ਰੇਲ ਮੰਤਰਾਲਾ
ਭਾਰਤੀ ਰੇਲ ਭਵਿੱਖ ਲਈ ਹੋ ਰਹੀ ਤਿਆਰ
ਭਾਰਤੀ ਰੇਲ ਨੇ ਵਿਆਪਕ ਤਰੀਕੇ ਨਾਲ ਪ੍ਰਮੁੱਖ ਸੁਰੰਗ ਨਿਰਮਾਣ ਕਾਰਜ ਸ਼ੁਰੂ ਕੀਤਾ
ਭੋਪਾਲ-ਇਟਾਰਸੀ ਤੀਜੀ ਲਾਈਨ ਪ੍ਰੋਜੈਕਟ ਦੇ ਬਾਰਖੇੜਾ-ਬੁਦਨੀ (26.50ਕਿਲੋਮੀਟਰ) ਖੰਡ ਦਰਮਿਆਨ ਵੱਡੀ ਲਾਈਨ ਤੀਜੀ ਲਾਈਨ ਲਈ ਪੰਜ ਸੁਰੰਗਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ
ਬਾਰਖੇੜਾ-ਬੁਦਨੀ ਖੰਡ ਮੱਧ ਪ੍ਰਦੇਸ਼ ਦੇ ਸੀਹੋਰ ਅਤੇ ਰਾਏਸੇਨ ਜ਼ਿਲ੍ਹਿਆਂ ਵਿੱਚ ਮੱਧ ਰੇਲਵੇ ਜੋਨ ਦੇ ਤਹਿਤ ਹੈ
ਇਹ ਦਿੱਲੀ-ਚੇਨਈ ਰੂਟ ਦੇ ਗੋਲਡਨ ਡਾਇਗਨਲ ‘ਤੇ ਭੀੜਭਾੜ ਨੂੰ ਘੱਟ ਕਰੇਗਾ
ਬਾਰਖੇੜਾ-ਬੁਦਨੀ ਵਿਚਕਾਰ ਤੀਜੀ ਲਾਈਨ ਦੀ ਕਮੀਸ਼ਨਿੰਗ ਦੇ ਨਾਲ ਰੇਲਗੱਡੀਆਂ ਬੀਨਾ-ਭੋਪਾਲ-ਇਟਾਰਸੀ ਖੰਡ ਵਿਚਕਾਰ 130 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਚਲੇਗੀ
Posted On:
08 SEP 2021 6:04PM by PIB Chandigarh
ਭਾਰਤੀ ਰੇਲ ਨੇ ਰੇਲਵੇ ਦੇ ਸਮਰੱਥ ਉਪਸਥਿਤ ਕਈ ਰੁਕਾਵਟਾਂ ਦੇ ਕਾਰਨ ਕਈ ਸਾਲਾਂ ਤੋਂ ਲੰਬਿਤ ਰਖ-ਰਖਾਅ ਦੇ ਕਾਰਜ ਦੇ ਤਾਮੀਲ ਕਰਨ ‘ਤੇ ਧਿਆਨ ਕੇਂਦ੍ਰਿਤ ਕੀਤਾ ਹੈ। ਇਸ ਚੇਨ ਵਿੱਚ, ਭਾਰਤੀ ਰੇਲ ਨੇ ਪੱਛਮੀ ਮੱਧ ਰੇਲਵੇ ਜੋਨ ਦੀ ਭੋਪਾਲ-ਇਟਾਰਸੀ ਤੀਜੀ ਲਾਈਨ ਪ੍ਰੋਜੈਕਟ ਦੇ ਬਾਰਖੇੜਾ-ਬੁਦਨੀ (26.50 ਕਿਲੋਮੀਟਰ) ਖੰਡ ਦਰਮਿਆਨ ਵੱਡੀ ਲਾਈਨ ਤੀਜੀ ਲਾਈਨ ਲਈ ਵਿਆਪਕ ਤਰੀਕੇ ਨਾਲ ਪ੍ਰਮੁੱਖ ਸੁਰੰਗ ਨਿਰਮਾਣ ਕਾਰਜ ਸ਼ੁਰੂ ਕੀਤਾ ਹੈ।
ਭਾਰਤੀ ਰੇਲ ਦੀ ਪੀਐੱਸਯੂ, ਰੇਲ ਵਿਕਾਸ ਨਿਗਮ ਲਿਮਿਟੇਡ ਮੱਧ ਪ੍ਰਦੇਸ਼ ਦੇ ਸੀਹੋਰ ਅਤੇ ਰਾਈਸੇਨ ਜ਼ਿਲ੍ਹਿਆਂ ਵਿੱਚ ਪੱਛਮੀ ਮੱਧ ਰੇਲਵੇ ਦੀ ਭੋਪਾਲ ਡਿਵੀਜਨ ਦੀ ਭੋਪਾਲ-ਇਟਾਰਸੀ ਰੂਟ ‘ਤੇ ਬਾਰਖੇੜਾ-ਬੁਦਨੀ ਵਿਚਕਾਰ ਤੀਜੀ ਬਿਜਲੀ ਵਾਲੀ ਬ੍ਰੈਡ ਗੇਜ ਦੀ ਰੇਲ ਲਾਈਨ ਦੇ ਸੰਬੰਧ ਵਿੱਚ ਕੰਕਰ ਰਹਿਤ ਟ੍ਰੈਕ ਵਾਲੀ ਐੱਨਏਟੀਐੱਮ (ਨਵੀਂ ਆਸਟ੍ਰੀਅਨ ਟਨਲਿੰਗ ਵਿਧੀ) ਦੇ ਨਾਲ ਪੰਜ ਸੁਰੰਗਾਂ ਦਾ ਨਿਰਮਾਣ ਕਰ ਰਹੀ ਹੈ।
ਇਸ ਨਾਲ ਦਿੱਲੀ-ਚੇਨਈ ਰੂਟ ਦੇ ਗੋਲਡਨ ਡਾਇਗਨਲ ‘ਤੇ ਭੀੜਭਾੜ ਵਿੱਚ ਕਮੀ ਆਏਗੀ। ਤੀਜੀ ਲਾਈਨ ਦੀ ਕਮੀਸ਼ਨਿੰਗ ਦੇ ਨਾਲ ਰੇਲਗੱਡੀਆਂ ਬੀਨਾ-ਭੋਪਾਲ-ਇਟਾਰਮੀ ਖੰਡ ਵਿਚਕਾਰ 130 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਚਲੇਗੀ।
ਸਮਰੱਥਾ ਵਸਾਉਣ ਲਈ, ਭੋਪਾਲ-ਇਟਾਰਸੀ ਖੰਡ ਦੀ ਤੀਜੀ ਲਾਈਨ ‘ਤੇ ਨਿਰਮਾਣ ਕਾਰਜ ਦੀ ਮੰਜ਼ੂਰੀ ਰੇਲਵੇ ਬੋਰਡ ‘ਤੇ ਤਿੰਨ ਅਲਗ ਕਾਰਜਾਂ ਅਰਥਾਤ
-
ਹਬੀਬਗੰਜ (ਐੱਚਬੀਜੇ)- ਬਾਰਖੇੜਾ (ਬੀਕੇਏ)-41.42 ਕਿਲੋਮੀਟਰ-ਕਾਰਜ ਸਮਾਪਨ
-
ਬਾਰਖੇੜਾ (ਬੀਕੇਏ)-ਬੁਦਨੀ (ਬੀਐੱਨਆਈ)- 26.5 ਕਿਲੋਮੀਟਰ-ਕਾਰਜ ਪ੍ਰਗਤੀ ‘ਤੇ
-
ਬੁਦਨੀ (ਬੀਐੱਨਆਈ)-ਇਟਾਰਸੀ (ਈਟੀ)- 25 ਕਿਲੋਮੀਟਰ-ਕਾਰਜ ਸਮਾਪਨ
ਖੰਡ 1 ਅਤੇ 3 ਮੈਦਾਨੀ ਖੇਤਰ ਵਿੱਚ ਹਨ ਅਤੇ ਇਨ੍ਹਾਂ ਵਿੱਚ ਵਾਇਲਡ ਲਾਈਫ ਮੰਜ਼ੂਰੀ, ਜਮੀਨ ਅਧਿਗ੍ਰਹਿਣ ਆਦਿ ਜਿਹੇ ਮੁੱਦੇ ਸ਼ਾਮਿਲ ਨਹੀਂ ਹੈ। ਖੰਡ 2 ਜਾਂ ਬਾਰਖੇੜਾ (ਬੀਕੇਏ)-ਬੁਦਨੀ (ਬੀਐੱਨਆਈ) ਖੰਡ ਵਿੱਚ, ਬਿਜਲੀ ਵਾਲੇ ਦੋਨਾਂ ਟ੍ਰੈਕ ਜਾਂ ਪ੍ਰਸਤਾਵਿਤ ਟ੍ਰੈਕ ਦੀ ਪੂਰੀ ਲੰਬਾਈ ਜਾ ਤਾਂ ਰਾਤਾਪਾਨੀ ਵਾਇਲਡ ਲਾਈਫ ਸੈਂਚੂਰੀ (ਬਾਘ ਨਿਵਾਸ ਖੇਤਰ) ਜਾਂ ਇਸ ਦੇ ਵਾਤਾਵਰਣ ਦੀ ਦ੍ਰਿਸ਼ਟੀ ਨਾਲ ਸੰਵੇਦਨਸ਼ੀਲ ਖੇਤਰ ਵਿੱਚ ਆਉਂਦੇ ਹਨ।
ਪਰਿਯੋਜਨਾ ਦੀਆਂ ਮੁੱਖ ਵਿਸ਼ੇਸ਼ਤਾਵਾਂ
1)
|
ਮੰਜ਼ੂਰੀ ਦਾ ਸਾਲ
|
|
|
|
ਬਾਰਖੇੜਾ-ਬੁਦਨੀ ਤੀਜੀ ਲਾਈਨ
|
:
|
2011 – 2012
|
2)
|
ਪ੍ਰੋਜੈਕਟ ਦੀ ਲਾਗਤ
|
|
|
|
ਬਾਰਖੇੜਾ-ਬੁਦਨੀ
|
:
|
Rs 991.60 Cr
|
3)
|
ਪ੍ਰੋਜੈਕਟ ਦੀ ਲੰਬਾਈ
|
:
|
26.50 ਕਿਲੋਮੀਟਰ
|
4)
5)
|
ਸਟੇਸ਼ਨਾਂ ਦੀ ਸੰਖਿਆ
ਸੁਰੰਗਾਂ ਦੀ ਸੰਖਿਆ
|
:
:
|
4
5
|
6)
|
ਸਮਾਪਨ ਹੋਣ ਦੀ ਮਿਤੀ
|
|
|
|
ਬਾਰਖੇੜਾ-ਬੁਦਨੀ
|
:
|
ਜੂਨ 2022
|
ਆਰਵੀਐੱਨਐੱਲ ਇਸ ਸੁਰੰਗਾਂ ਦਾ ਨਿਰਮਾਣ ਘੋੜੇ ਦੀ ਨਾਲ ਖੰਡ ਵਿੱਚ ਕਰ ਰਹੀ ਹੈ। ਇਸ ਰੂਪ ਵਿੱਚ, ਇੱਕ ਅਰਧਗੋਲਾਕਾਰ ਛੱਤ ਹੁੰਦੀ ਹੈ ਜਿਸ ਦੇ ਨਾਲ ਧਨੁਸ਼ਾਕਾਰ ਸਾਈਡ ਅਤੇ ਇੱਕ ਘੁਮਾਵਦਾਰ ਇਨਵਰਟ ਹੁੰਦਾ ਹੈ। ਇਸ ਸੁਰੰਗ ਦਾ ਨਿਰਮਾਣ ਕਰਨ ਲਈ ਜੋ ਵਿਧੀ ਉਪਯੋਗ ਵਿੱਚ ਲਿਆਈ ਜਾਂਦੀ ਹੈ, ਉਹ ਐੱਨਏਟੀਐੱਮ (ਨਵੀਂ ਆਸਟ੍ਰੀਅਨ ਸੁਰੰਗ ਨਿਰਮਾਣ ਵਿਧੀ) ਕਹਿਲਾਉਂਦੀ ਹੈ। ਐੱਨਏਟੀਐੱਮ ਸਪੇਰਡ ਕੰਕ੍ਰੀਟ, ਐਂਕਰਸ ਅਤੇ ਹੋਰ ਸਪੋਰਟ ਦੇ ਰਾਹੀਂ ਸੁਰੰਗ ਦੀ ਪ੍ਰਕਾਸ਼ ਮੰਡਲ ਨੂੰ ਸਥਿਰ ਕਰਦੀ ਹੈ ਅਤੇ ਸਥਿਰਤਾ ਨੂੰ ਕੰਟਰੋਲ ਕਰਨ ਲਈ ਨਿਗਰਾਨੀ ਦਾ ਉਪਯੋਗ ਕਰਦੀ ਹੈ।
ਇਨ੍ਹਾਂ ਸੁਰੰਗਾਂ ਦੇ ਸਥਾਨ ਹਨ:-
ਕ੍ਰਮ ਸੰਖਿਆ
|
ਸੁਰੰਗ ਸੰਖਿਆ
|
ਲੰਬਾਈ
|
ਟਿੱਪਣੀਆਂ
|
1
|
ਟੀ 1 (ਬੁਦਨੀ)
|
1080.00
|
ਸਿੰਗਲ ਟ੍ਰੈਕ
|
2
|
ਟੀ 2 (ਮਿਡਘਾਟ)
|
200.00
|
ਸਿੰਗਲ ਟ੍ਰੈਕ
|
3
|
ਟੀ 3 (ਭੀਮਕੋਟੀ)
|
200.00
|
ਸਿੰਗਲ ਟ੍ਰੈਕ
|
4
|
ਟੀ 4 (ਚੋਕਾ)
|
140.00
|
ਡਬਲ ਟ੍ਰੈਕ
|
5
|
ਟੀ 5 (ਬਰਖੇਰਾ)
|
530.00
|
ਡਬਲ ਟ੍ਰੈਕ
|
Total Length 2150.00
|
ਟਰਲ ਟੀ-1
ਟਰਲ ਟੀ-1 (1080.00 ਮੀਟਰ) ਦੀ ਬ੍ਰੇਕਥ੍ਰੁ 18.03.2021 ਨੂੰ ਕੀਤੀ ਗਈ ਸੀ।
ਵਰਤਮਾਨ ਸਥਿਤੀ:
-
ਇਨਵਰਟ ਸਫਾਈ ਅਤੇ ਪੀਸੀਸੀ ਕਾਰਜ ਪ੍ਰਗਤੀ ‘ਤੇ ਹੈ
-
315 ਐੱਮਐੱਮ ਡਇਆ ਦੇ ਮੱਧ ਨਾਲੀ ਦੀ ਖੁਦਾਈ ਅਤੇ ਸਥਾਪਨਾ ਕਾਰਜ ਪ੍ਰਗਤੀ ‘ਤੇ ਹੈ
-
ਨੋ ਫਾਇਨ ਕਕ੍ਰੀਟ ਦੇ ਨਾਲ 160 ਐੱਮਐੱਮ ਡਇਆ ਪਰਫੋਰੇਟਿਡ ਸਾਇਡ ਡ੍ਰੇਨ ਦੀ ਸਥਾਪਨਾ ਦਾ ਕਾਰਜ ਪ੍ਰਗਤੀ ‘ਤੇ ਹੈ।
-
ਵਾਟਰਪ੍ਰੂਫਿੰਗ ਸਥਾਪਨਾ ਦਾ ਕਾਰਜ ਪ੍ਰਗਤੀ ‘ਤੇ ਹੈ
-
ਇਨਵਰਟ ਲਾਈਨਿੰਗ (ਨਿਚਲਾ ਆਰਸੀਸੀ) ਦਾ ਕਾਰਜ ਪ੍ਰਗਤੀ ‘ਤੇ ਹੈ
ਟਰਲ ਟੀ-2:
ਟਰਲ ਟੀ-2 ਇੱਕ 200 ਮੀਟਰ ਸਿੰਗਲ ਟ੍ਰੈਕ ਸੁਰੰਗ ਹੈ।
ਵਰਤਮਾਨ ਸਥਿਤੀ:
ਟਨਲ ਟੀ-3:
ਟਨਲ ਟੀ -3 ਇੱਕ 200 ਮੀਟਰ ਸਿੰਗਲ ਟ੍ਰੈਕ ਸੁਰੰਗ ਹੈ।
ਵਰਤਮਾਨ ਸਥਿਤੀ:
ਟਨਲ ਟੀ-4:
ਟਨਲ ਟੀ-4 ਇੱਕ 140 ਮੀਟਰ ਡਬਲ ਟ੍ਰੈਕ ਸੁਰੰਗ ਹੈ।
ਵਰਤਮਾਨ ਸਥਿਤੀ:
ਇਟਾਰਸੀ ਦੀ ਤਰ੍ਹਾਂ ਨਾਲ ਪੋਰਟਲ ਵਿਕਾਸ ਕਾਰਜ ਪ੍ਰਗਤੀ ‘ਤੇ ਹੈ। ਸੁਰੰਗ ਦੀ ਖੁਦਾਈ ਭੋਪਾਲ ਦੇ ਪਾਸੇ ਤੋਂ ਸ਼ੁਰੂ ਹੋਈ। 12 ਮੀਟਰ ਦੀ ਖੁਦਾਈ ਪੂਰੀ ਹੋ ਚੁੱਕੀ ਹੈ।
ਟਨਲ ਟੀ-5:
ਟਨਲ ਟੀ-3 (530 ਮੀਟਰ) ਦੀ ਬ੍ਰੇਕਥ੍ਰੁ 19.02.2021 ਨੂੰ ਹੋਈ ਸੀ।
ਸੁਰੰਗ ਦਾ ਨਿਰਮਾਣ 500 ਮੀਟਰ ਦੀ ਗੋਲਾਈ ਵਿੱਚ ਹੋਇਆ ਸੀ। ਟਨਲ 5 ਦੀ ਕੁੱਲ ਲੰਬਾਈ 530 ਮੀਟਰ ਅਤੇ ਚੋੜਾਈ 14.4 ਮੀਟਰ ਹੈ ਜੋ ਅਸਾਧਾਰਣ ਹੈ ਕਿਉਂਕਿ ਇਹ ਇੱਕ ਡਬਲ ਟ੍ਰੈਕ ਸੁਰੰਗ ਹੈ। ਸਿੰਗਲ ਟ੍ਰੈਕ ਸੁਰੰਗ ਦਾ ਨਿਰਮਾਣ ਭਾਰਤੀ ਰੇਲ ਵਿੱਚ ਪ੍ਰਚਲਿਤ ਰਿਹਾ ਹੈ। ਚੁੰਕੀ ਟਨਲ 5 ਵਨ ਸੈਂਚੂਰੀ ਵਿੱਚ ਪੈਂਦਾ ਹੈ, ਇਸ ਲਈ ਬਹੁਤ ਸਖਤ ਪ੍ਰਕਿਰਿਆਵਾਂ ਦਾ ਅਨੁਪਾਲਨ ਕੀਤਾ ਗਿਆ ਜਿਨ੍ਹਾਂ ਵਿੱਚ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਇੱਕ ਹੀ ਪਾਲੀ ਵਿੱਚ ਸੁਰੰਗ ਦਾ ਨਿਰਮਾਣ ਕਾਰਜ ਕੀਤਾ ਜਾਣਾ ਸ਼ਾਮਿਲ ਹੈ। ਸੁਰੰਗ ਦਾ ਨਿਰਮਾਣ ਪ੍ਰਕਿਰਿਆ ਦੇ ਤਹਿਤ ਦੋਨਾਂ ਤਰ੍ਹਾਂ ਨਾਲ ਮਈ 2020 ਵਿੱਚ ਸ਼ੁਰੂ ਹੋਇਆ।
ਅਤੇ ਫਰਵਰੀ 2021 ਵਿੱਚ ਪੂਰੀ ਸੁਰੰਗ ਦੀ ਖੁਦਾਈ 19.02.2021 ਨੂੰ ਸਮਾਪਨ ਹੋ ਗਈ। ਦੋਨਾਂ ਤਰ੍ਹਾਂ ਨਾਲ ਸੁਰੰਗ ਦੀ ਖੁਦਾਈ ਜ਼ੀਰੋ ਗਲਤੀ ਦੇ ਨਾਲ ਬਿਲਕੁਲ ਸਟੀਕ ਤਰੀਕੇ ਨਾਲ ਖੁਦੀ ਹੈ ਅਤੇ ਇਸ ਪ੍ਰਕਾਰ ਪੂਰੀ ਸਟੀਕਤਾ ਵਰਤੀ ਗਈ ਜਿਸ ਦਾ ਪਰਿਮਾਣ ਬਿਲਕੁਲ ਸਹੀ ਬ੍ਰੇਕਥ੍ਰੁ ਦੇ ਰੂਪ ਵਿੱਚ ਆਇਆ। ਭਾਰੀ ਮਾਨਸੂਨ ਅਤੇ ਲੌਕਡਾਊਨ ਦੀ ਮਿਆਦ ਦੇ ਤਿੰਨ ਮਹੀਨਿਆਂ ਦੇ ਬਾਵਜੂਦ ਇਸ ਨੂੰ ਪੂਰਾ ਕਰ ਲਿਆ ਗਿਆ। ਸਾਰੀ ਸੁਰੱਖਿਆ ਮਾਨਦੰਡਾ ਦਾ ਸਫਲਤਾਪੂਰਵਕ ਪਾਲਣ ਕੀਤਾ ਗਿਆ।
ਵਰਤਮਾਨ ਸਥਿਤੀ:
-
ਡਬਲ ਟ੍ਰੈਕ ਸੁਰੰਗ ਟੀ-5 ਦੀ ਹੇਂਡਿੰਗ ਅਤੇ ਬੇਂਚਿੰਗ ਦੁਆਰਾ 09.05.2021 ਨੂੰ ਪੂਰੀ ਖੁਦਾਈ ਸਮਾਪਨ ਹੋ ਗਈ।
-
ਇਨਵਰਟ ਸਫਾਈ ਅਤੇ ਪੀਸੀਸੀ ਕਾਰਜ ਪ੍ਰਗਤੀ ‘ਤੇ ਹੈ
-
315 ਐੱਮਐੱਮ ਡਇਆ ਮੱਧ ਨਾਲੀ ਦੀ ਖੁਦਾਈ ਅਤੇ ਸਥਾਪਨਾ ਕਾਰਜ ਪ੍ਰਗਤੀ ‘ਤੇ ਹੈ
-
ਨੋ ਫਾਈਨ ਕੰਕ੍ਰੀਟ ਦੇ ਨਾਲ 160 ਐੱਮਐੱਮ ਡਇਆ ਪਰਫੋਰੇਟਿਡ ਸਾਈਡ ਨਾਲੀ ਦੀ ਸਥਾਪਨਾ ਦਾ ਕਾਰਜ ਪ੍ਰਗਤੀ ‘ਤੇ ਹੈ।
-
ਵਾਟਰਪ੍ਰੁਫਿੰਗ ਸਥਾਪਨਾ ਦੀ ਕਾਰਜ ਪ੍ਰਗਤੀ ‘ਤੇ ਹੈ
-
ਇਨਵਰਟ ਲਾਈਨਿੰਗ (ਨਿਚਲਾ ਆਰਸੀਸੀ) ਦਾ ਕਾਰਜ ਪ੍ਰਗਤੀ ‘ਤੇ ਹੈ।
*******
ਆਰਜੀ/ਡੀਐੱਸ
(Release ID: 1753700)
Visitor Counter : 221