗੀਆਂ ਅਤੇ ਇਸ ਤੋਂ ਉੱਭਰੇ ਹੋਏ ਲੋਕਾਂ ਨੂੰ ਸਮਰਪਿਤ ਕੀਤਾ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਵਿੱਚ ਸੁਤੰਤਰਤਾ ਦੀ ਭਾਵਨਾ ‘ਤੇ ਬੋਲਦੇ ਹੋਏ ,  ਡਾ. ਸੁੰਦਰਰਾਜਨ ਨੇ ਸਾਰਿਆਂ ਨੂੰ ਕੈਂਸਰ ਤੋਂ ਮੁਕਤੀ ਲਈ ਸੰਘਰਸ਼ ਕਰਨ ਲਈ ਪ੍ਰੋਤਸਾਹਿਤ ਕੀਤਾ । 

 

ਸ਼੍ਰੀ ਸੁਮਿਤ ਦੇਬ ਨੇ ਕੈਂਸਰ ਨਾਲ ਵੱਧਦੀ ਮੌਤ ਦਰ ਅਤੇ ਉਸ ‘ਤੇ ਜਾਗਰੂਕਤਾ ਪੈਦਾ ਕਰਨ ਦੀ ਸਮਾਜਿਕ ਜ਼ਿੰਮੇਦਾਰੀ ‘ਤੇ ਚਨਾਣਾ ਪਾਇਆ। ਇਸ ਮੌਕੇ ‘ਤੇ ਉਨ੍ਹਾਂ ਨੇ ਕਿਹਾ, “ਐੱਨਐੱਮਡੀਸੀ ਨੇ ਇੰਡੀਆ@75 ਨੂੰ ਮਨਾਉਣ ਲਈ ਕਈ ਖੇਡ,  ਸਿੱਖਿਅਕ ਅਤੇ ਸੱਭਿਆਚਾਰ ਪ੍ਰੋਗਰਾਮਾਂ ਦੇ ਆਯੋਜਨ ਦੀ ਯੋਜਨਾ ਬਣਾਈ ਹੈ ।  ਇੱਕ ਨਵੇਂ ਭਾਰਤ ਦੀ ਕਲਪਨਾ ਕਰਨਾ ਜੋ ਸਰੀਰਕ ਅਤੇ ਮਾਨਸਿਕ ਦੋਨੋਂ ਰੂਪ ਤੋਂ ਇੱਕ ਸਰਗਰਮ ਜੀਵਨ-ਸ਼ੈਲੀ ਨੂੰ ਅਪਣਾਉਂਦਾ ਹੈ,  ਗਲੋਬਲ ਕੈਂਸਰ ਰਣ 2021 ਦਾ ਸਮਰਥਨ ਕਰਨਾ ਅਤੇ ਇਸ ਅਭਿਯਾਨ ਦਾ ਹਿੱਸਾ ਬਣਨਾ ਸਾਡੇ ਲਈ ਖੁਸ਼ੀ ਦੀ ਗੱਲ ਹੈ।” 

ਐੱਨਐੱਮਡੀਸੀ ਨੇ ਹੈਦਰਾਬਾਦ ਵਿੱਚ ਗ੍ਰੇਸ ਕੈਂਸਰ ਫਾਉਂਡੇਸ਼ਨ ਦੇ ਨਾਲ ਵਿਅਕਤੀਗਤ ਰੂਪ ਨਾਲ ਅਤੇ ਵਰਚੁਅਲ ਤੌਰ ‘ਤੇ ਦੁਨੀਆ ਭਰ ਵਿੱਚ ਤਿੰਨ ਸ਼੍ਰੇਣੀਆਂ 5 ਹਜ਼ਾਰ, 10 ਹਜ਼ਾਰ ਅਤੇ 21.1 ਹਜ਼ਾਰ ਵਿੱਚ ਫ੍ਰੀਡਮ ਮੈਰਾਥਨ ਦੇ ਆਯੋਜਨ ਵਿੱਚ ਸਾਂਝੇਦਾਰੀ ਕੀਤੀ ਹੈ।  ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਮਾਰੋਹ  ਦੇ ਹਿੱਸੇ ਦੇ ਰੂਪ ਵਿੱਚ ਇਸ ਦੇ ਤਿੰਨ ਪ੍ਰਮੁੱਖ ਪ੍ਰੋਜੈਕਟ ਸ‍ਥਾਨਾਂ-ਬੈਲਾਡੀਲਾ,  ਦੋਨੀਮਲਾਈ ਅਤੇ ਐੱਨਆਈਐੱਸਪੀ ਵਿੱਚ ਵਿਅਕਤੀਗਤ ਰੂਪ ਨਾਲ ਵੀ ਇਸ ਦਾ ਆਯੋਜਨ ਕੀਤਾ ਜਾਵੇਗਾ ।

 

https://ci4.googleusercontent.com/proxy/EoWKxJUE8W5xZ6K8LpCcZD9egopsp7DvSdE9fKhqoMao9cDyF90hMj2nm_sZQSWAQ2ykjFw1ufjoSqVDX_A-a3UXbN6kAJLcuf4knS2NtB40fBpGaXm58Q=s0-d-e1-ft#https://static.pib.gov.in/WriteReadData/userfiles/image/PhotoBWKZ.JPG

 

*******

ਐੱਮਵੀ/ਐੱਸਕੇ


(रिलीज़ आईडी: 1753885) आगंतुक पटल : 327
इस विज्ञप्ति को इन भाषाओं में पढ़ें: English , Urdu , हिन्दी , Tamil