ਨੀਤੀ ਆਯੋਗ

ਭੇਲ ਖੋਜ ਤੇ ਵਿਕਾਸ ਕੇਂਦਰ, ਹੈਦਰਾਬਾਦ ਸਥਿਤ ਭਾਰਤ ਦਾ ਪਹਿਲਾ ਦੇਸ਼ ’ਚ ਡਿਜ਼ਾਇਨ ਕੀਤਾ ਹਾਈ ਐਸ਼ ਕੋਲ ਗੈਸੀਫ਼ਿਕੇਸ਼ਨ ਆਧਾਰਤ ਮੀਥਾਨੌਲ ਉਤਪਾਦਨ ਪਲਾਂਟ

Posted On: 09 SEP 2021 4:41PM by PIB Chandigarh

ਪੂਰੀ ਦੁਨੀਆ ’ਚ ਮੀਥਾਨੌਲ ਦਾ ਉਪਯੋਗ ਮੋਟਰ ਈਂਧਨ ਵਜੋਂ, ਸਮੁੰਦਰੀ ਜਹਾਜ਼ ਦੇ ਇੰਜਣ ਚਲਾਉਣ ਤੇ ਸਵੱਛ ਊਰਜਾ ਪੈਦਾ ਕਰਨ ਲਈ ਕੀਤਾ ਜਾਂਦਾ ਹੈ। ਮੀਥਾਨੌਲ ਦੀ ਵਰਤੋਂ ਡੀਜ਼ਲ ਵਰਗਾ ਇੱਕ ਤਰਲ ਈਂਧਨ ਡੀ–ਮਿਥਾਈਲ ਈਥਰ (ਡੀਐੱਮਈ – DME) ਤਿਆਰ ਕਰਨ ਲਈ ਵੀ ਕੀਤੀ ਜਾਂਦੀ ਹੈ – ਡੀਜ਼ਲ ਦੀ ਥਾਂ ਡੀਐੱਮਈ ਵਰਤਣ ਲਈ ਮੌਜੂਦਾ ਡੀਜ਼ਲ ਇੰਜਣਾਂ ’ਚ ਮਾਮੂਲੀ ਤਬਦੀਲੀ ਕਰਨੀ ਪੈਂਦੀ ਹੈ।

ਪੂਰੀ ਦੁਨੀਆ ’ਚ ਜ਼ਿਆਦਾਤਰ ਮੀਥਾਨੌਲ ਦਾ ਉਤਪਾਦਨ ਕੁਦਰਤੀ ਗੈਸ ਤੋਂ ਕੀਤਾ ਜਾਂਦਾ ਹੈ, ਜੋ ਮੁਕਾਬਲਤਨ ਸੁਖਾਲੀ ਪ੍ਰਕਿਰਿਆ ਹੈ। ਭਾਰਤ ਕੋਲ ਕਿਉਂਕਿ ਕੁਦਰਤੀ ਗੈਸ ਦੇ ਬਹੁਤੇ ਭੰਡਾਰ ਨਹੀਂ ਹਨ, ਇਸੇ ਲਈ ਦਰਾਮਦੀ ਕੁਦਰਤੀ ਗੈਸ ਤੋਂ ਮੀਥਾਨੌਲ ਤਿਆਰ ਕਰਨ ਲਈ ਵਿਦੇਸ਼ੀ ਕਰੰਸੀ ਦੇਸ਼ ਤੋਂ ਬਾਹਰ ਜਾਂਦੀ ਹੈ ਤੇ ਕੁਦਰਤੀ ਗੈਸ ਦੀਆਂ ਬਹੁਤ ਜ਼ਿਆਦਾ ਕੀਮਤਾਂ ਕਾਰਣ ਇਹ ਮਹਿੰਗਾ ਪੈਂਦਾ ਹੈ।

ਅਗਲਾ ਸਭ ਤੋਂ ਵਧੀਆ ਵਿਕਲਪ ਇਹ ਹੈ ਕਿ ਭਾਰਤ ’ਚ ਬਹੁਤਾਤ ਵਿੱਚ ਪਾਏ ਜਾਣ ਵਾਲੇ ਕੋਲੇ ਦੀ ਵਰਤੋਂ ਕੀਤੀ ਜਾਵੇ। ਪਰ ਭਾਰਤੀ ਕੋਲੇ ’ਚੋਂ ਨਿੱਕਲਣ ਵਾਲੀ ਸੁਆਹ ਦੀ ਪ੍ਰਤੀਸ਼ਤਤਾ ਬਹੁਤ ਜ਼ਿਆਦਾ ਹੁੰਦੀ ਹੈ, ਇਸ ਲਈ ਕੌਮਾਂਤਰੀ ਪੱਧਰ ’ਤੇ ਪਹੁੰਚਯੋਗ ਟੈਕਨੋਲੋਜੀ ਵੀ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰ ਸਕੇਗੀ।

ਇਸ ਮਸਲੇ ਨੂੰ ਹੱਲ ਕਰਨ ਲਈ ਹੈਦਰਾਬਾਦ ਸਥਿਤ ਭੇਲ ਦੇ ਖੋਜ ਤੇ ਵਿਕਾਸ ਕੇਂਦਰ (ਭੇਲ ਰਿਸਰਚ ਐਂਡ ਡਿਵੈਲਪਮੈਂਟ ਸੈਂਟਰ – BHEL R&D CENTRE) ਨੇ ਸਾਲ 2016 ’ਚ ਨੀਤੀ ਆਯੋਗ ਦੀ ਸਹਾਇਤਾ ਨਾਲ ਭਾਰਤ ਦੇ ਵਧੇਰੇ ਸੁਆਲ ਵਾਲੇ ਕੋਲੇ ਦੀ ਗੈਸੀਫ਼ਿਕੇਸ਼ਨ ਉੱਤੇ ਕੰਮ ਅਰੰਭ ਕੀਤਾ ਸੀ; ਜਿਸ ਅਧੀਨ ਪ੍ਰਤੀ ਦਿਨ 0.25 ਟਨ ਮੀਥਾਨੌਲ ਤਿਆਤਰ ਕੀਤੀ ਜਾਣੀ ਸੀ। ਇਸ ਪ੍ਰੋਜੈਕਟ ਨੂੰ 10 ਕਰੋੜ ਰੁਪਏ ਦੀ ਗ੍ਰਾਂਟ ਨਾਲ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦਾ ਸਮਰਥਨ ਹਾਸਲ ਸੀ। ਚਾਰ ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ BHEL ਨੇ 1.2 ਟੀਪੀਡੀ ਫ਼ਲੁਇਡਾਈਜ਼ਡ ਬੈੱਡ ਗੈਸੀਫ਼ਾਇਰ ਦੀ ਵਰਤੋਂ ਕਰਦਿਆਂ ਵਧੇਰੇ ਸੁਆਹ ਵਾਲੇ ਭਾਰਤੀ ਕੋਲੇ ਤੋਂ .025 ਟਨ PD ਮੀਥਾਨੌਲ ਤਿਆਰ ਕਰਨ ਦੀ ਸੁਵਿਧਾ ਦਾ ਸਫ਼ਲਤਾਪੂਰਬਕ ਪ੍ਰਦਰਸ਼ਨ ਕੀਤਾ ਸੀ। ਤਿਆਰ ਕੀਤੀ ਗਈ ਕੱਚੀ ਮੀਥਾਨੌਲ ਦੀ ਸ਼ੁੱਧਤਾ 98 ਤੋਂ 99.5 ਫ਼ੀ ਸਦੀ ਦੇ ਵਿਚਕਾਰ ਹੈ।

ਕੱਲ੍ਹ ਹੋਈ ਇਸ ਉਦਘਾਟਨੀ ਰਸਮ ਦੌਰਾਨ BHEL ਦੀ ਕੋਲ ਗੈਸੀਫ਼ਿਕੇਸ਼ਨ ਟੀਮ ਦੇ ਨਾਲ ਨੀਤੀ ਆਯੋਗ ਦੇ ਮਾਣਯੋਗ ਮੈਂਬਰ ਡਾ. ਵੀ.ਕੇ. ਸਾਰਸਵਤ, ਭੇਲ ਦੇ ਚੇਅਰਮੈਨ ਸ੍ਰੀ ਨਲਿਨ ਸ਼ਿੰਘਲ ਵੀ ਭਾਰਤ ਦੇ ਆਪਣੀ ਕਿਸਮ ਦੇ ਪਹਿਲੇ ਪ੍ਰਦਰਸ਼ਨੀ ਪਲਾਂਟ ਨੂੰ ਵੇਖਣ ਲਈ ਮੌਜੂਦ ਸਨ। ਵਧੇਰੇ ਸੁਆਹ ਵਾਲੇ ਭਾਰਤੀ ਕੋਲੇ ਉੱਤੇ ਕੰਮ ਕਰਨ ਲਈ ਇਸ ਨੂੰ ਟੀਮ ਨੇ ਹੀ ਤਿਆਰ ਕੀਤਾ ਹੈ।

ਡਾ. ਵੀ.ਕੇ. ਸਾਰਸਵਤ ਨੇ ਕਿਹਾ,‘ਇਸ ਕੋਸ਼ਿਸ਼ ਸਦਕਾ BHEL ਵੱਲੋਂ ਵੱਡੀ ਸਮਰੱਥਾ ਵਾਲੀਆਂ ਕੋਲ ਗੈਸੀਫ਼ਿਕੇਸ਼ਨ ਸੁਵਿਧਾਵਾਂ ਸੁਤੰਤਰ ਤੌਰ ’ਤੇ ਤਿਆਰ ਕੀਤੀਆਂ ਜਾਣਗੀਆਂ, ਜਿਨ੍ਹਾਂ ਦੁਆਰਾ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਦੇ ‘ਆਤਮ ਨਿਰਭਰ ਭਾਰਤ’ ਦੀ ਦੂਰ–ਦ੍ਰਿਸ਼ਟੀ ਨੂੰ ਲੋੜੀਂਦਾ ਬਲ ਮਿਲੇਗਾ। ਦੇਸ਼ ’ਚ ਇੱਕੋ ਸਥਾਨ ’ਤੇ ਇਹ ਸਭ ਤਿਆਰ ਕਰਨ ਦੀ ਸਮਰੱਥਾ ਨਾਲ ਭਾਰਤ ਦੀ ਕੋਲ ਗੈਸੀਫ਼ਿਕੇਸ਼ਨ ਮਿਸ਼ਨ ਤੇ ਹਾਈਡ੍ਰੋਜਨ ਮਿਸ਼ਨ ਲਈ ਹਾਈਡ੍ਰੋਜਨ ਉਤਪਾਦਨ ਲਈ ਕੋਲੇ ਦੀ ਸਹਾਇਤਾ ਮਿਲੇਗੀ।’

ਇਸ ਉਪਲਬਧੀ ਤੋਂ ਬਾਅਦ BHEL ਸਿਨਗੈਸ ਨੂੰ ਮੀਥਾਨੌਲ ਦੇ ਰੂਪ ’ਚ ਉਤਪ੍ਰੇਰਕ ਤਬਾਦਲਾ ਕਰਨ ਜਿਹੀਆਂ ਕੁਝ ਅਹਿਮ ਪ੍ਰਕਿਰਿਆਵਾਂ ਨੂੰ ਵਿਕਸਤ ਕੀਤਾ ਜਾ ਰਿਹਾ ਹੈ।

*********

ਡੀਐੱਸ/ਏਕੇਜੇ/ਏਕੇ(Release ID: 1753815) Visitor Counter : 202


Read this release in: English , Urdu , Hindi , Telugu