ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਸੀਓਪੀ 26 ਨੂੰ ਏਜੰਡੇ ਦੇ ਸਾਰੇ ਪਹਿਲੂਆਂ ਜਿਵੇਂ ਅਨੁਕੂਲਤਾ, ਵਿੱਤ, ਪ੍ਰਤੀਕਿਰਿਆ ਉਪਾਵਾਂ ਦੇ ਬਰਾਬਰ ਦਾ ਸੰਤੁਲਿਤ ਨਤੀਜਾ ਯਕੀਨੀ ਬਣਾਉਣਾ ਚਾਹੀਦਾ ਹੈ: ਸ਼੍ਰੀ ਭੁਪੇਂਦਰ ਯਾਦਵ


ਭਾਰਤ ਅਤੇ ਡੈਨਮਾਰਕ ਵਾਤਾਵਰਣ ਦੇ ਖੇਤਰ ਵਿੱਚ ਗ੍ਰੀਨ ਰਣਨੀਤਕ ਭਾਈਵਾਲੀ (ਜੀਐੱਸਪੀ) ਨੂੰ ਹੋਰ ਮਜ਼ਬੂਤ ਕਰਨਗੇ

Posted On: 09 SEP 2021 7:33PM by PIB Chandigarh

ਕੇਂਦਰੀ ਵਾਤਾਵਰਣਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੁਪੇਂਦਰ ਯਾਦਵ ਨੇ ਡੈਨਮਾਰਕ ਦੇ ਜਲਵਾਯੂਊਰਜਾ ਅਤੇ ਉਪਯੋਗਤਾਵਾਂ ਬਾਰੇ ਮੰਤਰੀ ਡੈਨ ਜੋਰਗੇਨਸੇਨ ਨਾਲ ਵਾਤਾਵਰਣ ਅਤੇ ਵਣ ਪਰਿਵਰਤਨ ਦੇ ਖੇਤਰਾਂ ਵਿੱਚ ਭਾਰਤ ਅਤੇ ਡੈਨਮਾਰਕ ਦਰਮਿਆਨ ਦੁਵੱਲੇ ਸਹਿਯੋਗ 'ਤੇ ਚਰਚਾ ਕਰਨ ਲਈ ਇੱਕ ਬੈਠਕ ਕੀਤੀ। ਡੈਨ ਜੋਰਗੇਨਸੇਨ ਇੱਕ ਕਾਰੋਬਾਰੀ ਵਫਦ ਦੇ ਨਾਲ ਪੰਜ ਦਿਨਾਂ ਦੀ ਭਾਰਤ ਯਾਤਰਾ 'ਤੇ ਹਨ।  

ਮੀਟਿੰਗ ਵਿੱਚਸ਼੍ਰੀ ਭੁਪੇਂਦਰ ਯਾਦਵ ਨੇ ਦੋਵਾਂ ਦੇਸ਼ਾਂ ਵਿੱਚ ਇਤਿਹਾਸਕ ਅਤੇ ਦੋਸਤਾਨਾ ਸਬੰਧਾਂ ਨੂੰ ਸਵੀਕਾਰ ਕੀਤਾ ਅਤੇ ਭਾਰਤ ਵਿੱਚ 'ਚਿੱਟੀ ਕ੍ਰਾਂਤੀਵਿੱਚ ਡੈਨਮਾਰਕ ਦੇ ਯੋਗਦਾਨ ਨੂੰ ਉਜਾਗਰ ਕੀਤਾਜਿਸ ਦੇ ਕਾਰਨ ਅੱਜ ਭਾਰਤ ਵਿਸ਼ਵ ਵਿੱਚ ਦੁੱਧ ਦਾ ਸਭ ਤੋਂ ਵੱਡਾ ਉਤਪਾਦਕ ਹੈ।

ਸ੍ਰੀ ਯਾਦਵ ਨੇ ਤਾਮਿਲਨਾਡੂ ਵਿੱਚ ਸਵੱਛ ਅਤੇ ਪੌਣ ਊਰਜਾ ਕੇਂਦਰ ਦੀ ਸਥਾਪਨਾ ਵਿੱਚ ਡੈਨਮਾਰਕ ਦੇ ਯੋਗਦਾਨ ਅਤੇ ਡੈਨਮਾਰਕ ਦੀਆਂ ਕੰਪਨੀਆਂ ਦੀ ਵੀ ਸ਼ਲਾਘਾ ਕੀਤੀਜਿਨ੍ਹਾਂ ਨੇ ਵਿਭਿੰਨ ਖੇਤਰਾਂ ਵਿੱਚ ਭਾਰਤ ਵਿੱਚ ਮਹੱਤਵਪੂਰਨ ਨਿਵੇਸ਼ ਕੀਤਾ ਹੈ।

ਦੋਵਾਂ ਮੰਤਰੀਆਂ ਨੇ ਗ੍ਰੀਨ ਰਣਨੀਤਕ ਭਾਈਵਾਲੀ (ਜੀਐੱਸਪੀ) ਅਤੇ ਆਗਾਮੀ ਸੀਓਪੀ 26 ਮੀਟਿੰਗ ਬਾਰੇ ਵਿਚਾਰ ਵਟਾਂਦਰਾ ਕੀਤਾ।

ਹਾਲ ਹੀ ਵਿੱਚ ਜਾਰੀ ਕੀਤੇ ਗਏ ਆਈਪੀਸੀਸੀ ਫਿਜ਼ੀਕਲ ਸਾਇੰਸ ਸਮਰੀ ਫਾਰ ਪਾਲਿਸੀ ਮੇਕਰਸ (ਐੱਸਪੀਐੱਮ) ਦੇ ਨਤੀਜਿਆਂ ਨੂੰ ਦੁਹਰਾਉਂਦੇ ਹੋਏਸ਼੍ਰੀ ਯਾਦਵ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੁਨੀਆ ਨੂੰ ਵਿਸਰੇ ਹੋਏ ਵਾਕੰਸ਼ 'ਇਕੁਇਟੀਸੀਬੀਡੀਆਰ-ਆਰਸੀ,  ਅਤੇ ਰਾਸ਼ਟਰੀ ਹਾਲਾਤਬਾਰੇ ਯਾਦ ਕਰਨਾ ਚਾਹੀਦਾ ਹੈਜੋ ਯੂਐੱਨਐੱਫਸੀਸੀਸੀ ਅਤੇ ਇਸਦੇ ਪੈਰਿਸ ਸਮਝੌਤਾ ਦੇ ਅਧਾਰ ਹਨ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਸੀਓਪੀ 26 ਨੂੰ ਏਜੰਡੇ ਦੇ ਸਾਰੇ ਪਹਿਲੂਆਂ ਜਿਵੇਂ ਕਿ ਅਨੁਕੂਲਤਾਵਿੱਤਪ੍ਰਤੀਕਿਰਿਆ ਉਪਾਅਆਦਿ ਦੇ ਬਰਾਬਰ ਦਾ ਸੰਤੁਲਿਤ ਨਤੀਜਾ ਯਕੀਨੀ ਬਣਾਉਣਾ ਚਾਹੀਦਾ ਹੈ।

ਵਾਤਾਵਰਣ ਮੰਤਰੀ ਨੇ ਵਾਤਾਵਰਣ ਖੇਤਰ ਵਿੱਚ ਗ੍ਰੀਨ ਰਣਨੀਤਕ ਭਾਈਵਾਲੀ (ਜੀਐੱਸਪੀ) ਨੂੰ ਅੱਗੇ ਲਿਜਾਣ ਲਈ ਸੰਯੁਕਤ ਕਾਰਜ ਯੋਜਨਾ 'ਤੇ ਵੀ ਚਰਚਾ ਕੀਤੀ। ਸ੍ਰੀ ਯਾਦਵ ਨੇ ਕਿਹਾ ਕਿ ਭਾਰਤ ਅਤੇ ਡੈਨਮਾਰਕ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨਖਾਸ ਕਰਕੇ ਜਲਵਾਯੂ ਪਰਿਵਰਤਨਸਵੱਛ ,ਊਰਜਾਸਰਕੂਲਰ ਅਰਥ ਵਿਵਸਥਾ ਅਤੇ ਸਰੋਤ ਕੁਸ਼ਲਤਾ ਆਦਿ ਬਾਰੇ ਖੋਜ ਕਰ ਸਕਦੇ ਹਨ।

ਦੋਵੇਂ ਧਿਰਾਂ ਵਾਤਾਵਰਣ 'ਤੇ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਅਤੇ ਜੀਐੱਸਪੀ ਅਤੇ ਸੀਓਪੀ 26' ਤੇ ਚਰਚਾ ਨੂੰ ਅੱਗੇ ਵਧਾਉਣ ਲਈ ਸਹਿਮਤ ਹੋਈਆਂ।

************

ਵੀਆਰਆਰਕੇ/ਜੀਕੇ



(Release ID: 1753685) Visitor Counter : 143


Read this release in: English , Urdu , Hindi