ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav g20-india-2023

ਇਸ ਸਾਲ ਸਰੋਂ ਬੀਜਾਂ ਤੋਂ ਤੇਲ ਦਾ ਉਤਪਾਦਨ 91 ਲੱਖ ਮੀਟ੍ਰਿਕ ਟਨ ਤੋਂ ਵੱਧ ਕੇ 101 ਲੱਖ ਮੀਟ੍ਰਿਕ ਟਨ ਹੋ ਗਿਆ


ਭਾਰਤ ਵਿੱਚ ਖ਼ਪਤ ਹੋਣ ਵਾਲੇ ਖਾਣ ਦੇ ਤੇਲ ਦਾ 60% ਮੰਗ ਪੂਰਤੀ ਪਾੜੇ ਕਾਰਨ ਦਰਾਮਦ ਹੁੰਦਾ ਹੈ


ਜੁਲਾਈ ਦੇ ਮੁਕਾਬਲੇ ਅਗਸਤ ਵਿੱਚ ਪਾਮ ਤੇਲ ਦੀ ਦਰਾਮਦ 31.50% ਵਧੀ ਹੈ


ਇੰਡੋਨੇਸ਼ੀਆ ਤੇ ਮਲੇਸ਼ੀਆ ਤੋਂ ਦਰਾਮਦ ਕੀਤੇ ਜਾਣ ਵਾਲਾ ਕੁੱਲ ਖਾਣ ਦੇ ਤੇਲ ਦਾ 54% ਹਿੱਸਾ ਪਾਮ ਤੇਲ ਦਾ ਹੈ

ਅਰਜਨਟੀਨਾ ਤੇ ਬ੍ਰਾਜ਼ੀਲ ਤੋਂ ਦਰਾਮਦ ਕੀਤੇ ਜਾਣ ਵਾਲੇ ਖਾਣ ਵਾਲੇ ਤੇਲ ਦਾ 25% ਕਰੀਬ ਸੋਇਆਬੀਨ ਤੇਲ ਹੈ


ਯੁਕਰੇਨ ਤੋਂ ਮੁੱਖ ਤੌਰ ਤੇ ਕੀਤੀ ਜਾਣ ਵਾਲੀ ਦਰਾਮਦ ਦਾ 19% ਸੂਰਜਮੁਖੀ ਤੇਲ ਦਾ ਹੈ

Posted On: 09 SEP 2021 1:09PM by PIB Chandigarh

ਮੰਗ ਅਤੇ ਪੂਰਤੀ ਵਿਚਾਲੇ ਪਾੜੇ ਕਾਰਨ ਦੇਸ਼ ਵਿੱਚ ਖ਼ਪਤ ਹੋਣ ਵਾਲੇ ਖਾਣ ਵਾਲੇ ਤੇਲ ਦਾ ਕਰੀਬ 60% ਹਿੱਸਾ ਦਰਾਮਦ ਰਾਹੀਂ ਪੂਰਾ ਕੀਤਾ ਜਾਂਦਾ ਹੈ । ਇਸ ਸਮਝੌਤੇ ਵਿੱਚ ਇੰਡੋਨੇਸ਼ੀਆ ਤੇ ਮਲੇਸ਼ੀਆ ਤੋਂ ਮੁੱਖ ਤੌਰ ਤੇ ਦਰਾਮਦ ਕੀਤੇ ਜਾਣ ਵਾਲੇ ਕੁੱਲ ਖਾਣ ਵਾਲੇ ਤੇਲ ਦਾ 54% ਪਾਮ ਤੇਲ ਦਾ ਹੈ , ਜਦਕਿ ਸੋਇਆਬੀਨ ਤੇਲ ਦਾ ਕਰੀਬ 25% ਅਤੇ ਇਸ ਨੂੰ ਅਰਜਨਟੀਨਾ ਤੇ ਬ੍ਰਾਜ਼ੀਲ ਤੋਂ ਦਰਾਮਦ ਕੀਤਾ ਜਾਂਦਾ ਹੈ ਅਤੇ ਸੂਰਜਮੁਖੀ ਤੇਲ ਦਾ 90% ਹਿੱਸਾ ਹੈ ਅਤੇ ਇਸ ਨੂੰ ਮੁੱਖ ਤੌਰ ਤੇ ਯੁਕਰੇਨ ਤੋਂ ਦਰਾਮਦ ਕੀਤਾ ਜਾਂਦਾ ਹੈ ।
ਦਰਮਿਆਨੀ ਮਿਆਦ ਦੇ ਇਕਰਾਰਨਾਮੇ ਵਿੱਚ ਖਾਣ ਵਾਲੇ ਤੇਲ ਨੂੰ ਉੱਚ ਤਰਜੀਹ ਦਿੱਤੀ ਜਾ ਰਹੀ ਹੈ । ਜੋ ਇਸ ਸਾਲ ਸਰੋਂ ਦੇ ਬੀਜਾਂ ਵਿੱਚ ਹੋਏ ਉੱਚ ਉਤਪਾਦਨ 91 ਲੱਖ ਮੀਟ੍ਰਿਕ ਟਨ ਤੋਂ 101 ਲੱਖ ਮੀਟ੍ਰਿਕ ਟਨ ਦਰਸਾਉਂਦਾ ਹੈ ।
ਪਾਮ ਤੇਲ (ਕਰੂਡ ਤੇ ਰਿਫਾਇੰਡ) ਦੇ ਮਾਮਲੇ ਵਿੱਚ ਜੁਲਾਈ 2021 ਵਿੱਚ 5.65 ਲੱਖ ਮੀਟ੍ਰਿਕ ਟਨ ਦੇ ਮੁਕਾਬਲੇ ਅਗਸਤ 2021 ਵਿੱਚ 7.43 ਲੱਖ ਮੀਟ੍ਰਿਕ ਟਨ ਦੀ ਦਰਾਮਦ ਕੀਤੀ ਗਈ । ਪਿਛਲੇ ਮਹੀਨੇ ਤੋਂ ਅਗਸਤ ਵਿੱਚ ਇਹ ਵਾਧਾ 31.50% ਹੈ , ਜੋ ਮੁੱਖ ਤੌਰ ਤੇ ਅਰਥਚਾਰੇ ਦੇ ਖੁੱਲ੍ਹਣ ਕਾਰਨ ਹੈ । ਵੇਰਵਾ ਹੇਠਾਂ ਟੇਬਲ ਵਿੱਚ ਦਿੱਤਾ ਗਿਆ ਹੈ ।

 

ImportofPalm Oil(LMT)

Oil

Nov-20

Dec-20

Jan-21

Feb-21

Mar-21

Apr-21

May-21

Jun-21

Jul-21

Aug-21

CrudePalmOil

6.14

7.64

7.51

4.51

4.74

6.73

7.47

5.84

5.46

5.27

RBDPalmolein

0.15

0.06

0.02

0.061

0.026

0.004

0.0022

0.02

0.19

2.16

TotalPalmOil Imports

6.29

7.7

7.53

4.571

4.766

6.734

7.4722

5.86

5.65

7.43

ਸਰੋਤ : ਡਾਇਰੈਕਟਰ ਜਨਰਲ ਆਫ ਕਮਰਸ਼ੀਅਲ ਇੰਟੈਲੀਜੈਂਸ ਅਤੇ ਸਟੈਟਿਸਟਿਕਸ (ਡੀ ਜੀ ਸੀ ਆਈ ਐੱਸ)

ਅਗਸਤ ਮਹੀਨੇ ਵਿੱਚ ਸਾਲ ਦਰ ਸਾਲ ਮੁਕਾਬਲੇ ਵਿੱਚ ਇਹ ਦੇਖਿਆ ਜਾ ਸਕਦਾ ਹੈ ਕਿ ਕੁੱਲ ਪਾਮ ਤੇਲ ਦਰਾਮਦ (ਕਰੂਡ ਅਤੇ ਰਿਫਾਇੰਡ) 2019 , 2020 ਅਤੇ 2021 ਵਿੱਚ ਕ੍ਰਮਵਾਰ 8.81 ਲੱਖ ਮੀਟ੍ਰਿਕ ਟਨ , 7.48 ਲੱਖ ਮੀਟ੍ਰਿਕ ਟਨ ਅਤੇ 7.43 ਲੱਖ ਮੀਟ੍ਰਿਕ ਟਨ ਹੈ , ਜੋ ਅਜੇ ਵੀ ਅਰਥਚਾਰੇ ਵਿੱਚ ਆਮ ਮੰਗ ਤੋਂ ਹੇਠਾਂ ਹੈ ।

 

ImportofPalm Oil(LMT)

Oil

Aug-19

Aug-20

Aug-21

CrudePalmOil

5.78

7.48

5.27

RBDPalmolein

3.03

-*

2.16

TotalPalmOil Imports

8.81

7.48

7.43

ਸਰੋਤ : ਡਾਇਰੈਕਟਰ ਜਨਰਲ ਆਫ ਕਮਰਸ਼ੀਅਲ ਇੰਟੈਲੀਜੈਂਸ ਅਤੇ ਸਟੈਟਿਸਟਿਕਸ (ਡੀ ਜੀ ਸੀ ਆਈ ਐੱਸ)
ਆਰ ਬੀ ਡੀ ਪਾਮੇਲਿਅਨ 30 ਜੂਨ 2021 ਤੱਕ ਸੀਮਤ ਸੂਚੀ ਵਿੱਚ ਸੀ

ਖਾਣ ਵਾਲੇ ਤੇਲਾਂ ਦੀਆਂ ਕੀਮਤਾਂ , ਦਰਾਮਦ ਅਤੇ ਉਤਪਾਦਨ ਤੇ ਦਿਨ—ਬ—ਦਿਨ ਅਧਾਰ ਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਖਾਣ ਵਾਲੇ ਤੇਲ ਦੀਆਂ ਕੀਮਤਾਂ ਤੇ ਨਿਗਰਾਨੀ ਰੱਖਣ ਲਈ ਉਚਿਤ ਉਪਾਅ ਕੀਤੇ ਜਾ ਸਕਣ ।
ਇੱਕ ਅੰਤਰ ਮੰਤਰਾਲਾ ਕਮੇਟੀ ਐਗਰੀ ਵਸਤਾਂ ਤੇ ਸਕੱਤਰ (ਅਨਾਜ) ਦੀ ਪ੍ਰਧਾਨਗੀ ਹੇਠ ਬਣੀ ਹੋਈ ਹੈ , ਜੋ ਖਾਣ ਵਾਲੇ ਤੇਲਾਂ ਸਮੇਤ ਖੇਤੀਬਾੜੀ ਵਸਤਾਂ ਦੀਆਂ ਕੀਮਤਾਂ ਅਤੇ ਉਪਲਬੱਧਤਾ ਦੀ ਨੇੜਿਓਂ ਨਿਗਰਾਨੀ ਕਰ ਰਹੀ ਹੈ ਅਤੇ ਇਹ ਕਿਸਾਨ , ਉਦਯੋਗ ਅਤੇ ਉਪਭੋਗਤਾ ਦੇ ਹਿੱਤਾਂ ਲਈ ਕੀਤਾ ਜਾ ਰਿਹਾ ਹੈ । ਕਮੇਟੀ ਹਫ਼ਤਾਵਾਰੀ ਅਧਾਰ ਤੇ ਕੀਮਤਾਂ ਦੀ ਸਥਿਤੀ ਦਾ ਜਾਇਜ਼ਾ ਲੈਂਦੀ ਹੈ , ਖਾਣ ਵਾਲੇ ਤੇਲਾਂ ਅਤੇ ਹੋਰ ਫੂਡ ਵਸਤਾਂ ਦੇ ਸੰਬੰਧ ਵਿੱਚ ਸਵਦੇਸ਼ੀ ਉਤਪਾਦਨ , ਮੰਗ , ਸਵਦੇਸ਼ੀ ਅਤੇ ਅੰਤਰਰਾਸ਼ਟਰੀ ਕੀਮਤਾਂ ਅਤੇ ਅੰਤਰਰਾਸ਼ਟਰੀ ਵਪਾਰ ਮਾਤਰਾ ਬਾਰੇ ਯੋਗ ਉਪਾਵਾਂ ਲਈ ਵਿਚਾਰ ਕਰਦੀ ਹੈ ।
ਜਦੋਂ ਅਤੇ ਜਿੱਥੇ ਲੋੜ ਹੋਵੇ ਸਰਕਾਰ ਸਮੇਂ ਸਿਰ ਦਖ਼ਲ ਦੇਂਦੀ ਹੈ ਤਾਂ ਜੋ ਅੰਤਰਰਾਸ਼ਟਰੀ ਉਤਾਰ ਚੜਾਅ ਦੀਆਂ ਸੀਮਾਵਾਂ ਦੇ ਅੰਦਰ ਅੰਦਰ ਉਪਭੋਗਤਾ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਅਤੇ ਕੀਮਤਾਂ ਨੂੰ ਸਥਿਰ ਰੱਖਣਾ ਯਕੀਨੀ ਬਣਾਇਆ ਜਾ ਸਕੇ ।

 

*******


ਡੀ ਜੇ ਐੱਨ / ਐੱਨ ਐੱਸ(Release ID: 1753573) Visitor Counter : 121