ਸਿੱਖਿਆ ਮੰਤਰਾਲਾ

ਸਿੱਖਿਆ ਮੰਤਰਾਲਾ ਨੇ ਸਿੱਖਿਆ ਵਿੱਚ ਟੈਕਨੋਲੋਜੀ ਬਾਰੇ ਇੱਕ ਰਾਸ਼ਟਰੀ ਵੈਬੀਨਾਰ ਆਯੋਜਿਤ ਕੀਤਾ ਹੈ : ਐੱਨ ਡੀ ਈ ਏ ਆਰ

Posted On: 08 SEP 2021 6:32PM by PIB Chandigarh

ਸਿੱਖਿਆ ਮੰਤਰਾਲਾ 05 ਤੋਂ 17 ਸਤੰਬਰ 2021 ਦੌਰਾਨ ਸਿ਼ਕਸ਼ਕ ਪਰਵ ਮਨਾਉਣ ਦੇ ਹਿੱਸੇ ਵਜੋਂ ਵੱਖ ਵੱਖ ਵਿਸਿ਼ਆਂ ਤੇ 09 ਦਿਨਾਂ ਵੈਬੀਨਾਰਜ਼ ਆਯੋਜਨ ਕਰ ਰਿਹਾ ਹੈ  ਅੱਜ ਦੇ ਵੈਬੀਨਾਰ ਦਾ ਥੀਮ ਸੀ ,"ਸਿੱਖਿਆ ਵਿੱਚ ਟੈਕਨੋਲੋਜੀ : ਐੱਨ ਡੀ   ਆਰ , ਸ਼੍ਰੀਮਤੀ ਅਨਿਤਾ ਕਰਵਲ , ਸਕੱਤਰ ਸਕੂਲ ਸਿੱਖਿਆ ਅਤੇ ਸਾਖ਼ਰਤਾ ਵਿਭਾਗ , ਸਿੱਖਿਆ ਮੰਤਰਾਲਾ ਅਤੇ ਸ਼੍ਰੀ ਰਜਿੰਦਰ ਸੇਠੀ , ਡਿਪਟੀ ਡਾਇਰੈਕਟਰ ਜਨਰਲ (ਡੀ ਡੀ ਜੀ) , ਐੱਨ ਆਈ ਸੀ ਨੇ ਵੈਬੀਨਾਰ ਨੂੰ ਸੁਸ਼ੋਭਿਤ ਕੀਤਾ "

https://youtu.be/hCrBLsR82w4


ਇਸ ਮੌਕੇ ਤੇ ਬੋਲਦਿਆਂ ਸ਼੍ਰੀਮਤੀ ਅਨਿਤਾ ਕਰਵਲ ਨੇ ਕਿਹਾ ਕਿ ਯੁਨੈਸਕੋ ਵੱਲੋਂ 08 ਸਤੰਬਰ ਨੂੰ ਅੰਤਰਰਾਸ਼ਟਰੀ ਸਾਖ਼ਰਤਾ ਦਿਵਸ ਐਲਾਨਿਆ ਗਿਆ ਸੀ ਤਾਂ ਜੋ ਅੰਤਰਰਾਸ਼ਟਰੀ ਭਾਈਚਾਰੇ ਨੂੰ ਵਿਅਕਤੀਆਂ , ਭਾਈਚਾਰਿਆਂ ਅਤੇ ਸੁਸਾਇਟੀਆਂ ਲਈ ਸਾਖ਼ਰਤਾ ਦੇ ਮਹੱਤਵ ਨੂੰ ਯਾਦ ਦਿਵਾਇਆ ਜਾ ਸਕੇ ਅਤੇ ਹੋਰ ਸਾਖ਼ਰ ਸੁਸਾਇਟੀਆਂ ਲਈ ਤੇਜ਼ ਯਤਨਾਂ ਦੀ ਲੋੜ ਹੈ 
ਸ਼੍ਰੀਮਤੀ ਕਰਵਲ ਨੇ ਫਿਰ ਦੱਸਿਆ ਕਿ 2021 ਦੇ ਵਿਸ਼ਵ ਸਾਖ਼ਰਤਾ ਦਿਵਸ ਦਾ ਥੀਮ ਹੈ ,"ਮਨੁੱਖੀ ਕੇਂਦਰਿਤ ਰਿਕਵਰੀ ਵਾਸਤੇ ਸਾਖ਼ਰਤਾ : ਡਿਜੀਟਲ ਵੰਡ ਨੂੰ ਘਟਾਉਣਾਅਤੇ ਅੱਜ ਦਾ ਵੈਬੀਨਾਰ ਕੌਮੀ ਡਿਜੀਟਲ ਸਿੱਖਿਆ ਆਰਕੀਟੈਕਚਰ ਬਾਰੇ ਇਸ ਤਰੀਕ ਨੂੰ ਆਯੋਜਿਤ ਕੀਤਾ ਗਿਆ ਹੈ ਕਿਉਂਕਿ ਇਸ ਦਾ ਡਿਜੀਟਲ ਸਾਖ਼ਰਤਾ ਦੇ ਟੀਚੇ ਨੂੰ ਪ੍ਰਾਪਤ ਕਰਨ ਨਾਲ ਮਜ਼ਬੂਤ ਸੰਬੰਧ ਹੈ  ਉਹਨਾਂ ਕਿਹਾ ਕਿ ਐੱਨ ਡੀ   ਆਰ , ਐੱਨ  ਪੀ ਦੀ ਸਿਫਾਰਸ਼ ਤੇ ਅਧਾਰਿਤ ਇੱਕ ਉਤਪਾਦ ਹੈ , ਜਿਸ ਦਾ ਮਕਸਦ ਸਕੂਲ ਸਿੱਖਿਆ ਵਿੱਚ ਲਚਕੀਲਾਪਣ ਲਿਆਉਣਾ ਹੈ  ਉਹਨਾਂ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਿੱਖਿਆ ਦੇ ਖੇਤਰ ਵਿੱਚ 5 ਮੁੱਖ ਪਹਿਲਕਦਮੀਆਂ ਲਾਂਚ ਕੀਤੀਆਂ ਹਨ , ਜਿਹਨਾਂ ਦਾ ਮਕਸਦ ਐੱਨ  ਪੀ 2020 ਨੂੰ ਲਾਗੂ ਕਰਨਾ ਹੈ ਅਤੇ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਸਿੱਖਿਆ ਵਿੱਚ ਐੱਨ ਡੀ   ਆਰ ਦੇ ਮਹੱਤਵ ਨੂੰ ਉਜਾਗਰ ਕੀਤਾ ਹੈ ਅਤੇ ਇਸ ਨੂੰ ਸਾਡੇ ਦੇਸ਼ ਵਿੱਚ ਵਿੱਤੀ ਲੈਣ ਦੇਣ ਵਿੱਚ ਯੂ ਪੀ ਆਈ ਵੱਲੋਂ ਕੀਤੀ ਗਈ ਕ੍ਰਾਂਤੀ ਨਾਲ ਤੁਲਨਾ ਕੀਤੀ ਹੈ 
ਸ਼੍ਰੀਮਤੀ ਕਰਵਲ ਨੇ ਜ਼ੋਰ ਦਿੱਤਾ ਕਿ ਅੱਜ ਦਾ ਜੁੜਿਆ ਵਿਸ਼ਵ ਡਿਜੀਟਲ ਟੈਕਨੋਲੋਜੀ ਦੁਆਰਾ ਚਲਾਇਆ ਜਾ ਰਿਹਾ ਹੈ  ਇਸ ਲਈ ਸਾਖ਼ਰਤਾ ਦੀ ਪਰਿਭਾਸ਼ਾ ਵਿੱਚ ਡਿਜੀਟਲ ਸਾਖ਼ਰਤਾ , ਵਿੱਤੀ ਸਾਖ਼ਰਤਾ ਤੇ ਹੋਰ ਅਜਿਹੇ ਸੁਖਾਲੀ ਜਿ਼ੰਦਗੀ ਲਈ ਜੀਵਨ ਹੁਨਰ ਸ਼ਾਮਲ ਹਨ  ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਾਡਾ ਮਕਸਦ ਨਾਗਰਿਕਾਂ ਦੀ 100% ਸਾਖ਼ਰਤਾ ਪ੍ਰਾਪਤ ਕਰਨਾ ਹੋਣਾ ਚਾਹੀਦਾ ਹੈ 
ਆਪਣੇ ਸ਼ੁਰੂਆਤੀ ਸ਼ਬਦਾਂ ਵਿੱਚ ਸ਼੍ਰੀ ਸੇਠੀ ਨੇ ਐੱਨ ਡੀ   ਆਰ ਬਾਰੇ ਇੱਕ ਸੰਖੇਪ ਪਿਛੋਕੜ ਦੱਸੀ  ਉਹਨਾਂ ਕਿਹਾ ਕਿ ਭਾਰਤੀ ਸਿੱਖਿਆ ਪ੍ਰਣਾਲੀ ਵਿੱਚ ਵੱਖ ਵੱਖ ਅਤੇ ਗੁੰਝਲਦਾਰ ਚੁਣੌਤੀਆਂ ਹਨ ਅਤੇ ਉਸ ਲਈ ਵਿਭਿੰਨ ਪਹੁੰਚਾਂ ਦੀ ਲੋੜ ਹੈ  ਉਹਨਾਂ ਨੇ ਅੱਗੇ ਕਿਹਾ ਕਿ ਟੈਕਨੋਲੋਜੀ ਮਿਆਰੀ ਸਰਬ ਵਿਆਪੀ ਸਿੱਖਿਆ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਇੱਕ ਯੋਗਕਰਤਾ ਵਜੋਂ ਜਾਣੀ ਜਾਂਦੀ ਹੈ  ਉਹਨਾਂ ਨੇ ਹੋਰ ਕਿਹਾ ਕਿ ਮਹਾਮਾਰੀ ਨੇ ਮਿਣਨਯੋਗ ਅਤੇ ਮਹਾਮਾਰੀ ਨੇ ਦਿਖਾਇਆ ਹੈ ਕਿ ਟੈਕਨੋਲੋਜੀ ਹੱਲ ਮਿਣਨਯੋਗ ਹਨ ਅਤੇ ਭਾਗੀਦਾਰੀ — ਵਿਦਿਆਰਥੀ , ਅਧਿਆਪਕ , ਮਾਪੇ ਥੋੜ੍ਹੇ ਸਮੇਂ ਵਿੱਚ ਹੀ ਟੈਕਨੋਲੋਜੀ ਨੂੰ ਅਪਨਾਉਣ ਯੋਗ ਹਨ  ਉਹਨਾਂ ਨੇ ਕਿਹਾ ਕਿ ਇੱਕ ਟੈਕਨੋਲੋਜੀ ਢਾਂਚੇ , ਆਰਕੀਟੈਕਚਰ ਅਤੇ ਇੱਕ ਵਾਤਾਵਰਣ ਪ੍ਰਣਾਲੀ ਦੀ ਪਹੁੰਚ ਦੀ ਲੋੜ ਹੈ , ਜੋ ਵੱਖ ਵੱਖ ਭਾਗੀਦਾਰਾਂ ਨੂੰ ਤੇਜ਼ ਢੰਗ ਨਾਲ ਹਿੱਸਾ ਲੈਣ ਅਤੇ ਹੱਲ ਲੱਭਣ , ਸਾਡੇ ਨੌਜਵਾਨਾਂ ਨੂੰ ਆਪਣੀਆਂ ਸੰਭਾਵਨਾਵਾਂ ਪ੍ਰਾਪਤ ਕਰਨ ਲਈ ਮੌਕੇ ਦੇ ਸਕਣ 
ਸ਼੍ਰੀ ਰਜਨੀਸ਼ ਕੁਮਾਰ , ਡਾਇਰੈਕਟਰ ਡਿਜੀਟਲ ਸਿੱਖਿਆ , ਸਿੱਖਿਆ ਮੰਤਰਾਲਾ ਨੇ ਦੱਸਿਆ ਕਿ ਕੌਮੀ ਡਿਜੀਟਲ ਸਿੱਖਿਆ ਆਰਕੀਟੈਕਚਰ ਕੌਮੀ ਡਿਜੀਟਲ ਬੁਨਿਆਦੀ ਢਾਂਚੇ ਨੂੰ ਇਕੱਠਿਆਂ ਕਰਨ ਵਾਲੀ ਦ੍ਰਿਸ਼ਟੀ ਕਾਇਮ ਕਰਕੇ ਸਿੱਖਿਆ ਵਾਤਾਵਰਣ ਪ੍ਰਣਾਲੀ ਦਾ ਬਦਲਾਅ ਅਤੇ ਊਰਜਾ ਦੇਣ ਲਈ ਕੰਮ ਕਰ ਰਿਹਾ ਹੈ  ਉਹਨਾਂ ਨੇ ਉਜਾਗਰ ਕੀਤਾ ਕਿ ਐੱਨ ਡੀ   ਆਰ ਅਧਿਆਪਕਾਂ ਅਤੇ ਸਿੱਖਿਆਰਥੀਆਂ ਨੂੰ ਹੱਲ ਦੇ ਕੇ ਸਿੱਖਿਆ ਦੇ ਸਿੱਟੇ ਪ੍ਰਾਪਤ ਕਰਨ ਲਈ ਇੱਕ ਰਸਤਾ ਬਣਾਏਗਾ  ਉਹਨਾਂ ਨੇ ਕਿਹਾ ਕਿ ਸਿੱਖਿਆ ਦੀ ਡਿਜੀਟਲ ਵਾਤਾਵਰਣ ਪ੍ਰਣਾਲੀ ਨੂੰ ਅੰਤਰਕਾਰਜਸ਼ੀਲਤਾ , ਡਾਟਾ ਸ਼ਾਸਨ , ਡਾਟਾ ਗੁਣਵਤਾ , ਡਾਟਾ ਮਾਣਕਾਂ , ਸੁਰੱਖਿਆ ਅਤੇ ਨਿੱਜਤਾ ਤੋਂ ਇਲਾਵਾ ਓਪਨ ਇਨੋਵੇਸ਼ਨ ਪ੍ਰਫੁੱਲਤ ਕਰਨ ਲਈ ਇਹਨਾਂ ਪਹਿਲੂਆਂ ਤੇ ਲੰਮਾ ਸਮਾਂ ਦੇਣ ਦੀ ਜਰੂਰਤ ਹੈ 
ਇਸ ਤੋਂ ਬਾਅਦ ਸਿੱਖਿਆ ਵਿੱਚ ਟੈਕਨੋਲੋਜੀ ਨੂੰ ਅਪਨਾਉਣ ਵਿੱਚ ਆਪਣੇ ਸਫ਼ਰ ਬਾਰੇ 3 ਅਧਿਆਪਕਾਂ ਦੁਆਰਾ ਸੰਖੇਪ ਪੇਸ਼ਕਾਰੀ ਪੇਸ਼ ਕੀਤੀ ਗਈ :
1.   
ਡਾਕਟਰ ਸੰਜੇ ਕੁਮਾਰ , ਜੀ ਪੀ ਐੱਸ , ਕੁੱਲੂ ਜਿ਼ਲ੍ਹਾ , ਹਿਮਾਚਲ ਪ੍ਰਦੇਸ਼ 
2.   ਐੱਸ ਐੱਸ ਪ੍ਰਤੀਮਾ ਸਿੰਘ , ਰਾਸ਼ਟਰੀ ਆਈ ਸੀ ਟੀ ਐਵਾਰਡੀ 2017, ਮੁੱਖ ਅਧਿਆਪਕ ਪ੍ਰਾਇਮਰੀ ਸਕੂਲ ਦੂਸਾਹ , ਬਲਰਾਮਪੁਰ , ਉੱਤਰ ਪ੍ਰਦੇਸ਼ 
3.   ਮਿਸਟਰ ਐੱਸ ਸਾਈਮਨ , ਪੀਟਰ ਪੌਲ , ਨੈਸ਼ਨਲ ਆਈ ਸੀ ਟੀ ਐਵਾਰਡੀ , ਪੀ ਐੱਸ ਟੀ , ਜੀ ਐੱਚ ਐੱਸ , ਅਰੀਆਰ ਕੁਪਮ , ਪੁਡੁਚੇਰੀ 
ਵੈਬੀਨਾਰ ਸਾਰਿਆਂ ਪੈਨਲ ਮਾਹਿਰਾਂ , ਹਿੱਸਾ ਲੈਣ ਵਾਲਿਆਂ ਅਤੇ ਦਰਸ਼ਕਾਂ ਦੇ ਰਸਮੀਂ ਧੰਨਵਾਦ ਨਾਲ ਸਮਾਪਤ ਹੋਇਆ 

********************


ਐੱਮ ਜੇ ਪੀ ਐੱਸ /  ਕੇ



(Release ID: 1753394) Visitor Counter : 180


Read this release in: English , Urdu , Hindi , Tamil